ਇੰਗਲੈਂਡ ਵਿੱਚ ਚਾਕੂ ਮਾਰ ਕੇ ਕੁੜੀ ਦੀ ਹਤਿਆ ਕਰਨ ਵਾਲੇ ਦੋ ਸੰਦਿਗਧ ਗ੍ਰਿਫਤਾਰ
ਵਾਰਦਾਤ ਵਿੱਚ ਜਾਨ ਗਵਾਉਣ ਵਾਲੀ ਕੁੜੀ ਬ੍ਰਿਆਨਾ ਘੇਹ ਦੀ ਲਾਸ਼ ਉੱਥੇ ਲੀਨਿਅਰ ਪਾਰਕ ਦੇ ਰਸਤੇ ਤੋਂ ਮਿਲਣ ਮਗਰੋਂ ਪੁਲਿਸ ਹਰਕਤ ਵਿੱਚ ਆਈ।
ਲੰਦਨ: ਇੰਗਲੈਂਡ ਦੇ ਇੱਕ ਪਾਰਕ ਵਿੱਚ 16 ਸਾਲ ਦੀ ਕੁੜੀ ਨੂੰ ਚਾਕੂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਉੱਥੇ ਲੰਕਾਸ਼ਾਇਰ ਦੀ ਸੁਲਸ਼ੇਟ ਕਾਉਂਟੀ ਦੇ ਵਰਿੰਗਟਨ ਪਾਰਕ ਵਿੱਚ ਹੋਈ ਇਸ ਕਤਲਕਾਂਡ ਦੀ ਵਾਰਦਾਤ ‘ਚ ਜਾਨ ਗਵਾਉਣ ਵਾਲੀ ਕੁੜੀ ਬ੍ਰਿਆਨਾ ਘੇਹ ਦੀ ਲਾਸ਼ ਉੱਥੇ ਲੀਨਿਅਰ ਪਾਰਕ ਦੇ ਰਸਤੇ ਤੋਂ ਮਿਲਣ ਮਗਰੋਂ ਪੁਲਿਸ ਹਰਕਤ ਵਿੱਚ ਆਈ ਅਤੇ ਕਤਲ ਦੀ ਵਾਰਦਾਤ ਮਗਰੋਂ ਕਲ ਸ਼ਾਮ ਨੂੰ ਹੀ ਯੂਕੇ ਪੁਲਿਸ ਨੇ ਇੱਕ ਕੁੜੀ ਅਤੇ ਇੱਕ ਮੁੰਡੇ ਨੂੰ ਕਤਲ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਦੋਨਾਂ ਸੰਦਿਗਧ ਹਮਲਾਵਰਾਂ ਦੀ ਉਮਰ 15-15 ਸਾਲ ਦੱਸੀ ਜਾਂਦੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਾਰਕ ਵਿੱਚ ਹੋਏ ਕੁੜੀ ਦੇ ਕਤਲ ਕਾਂਡ ਦੇ ਅਰੋਪ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਨੌਜਵਾਨ ਹਮਲਾਵਰ ਉੱਥੇ ਦੇ ਹੀ ਇੱਕ ਸਥਾਨਕ ਇਲਾਕੇ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਇਸ ਤੋਂ ਪਹਿਲਾਂ ਇਤਲਾਹ ਮਿਲਣ ਮਗਰੋਂ ਜਦੋਂ ਯੂਕੇ ਪੁਲਿਸ ਮੌਕਾ-ਏ-ਵਾਰਦਾਤ ਤੇ ਪੁੱਜੀ, ਉਦੋਂ ਤੱਕ ਇਸ ਕੁੜੀ ਦੀ ਮੌਤ ਹੋ ਚੁੱਕੀ ਸੀ।


