‘ਟਾਵਰ ਆਫ ਲੰਡਨ’ ਵਿੱਚ ਜਿੱਤ ਦੀ ਨਿਸ਼ਾਨੀ ਵਜੋਂ ਸਥਾਪਿਤ ਹੋਵੇਗਾ ਕੋਹਿਨੂਰ
England Kohinoor Diamond : ਕੋਹਿਨੂਰ ਹੀਰੇ ਨੂੰ ਮਈ ਵਿੱਚ ਖੁੱਲਣ ਵਾਲੇ 'ਟਾਵਰ ਆਫ ਲੰਡਨ' 'ਚ ਬ੍ਰਿਟੇਨ ਦੇ ਕਰਾਊਨ ਜਿਉਲਸ ਦੀ ਨਵੀਂ ਪ੍ਰਦਰਸ਼ਨੀ ਵਿੱਚ ਬਤੌਰ 'ਸਿੰਬਲ ਆਫ਼ ਕੰਕਵੈਸਟ' ਰੱਖਿਆ ਜਾਵੇਗਾ। ਕੋਹਿਨੂਰ ਦੇ ਨਾਲ ਜੁੜੀਆਂ ਕਈ ਗੱਲਾਂ ਅਤੇ ਹੋਰ ਵਿਜ਼ੂਅਲ ਪ੍ਰੋਜੈਕਸ਼ਨਾਂ ਰਾਹੀਂ ਦੱਸਿਆ ਜਾਵੇਗਾ।

ਲੰਡਨ ਨਿਊਜ਼: ਵਿਵਾਦਿਤ ਵਿਸਥਾਰਵਾਦੀ ਅੰਗ੍ਰੇਜ਼ੀ ਹਕੂਮਤ ਦਾ ਨਿਸ਼ਾਨ ਕੋਹਿਨੂਰ, ਜਿਸ ਦੇ ਉੱਤੇ ਭਾਰਤ ਦਾਅਵਾ ਕਰਦਾ ਹੈ, ਇਸ ਨੂੰ ਮਈ ਵਿੱਚ ਖੁੱਲਣ ਵਾਲੇ ‘ਟਾਵਰ ਆਫ ਲੰਡਨ’ (Tower of London)‘ਚ ਬ੍ਰਿਟੇਨ ਦੇ ਕਰਾਊਨ ਜਿਉਲਸ ਦੀ ਨਵੀਂ ਪ੍ਰਦਰਸ਼ਨੀ ਵਿੱਚ ਬਤੌਰ ‘ਸਿੰਬਲ ਆਫ਼ ਕੰਕਵੈਸਟ’ ਰੱਖਿਆ ਜਾਵੇਗਾ।
ਕੋਹਿਨੂਰ ਨੂੰ ਕੋਹ-ਏ-ਨੂਰ ਵੀ ਕਿਹਾ ਜਾਂਦਾ ਹੈ
ਬ੍ਰਿਟੇਨ ਦੇ ਰਾਜ ਮਹਿਲ ਦੇ ਪ੍ਰਬੰਧਨ ਦਾ ਕੰਮਕਾਜ ਦੇਖਣ ਵਾਲੀ ਚੈਰਿਟੀ ‘ਹਿਸਟੋਰਿਕ ਰਾਇਲ ਪੈਲੇਸੇਸ’ ਯਾਨੀ ਐਚਆਰਪੀ ਦਾ ਕਹਿਣਾ ਹੈ ਕਿ ਇਸ ਨਵੀਂ ਜਿਉਲ ਹਾਊਸ ਐਗਜੀਬੀਸ਼ਨ ਵਿੱਚ ਕੋਹਿਨੂਰ, ਜਿਸ ਨੂੰ ਕੋਹ-ਏ-ਨੂਰ (Koh-i-Noor) ਵੀ ਕਿਹਾ ਜਾਂਦਾ ਹੈ, ਦੇ ਇਤਿਹਾਸ ਬਾਰੇ ਉਸ ਦੇ ਨਾਲ ਜੁੜੀਆਂ ਕਈ ਗੱਲਾਂ ਅਤੇ ਹੋਰ ਵਿਜ਼ੂਅਲ ਪ੍ਰੋਜੈਕਸ਼ਨਾਂ ਰਾਹੀਂ ਦੱਸਿਆ ਜਾਏਗਾ।
ਵਿਜ਼ੂਅਲ ਪ੍ਰੋਜੈਕਸ਼ਨਾਂ ਰਾਹੀਂ ਦੱਸਿਆ ਜਾਏਗਾ
ਅਸਲ ਵਿੱਚ ਮਰਹੂਮ ਮਾਹਰਾਣੀ ਐਲਿਜ਼ਬੈਥ – 2 ਦੇ ਤਾਜ ਵਿੱਚ ਲੱਗਿਆ ਇਹ ਕੋਹਿਨੂਰ ਹੀਰਾ ਹੁਣ ਨਵੇਂ ਟਾਵਰ ਆਫ ਲੰਡਨ ਵਿੱਚ ਇਸ ਕਰਕੇ ਰੱਖਿਆ ਜਾਣਾ ਹੈ ਕਿਉਂਕਿ ਅਗਲੀ 6 ਮਈ ਨੂੰ ਕਿੰਗ ਚਾਰਲਸ ਅਤੇ ਉਹਨਾਂ ਦੀ ਰਾਣੀ ਕੈਮਿਲਾ ਦੀ ਤਾਜਪੋਸ਼ੀ ਦੇ ਮੌਕੇ ‘ਤੇ ਕੈਮਿਲਾ ਵੱਲੋਂ ਆਪਣੇ ਇੱਕ ਕੂਟਨੀਤਕ ਫ਼ੈਸਲੇ ਵਿੱਚ ਕੋਹਿਨੂਰ ਨੂੰ ਆਪਣੇ ਤਾਜ ਵਿੱਚ ਸਜਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਐਚਆਰਪੀ ਵੱਲੋਂ ਦੱਸਿਆ ਗਿਆ ਕਿ ਇਸ ਨਵੀਂ ਜਿਉਲ ਹਾਊਸ ਐਗਜੀਬੀਸ਼ਨ ਵਿੱਚ ਕੋਹਿਨੂਰ ਦੇ ਇਤਿਹਾਸ ਬਾਰੇ ਉਸ ਦੇ ਨਾਲ ਜੁੜੀਆਂ ਕਈ ਗੱਲਾਂ ਅਤੇ ਹੋਰ ਵਿਜ਼ੂਅਲ ਪ੍ਰੋਜੈਕਸ਼ਨਾਂ ਰਾਹੀਂ ਦੱਸਿਆ ਜਾਏਗਾ, ਜਿਸ ਵਿੱਚ ਕੋਹਿਨੂਰ ਦੇ ਪਹਿਲਾਂ ਮਾਲਿਕ ਰਹੇ ਮੁਗਲ ਮਹਾਰਾਜਾ, ਈਰਾਨ ਦੇ ਸ਼ਾਹ, ਅਫਗਾਨਿਸਤਾਨ ਦੇ ਅਮੀਰ ਅਤੇ ਸਿੱਖ ਮਹਾਰਾਜਾ ਵਰਗੇ ਸਾਰਿਆਂ ਲੋਕਾਂ ਦੇ ਇਤਿਹਾਸ ਬਾਰੇ ਵੀ ਦੱਸਿਆ ਜਾਵੇਗਾ।
ਬ੍ਰਿਟੇਨ ਦੀ ਤਾਜਪੋਸ਼ਿਆਂ ‘ਚ ਵੱਡੀ ਭੂਮਿਕਾ ਨਿਭਾਉਂਦਾ ਹੈ
ਮਹਾਰਾਣੀ ਵਿਕਟੋਰੀਆ ਦੇ ਕਬਜ਼ੇ ਵਿੱਚ ਇਹ ਕੋਹਿਨੂਰ ਦਰਅਸਲ ਮਹਾਰਾਜਾ ਰਣਜੀਤ ਸਿੰਘ ਦੇ ਖਜ਼ਾਨੇ ਵਿੱਚੋਂ ਉਸ ਸਮੇਂ ਆਇਆ ਸੀ, ਜਦੋਂ ਉਹਨਾਂ ਨੂੰ ਭਾਰਤ ਦੀ ਮਹਾਰਾਣੀ ਬਣਾਇਆ ਜਾਣਾ ਸੀ, ਅਤੇ ਕੋਹਿਨੂਰ ਇਸ ਤੋਂ ਪਹਿਲਾਂ ਵੀ ਬ੍ਰਿਟੇਨ ਦੀ ਤਾਜਪੋਸ਼ਿਆਂ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਆਇਆ ਹੈ। ਦੱਸ ਦਈਏ ਕਿ ਨਵੇਂ ‘ਟਾਵਰ ਆਫ ਲੰਡਨ’ ਵਿੱਚ ਕੋਹਿਨੂਰ ਨੂੰ ਕਿੰਗ ਚਾਰਲਸ ਅਤੇ ਰਾਣੀ ਕੈਮਿਲਾ ਦੀ ਤਾਜਪੋਸ਼ੀ ਦੇ ਕੁਛ ਹਫਤਿਆਂ ਬਾਅਦ ਹੀ ਸਥਾਪਿਤ ਕਰ ਦਿੱਤਾ ਜਾਵੇਗਾ।