Mehul Choksi ਨੂੰ ਭਾਰਤ ਲਿਆਉਣਾ ਹੋਇਆ ਹੋਰ ਔਖਾ,Antigua ਕੋਰਟ ਤੋਂ ਭਗੌੜੇ ਨੂੰ ਮਿਲੀ ਵੱਡੀ ਰਾਹਤ
Mehul Choksi ਨੂੰ ਭਾਰਤ ਲਿਆਉਣਾ ਹੋਰ ਮੁਸ਼ਕਲ ਹੋ ਜਾਵੇਗਾ। ਐਂਟੀਗੁਆ ਦੀ ਅਦਾਲਤ ਨੇ ਬਿਨਾਂ ਇਜਾਜ਼ਤ ਦੇ ਉਸ ਨੂੰ ਐਂਟੀਗੁਆ ਤੋਂ ਹਟਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਅਦਾਲਤ 'ਚ ਉਸ ਨੇ 2021 ਦੀ ਘਟਨਾ ਦਾ ਹਵਾਲਾ ਦਿੰਦੇ ਹੋਏ ਰਾਹਤ ਦੀ ਮੰਗ ਕੀਤੀ ਸੀ।
Mehul Choksi (File Photo)
Mehul Choksi: ਭਗੌੜੇ ਮੇਹੁਲ ਚੋਕਸੀ ਨੂੰ ਭਾਰਤ ਲਿਆਉਣਾ ਹੋਰ ਵੀ ਮੁਸ਼ਕਲ ਹੋ ਗਿਆ ਹੈ। ਉਸ ਨੇ ਐਂਟੀਗੁਆ (Antigua) ਵਿੱਚ ਸ਼ਰਨ ਲਈ ਹੋਈ ਹੈ। ਭਾਰਤ ‘ਚ 13000 ਕਰੋੜ ਦੀ ਧੋਖਾਧੜੀ ਦੇ ਦੋਸ਼ੀ ਚੋਕਸੀ ਨੂੰ ਐਂਟੀਗੁਆ ਹਾਈ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਉਸ ਨੂੰ ਬਿਨਾਂ ਇਜਾਜ਼ਤ ਐਂਟੀਗੁਆ ਤੋਂ ਨਹੀਂ ਹਟਾਇਆ ਜਾ ਸਕਦਾ। ਇਸ ਦਾ ਮਤਲਬ ਹੈ ਕਿ ਜੇਕਰ ਕੇਂਦਰੀ ਏਜੰਸੀਆਂ (Central Agencies) ਚੋਕਸੀ ਨੂੰ ਐਂਟੀਗੁਆ ਤੋਂ ਫੜ ਕੇ ਭਾਰਤ ਲਿਆਉਣਾ ਚਾਹੁੰਦੀਆਂ ਹਨ ਤਾਂ ਇਸ ਲਈ ਅਦਾਲਤ ਤੋਂ ਇਜਾਜ਼ਤ ਲੈਣੀ ਪਵੇਗੀ।
ਮੇਹੁਲ ਚੋਕਸੀ ਨੇ ਅਦਾਲਤ ਵਿੱਚ ਦਾਅਵਾ ਕੀਤਾ ਕਿ ਉਸ ਖ਼ਿਲਾਫ਼ ਕੇਸ ਦਰਜ ਕੀਤੇ ਗਏ ਸਨ, ਪਰ ਸਾਰੀ ਜਾਂਚ ਅਟਾਰਨੀ ਜਨਰਲ ਅਤੇ ਪੁਲਿਸ ਮੁਖੀ (ਐਂਟੀਗਾ) ਵੱਲੋਂ ਕੀਤੀ ਗਈ ਹੈ। ਚੋਕਸੀ ਦੀਆਂ ਦਲੀਲਾਂ ਦੇ ਆਧਾਰ ‘ਤੇ ਅਦਾਲਤ ਨੇ ਆਪਣੇ ਫੈਸਲੇ ‘ਚ ਕਿਹਾ ਕਿ ਚੋਕਸੀ ਆਪਣੇ ਇਸ ਦਾਅਵੇ ‘ਚ ਸਹੀ ਹੈ ਕਿ ਉਸ ਨਾਲ ਅਣਮਨੁੱਖੀ ਜਾਂ ਅਪਮਾਨਜਨਕ ਵਿਵਹਾਰ ਕੀਤਾ ਜਾ ਸਕਦਾ ਹੈ। ਉਸ ਨੇ 23 ਮਈ 2021 ਦੀ ਇੱਕ ਘਟਨਾ ਦਾ ਜ਼ਿਕਰ ਕੀਤਾ ਅਤੇ ਉਸ ਨੂੰ ਜ਼ਬਰਦਸਤੀ ਅਦਾਲਤ ਤੋਂ ਹਟਾਉਣ ਦੀ ਕੋਸ਼ਿਸ਼ ਦੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ।


