AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਖਾਮੇਨੇਈ ਦੇ ਜ਼ਨਾਜ਼ੇ ‘ਤੇ ਭਾਰਤ ਵੱਲੋਂ ਕੌਣ-ਕੌਣ ਗਿਆ, ਕਿੰਨੇ ਮੁਲਕਾਂ ਦੇ ਆਗੂ ਪੁੱਜੇ ਤੇਹਰਾਨ? ਜਾਣੋ ਪੂਰੀ ਰਿਪੋਰਟ

ਈਰਾਨ ਦੇ ਸਭ ਤੋਂ ਪ੍ਰਮੁੱਖ ਅਤੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਾਮੇਨੇਈ ਨੂੰ ਆਖਰੀ ਵਿਦਾਈ ਦੇਣ ਦਾ ਸਿਲਸਿਲਾ ਸ਼ੁੱਕਰਵਾਰ ਸਵੇਰ ਤੋਂ ਆਰੰਭ ਹੋ ਗਿਆ ਹੈ। ਤੇਹਰਾਨ ਸਥਿਤ ਗ੍ਰੈਂਡ ਮੋਸੱਲਾ ਵਿਖੇ ਸਵੇਰੇ ਖਾਮੇਨੇਈ ਦੇ ਪਾਰਥਿਵ ਸਰੀਰ ਨੂੰ ਲਿਆਂਦਾ ਗਿਆ, ਜਿੱਥੇ ਸੰਸਾਰ ਭਰ ਤੋਂ ਇਕੱਠੇ ਹੋਏ ਆਗੂ ਉਨ੍ਹਾਂ ਦੇ ਜਨਾਜ਼ੇ ਵਿੱਚ ਸ਼ਰੀਕ ਹੋ ਰਹੇ ਹਨ।

ਖਾਮੇਨੇਈ ਦੇ ਜ਼ਨਾਜ਼ੇ 'ਤੇ ਭਾਰਤ ਵੱਲੋਂ ਕੌਣ-ਕੌਣ ਗਿਆ, ਕਿੰਨੇ ਮੁਲਕਾਂ ਦੇ ਆਗੂ ਪੁੱਜੇ ਤੇਹਰਾਨ? ਜਾਣੋ ਪੂਰੀ ਰਿਪੋਰਟ
tv9-punjabi
| Updated On: 03 Jul 2026 19:02 PM IST
Share

ਈਰਾਨ ਦੇ ਸਭ ਤੋਂ ਪ੍ਰਮੁੱਖ ਅਤੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਾਮੇਨੇਈ ਨੂੰ ਆਖਰੀ ਵਿਦਾਈ ਦੇਣ ਦਾ ਸਿਲਸਿਲਾ ਸ਼ੁੱਕਰਵਾਰ ਸਵੇਰ ਤੋਂ ਆਰੰਭ ਹੋ ਗਿਆ ਹੈ। ਤੇਹਰਾਨ ਸਥਿਤ ਗ੍ਰੈਂਡ ਮੋਸੱਲਾ ਵਿਖੇ ਸਵੇਰੇ ਖਾਮੇਨੇਈ ਦੇ ਪਾਰਥਿਵ ਸਰੀਰ ਨੂੰ ਲਿਆਂਦਾ ਗਿਆ, ਜਿੱਥੇ ਸੰਸਾਰ ਭਰ ਤੋਂ ਇਕੱਠੇ ਹੋਏ ਆਗੂ ਉਨ੍ਹਾਂ ਦੇ ਜਨਾਜ਼ੇ ਵਿੱਚ ਸ਼ਰੀਕ ਹੋ ਰਹੇ ਹਨ। ਈਰਾਨ ਦੀ ਅਧਿਕਾਰਤ ‘ਮੇਹਰ ਨਿਊਜ਼ ਏਜੰਸੀ’ ਦੀ ਰਿਪੋਰਟ ਮੁਤਾਬਕ, ਖਾਮੇਨੇਈ ਦੀ ਅੰਤਿਮ ਯਾਤਰਾ ਦਾ ਹਿੱਸਾ ਬਣਨ ਲਈ 100 ਤੋਂ ਵੱਧ ਦੇਸ਼ਾਂ ਦੇ ਮਹਿਮਾਨਾਂ ਦਾ ਤੇਹਰਾਨ ਆਉਣਾ ਲਗਾਤਾਰ ਜਾਰੀ ਹੈ। ਭਾਰਤ ਸਰਕਾਰ ਵੱਲੋਂ ਵੀ ਇੱਕ ਉੱਚ-ਪੱਧਰੀ ਵਫ਼ਦ ਇਸ ਸ਼ੋਕ ਸਭਾ ਵਿੱਚ ਹਿੱਸਾ ਲੈਣ ਲਈ ਉੱਥੇ ਮੌਜੂਦ ਹੈ।

ਈਰਾਨ ਸਰਕਾਰ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਖਾਮੇਨੇਈ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਦਾ ਨਿੱਜੀ ਸੱਦਾ ਘੱਟਿਆ ਗਿਆ ਸੀ, ਹਾਲਾਂਕਿ ਪ੍ਰਧਾਨ ਮੰਤਰੀ ਖੁਦ ਇਸ ਦੌਰੇ ‘ਤੇ ਨਹੀਂ ਗਏ ਹਨ। ਉਨ੍ਹਾਂ ਦੀ ਜਗ੍ਹਾ ਭਾਰਤ ਸਰਕਾਰ ਦੀ ਅਗਵਾਈ ਕਰਦਿਆਂ ਬਿਹਾਰ ਦੇ ਰਾਜਪਾਲ ਸੱਯਦ ਅਤਾ ਹਸਨੈਨ ਅਤੇ ਵਿਦੇਸ਼ ਰਾਜ ਮੰਤਰੀ ਪਬਿਤਰ ਮਾਰਗੇਰੀਟਾ ਤੇਹਰਾਨ ਪਹੁੰਚੇ ਹਨ। ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੂੰ ਵੀ ਸੱਦਾ ਪੱਤਰ ਮਿਲਿਆ ਸੀ, ਪਰ ਉਨ੍ਹਾਂ ਦੇ ਇੱਥੇ ਪਹੁੰਚਣ ਬਾਰੇ ਅਜੇ ਸਥਿਤੀ ਸਪੱਸ਼ਟ ਨਹੀਂ ਹੋ ਸਕੀ ਹੈ।

ਕੀ ਕਾਂਗਰਸ ਪਾਰਟੀ ਦੇ ਆਗੂਆਂ ਨੇ ਵੀ ਕੀਤੀ ਸ਼ਿਰਕਤ?

ਕੇਂਦਰ ਸਰਕਾਰ ਅਤੇ ਭਾਜਪਾ ਦੇ ਨਾਲ-ਨਾਲ ਭਾਰਤ ਦੀਆਂ ਹੋਰ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਦੇ ਮੁਖੀਆਂ ਨੂੰ ਵੀ ਈਰਾਨ ਵੱਲੋਂ ਸੱਦਾ ਭੇਜਿਆ ਗਿਆ ਸੀ। ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਵੀ ਇਸ ਪ੍ਰੋਗਰਾਮ ਲਈ ਸੱਦਿਆ ਗਿਆ ਸੀ, ਪਰ ਉਹ ਇਸ ਯਾਤਰਾ ‘ਤੇ ਨਹੀਂ ਗਏ। ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾਵਾਂ ਵਿੱਚੋਂ ਪਵਨ ਖੇੜਾ ਅਤੇ ਸਾਬਕਾ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੂੰ ਵੀ ਸੱਦਾ ਮਿਲਿਆ ਸੀ, ਜਿਨ੍ਹਾਂ ਵਿੱਚੋਂ ਸਲਮਾਨ ਖੁਰਸ਼ੀਦ ਪਾਰਟੀ ਦੀ ਨੁਮਾਇੰਦਗੀ ਕਰਨ ਲਈ ਇੱਥੇ ਪਹੁੰਚੇ ਹਨ। ਖੁਰਸ਼ੀਦ ਨੇ ਮੀਡੀਆ ਨੂੰ ਦੱਸਿਆ ਕਿ ਉਹ ਕਾਂਗਰਸ ਪ੍ਰਧਾਨ ਖੜਗੇ ਅਤੇ ਪਾਰਟੀ ਦੇ ਅਧਿਕਾਰਤ ਪ੍ਰਤੀਨਿਧੀ ਵਜੋਂ ਈਰਾਨ ਆਏ ਹਨ ਅਤੇ ਇਸ ਸਬੰਧੀ ਈਰਾਨੀ ਪ੍ਰਸ਼ਾਸਨ ਨੂੰ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਗਿਆ ਸੀ।

ਕਸ਼ਮੀਰੀ ਲੀਡਰਸ਼ਿਪ ਵੀ ਈਰਾਨ ਪੁੱਜੀ

ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ (PDP) ਦੀ ਮੁਖੀ ਮਹਿਬੂਬਾ ਮੁਫ਼ਤੀ ਨੂੰ ਵੀ ਈਰਾਨ ਵੱਲੋਂ ਖਾਸ ਸੱਦਾ ਦਿੱਤਾ ਗਿਆ ਸੀ, ਜਿਸ ਦੇ ਚਲਦਿਆਂ ਉਹ ਖਾਮੇਨੇਈ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਉੱਥੇ ਪਹੁੰਚੀ ਹੋਈ ਹੈ। ਸਲਮਾਨ ਖੁਰਸ਼ੀਦ ਅਤੇ ਮਹਿਬੂਬਾ ਮੁਫ਼ਤੀ ਦੀ ਇੱਕ ਸਾਂਝੀ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੋਵੇਂ ਆਗੂ ਖਾਮੇਨੇਈ ਦੇ ਤਾਬੂਤ ਦੇ ਸਾਹਮਣੇ ਖੜ੍ਹੇ ਹੋ ਕੇ ਸੋਗ ਪ੍ਰਗਟ ਕਰਦੇ ਦਿਖਾਈ ਦੇ ਰਹੇ ਹਨ।

ਦੂਜੇ ਪਾਸੇ, ਜੰਮੂ-ਕਸ਼ਮੀਰ ਅੰਜੁਮਨ-ਏ-ਸ਼ਰੀਆ ਸ਼ੀਆ ਦੇ ਪ੍ਰਧਾਨ ਆਗਾ ਸੱਯਦ ਹਸਨ ਮੋਸਾਵੀ ਅਲ ਸਫਵੀ ਨੂੰ ਵੀ ਸੱਦਾ ਮਿਲਿਆ ਸੀ, ਪਰ ਖ਼ਬਰਾਂ ਮੁਤਾਬਕ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਅੰਜੁਮਨ ਦੇ ਬੁਲਾਰੇ ਨੇ ਦੱਸਿਆ ਕਿ ਆਗਾ ਸੱਯਦ ਹਸਨ ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨੀ ਸੀ, ਪਰ ਇਮੀਗ੍ਰੇਸ਼ਨ ਵਿਭਾਗ ਨੇ ਉਨ੍ਹਾਂ ਨੂੰ ਏਅਰਪੋਰਟ ‘ਤੇ ਹੀ ਰੋਕ ਕੇ ਉਨ੍ਹਾਂ ਦਾ ਪਾਸਪੋਰਟ ਜ਼ਬਤ ਕਰ ਲਿਆ।

ਮੁਖਤਾਰ ਅੱਬਾਸ ਨਕਵੀ ਦੇ ਜਾਣ ‘ਤੇ ਸਥਿਤੀ ਅਸਪੱਸ਼ਟ

ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੂੰ ਵੀ ਇਸ ਅੰਤਿਮ ਸਭਾ ਲਈ ਸੱਦਿਆ ਗਿਆ ਹੈ। ਨਕਵੀ ਭਾਰਤੀ ਸਿਆਸਤ ਵਿੱਚ ਸ਼ੀਆ ਭਾਈਚਾਰੇ ਦਾ ਇੱਕ ਬਹੁਤ ਵੱਡਾ ਚਿਹਰਾ ਹਨ। ਖਾਮੇਨੇਈ ਦੀ ਮੌਤ ‘ਤੇ ਦੁੱਖ ਸਾਂਝਾ ਕਰਨ ਲਈ ਨਕਵੀ ਨੇ ਦਿੱਲੀ ਵਿੱਚ ਈਰਾਨੀ ਦੂਤਾਵਾਸ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਵੀ ਕੀਤੀ ਸੀ, ਪਰ ਉਹ ਖੁਦ ਤੇਹਰਾਨ ਗਏ ਹਨ ਜਾਂ ਨਹੀਂ, ਇਸ ਬਾਰੇ ਅਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਭਾਰਤ ਤੋਂ ਧਰਮ ਗੁਰੂਆਂ ਦਾ ਸਰਬ-ਸਾਂਝਾ ਵਫ਼ਦ ਪਹੁੰਚਿਆ

ਰਾਜਨੇਤਾਵਾਂ ਅਤੇ ਸਰਕਾਰੀ ਅਧਿਕਾਰੀਆਂ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਧਰਮਾਂ ਦੇ ਪ੍ਰਮੁੱਖ ਗੁਰੂਆਂ ਦਾ ਇੱਕ ਸਾਂਝਾ ਵਫ਼ਦ ਵੀ ਈਰਾਨ ਪਹੁੰਚਿਆ ਹੈ। ਉੱਥੇ ਹਿੰਦੂ, ਮੁਸਲਿਮ, ਸਿੱਖ ਅਤੇ ਈਸਾਈ ਧਰਮਾਂ ਦੇ ਪ੍ਰਤੀਨਿਧੀ ਇੱਕਜੁੱਟ ਹੋ ਕੇ ਖਾਮੇਨੇਈ ਦੀ ਆਤਮਾ ਦੀ ਸ਼ਾਂਤੀ ਲਈ ਸਮੂਹਿਕ ਪ੍ਰਾਰਥਨਾ ਕਰਦੇ ਨਜ਼ਰ ਆਏ।

ਵਿਸ਼ਵ ਦੇ ਕਿਹੜੇ-ਕਿਹੜੇ ਮੁਲਕ ਇਸ ਵਿੱਚ ਸ਼ਾਮਲ ਹੋ ਰਹੇ ਹਨ?

ਈਰਾਨ ਆਪਣੇ ਇਸ ਸਭ ਤੋਂ ਸ਼ਕਤੀਸ਼ਾਲੀ ਆਗੂ ਦੇ ਜਨਾਜ਼ੇ ਰਾਹੀਂ ਦੁਨੀਆ ਦੇ ਸਾਹਮਣੇ ਆਪਣੀ ਕੂਟਨੀਤਕ ਤਾਕਤ ਦਾ ਪ੍ਰਦਰਸ਼ਨ ਵੀ ਕਰ ਰਿਹਾ ਹੈ। ਇਹੀ ਕਾਰਨ ਹੈ ਕਿ ਵਿਸ਼ਵ ਦੇ ਤਮਾਮ ਪ੍ਰਮੁੱਖ ਦੇਸ਼ਾਂ ਦੇ ਆਗੂਆਂ ਨੂੰ ਇੱਥੇ ਬੁਲਾਇਆ ਗਿਆ ਹੈ।

  • ਰੂਸ, ਚੀਨ, ਪਾਕਿਸਤਾਨ, ਜਾਰਜੀਆ ਅਤੇ ਕਿਊਬਾ ਵਰਗੇ ਦੇਸ਼ਾਂ ਦੇ ਉੱਚ-ਪੱਧਰੀ ਪ੍ਰਤੀਨਿਧੀ ਤੇਹਰਾਨ ਪਹੁੰਚ ਚੁੱਕੇ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼, ਫੌਜ ਮੁਖੀ ਆਸਿਫ਼ ਮੁਨੀਰ ਅਤੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਵੀ ਈਰਾਨ ਦੇ ਦੌਰੇ ‘ਤੇ ਹਨ।
  • ਇਨ੍ਹਾਂ ਤੋਂ ਇਲਾਵਾ ਆਰਮੀਨੀਆ ਦੇ ਪ੍ਰਧਾਨ ਮੰਤਰੀ, ਇਰਾਕ ਦੇ ਰਾਸ਼ਟਰਪਤੀ ਨਿਜ਼ਾਰ ਅਮਿਦੀ, ਉਜ਼ਬੇਕਿਸਤਾਨ ਦੀ ਸੰਸਦ ਦੇ ਸਪੀਕਰ ਨੂਰੂਦੀਨ, ਤਾਜਿਕਿਸਤਾਨ ਦੇ ਰਾਸ਼ਟਰਪਤੀ ਅਤੇ ਇਰਾਕੀ ਕੁਰਦਿਸਤਾਨ ਦੇ ਪ੍ਰਧਾਨ ਵੀ ਇਸ ਮੌਕੇ ਮੌਜੂਦ ਹਨ।
  • ਕਤਰ ਦੀ ਸ਼ੂਰਾ ਕੌਂਸਲ ਦੇ ਸਪੀਕਰ ਅਤੇ ਜਾਰਜੀਆ ਦੇ ਰਾਸ਼ਟਰਪਤੀ ਵੀ ਤੇਹਰਾਨ ਪਹੁੰਚੇ ਹੋਏ ਹਨ।
  • ਇਸ ਦੇ ਨਾਲ ਹੀ ਲੇਬਨਾਨੀ ਹਿਜ਼ਬੁੱਲ੍ਹਾ ਦੇ ਲੀਡਰ ਨਸਰੱਲ੍ਹਾ ਦਾ ਪਰਿਵਾਰ, ਅਤੇ ਸੀਰੀਆ, ਲੇਬਨਾਨ, ਇਰਾਕ, ਮੋਰੋਕੋ ਅਤੇ ਤੁਰਕੀਏ ਵਿੱਚ ਸਰਗਰਮ ‘ਰੇਜ਼ੀਸਟੈਂਸ ਫਰੰਟ’ ਦੇ ਤਮਾਮ ਚੋਟੀ ਦੇ ਕਮਾਂਡਰ ਵੀ ਖਾਮੇਨੇਈ ਦੀ ਅੰਤਿਮ ਵਿਦਾਈ ਦੇ ਗਵਾਹ ਬਣੇ ਹਨ।

ਦੂਜੇ ਪਾਸੇ, ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਯੂਰਪੀ ਦੇਸ਼ਾਂ ਨੂੰ ਸੱਦਾ ਪੱਤਰ ਨਹੀਂ ਭੇਜਿਆ, ਜਿਨ੍ਹਾਂ ਨੇ ਈਰਾਨ ਦੇ ਖਿਲਾਫ ਹੋਈ ਅਮਰੀਕੀ ਅਤੇ ਇਜ਼ਰਾਈਲੀ ਫੌਜੀ ਕਾਰਵਾਈ ਦਾ ਖੁੱਲ੍ਹ ਕੇ ਸਮਰਥਨ ਕੀਤਾ ਸੀ। ਯੂਰਪ ਤੋਂ ਇਲਾਵਾ ਸਾਊਦੀ ਅਰਬ, ਯੂਏਈ (UAE) ਅਤੇ ਕੁਵੈਤ ਵਰਗੇ ਖਾੜੀ (GCC) ਦੇਸ਼ਾਂ ਦੇ ਨੁਮਾਇੰਦਿਆਂ ਦੀ ਸ਼ਿਰਕਤ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਹੋਇਆ ਹੈ।

ਸਪੁਰਦ-ਏ-ਖ਼ਾਕ ਦਾ ਪੂਰਾ ਸ਼ਡਿਊਲ ਕੀ ਹੈ?

ਲੰਘੀ 2 ਜੁਲਾਈ ਦੀ ਰਾਤ ਨੂੰ ਖਾਮੇਨੇਈ ਦੇ ਮ੍ਰਿਤਕ ਦੇਹ ਨੂੰ ਉਨ੍ਹਾਂ ਦੀ ਰਿਹਾਇਸ਼ਗਾਹ ‘ਤੇ ਲਿਜਾਇਆ ਗਿਆ ਸੀ, ਜਿੱਥੇ ਉਨ੍ਹਾਂ ‘ਤੇ ਹਮਲਾ ਹੋਇਆ ਸੀ। ਇਸ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਦੇਹ ਨੂੰ ਤੇਹਰਾਨ ਦੇ ਮੋਸੱਲਾ ਵਿੱਚ ਰੱਖਿਆ ਗਿਆ ਹੈ। 3 ਜੁਲਾਈ ਨੂੰ ਦਿਨ ਭਰ ਅੰਤਰਰਾਸ਼ਟਰੀ ਮਹਿਮਾਨ ਉਨ੍ਹਾਂ ਨੂੰ ਸ਼ਰਧਾਂਜਲੀ ਦੇਣਗੇ। 4 ਅਤੇ 5 ਜੁਲਾਈ ਨੂੰ ਆਮ ਨਾਗਰਿਕਾਂ ਨੂੰ ਆਪਣੇ ਨੇਤਾ ਦੇ ਅੰਤਿਮ ਦਰਸ਼ਨਾਂ ਦਾ ਮੌਕਾ ਦਿੱਤਾ ਜਾਵੇਗਾ।

6 ਜੁਲਾਈ ਨੂੰ ਤੇਹਰਾਨ ਦੀਆਂ ਸੜਕਾਂ ‘ਤੇ ਇੱਕ ਵਿਸ਼ਾਲ ਜਨਾਜ਼ਾ ਜਲੂਸ ਕੱਢਿਆ ਜਾਵੇਗਾ। 7 ਜੁਲਾਈ ਨੂੰ ਸ਼ੀਆ ਇਸਲਾਮਿਕ ਸਿੱਖਿਆ ਦੇ ਮੁੱਖ ਕੇਂਦਰ ‘ਕੋਮ’ ਵਿੱਚ ਜਨਾਜ਼ਾ ਲਿਜਾਇਆ ਜਾਵੇਗਾ। 8 ਜੁਲਾਈ ਨੂੰ ਮ੍ਰਿਤਕ ਦੇਹ ਨੂੰ ਇਰਾਕ ਦੇ ਪਵਿੱਤਰ ਸ਼ਹਿਰਾਂ ਕਰਬਲਾ ਅਤੇ ਨਜਫ਼ ਵਿੱਚ ਆਮ ਸੰਗਤ ਦੇ ਦਰਸ਼ਨਾਂ ਲਈ ਰੱਖਿਆ ਜਾਵੇਗਾ। ਅਖੀਰ, 9 ਜੁਲਾਈ ਨੂੰ ਈਰਾਨ ਦੇ ‘ਮਸ਼ਹਦ’ ਸ਼ਹਿਰ ਵਿਖੇ, ਜਿੱਥੇ ਖਾਮੇਨੇਈ ਦਾ ਜਨਮ ਹੋਇਆ ਸੀ, ਉਨ੍ਹਾਂ ਨੂੰ ਪੂਰੇ ਧਾਰਮਿਕ ਰੀਤੀ-ਰਿਵਾਜਾਂ ਨਾਲ ਦਫ਼ਨ (ਸਪੁਰਦ-ਏ-ਖ਼ਾਕ) ਕਰ ਦਿੱਤਾ ਜਾਵੇਗਾ।

ਕਦੋਂ ਅਤੇ ਕਿਵੇਂ ਵਾਪਰੀ ਸੀ ਇਹ ਘਟਨਾ?

ਈਰਾਨ ਦੇ ਸਰਵਉੱਚ ਨੇਤਾ ਅਲੀ ਖਾਮੇਨੇਈ ਦੀ ਮੌਤ 28 ਫਰਵਰੀ 2026 ਨੂੰ ਹੋਈ ਸੀ। ਅਮਰੀਕਾ ਅਤੇ ਇਜ਼ਰਾਈਲ ਨੇ ਸਾਂਝੇ ਤੌਰ ‘ਤੇ ਈਰਾਨ ‘ਤੇ ਇੱਕ ਬਹੁਤ ਵੱਡਾ ਹਵਾਈ ਹਮਲਾ ਕੀਤਾ ਸੀ, ਜਿਸ ਵਿੱਚ ਉਹ ਮਾਰੇ ਗਏ ਸਨ। ਇਸ ਭਿਆਨਕ ਹਮਲੇ ਵਿੱਚ ਖਾਮੇਨੇਈ ਦੇ ਨਾਲ-ਨਾਲ ਉਨ੍ਹਾਂ ਦੀ ਬੇਟੀ, ਜਵਾਈ, ਨੂੰਹ ਅਤੇ 3 ਸਾਲ ਦੀ ਮਾਸੂਮ ਪੋਤੀ ਦੀ ਵੀ ਜਾਨ ਚਲੀ ਗਈ ਸੀ।

ਉਦੋਂ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦੀ ਦੇਹ ਨੂੰ ਸੁਰੱਖਿਅਤ ਰੱਖਿਆ ਗਿਆ ਸੀ, ਕਿਉਂਕਿ ਉਸ ਹਮਲੇ ਤੋਂ ਬਾਅਦ ਹੀ ਈਰਾਨ ਅਤੇ ਅਮਰੀਕਾ ਵਿਚਾਲੇ ਸਿੱਧੀ ਜੰਗ ਸ਼ੁਰੂ ਹੋ ਗਈ ਸੀ। ਹੁਣ ਦੋਵਾਂ ਦੇਸ਼ਾਂ ਵਿਚਾਲੇ ਇੱਕ ਸਮਝੌਤਾ ਸਾਈਨ ਹੋਇਆ ਹੈ, ਜਿਸ ਕਾਰਨ ਜੰਗ ਰੁਕੀ ਹੈ, ਹਾਲਾਂਕਿ ਦੋਵਾਂ ਧਿਰਾਂ ਵਿਚਾਲੇ ਤਣਾਅ ਅਜੇ ਵੀ ਬਰਕਰਾਰ ਹੈ। ਇਹ ਡੀਲ ਅਜੇ ਸ਼ੁਰੂਆਤੀ ਪੜਾਅ ‘ਤੇ ਹੈ ਅਤੇ ਫਾਈਨਲ ਹੋਣੀ ਬਾਕੀ ਹੈ। ਇਸੇ ਦੌਰਾਨ ਈਰਾਨੀ ਫੌਜ ਨੇ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਅਹਿਦ ਲਿਆ ਹੈ ਕਿ ਉਹ ਆਪਣੇ ਰਹਿਬਰ ਖਾਮੇਨੇਈ ਦੀ ਮੌਤ ਦਾ ਬਦਲਾ ਜ਼ਰੂਰ ਲੈਣਗੇ।

Follow Us
ਧਰਮ ਯੁੱਧ ਮੋਰਚੇ ਦਾ ਐਲਾਨ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਿਆਸੀ ਡਰਾਮਾ, ਬਲਤੇਜ ਪੰਨੂ ਦਾ SAD 'ਤੇ ਨਿਸ਼ਾਨਾ
ਧਰਮ ਯੁੱਧ ਮੋਰਚੇ ਦਾ ਐਲਾਨ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਿਆਸੀ ਡਰਾਮਾ, ਬਲਤੇਜ ਪੰਨੂ ਦਾ SAD 'ਤੇ ਨਿਸ਼ਾਨਾ...
NEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਬਣੇ Joint Toppers, ਮਾਪਿਆਂ ਤੇ ਪੰਜਾਬ ਦਾ ਵਧਾਇਆ ਮਾਣ
NEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਬਣੇ Joint Toppers, ਮਾਪਿਆਂ ਤੇ ਪੰਜਾਬ ਦਾ ਵਧਾਇਆ ਮਾਣ...
Hydrogen Train: ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ, ਟੀਵੀ9 ਪੰਜਾਬੀ ਨਾਲ ਕਰੋ ਪਹਿਲਾ ਸਫ਼ਰ
Hydrogen Train: ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ, ਟੀਵੀ9 ਪੰਜਾਬੀ ਨਾਲ ਕਰੋ ਪਹਿਲਾ ਸਫ਼ਰ...
Satluj: ਭਾਰਤ ਧਰਮ ਨਿਰਪੱਖ ਦੇਸ਼... ਰਵਨੀਤ ਬਿੱਟੂ ਭਾਈਚਾਰਕ ਸਾਂਝ ਖਰਾਬ ਨਾ ਕਰਨ ... SGPC ਦੇ ਤਲਖ ਤੇਵਰ
Satluj: ਭਾਰਤ ਧਰਮ ਨਿਰਪੱਖ ਦੇਸ਼... ਰਵਨੀਤ ਬਿੱਟੂ ਭਾਈਚਾਰਕ ਸਾਂਝ ਖਰਾਬ ਨਾ ਕਰਨ ... SGPC ਦੇ ਤਲਖ ਤੇਵਰ...
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ...
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ...
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ...
E20 Fuel Controversy: E20 ਫਿਊਲ ਵਿਵਾਦ, ਕੀ ਇਥੇਨੌਲ ਬਲੈਂਡੇਡ ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਹੇ ਗੱਡੀਆਂ ਦੇ ਇੰਜਨ?
E20 Fuel Controversy: E20 ਫਿਊਲ ਵਿਵਾਦ, ਕੀ ਇਥੇਨੌਲ ਬਲੈਂਡੇਡ ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਹੇ ਗੱਡੀਆਂ ਦੇ ਇੰਜਨ?...
ਅਮਰੀਕਾ 'ਚ ਭਾਰਤੀ ਗੈਂਗਸਟਰਾਂ 'ਤੇ ਵੱਡਾ ਐਕਸ਼ਨ, FBI ਦੀ ਲਿਸਟ ਵਿੱਚ ਨਿਤੀਸ਼ ਕੌਸ਼ਲ ਮੋਸਟ ਵਾਂਟੇਡ
ਅਮਰੀਕਾ 'ਚ ਭਾਰਤੀ ਗੈਂਗਸਟਰਾਂ 'ਤੇ ਵੱਡਾ ਐਕਸ਼ਨ, FBI ਦੀ ਲਿਸਟ ਵਿੱਚ ਨਿਤੀਸ਼ ਕੌਸ਼ਲ ਮੋਸਟ ਵਾਂਟੇਡ...