AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਨੇਪਾਲ ਨਵੇਂ ਇੱਕ ਰੁਪਏ ਦੇ ਸਿੱਕੇ ‘ਤੇ ਛਾਪੇਗਾ ਵਿਵਾਦਤ ਨਕਸ਼ਾ, ਭਾਰਤ ਪਹਿਲਾਂ ਹੀ ਜਤਾ ਚੁਕਿਆ ਇਤਰਾਜ਼

ਨੇਪਾਲ ਆਪਣੇ ਨਵੇਂ ਇੱਕ ਰੁਪਏ ਦੇ ਸਿੱਕੇ 'ਤੇ ਇੱਕ ਵਿਵਾਦਤ ਨਕਸ਼ਾ ਛਾਪਣ ਜਾ ਰਿਹਾ ਹੈ, ਜਿਸ 'ਚ ਉਹ ਲਿੰਪੀਆਧੁਰਾ, ਲਿਪੁਲੇਖ ਤੇ ਕਾਲਾਪਾਣੀ ਨੂੰ ਆਪਣੇ ਖੇਤਰ ਦਾ ਹਿੱਸਾ ਦਿਖਾਵੇਗਾ। ਭਾਰਤ ਇਨ੍ਹਾਂ ਖੇਤਰਾਂ ਨੂੰ ਉਤਰਾਖੰਡ ਦਾ ਹਿੱਸਾ ਮੰਨਦਾ ਹੈ ਤੇ ਪਹਿਲਾਂ ਹੀ ਆਪਣਾ ਇਤਰਾਜ਼ ਜਤਾ ਚੁੱਕਾ ਹੈ। ਨੇਪਾਲ ਰਾਸ਼ਟਰ ਬੈਂਕ ਜਲਦੀ ਹੀ ਨਵਾਂ ਸਿੱਕਾ ਜਾਰੀ ਕਰੇਗਾ। ਇਸ ਫੈਸਲੇ ਨੇ ਭਾਰਤ-ਨੇਪਾਲ ਸਰਹੱਦੀ ਵਿਵਾਦ ਨੂੰ ਫਿਰ ਸੁਰਖੀਆਂ 'ਚ ਲਿਆ ਦਿੱਤਾ ਹੈ।

ਨੇਪਾਲ ਨਵੇਂ ਇੱਕ ਰੁਪਏ ਦੇ ਸਿੱਕੇ 'ਤੇ ਛਾਪੇਗਾ ਵਿਵਾਦਤ ਨਕਸ਼ਾ, ਭਾਰਤ ਪਹਿਲਾਂ ਹੀ ਜਤਾ ਚੁਕਿਆ ਇਤਰਾਜ਼
ਨੇਪਾਲ ਨਵੇਂ ਇੱਕ ਰੁਪਏ ਦੇ ਸਿੱਕੇ ‘ਤੇ ਛਾਪੇਗਾ ਵਿਵਾਦਤ ਨਕਸ਼ਾ
tv9-punjabi
| Published: 26 Jul 2026 13:44 PM IST
Share

ਨੇਪਾਲ ਸਰਕਾਰ ਨੇ ਇੱਕ ਰੁਪਏ ਦਾ ਨਵਾਂ ਸਿੱਕਾ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਇਸ ਸਿੱਕੇ ‘ਤੇ ਨੇਪਾਲ ਦਾ ਉਹੀ ਵਿਵਾਦਤ ਨਕਸ਼ਾ ਛਾਪਿਆ ਜਾਵੇਗਾ ਜੋ ਲਿੰਪੀਆਧੁਰਾ, ਲਿਪੁਲੇਖ ਤੇ ਕਾਲਾਪਾਣੀ ਨੂੰ ਦੇਸ਼ ਦੇ ਹਿੱਸੇ ਵਜੋਂ ਦਰਸਾਉਂਦਾ ਹੈ। ਇਨ੍ਹਾਂ ਤਿੰਨਾਂ ਖੇਤਰਾਂ ਨੂੰ ਲੈ ਕੇ ਭਾਰ ਅਤੇ ਨੇਪਾਲ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਿਹਾ ਸਰਹੱਦੀ ਵਿਵਾਦ ਹੈ। ਨੇਪਾਲ ਦਾਅਵਾ ਕਰਦਾ ਹੈ ਕਿ ਇਹ ਤਿੰਨੇ ਖੇਤਰ ਉਸ ਦੇ ਹਨ, ਜਦੋਂ ਕਿ ਭਾਰਤ ਕਹਿੰਦਾ ਹੈ ਕਿ ਲਿੰਪੀਆਧੁਰਾ, ਲਿਪੁਲੇਖ ਤੇ ਕਾਲਾਪਾਣੀ ਉੱਤਰਾਖੰਡ ਦਾ ਹਿੱਸਾ ਹਨ। ਭਾਰਤ ਨੇ ਪਹਿਲਾਂ ਸਪੱਸ਼ਟ ਕੀਤਾ ਹੈ ਕਿ ਇਸ ਵਿਵਾਦ ਨੂੰ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ।

ਨੇਪਾਲ ਰਾਸ਼ਟਰ ਬੈਂਕ (NRB) ਦੇ ਬੁਲਾਰੇ ਗੁਰੂ ਪ੍ਰਸਾਦ ਪੌਡੇਲ ਨੇ ਸ਼ਨੀਵਾਰ ਨੂੰ ਕਿਹਾ ਕਿ ਕੇਂਦਰੀ ਬੈਂਕ ਇੱਕ ਰੁਪਏ ਦਾ ਨਵਾਂ ਸਿੱਕਾ ਜਾਰੀ ਕਰੇਗਾ। ਹਾਲਾਂਕਿ ਬੈਂਕ ਨੂੰ ਅਜੇ ਤੱਕ ਅਧਿਕਾਰਤ ਤੌਰ ‘ਤੇ ਸਿੱਕੇ ਦਾ ਅੰਤਿਮ ਡਿਜ਼ਾਈਨ ਨਹੀਂ ਮਿਲਿਆ ਹੈ, ਪਰ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਨਵੇਂ ਸਿੱਕੇ ‘ਚ ਤਿੰਨ ਵਿਵਾਦਿਤ ਖੇਤਰਾਂ ਨੂੰ ਨੇਪਾਲ ਦੇ ਹਿੱਸੇ ਵਜੋਂ ਦਰਸਾਉਂਦਾ ਨਕਸ਼ਾ ਹੋਵੇਗਾ।

2020 ‘ਚ ਸਾਹਮਣੇ ਆਇਆ ਸੀ ਇਹ ਵਿਵਾਦ

ਇਹ ਵਿਵਾਦ ਪਹਿਲੀ ਵਾਰ ਮਈ 2020 ‘ਚ ਸਾਹਮਣੇ ਆਇਆ ਸੀ। ਉਸ ਸਮੇਂ, ਤਤਕਾਲੀ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਦੀ ਅਗਵਾਈ ਵਾਲੀ ਸਰਕਾਰ ਨੇ ਨੇਪਾਲ ਦਾ ਇੱਕ ਨਵਾਂ ਅਧਿਕਾਰਤ ਨਕਸ਼ਾ ਜਾਰੀ ਕੀਤਾ ਸੀ। ਉਸ ਨਕਸ਼ੇ ‘ਚ ਲਿੰਪੀਆਧੁਰਾ, ਲਿਪੁਲੇਖ ਤੇ ਕਾਲਾਪਾਣੀ ਨੂੰ ਨੇਪਾਲ ਦੇ ਹਿੱਸੇ ਵਜੋਂ ਵੀ ਦਰਸਾਇਆ ਗਿਆ ਸੀ। ਦਿਲਚਸਪ ਗੱਲ ਇਹ ਹੈ ਕਿ 20 ਜੁਲਾਈ ਨੂੰ, ਨੇਪਾਲ ਸਰਕਾਰ ਨੇ ਇੱਕ ਰੁਪਏ ਦੇ ਸਿੱਕੇ ‘ਤੇ ਛਪੇ ਨੇਪਾਲ ਦੇ ਨਕਸ਼ੇ ਨੂੰ ਇੱਕ ਬੋਧੀ ਮੱਠ ਦੀ ਤਸਵੀਰ ਨਾਲ ਬਦਲਣ ਦਾ ਫੈਸਲਾ ਕੀਤਾ ਸੀ। ਹਾਲਾਂਕਿ, ਇਸ ਫੈਸਲੇ ਦਾ ਰਾਜਨੀਤਿਕ ਪਾਰਟੀਆਂ ਤੇ ਆਮ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਵਧਦੇ ਦਬਾਅ ਤੋਂ ਬਾਅਦ, ਫੈਸਲਾ ਉਲਟਾ ਦਿੱਤਾ ਗਿਆ ਤੇ ਹੁਣ ਸਿੱਕੇ ‘ਤੇ ਨਕਸ਼ੇ ਨੂੰ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਗਿਆ ਹੈ।

ਨਵਾਂ ਸਿੱਕਾ ਪਿਛਲੇ ਨਾਲੋਂ ਛੋਟਾ ਤੇ ਹਲਕਾ

ਨੇਪਾਲ ਰਾਸ਼ਟਰ ਬੈਂਕ ਦੇ ਅਨੁਸਾਰ, ਨਵੇਂ ਸਿੱਕੇ ਦਾ ਆਕਾਰ ਤੇ ਧਾਤੂ ਰਚਨਾ ਪਹਿਲਾਂ ਵਾਲੇ ਨਾਲੋਂ ਵੱਖਰੀ ਹੋਵੇਗੀ। ਜਦੋਂ ਕਿ ਨਵਾਂ ਸਿੱਕਾ ਛੋਟਾ ਤੇ ਹਲਕਾ ਹੋਵੇਗਾ, ਇਸ ‘ਤੇ ਅਜੇ ਵੀ ਨੇਪਾਲ ਦਾ ਵਿਵਾਦਪੂਰਨ ਨਕਸ਼ਾ ਹੋਵੇਗਾ। ਨੇਪਾਲ ਦੇ ਇਸ ਕਦਮ ਨੇ ਇੱਕ ਵਾਰ ਫਿਰ ਭਾਰਤ-ਨੇਪਾਲ ਸਰਹੱਦੀ ਵਿਵਾਦ ਨੂੰ ਸੁਰਖੀਆਂ ‘ਚ ਲਿਆਂਦਾ ਹੈ। ਭਾਰਤ ਨੇ ਲਗਾਤਾਰ ਕਿਹਾ ਹੈ ਕਿ ਅਜਿਹੇ ਸੰਵੇਦਨਸ਼ੀਲ ਸਰਹੱਦੀ ਵਿਵਾਦਾਂ ਨੂੰ ਸਿਰਫ ਦੁਵੱਲੀ ਗੱਲਬਾਤ ਰਾਹੀਂ ਹੀ ਹੱਲ ਕੀਤਾ ਜਾ ਸਕਦਾ ਹੈ।

Follow Us
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ...
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ...
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ...
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ...
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ...
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ...
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ...
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ...
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ...