AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਈਰਾਨ ਜੰਗ ਤੋਂ ਬਾਅਦ ਟਰੰਪ ਦਾ ਮਾਸਟਰਸਟ੍ਰੋਕ, ਮੱਧ ਪੂਰਬ ਲਈ ਤਿਆਰ ਹੋ ਰਿਹਾ ਵੱਡਾ ਪਲਾਨ

ਈਰਾਨ ਜੰਗ ਤੋਂ ਬਾਅਦ ਟਰੰਪ ਮੱਧ ਪੂਰਬ 'ਚ ਵੱਡਾ ਬਦਲਾਅ ਲਿਆਉਣ ਦੀ ਤਿਆਰੀ 'ਚ ਹਨ। ਈਰਾਨ ਨੂੰ ਰੋਕਣ, ਗਾਜ਼ਾ ਵਿਵਾਦ ਸੁਲਝਾਉਣ ਤੇ ਇਜ਼ਰਾਈਲ-ਸਾਊਦੀ ਸੰਬੰਧਾਂ ਨੂੰ ਆਮ ਬਣਾਉਣ ਦੀ ਯੋਜਨਾ ਤੇ ਕੰਮ ਚੱਲ ਰਿਹਾ ਹੈ।

ਈਰਾਨ ਜੰਗ ਤੋਂ ਬਾਅਦ ਟਰੰਪ ਦਾ ਮਾਸਟਰਸਟ੍ਰੋਕ, ਮੱਧ ਪੂਰਬ ਲਈ ਤਿਆਰ ਹੋ ਰਿਹਾ ਵੱਡਾ ਪਲਾਨ
ਈਰਾਨ ਜੰਗ ਤੋਂ ਬਾਅਦ ਟਰੰਪ ਦਾ ‘ਮਾਸਟਰਸਟ੍ਰੋਕ’, ਮੱਧ ਪੂਰਬ ਲਈ ਤਿਆਰ ਹੋ ਰਿਹਾ ਵੱਡਾ ਪਲਾਨ
tv9-punjabi
| Updated On: 06 Sep 2026 08:24 AM IST
Share

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਈਰਾਨ ਜੰਗ ਖ਼ਤਮ ਹੋਣ ਤੋਂ ਬਾਅਦ ਪੂਰੇ ਮੱਧ ਪੂਰਬ ਲਈ ਇੱਕ ਵੱਡੀ ਯੋਜਨਾ ਤਿਆਰ ਕਰ ਰਿਹਾ ਹੈ। ਐਕਸੀਓਸ ਦੀ ਰਿਪੋਰਟ ਦੇ ਅਨੁਸਾਰ, ਇਹ ਯੋਜਨਾ ਜੰਗ ਤੋਂ ਬਾਅਦ ਅਮਰੀਕਾ ਦੀ ਮੱਧ ਪੂਰਬ ਨੀਤੀ ਨੂੰ ਬਦਲ ਸਕਦੀ ਹੈ। ਟਰੰਪ ਨੇ ਨਿੱਜੀ ਗੱਲਬਾਤ ‘ਚ ਕਿਹਾ ਹੈ ਕਿ ਉਹ ਈਰਾਨ ਨਾਲ ਜੰਗ ਖ਼ਤਮ ਹੋਣ ਤੋਂ ਬਾਅਦ ਇਸ ਖੇਤਰ ਲਈ ਕੁਝ ਬਹੁਤ ਵੱਡਾ ਕਰਨ ਦੀ ਯੋਜਨਾ ਬਣਾ ਰਹੇ ਹਨ।

ਇਸ ਯੋਜਨਾ ਤੇ ਅਮਰੀਕੀ ਸਰਕਾਰ ਦੇ ਸੀਨੀਅਰ ਸਲਾਹਕਾਰਾਂ ਦੇ ਨਾਲ ਕਈ ਸਰਕਾਰੀ ਏਜੰਸੀਆਂ ਦੇ ਅਧਿਕਾਰੀ ਵੀ ਕੰਮ ਕਰ ਰਹੇ ਹਨ। ਇਸ ਦਾ ਮੁੱਖ ਮਕਸਦ ਈਰਾਨ ਨੂੰ ਰੋਕਣ ਲਈ ਮੱਧ ਪੂਰਬ ਦੇ ਅਮਰੀਕੀ ਸਹਿਯੋਗੀ ਦੇਸ਼ਾਂ ਨੂੰ ਇੱਕਜੁੱਟ ਕਰਨਾ ਤੇ ਇਜ਼ਰਾਈਲ ਦੇ ਆਪਣੇ ਗੁਆਂਢੀ ਦੇਸ਼ਾਂ ਨਾਲ ਸੰਬੰਧ ਮਜ਼ਬੂਤ ਕਰਨਾ ਹੈ।

ਯੋਜਨਾ ਵਿੱਚ ਤਿੰਨ ਮੁੱਖ ਗੱਲਾਂ

1. ਈਰਾਨ ਦੇ ਖ਼ਿਲਾਫ਼ ਖੇਤਰੀ ਮੋਰਚਾ

ਅਮਰੀਕਾ ਮੱਧ ਪੂਰਬ ‘ਚ ਆਪਣੇ ਸਹਿਯੋਗੀ ਦੇਸ਼ਾਂ ਨੂੰ ਈਰਾਨ ਦੇ ਖ਼ਿਲਾਫ਼ ਹੋਰ ਮਜ਼ਬੂਤੀ ਨਾਲ ਇੱਕਜੁੱਟ ਕਰਨਾ ਚਾਹੁੰਦਾ ਹੈ। ਇਸ ਵਿੱਚ ਅਮਰੀਕਾ ਖ਼ੁਦ ਇਨ੍ਹਾਂ ਦੇਸ਼ਾਂ ਦੀ ਸੁਰੱਖਿਆ ਦੀ ਗਾਰੰਟੀ ਦੇਣ ਵਾਲੀ ਭੂਮਿਕਾ ਨਿਭਾ ਸਕਦਾ ਹੈ।

2. ਖੇਤਰ ਦੇ ਪੁਰਾਣੇ ਵਿਵਾਦ ਘਟਾਉਣਾ

ਅਮਰੀਕਾ 7 ਅਕਤੂਬਰ 2023 ਦੇ ਹਮਲੇ ਤੋਂ ਬਾਅਦ ਵਧੇ ਸੰਘਰਸ਼ ਅਤ ਤਣਾਅ ਨੂੰ ਘਟਾਉਣ ਦੀ ਕੋਸ਼ਿਸ਼ ਕਰੇਗਾ। ਇਸ ਦੇ ਤਹਿਤ ਟਰੰਪ ਦੀ ਗਾਜ਼ਾ ਯੋਜਨਾ ਦੇ ਅਗਲੇ ਪੜਾਅ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਜ਼ਰਾਈਲ ਤੇ ਸੀਰੀਆ ਵਿਚਕਾਰ ਸੁਰੱਖਿਆ ਸਮਝੌਤਾ ਕਰਵਾਉਣ ਤੇ ਇਜ਼ਰਾਈਲ-ਲੇਬਨਾਨ ਦੇ ਮੌਜੂਦਾ ਸਮਝੌਤੇ ਨੂੰ ਲਾਗੂ ਕਰਨ ਤੇ ਵੀ ਕੰਮ ਹੋ ਸਕਦਾ ਹੈ।

3. ਇਜ਼ਰਾਈਲ ਨਾਲ ਅਰਬ ਦੇਸ਼ਾਂ ਦੇ ਸੰਬੰਧ ਵਧਾਉਣਾ

ਅਮਰੀਕਾ ਅਬ੍ਰਾਹਮ ਅਕੌਰਡਜ਼ ਦਾ ਵਿਸਥਾਰ ਕਰਨਾ ਚਾਹੁੰਦਾ ਹੈ। ਇਸ ਦਾ ਸਭ ਤੋਂ ਵੱਡਾ ਟੀਚਾ ਇਜ਼ਰਾਈਲ ਤੇ ਸਾਊਦੀ ਅਰਬ ਵਿਚਕਾਰ ਸੰਬੰਧਾਂ ਨੂੰ ਆਮ ਬਣਾਉਣਾ ਹੈ। ਜੇਕਰ ਅਜਿਹਾ ਸਮਝੌਤਾ ਹੁੰਦਾ ਹੈ ਤਾਂ ਇਹ ਟਰੰਪ ਲਈ ਵੱਡੀ ਕੂਟਨੀਤਕ ਉਪਲਬਧੀ ਹੋਵੇਗੀ ਤੇ ਈਰਾਨ ਜੰਗ ਤੋਂ ਬਾਅਦ ਮੱਧ ਪੂਰਬ ‘ਚ ਉਨ੍ਹਾਂ ਦੀਆਂ ਸਭ ਤੋਂ ਵੱਡੀਆਂ ਉਪਲਬਧੀਆਂ ‘ਚ ਸ਼ਾਮਲ ਹੋ ਸਕਦੀ ਹੈ।

ਇਜ਼ਰਾਈਲ ਤੇ ਅਮਰੀਕਾ ਦੀਆਂ ਚੋਣਾਂ ਤੋਂ ਚੁਣੌਤੀ

ਇਜ਼ਰਾਈਲ ‘ਚ 27 ਅਕਤੂਬਰ ਨੂੰ ਚੋਣਾਂ ਹੋਣੀਆਂ ਹਨ। ਉੱਥੇ ਹੀ ਅਮਰੀਕਾ’ਵਿੱਚ ਨਵੰਬਰ’ਚ ਮਿਡਟਰਮ ਚੋਣਾਂ ਹੋਣਗੀਆਂ। ਟਰੰਪ ਦੀ ਟੀਮ ਚਾਹੁੰਦੀ ਹੈ ਕਿ ਇਜ਼ਰਾਈਲ ‘ਚ ਚੋਣਾਂ ਤੋਂ ਬਾਅਦ ਬਣਨ ਵਾਲੀ ਸਰਕਾਰ ਅਮਰੀਕਾ ਦੀ ਇਸ ਨਵੀਂ ਰਣਨੀਤੀ ਨਾਲ ਮਿਲ ਕੇ ਕੰਮ ਕਰੇ। ਪਰ ਟਰੰਪ ਪ੍ਰਸ਼ਾਸਨ ਇਜ਼ਰਾਈਲ ਦੇ ਚੋਣ ਨਤੀਜਿਆਂ ਦਾ ਇੰਤਜ਼ਾਰ ਕਰਨ ਲਈ ਤਿਆਰ ਨਹੀਂ ਦਿਖ ਰਿਹਾ। ਕੁਝ ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਜੇਕਰ ਚੋਣਾਂ ਤੋਂ ਬਾਅਦ ਵੀ ਇਜ਼ਰਾਈਲ ‘ਚ ਸਿਆਸੀ ਗਤੀਰੋਧ ਰਹਿੰਦਾ ਹੈ ਤਾਂ ਵੀ ਟਰੰਪ ਆਪਣੀ ਯੋਜਨਾ ਨੂੰ ਅੱਗੇ ਵਧਾ ਸਕਦੇ ਹਨ।

ਯੋਜਨਾ ਅਜੇ ਤਿਆਰ ਨਹੀਂ ਹੋਈ

ਟਰੰਪ ਪਿਛਲੇ ਕੁਝ ਹਫ਼ਤਿਆਂ ‘ਚ ਸੀਨੀਅਰ ਸਲਾਹਕਾਰਾਂ ਨਾਲ ਦੋ ਮੀਟਿੰਗਾਂ ‘ਚ ਇਸ ਯੋਜਨਾ ਤੇ ਚਰਚਾ ਕਰ ਚੁੱਕੇ ਹਨ। ਇਨ੍ਹਾਂ ਮੀਟਿੰਗਾਂ ‘ਚ ਵੱਖ-ਵੱਖ ਸੁਝਾਅ ਰੱਖੇ ਗਏ। ਹਾਲਾਂਕਿ, ਇੱਕ ਸੂਤਰ ਦੇ ਅਨੁਸਾਰ ਯੋਜਨਾ ਨੂੰ ਅੰਤਿਮ ਰੂਪ ਦੇਣ ‘ਚ ਅਜੇ ਕਈ ਹੋਰ ਹਫ਼ਤੇ ਲੱਗ ਸਕਦੇ ਹਨ।

ਇੱਕ ਸੂਤਰ ਨੇ ਕਿਹਾ ਕਿ ਯੋਜਨਾ ਤੇ ਕੰਮ ਚੱਲ ਰਿਹਾ ਹੈ, ਪਰ ਇਹ ਅਜੇ ਪੂਰੀ ਤਰ੍ਹਾਂ ਤਿਆਰ ਨਹੀਂ ਹੋਈ ਹੈ। ਇਸ ਦਾ ਮਕਸਦ ਮੱਧ ਪੂਰਬ ਦੇ ਵੱਖ-ਵੱਖ ਮੁੱਦਿਆਂ ਨੂੰ ਇੱਕ-ਦੂਜੇ ਨਾਲ ਜੋੜ ਕੇ ਜੰਗ ਤੋਂ ਬਾਅਦ ਪੂਰੇ ਖੇਤਰ ‘ਚ ਅਜਿਹਾ ਗਠਜੋੜ ਬਣਾਉਣਾ ਹੈ, ਜਿਸ ‘ਚ ਅਮਰੀਕਾ ਦੇ ਸਹਿਯੋਗੀ ਮਿਲ ਕੇ ਕੰਮ ਕਰਨ। ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੈ ਕਿ ਅਮਰੀਕਾ ਦੇ ਸਾਰੇ ਖੇਤਰੀ ਸਹਿਯੋਗੀ ਇਸ ਯੋਜਨਾ ਦਾ ਸਮਰਥਨ ਕਰਨਗੇ ਜਾਂ ਨਹੀਂ।

Source: TV9Hindi.com

Follow Us
ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ, ਸਮਰਥਕਾਂ ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ
ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ, ਸਮਰਥਕਾਂ ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ...
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...