ਕੈਨੇਡੀਅਨ ਵਿਰੋਧੀ ਧਿਰ ਦੇ ਨੇਤਾ ਬੋਲੇ- ਪ੍ਰਧਾਨ ਮੰਤਰੀ ਟਰੂਡੋ ਪਾਗਲ ਹਨ, ਸਪੀਕਰ ਨੇ ਸੰਸਦ ‘ਚੋਂ ਕੱਢਿਆ ਬਾਹਰ
ਕੈਨੇਡੀਅਨ ਵਿਰੋਧੀ ਧਿਰ ਦੇ ਨੇਤਾ ਪੀਅਰੇ ਪੋਲੀਵਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪਾਗਲ ਹਨ। ਮੀਡੀਆ ਰਿਪੋਰਟਾਂ ਮੁਤਾਬਕ ਮੰਗਲਵਾਰ ਨੂੰ ਕੈਨੇਡੀਅਨ ਪਾਰਲੀਮੈਂਟ ਹਾਊਸ ਆਫ ਕਾਮਨਜ਼ ‘ਚ ਡਰੱਗ ਓਵਰਡੋਜ਼ ‘ਤੇ ਰੋਕ ਲਗਾਉਣ ਦੇ ਮੁੱਦੇ ‘ਤੇ ਚਰਚਾ ਹੋ ਰਹੀ ਸੀ। ਇਸ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰੇ ਨੇ ਆਪਣੇ ਭਾਸ਼ਣ ਵਿੱਚ ਕਿਹਾ, “ਅਸੀਂ ਇਸ ਪਾਗਲ ਪ੍ਰਧਾਨ ਮੰਤਰੀ […]
ਕੈਨੇਡੀਅਨ ਵਿਰੋਧੀ ਧਿਰ ਦੇ ਨੇਤਾ ਪੀਅਰੇ ਪੋਲੀਵਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪਾਗਲ ਹਨ। ਮੀਡੀਆ ਰਿਪੋਰਟਾਂ ਮੁਤਾਬਕ ਮੰਗਲਵਾਰ ਨੂੰ ਕੈਨੇਡੀਅਨ ਪਾਰਲੀਮੈਂਟ ਹਾਊਸ ਆਫ ਕਾਮਨਜ਼ ‘ਚ ਡਰੱਗ ਓਵਰਡੋਜ਼ ‘ਤੇ ਰੋਕ ਲਗਾਉਣ ਦੇ ਮੁੱਦੇ ‘ਤੇ ਚਰਚਾ ਹੋ ਰਹੀ ਸੀ।
ਇਸ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰੇ ਨੇ ਆਪਣੇ ਭਾਸ਼ਣ ਵਿੱਚ ਕਿਹਾ, “ਅਸੀਂ ਇਸ ਪਾਗਲ ਪ੍ਰਧਾਨ ਮੰਤਰੀ ਦੁਆਰਾ ਬਣਾਈ ਗਈ ਨੀਤੀ ਤੋਂ ਕਦੋਂ ਛੁਟਕਾਰਾ ਪਾਵਾਂਗੇ?” ਇਸ ਤੋਂ ਬਾਅਦ ਕੈਨੇਡਾ ਦੀ ਸੰਸਦ ਦੇ ਸਪੀਕਰ ਗ੍ਰੇਗ ਫਰਗਸ ਨੇ ਪੋਲੀਵਰ ਨੂੰ ਚਾਰ ਵਾਰ ਆਪਣਾ ਬਿਆਨ ਵਾਪਸ ਲੈਣ ਲਈ ਕਿਹਾ।
ਉਨ੍ਹਾਂ ਨੇ ਪੀਅਰੇ ਦੇ ਸ਼ਬਦਾਂ ਨੂੰ ਗੈਰ-ਸੰਸਦੀ ਭਾਸ਼ਾ ਕਰਾਰ ਦਿੱਤਾ। ਹਾਲਾਂਕਿ, ਪੋਲੀਵਰ ਨੇ ਸਪੀਕਰ ਦੀ ਗੱਲ ਨਹੀਂ ਸੁਣੀ। ਉਨ੍ਹਾਂ ਨੇ ਪਾਗਲ ਦੀ ਜਗ੍ਹਾ ਰੈਡੀਕਲ ਸ਼ਬਦ ਦੀ ਵਰਤੋਂ ਕਰਨ ਦਾ ਵੀ ਵਿਕਲਪ ਵੀ ਰੱਖਿਆ।
ਸਪੀਕਰ ਗ੍ਰੇਗ ਨੇ ਕਿਹਾ- ਪੀਅਰੇ ਨੇ ਮੇਰੇ ਅਹੁਦੇ ਦਾ ਅਪਮਾਨ ਕੀਤਾ
ਇਸ ਤੋਂ ਬਾਅਦ ਸਪੀਕਰ ਗ੍ਰੇਗ ਨੇ ਕਿਹਾ, “ਤੁਸੀਂ ਸਪੀਕਰ ਦੇ ਅਹੁਦੇ ਦਾ ਅਪਮਾਨ ਕਰ ਰਹੇ ਹੋ। ਮੈਂ ਤੁਹਾਨੂੰ ਅੱਜ ਦੇ ਪੂਰੇ ਸੈਸ਼ਨ ਲਈ ਸੰਸਦ ਛੱਡਣ ਦਾ ਹੁਕਮ ਦਿੰਦਾ ਹਾਂ।” ਇਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਸਮੇਤ ਹਾਊਸ ਆਫ ਕਾਮਨਜ਼ ਤੋਂ ਵਾਕਆਊਟ ਕਰ ਗਏ। ਸੰਸਦ ਛੱਡਣ ਤੋਂ ਬਾਅਦ ਵੀ ਪੋਲੀਵਰ ਨੇ ਸੋਸ਼ਲ ਮੀਡੀਆ ‘ਤੇ ਆਪਣਾ ਬਿਆਨ ਦੁਹਰਾਇਆ।
ਮੀਡੀਆ ਰਿਪੋਰਟਾਂ ਮੁਤਾਬਕ ਟਰੂਡੋ ਅਤੇ ਪੋਲੀਵਰ ਦੇ ਰਿਸ਼ਤੇ ਚੰਗੇ ਨਹੀਂ ਹਨ। ਟਰੂਡੋ ਨੇ ਵਿਰੋਧੀ ਧਿਰ ਦੇ ਨੇਤਾ ਨੂੰ ਕੱਟੜਪੰਥੀ ਅਤੇ ਟਰੰਪ ਸਮਰਥਕ ਕਿਹਾ ਹੈ। ਮੰਗਲਵਾਰ ਦੀ ਘਟਨਾ ਤੋਂ ਬਾਅਦ ਉਨ੍ਹਾਂ ਨੇ ਕਿਹਾ, “ਪੋਲੀਵਰ ਦੱਖਣਪੰਥੀ ਭਾਈਚਾਰੇ ਨਾਲ ਬਹੁਤ ਜ਼ਿਆਦਾ ਸਮਾਂ ਬਿਤਾਉਂਦੇ ਹੈ। ਇਹ ਕੈਨੇਡਾ ਦੇ ਲੋਕਾਂ ਅਤੇ ਲੋਕਤੰਤਰ ਲਈ ਖ਼ਤਰਾ ਹੈ। ਇਹ ਜ਼ਿੰਮੇਵਾਰ ਲੀਡਰਸ਼ਿਪ ਦੀ ਨਿਸ਼ਾਨੀ ਨਹੀਂ ਹੈ।”
ਇਹ ਵੀ ਪੜ੍ਹੋ
ਪੀਐਮ ਚੋਣ ਸਰਵੇਖਣ ਵਿੱਚ ਟਰੂਡੋ ਤੋਂ ਅੱਗੇ ਪਿਅਰੇ
ਜਸਟਿਨ ਟਰੂਡੋ ਨਵੰਬਰ 2015 ਵਿੱਚ ਕੈਨੇਡਾ ਦੇ 23ਵੇਂ ਪ੍ਰਧਾਨ ਮੰਤਰੀ ਬਣੇ। ਉਹ ਅਪ੍ਰੈਲ 2013 ਤੋਂ ਲਿਬਰਲ ਪਾਰਟੀ ਦੇ ਆਗੂ ਹਨ। ਕੈਨੇਡਾ ਵਿੱਚ ਅਕਤੂਬਰ 2025 ਵਿੱਚ ਆਮ ਚੋਣਾਂ ਹੋਣੀਆਂ ਹਨ। ਇਸ ਤੋਂ ਪਹਿਲਾਂ ਉੱਥੇ ਪ੍ਰਧਾਨ ਮੰਤਰੀ ਦੇ ਚਿਹਰੇ ਦਾ ਸਰਵੇਖਣ ਕੀਤਾ ਜਾ ਰਿਹਾ ਹੈ। ਇਨ੍ਹਾਂ ਸਰਵੇਖਣਾਂ ਵਿੱਚ ਟਰੂਡੋ ਕਾਫੀ ਪਿੱਛੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਲੋਕਪ੍ਰਿਅਤਾ ਘਟਦੀ ਨਜ਼ਰ ਆ ਰਹੀ ਹੈ। ਸਰਵੇਖਣ ਮੁਤਾਬਕ ਉਨ੍ਹਾਂ ਦੀ ਲਿਬਰਲ ਪਾਰਟੀ ਵੀ ਕੰਜ਼ਰਵੇਟਿਵ ਪਾਰਟੀ ਤੋਂ ਪਛੜ ਰਹੀ ਹੈ।
ਪਿਅਰੇ ਪੋਲੀਵਰ ਅਕਸਰ ਟਰੂਡੋ ਅਤੇ ਉਸਦੀਆਂ ਨੀਤੀਆਂ ਦੀ ਆਲੋਚਨਾ ਕਰਦੇ ਹਨ। ਪਿਅਰੇ ਨੇ ਖਾਲਿਸਤਾਨ ਮੁੱਦੇ ‘ਤੇ ਭਾਰਤ ਨਾਲ ਤਣਾਅ ਨੂੰ ਲੈ ਕੇ ਟਰੂਡੋ ਦੀ ਆਲੋਚਨਾ ਕੀਤੀ ਸੀ। ਇਸ ਤੋਂ ਇਲਾਵਾ ਪਿਅਰੇ ਨੇ ਪਿਛਲੇ ਸਾਲ ਕੈਨੇਡੀਅਨ ਪਾਰਲੀਮੈਂਟ ‘ਚ ਨਾਜ਼ੀ ਫੌਜੀ ਨੂੰ ਸਨਮਾਨਿਤ ਕਰਨ ਦੇ ਮੁੱਦੇ ‘ਤੇ ਵੀ ਟਰੂਡੋ ‘ਤੇ ਚੁਟਕੀ ਲਈ ਸੀ।
ਟਰੂਡੋ ਸੱਤਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਜ਼ਿੰਮੇਵਾਰੀ ਵੀ ਸਮਝਣੀ ਚਾਹੀਦੀ ਹੈ
ਟਰੂਡੋ ਦੇ ਮੁਆਫੀ ਮੰਗਣ ਤੋਂ ਪਹਿਲਾਂ ਪੋਲੀਵਰ ਨੇ ਕਿਹਾ ਸੀ- ਇਹ ਕੈਨੇਡਾ ਦੇ ਇਤਿਹਾਸ ‘ਚ ਕੂਟਨੀਤਕ ਪੱਧਰ ‘ਤੇ ਸਭ ਤੋਂ ਸ਼ਰਮਨਾਕ ਗੱਲ ਹੈ। ਟਰੂਡੋ ਹਮੇਸ਼ਾ ਕਿਸੇ ਹੋਰ ‘ਤੇ ਦੋਸ਼ ਲਗਾਉਂਦੇ ਹਨ, ਪਰ ਸੱਚਾਈ ਇਹ ਹੈ ਕਿ ਸੱਤਾ ਦੇ ਨਾਲ ਜ਼ਿੰਮੇਵਾਰੀ ਵੀ ਆਉਂਦੀ ਹੈ। ਜੇਕਰ ਟਰੂਡੋ ਸੱਤਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਸ ਮਾਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਸੰਸਦ ‘ਚ ਆ ਕੇ ਮੁਆਫੀ ਮੰਗਣੀ ਪਵੇਗੀ।


