ਪਾਕਿਸਤਾਨ ‘ਚ ਅੰਜੂ ਦਾ ਵੀਵੀਆਈਪੀ ਟ੍ਰੀਟਮੈਂਟ! ਕੋਈ ਦੇ ਰਿਹਾ ਪੈਸੇ ਤਾਂ ਕੋਈ ਕੱਪੜੇ… ਝਲਕ ਪਾਉਣ ਲਈ ਤਰਸ ਰਹੇ ਲੋਕ
ਭਾਰਤੀ ਮਹਿਲਾ ਅੰਜੂ ਪਾਕਿਸਤਾਨ ਵਿੱਚ ਹੈ। ਉਹ ਆਪਣੇ ਪਿਆਰ ਨਸਰੁੱਲਾ ਦੀ ਖ਼ਾਤਰ ਗੁਆਂਢੀ ਦੇਸ਼ ਪਹੁੰਚ ਗਈ ਹੈ। ਦੋਵਾਂ ਦੀ ਦੋਸਤੀ ਫੇਸਬੁੱਕ ਰਾਹੀਂ ਹੋਈ ਸੀ। ਨਸਰੁੱਲਾ ਨੇ ਕਿਹਾ ਹੈ ਕਿ ਅੰਜੂ ਨੂੰ ਪਾਕਿਸਤਾਨ 'ਚ ਕਾਫੀ ਪਿਆਰ ਮਿਲ ਰਿਹਾ ਹੈ। ਲੋਕ ਉਸਨੂੰ ਤੋਹਫੇ ਵੀ ਦੇ ਰਹੇ ਹਨ।
ਆਪਣੇ ਪਿਆਰ ਨੂੰ ਪਾਉਣ ਲਈ ਪਾਕਿਸਤਾਨ ਪਹੁੰਚੀ ਭਾਰਤ ਦੀ ਔਰਤ ਅੰਜੂ (Anju) ਸੁਰਖੀਆਂ ਵਿੱਚ ਹੈ। ਪਾਕਿਸਤਾਨ ‘ਚ ਉਸ ਨੂੰ ਕਾਫੀ ਪਿਆਰ ਮਿਲ ਰਿਹਾ ਹੈ। ਇਹ ਕੋਈ ਹੋਰ ਨਹੀਂ ਸਗੋਂ ਉਸ ਦੇ ਪ੍ਰੇਮੀ ਨਸਰੁੱਲਾ ਨੇ ਦਾਅਵਾ ਕੀਤਾ ਹੈ। ਨਸਰੁੱਲਾ ਨੇ ਕਿਹਾ ਕਿ ਲੋਕ ਉਸ ਨੂੰ ਮਿਲਣ ਆ ਰਹੇ ਹਨ। ਲੋਕ ਉਸਨੂੰ ਤੋਹਫੇ ਦੇ ਰਹੇ ਹਨ। ਕੋਈ ਪੈਸੇ ਦੇ ਰਿਹਾ ਹੈ ਅਤੇ ਕੋਈ ਕੱਪੜੇ ਗਿਫਟ ਕਰ ਰਿਹਾ ਹੈ। ਅੰਜੂ ਨੇ ਇਹ ਵੀ ਕਿਹਾ ਹੈ ਕਿ ਪਾਕਿਸਤਾਨ ਦੇ ਲੋਕ ਬਹੁਤ ਚੰਗੇ ਹਨ।
ਅੰਜੂ ਦੇ ਪ੍ਰੇਮੀ ਨਸਰੁੱਲਾ ਨੇ ਦੱਸਿਆ ਕਿ ਅੰਜੂ ਨੂੰ ਮਿਲਣ ਲਈ ਲੋਕ ਆ ਰਹੇ ਹਨ। ਉਸਨੂੰ ਇੱਜਤ ਦੇ ਰਹੇ ਹਨ। ਅੰਜੂ ਕੋਲ ਸਿਰਫ਼ ਇੱਕ ਮਹੀਨੇ ਦਾ ਵੀਜ਼ਾ ਹੈ। ਇਹ ਟੂਰਿਸਟ ਵੀਜ਼ਾ ਹੈ, ਉਹ ਸਿਰਫ਼ ਪਾਕਿਸਤਾਨ ਘੁੰਮਣ ਆਈ ਹੈ। ਉਨ੍ਹਾਂ ਕਿਹਾ ਕਿ ਅੰਜੂ ਇੱਥੇ ਬਹੁਤ ਖੁਸ਼ ਹੈ, ਮੇਰੇ ਪਰਿਵਾਰ ਵਾਲੇ ਵੀ ਬਹੁਤ ਖੁਸ਼ ਹਨ। ਨਸਰੁੱਲਾ ਨੇ ਅੱਗੇ ਕਿਹਾ ਕਿ ਅਸੀਂ ਪਰਾਹੁਣਚਾਰੀ ਕਰਨ ਵਾਲੇ ਲੋਕ ਹਾਂ, ਅਸੀਂ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦੇਵਾਂਗੇ। ਅੰਜੂ ਇੱਥੋਂ ਦੇ ਲੋਕਾਂ ਤੋਂ ਬਹੁਤ ਪ੍ਰਭਾਵਿਤ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਇਹ ਉਸੇ ਦੀ ਹੀ ਜਗ੍ਹਾ ਹੈ।


