AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਅਮਰੀਕੀ ਹਮਲਿਆਂ ਨਾਲ ਦਹਿਲ ਗਿਆ ਈਰਾਨ, ਹਵਾਈ ਹਮਲੇ ਤੇਜ਼; ਯੁੱਧ ਦੇ ਕੰਢੇ ‘ਤੇ ਮਿਡਲ ਈਸਟ?

ਅਮਰੀਕਾ ਤੇ ਈਰਾਨ ਪੂਰੀ ਤਰ੍ਹਾਂ ਯੁੱਧ ਦੇ ਨੇੜੇ ਪਹੁੰਚ ਗਏ ਹਨ, ਕਿਉਂਕਿ ਪਿਛਲੇ ਮਹੀਨੇ ਲੜਾਈ ਨੂੰ ਸਥਾਈ ਤੌਰ 'ਤੇ ਖ਼ਤਮ ਕਰਨ ਦੇ ਉਦੇਸ਼ ਨਾਲ ਅੰਤਰਿਮ ਸਮਝੌਤਾ ਟੁੱਟ ਗਿਆ ਹੈ ਤੇ ਹੋਰਮੁਜ਼ ਜਲਡਮਰੂ ਰਾਹੀਂ ਆਵਾਜਾਈ ਕਾਫ਼ੀ ਹੱਦ ਤੱਕ ਰੁਕ ਗਈ ਹੈ।

ਅਮਰੀਕੀ ਹਮਲਿਆਂ ਨਾਲ ਦਹਿਲ ਗਿਆ ਈਰਾਨ, ਹਵਾਈ ਹਮਲੇ ਤੇਜ਼; ਯੁੱਧ ਦੇ ਕੰਢੇ 'ਤੇ ਮਿਡਲ ਈਸਟ?
ਅਮਰੀਕੀ ਹਮਲਿਆਂ ਨਾਲ ਦਹਿਲ ਗਿਆ ਈਰਾਨ
tv9-punjabi
| Updated On: 20 Jul 2026 08:01 AM IST
Share

ਅਮਰੀਕੀ ਫੌਜ ਨੇ ਅੱਜ ਸਵੇਰੇ ਐਲਾਨ ਕੀਤਾ ਕਿ ਉਸ ਨੇ ਈਰਾਨ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲਿਆਂ ਦਾ ਨਵਾਂ ਦੌਰ ਸ਼ੁਰੂ ਕੀਤਾ ਹੈ। ਅਮਰੀਕੀ ਸੈਂਟਰਲ ਕਮਾਂਡ ਨੇ ਇਨ੍ਹਾਂ ਹਮਲਿਆਂ ਦਾ ਐਲਾਨ ਕੀਤਾ, ਜੋ ਲਗਾਤਾਰ ਨੌਵੀਂ ਰਾਤ ਤੱਕ ਜਾਰੀ ਰਿਹਾ। ਇੱਕ ਬਿਆਨ ‘ਚ ਸੈਂਟਰਲ ਕਮਾਂਡ ਨੇ ਕਿਹਾ ਕਿ ਇਹ ਹਮਲੇ ਹੋਰਮੁਜ਼ ਜਲਡਮਰੂ ‘ਚੋਂ ਲੰਘਣ ਵਾਲੇ ਵਪਾਰਕ ਜਹਾਜ਼ਾਂ ਤੇ ਨਾਗਰਿਕਾਂ (ਨਾਵਿਕਾਂ) ‘ਤੇ ਹਮਲਾ ਕਰਨ ਲਈ ਵਰਤੀਆਂ ਜਾਂਦੀਆਂ ਈਰਾਨੀ ਫੌਜੀ ਸਮਰੱਥਾਵਾਂ ਨੂੰ ਘਟਾਉਂਦੇ ਰਹਿਣਗੇ।

ਐਤਵਾਰ ਨੂੰ ਅਮਰੀਕਾ ਨੇ ਈਰਾਨ ‘ਤੇ ਹੋਰ ਹਵਾਈ ਹਮਲੇ ਕੀਤੇ। ਅਮਰੀਕਾ ਨੇ ਕਿਹਾ ਕਿ ਇਹ ਹਮਲੇ ਅਮਰੀਕੀ ਸੈਨਿਕਾਂ ਦੀ ਕਤਲ ਦੇ ਬਦਲੇ ‘ਚ ਸਨ। ਇਸ ਦੌਰਾਨ, ਈਰਾਨ ਨੇ ਜਾਰਡਨ ਵੱਲ ਮਿਜ਼ਾਈਲਾਂ ਦਾਗੀਆਂ, ਜਿਸ ਨਾਲ ਗੁਆਂਢੀ ਦੇਸ਼ ਇਜ਼ਰਾਈਲ ‘ਚ ਟਕਰਾਅ ਦਾ ਖ਼ਤਰਾ ਵੱਧ ਗਿਆ।

ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ

ਹੌਲੀ-ਹੌਲੀ ਅਮਰੀਕਾ ਅਤੇ ਈਰਾਨ ਪੂਰੇ ਪੈਮਾਨੇ ਦੀ ਜੰਗ ਦੇ ਨੇੜੇ ਪਹੁੰਚ ਗਏ ਹਨ। ਪਿਛਲੇ ਮਹੀਨੇ ਲੜਾਈ ਨੂੰ ਸਥਾਈ ਤੌਰ ‘ਤੇ ਖ਼ਤਮ ਕਰਨ ਲਈ ਕੀਤਾ ਗਿਆ ਇੱਕ ਅੰਤਰਿਮ ਸਮਝੌਤਾ ਢਹਿ ਗਿਆ ਹੈ ਤੇ ਹੋਰਮੁਜ਼ ਜਲਡਮਰੂ ਰਾਹੀਂ ਆਵਾਜਾਈ ਵੱਡੇ ਪੱਧਰ ‘ਤੇ ਰੁਕ ਗਈ ਹੈ। ਦੋਵਾਂ ਧਿਰਾਂ ਨੇ ਨਾਗਰਿਕਾਂ ਦੇ ਜ਼ਰੂਰੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਹੈ, ਯਾਨੀ ਉਹ ਪ੍ਰਣਾਲੀਆਂ ਜਿਨ੍ਹਾਂ ‘ਤੇ ਲੱਖਾਂ ਲੋਕ ਨਿਰਭਰ ਕਰਦੇ ਹਨ।

ਜਾਰਡਨ ‘ਚ ਅਮਰੀਕੀ ਸੈਨਿਕਾਂ ਦੇ ਕਤਲ ਦਾ ਬਦਲਾ

ਅਮਰੀਕੀ ਫੌਜ ਨੇ ਰਿਪੋਰਟ ਦਿੱਤੀ ਕਿ ਇਰਾਕ ‘ਚ ਡੇਗੇ ਗਏ ਇੱਕ ਈਰਾਨੀ ਡਰੋਨ ਨੂੰ ਨਿਯੰਤਰਿਤ ਤਰੀਕੇ ਨਾਲ ਨਸ਼ਟ ਦੌਰਾਨ ਸ਼ਨੀਵਾਰ ਨੂੰ ਇੱਕ ਸੈਨਿਕ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ, ਫੌਜ ਨੇ ਕਿਹਾ ਸੀ ਕਿ ਉਸ ਦੇ ਹਮਲਿਆਂ ਦਾ ਮਕਸਦ ਈਰਾਨ ਦੇ ਅਰਧ ਸੈਨਿਕ ਰੈਵੋਲਿਊਸ਼ਨਰੀ ਗਾਰਡ ਨੂੰ ਨਿਸ਼ਾਨਾ ਬਣਾਉਣਾ ਸੀ, ਜੋ ਜਾਰਡਨ ‘ਚ ਸ਼ੁੱਕਰਵਾਰ ਨੂੰ ਅਮਰੀਕੀ ਸੈਨਿਕਾਂ ਦਾ ਕਤਲ ਦਾ ਬਦਲਾ ਲੈਣ ਲਈ ਸਨ।

ਉਸ ਹਮਲੇ ਤੋਂ ਬਾਅਦ ਇੱਕ ਸੈਨਿਕ ਲਾਪਤਾ ਹੋ ਗਿਆ ਸੀ ਤੇ ਇੱਕ ਨਵੇਂ ਫੌਜੀ ਬਿਆਨ ‘ਚ ਕਿਹਾ ਗਿਆ ਕਿ ਐਤਵਾਰ ਨੂੰ ਅਣਪਛਾਤੇ ਅਵਸ਼ੇਸ਼ ਮਿਲੇ ਸਨ ਤੇ ਇਸ ਸਮੇਂ ਜਾਂਚ ਕੀਤੀ ਜਾ ਰਹੀ ਹੈ। ਟਕਰਾਅ ਸ਼ੁਰੂ ਹੋਣ ਤੋਂ ਬਾਅਦ ਕੁੱਲ 17 ਅਮਰੀਕੀ ਸੈਨਿਕ ਮਾਰੇ ਗਏ ਹਨ।

ਹਮਲਿਆਂ ਦਾ ਨਵਾਂ ਦੌਰ

ਹਮਲਿਆਂ ਦਾ ਇਹ ਨਵਾਂ ਦੌਰ ਆਪਣੇ ਦੂਜੇ ਹਫ਼ਤੇ ‘ਚ ਦਾਖਲ ਹੋ ਗਿਆ ਹੈ, ਜਿਸ ‘ਚ ਅਮਰੀਕਾ ਨੇ ਈਰਾਨ ਨਾਲ ਜੁੜੇ ਪੁਲਾਂ, ਡੀਸੈਲੀਨੇਸ਼ਨ ਪਲਾਂਟਾਂ ਤੇ ਬਿਜਲੀ ਸਹੂਲਤਾਂ ਨੂੰ ਨਿਸ਼ਾਨਾ ਬਣਾਇਆ ਹੈ। ਤਹਿਰਾਨ ਨੇ ਮੱਧ ਪੂਰਬ ‘ਚ ਅਮਰੀਕੀ ਸਹਿਯੋਗੀਆਂ ‘ਤੇ ਹਮਲੇ ਸ਼ੁਰੂ ਕਰ ਦਿੱਤੇ ਹਨ। ਕੁਵੈਤ, ਜਾਰਡਨ ਤੇ ਬਹਿਰੀਨ ਨੇ ਆਉਣ ਵਾਲੇ ਈਰਾਨੀ ਡਰੋਨਾਂ ਤੇ ਮਿਜ਼ਾਈਲਾਂ ਦਾ ਮੁਕਾਬਲਾ ਕਰਨ ਲਈ ਆਪਣੇ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਮੁੜ ਐਕਟਿਵ ਕਰ ਦਿੱਤਾ ਹੈ।

Source: TV9Hindi.com

Follow Us
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ...
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ...
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ...
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ...
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ...
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ...
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ...
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ...
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ...