ਭਾਰਤ ਦੀ ਅੰਜੂ ਅਤੇ ਪਾਕਿਸਤਾਨ ਦੀ ਨਸਰੁੱਲਾ ਨੇ ਕਰਵਾਇਆ ਨਿਕਾਹ? ਇਸਲਾਮ ਕਬੂਲ ਕਰਨ ਦੀ ਵੀ ਚਰਚਾ
ਭਾਰਤ ਦੀ ਅੰਜੂ ਅਤੇ ਪਾਕਿਸਤਾਨ ਦੇ ਰਹਿਣ ਵਾਲੇ ਨਸਰੁੱਲਾ ਦੇ ਵਿਆਹ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਪਾਕਿਸਤਾਨੀ ਮੀਡੀਆ ਵਿੱਚ ਅਜਿਹੇ ਦਾਅਵੇ ਕੀਤੇ ਜਾ ਰਹੇ ਹਨ। ਆਓ ਜਾਣਦੇ ਹਾਂ ਇਸ ਦੀ ਸੱਚਾਈ ਕੀ ਹੈ।

ਪਾਕਿਸਤਾਨ ਪਹੁੰਚੀ ਭਾਰਤੀ ਮਹਿਲਾ ਅੰਜੂ (Anju) ਦੇ ਗੁਆਂਢੀ ਦੇਸ਼ ਦੇ ਨਸਰੁੱਲਾ (Nasrullah) ਨਾਲ ਵਿਆਹ ਦੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨੀ ਮੀਡੀਆ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ 35 ਸਾਲਾ ਅੰਜੂ ਨੇ ਦੀਰ ਦੇ ਰਹਿਣ ਵਾਲੇ ਨਸਰੁੱਲਾ ਨਾਲ ਕੋਰਟ ਮੈਰਿਜ ਕੀਤੀ ਹੈ। ਇਸ ਤੋਂ ਬਾਅਦ ਅੰਜੂ ਨੇ ਇਸਲਾਮ ਕਬੂਲ ਕਰ ਲਿਆ ਅਤੇ ਆਪਣਾ ਨਾਂ ਬਦਲ ਕੇ ਫਾਤਿਮਾ ਰੱਖ ਲਿਆ। ਹਾਲਾਂਕਿ ਟੀਵੀ9 ਭਾਰਤਵਰਸ਼ ਨਾਲ ਗੱਲ ਕਰਦੇ ਹੋਏ ਅੰਜੂ ਨੇ ਆਪਣੇ ਵਿਆਹ ਦੀਆਂ ਖਬਰਾਂ ਨੂੰ ਫਰਜ਼ੀ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਨਿਕਾਹ ਦੀਆਂ ਖਬਰਾਂ ਪੂਰੀ ਤਰ੍ਹਾਂ ਨਾਲ ਗਲਤ ਹਨ।
ਦਰਅਸਲ ਅੰਜੂ ਅਤੇ ਨਸਰੁੱਲਾ ਫੇਸਬੁੱਕ ਰਾਹੀਂ ਦੋਸਤ ਬਣੇ ਸਨ। ਪਹਿਲਾਂ ਦੋਵੇਂ ਫੇਸਬੁੱਕ ‘ਤੇ ਹੀ ਗੱਲਬਾਤ ਕਰਦੇ ਸਨ ਪਰ ਹੌਲੀ-ਹੌਲੀ ਉਨ੍ਹਾਂ ਦੀ ਦੋਸਤੀ ਨੇ ਪਿਆਰ ਦਾ ਰੂਪ ਲੈ ਲਿਆ। ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਅੰਜੂ ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਰਾਜਸਥਾਨ ਦੇ ਭਿਵਾੜੀ ਵਿੱਚ ਰਹਿ ਰਹੀ ਸੀ। ਹਾਲ ਹੀ ਵਿੱਚ, ਉਹ ਆਪਣੇ ਪਰਿਵਾਰ ਨੂੰ ਪਿੱਛੇ ਛੱਡ ਕੇ ਗੁਆਂਢੀ ਦੇਸ਼ ਵਿੱਚ ਰਹਿਣ ਵਾਲੇ ਨਸਰੁੱਲਾ ਨੂੰ ਮਿਲਣ ਲਈ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਚਲੀ ਗਈ। ਅੰਜੂ ਫਿਲਹਾਲ ਪਾਕਿਸਤਾਨ ਦੇ ਖੈਬਰ ਪਖਤੂਨਖਵਾ ‘ਚ ਰਹਿ ਰਹੀ ਹੈ।
A pretty girl #Anju from #india in #pakistan…Says she is in love with #KhyberPukhtunkhwa and its culture… she’s going back on 20th August…. pic.twitter.com/sx6JFqTmkB
— Sumaira Khan (@sumrkhan1) July 25, 2023
ਕਿਵੇਂ ਉੱਡੀ ਨਿਕਾਹ ਦੀ ਅਫਵਾਹ ?
ਨਸਰੁੱਲਾ ਨੇ ਕੁਝ ਦਿਨ ਪਹਿਲਾਂ ਪਾਕਿਸਤਾਨੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ ਅੰਜੂ ਅਤੇ ਉਹ ਕੁਝ ਦਿਨਾਂ ਵਿਚ ਮੰਗਣੀ ਕਰਨ ਵਾਲੇ ਹਨ। ਉਸ ਨੇ ਦੱਸਿਆ ਕਿ ਦੋਵੇਂ ਜਲਦੀ ਹੀ ਵਿਆਹ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਪਾਕਿਸਤਾਨੀ ਮੀਡੀਆ ‘ਚ ਦਾਅਵਾ ਕੀਤਾ ਗਿਆ ਸੀ ਕਿ ਅੰਜੂ ਅਤੇ ਨਸਰੁੱਲਾ ਦਾ ਵਿਆਹ ਹੋ ਗਿਆ ਹੈ। ਇਸ ਦੀ ਸ਼ੁਰੂਆਤ ਇਸ ਤਰ੍ਹਾਂ ਹੋਈ ਕਿ ਸੁਮਾਇਰਾ ਖਾਨ ਨਾਮ ਦੀ ਪਾਕਿਸਤਾਨੀ ਪੱਤਰਕਾਰ ਨੇ ਅੰਜੂ ਅਤੇ ਨਸਰੁੱਲਾ ਦਾ ਇੱਕ ਵੀਡੀਓ ਸਾਂਝਾ ਕੀਤਾ। ਵੀਡੀਓ ‘ਚ ਦੋਵੇਂ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਅੰਜੂ ਅਤੇ ਨਸਰੁੱਲਾ ਖੈਬਰ ਪਖਤੂਨਖਵਾ ਦੇ ਨਜ਼ਾਰਿਆਂ ਦਾ ਆਨੰਦ ਲੈਂਦੇ ਨਜ਼ਰ ਆਏ। ਵੀਡੀਓ ਦੇ ਕੈਪਸ਼ਨ ‘ਚ ਪਾਕਿਸਤਾਨੀ ਪੱਤਰਕਾਰ ਨੇ ਦਾਅਵਾ ਕੀਤਾ ਕਿ ਦੋਵਾਂ ਨੇ ਨਿਕਾਹ ਕਰ ਲਿਆ ਹੈ। ਫਿਰ ਪਾਕਿਸਤਾਨ ਦੇ ਕਈ ਮੀਡੀਆ ਆਉਟਲੈਟਸ ਨੇ ਅੰਜੂ ਅਤੇ ਨਸਰੁੱਲਾ ਦੇ ਵਿਆਹ ਦੀਆਂ ਖਬਰਾਂ ਵੀ ਛਾਪੀਆਂ। ਦੋਵਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲੱਗੀਆਂ।ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਅੰਜੂ ਅਤੇ ਨਸਰੁੱਲਾ ਅਦਾਲਤ ਦੇ ਕੰਪਲੈਕਸ ਤੋਂ ਬਾਹਰ ਆਉਂਦੇ ਹੋਏ ਦਿਖਾਈ ਦੇ ਰਹੇ ਹਨ। ਇਸ ਨਾਲ ਉਨ੍ਹਾਂ ਦੇ ਨਿਕਾਹ ਦੀਆਂ ਖਬਰਾਂ ਨੂੰ ਹੋਰ ਮਜ਼ਬੂਤ ਕਰਨ ਦਾ ਕੰਮ ਕੀਤਾ। ਕਿਹਾ ਜਾ ਰਿਹਾ ਸੀ ਕਿ ਦੋਵਾਂ ਨੇ ਕੋਰਟ ਮੈਰਿਜ ਕਰ ਲਈ ਹੈ। ਇਹ ਦਾਅਵਾ ਵੀ ਕੀਤਾ ਗਿਆ ਸੀ ਕਿ ਅੰਜੂ ਨੇ ਇਸਲਾਮ ਕਬੂਲ ਕਰ ਲਿਆ ਹੈ ਅਤੇ ਆਪਣਾ ਨਾਂ ਬਦਲ ਕੇ ਫਾਤਿਮਾ ਰੱਖ ਲਿਆ ਹੈ।4 days ago, 35-year-old Anju, who came from India, got married to 29-year-old Naseerullah from the village of Deer Bala. After accepting Islam, she changed her name to Fatima.#Anju #AnjuNasrullah pic.twitter.com/Z82CWUghmt
— Siddhant Anand (@JournoSiddhant) July 25, 2023ਇਹ ਵੀ ਪੜ੍ਹੋ