ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਬੰਗਲਾਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਖਾਲਿਦਾ ਜੀਆ ਦਾ ਦੇਹਾਂਤ, 80 ਸਾਲ ਦੀ ਉਮਰ ‘ਚ ਲਿਆ ਆਖ਼ਰੀ ਸਾਹ

Khaleda Zia Death News: ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦਾ 80 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਢਾਕਾ ਦੇ ਐਵਰਕੇਅਰ ਹਸਪਤਾਲ 'ਚ ਆਖਰੀ ਸਾਹ ਲਿਆ। ਉਹ ਲੰਬੇ ਸਮੇਂ ਤੋਂ ਲੀਵਰ ਸਿਰੋਸਿਸ, ਗਠੀਆ ਤੇ ਦਿਲ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਸਨ।

ਬੰਗਲਾਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਖਾਲਿਦਾ ਜੀਆ ਦਾ ਦੇਹਾਂਤ, 80 ਸਾਲ ਦੀ ਉਮਰ 'ਚ ਲਿਆ ਆਖ਼ਰੀ ਸਾਹ
ਬੰਗਲਾਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦਾ ਦੇਹਾਂਤ
Follow Us
tv9-punjabi
| Updated On: 30 Dec 2025 10:45 AM IST

ਬੀਐਨਪੀ ਚੇਅਰਪਰਸਨ ਤੇ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਮੰਗਲਵਾਰ (30 ਦਸੰਬਰ) ਸਵੇਰੇ 6 ਵਜੇ ਢਾਕਾ ਦੇ ਐਵਰਕੇਅਰ ਹਸਪਤਾਲ ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਉਹ ਲੰਬੇ ਸਮੇਂ ਤੋਂ ਬਿਮਾਰੀ ਤੋਂ ਪੀੜਤ ਸਨ। ਖਾਲਿਦਾ ਜ਼ਿਆ ਦਾ 80 ਸਾਲ ਦੀ ਉਮਰ ਚ ਦੇਹਾਂਤ ਹੋ ਗਿਆ ਹੈ।

ਬੀਐਨਪੀ ਦੇ ਫੇਸਬੁੱਕ ਪੇਜ ਦੁਆਰਾ ਇਸ ਖ਼ਬਰ ਦੀ ਪੁਸ਼ਟੀ ਕੀਤੀ ਗਈ। ਪੋਸਟ ਚ ਕਿਹਾ ਗਿਆ ਹੈ, “ਬੀਐਨਪੀ ਚੇਅਰਪਰਸਨ ਤੇ ਸਾਬਕਾ ਪ੍ਰਧਾਨ ਮੰਤਰੀ ਬੇਗਮ ਖਾਲਿਦਾ ਜ਼ਿਆ ਦਾ ਅੱਜ ਸਵੇਰੇ 6 ਵਜੇ ਫਜਰ ਦੀ ਨਮਾਜ਼ ਤੋਂ ਤੁਰੰਤ ਬਾਅਦ ਦੇਹਾਂਤ ਹੋ ਗਿਆ। ਅਸੀਂ ਸਾਰਿਆਂ ਨੂੰ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨ ਦੀ ਅਪੀਲ ਕਰਦੇ ਹਾਂ।”

ਕਿਹੜੀਆਂ ਬਿਮਾਰੀਆਂ ਤੋਂ ਪੀੜਤ ਸ?

ਡਾਕਟਰਾਂ ਦੇ ਅਨੁਸਾਰ, ਖਾਲਿਦਾ ਲੀਵਰ ਸਿਰੋਸਿਸ, ਗਠੀਆ, ਸ਼ੂਗਰ ਤੇ ਦਿਲ ਦੀਆਂ ਗੰਭੀਰ ਸਮੱਸਿਆਵਾਂ ਤੋਂ ਪੀੜਤ ਸ। ਸਾਬਕਾ ਪ੍ਰਧਾਨ ਮੰਤਰੀ ਲੰਬੇ ਸਮੇਂ ਤੋਂ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਸ। ਡਾਕਟਰ ਉਨ੍ਹਾਂ ਦੀ ਨਿਗਰਾਨੀ ਕਰ ਰਹੇ ਸਨ। ਉਨ੍ਹਾਂ ਨੂੰ ਹਾਲ ਹੀ ਚ ਵੈਂਟੀਲੇਟਰ ‘ਤੇ ਵੀ ਰੱਖਿਆ ਗਿਆ ਸੀ। ਦ ਡੇਲੀ ਸਟਾਰ ਦੇ ਅਨੁਸਾਰ, ਖਾਲਿਦਾ ਜ਼ਿਆ ਨੂੰ ਦਿਲ ਦੀ ਬਿਮਾਰੀ ਤੇ ਫੇਫੜਿਆਂ ਦੀ ਇਨਫੈਕਸ਼ਨ ਕਾਰਨ 23 ਨਵੰਬਰ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਸੀ। ਉਹ ਪਿਛਲੇ 36 ਦਿਨਾਂ ਤੋਂ ਇਲਾਜ ਅਧੀਨ ਸ। ਉਹ ਨਮੂਨੀਆ ਤੋਂ ਵੀ ਪੀੜਤ ਸ

ਜਨਾਜੇ ਦੀ ਨਮਾਜ਼ ਕਦੋਂ ਹੋਵੇਗੀ?

ਪਾਰਟੀ ਨੇ ਕਿਹਾ ਕਿ ਖਾਲਿਦਾ ਜ਼ਿਆ ਦੀ ਜਨਾਜੇ ਦੀ ਨਮਾਜ਼ ਦੀ ਤਰੀਕ ਦਾ ਐਲਾਨ ਬਾਅਦ ਚ ਕੀਤਾ ਜਾਵੇਗਾ। ਵੇਰਵੇ ਅਜੇ ਜਾਰੀ ਨਹੀਂ ਕੀਤੇ ਗਏ ਹਨ। ਪਾਰਟੀ ਨੇ ਉਨ੍ਹਾਂ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ ਤੇ ਸਾਰਿਆਂ ਨੂੰ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨ ਲਈ ਕਿਹਾ ਹੈ।

ਖਾਲਿਦਾ ਜ਼ਿਆ ਦਾ ਦੇਹਾਂਤ ਉਨ੍ਹਾਂ ਦੇ ਪੁੱਤਰ, ਤਾਰਿਕ ਰਹਿਮਾਨ ਦੇ ਲੰਡਨ ਤੋਂ 17 ਸਾਲ ਬਾਅਦ ਬੰਗਲਾਦੇਸ਼ ਵਾਪਸ ਆਉਣ ਤੋਂ ਕੁਝ ਦਿਨ ਬਾਅਦ ਹੋਇਆ ਹੈ, ਜਿੱਥੇ ਉਹ 2008 ਤੋਂ ਸਵੈ-ਇੱਛਾ ਨਾਲ ਨਿਰਵਾਸਨ ਚ ਰਹਿ ਰਹ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਤਾਰਿਕ ਹਸਪਤਾਲ ਚ ਆਪਣੀ ਬਿਮਾਰ ਮਾਂ ਨੂੰ ਮਿਲਣ ਗ। ਤਾਰਿਕ ਦੀ ਵਾਪਸੀ ਦਾ ਸਵਾਗਤ ਕਰਨ ਲਈ ਪਾਰਟੀ ਸਮਰਥਕਾਂ ਦੀ ਇੱਕ ਵੱਡੀ ਭੀੜ ਇਕੱਠੀ ਹੋਈ ਸੀ ਤੇ ਇਸ ਨੂੰ ਆਉਣ ਵਾਲੀਆਂ ਸੰਸਦੀ ਚੋਣਾਂ ਤੋਂ ਪਹਿਲਾਂ ਬੀਐਨਪੀ ਲਈ ਇੱਕ ਮਹੱਤਵਪੂਰਨ ਵਿਕਾਸ ਮੰਨਿਆ ਜਾ ਰਿਹਾ ਸੀ।

ਖਾਲਿਦਾ ਜ਼ਿਆ ਕੌਣ ਸ?

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ, ਖਾਲਿਦਾ ਜ਼ਿਆ ਦਾ ਜਨਮ 15 ਅਗਸਤ, 1945 ਨੂੰ ਹੋਇਆ ਸੀ। ਉਹ ਬੰਗਲਾਦੇਸ਼ ਦੇ ਸੰਸਥਾਪਕ ਜ਼ਿਆਉਰ ਰਹਿਮਾਨ ਦੀ ਪਤਨੀ ਸੀ। ਉਹ ਆਪਣੇ ਪਤੀ ਜ਼ਿਆਉਰ ਰਹਿਮਾਨ ਦੀ ਹੱਤਿਆ ਤੋਂ ਬਾਅਦ ਰਾਜਨੀਤੀ ਚ ਆ ਤੇ ਬੀਐਨਪੀ ਪਾਰਟੀ ਦੀ ਕਮਾਨ ਸੰਭਾਲੀ। ਉਨ੍ਹਾਂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਗਏ ਸਨ ਤੇ ਉਨ੍ਹਾਂ ਨੂੰ 2018 ਚ ਕੈਦ ਵੀ ਕਰ ਦਿੱਤਾ ਗਿਆ ਸੀ। ਹਾਲਾਂਕਿ, ਉਨ੍ਹਾਂ ਨੂੰ ਸਿਹਤ ਕਾਰਨਾਂ ਕਰਕੇ ਰਿਹਾਅ ਕਰ ਦਿੱਤਾ ਗਿਆ ਸੀ, ਪਰ ਉਹ ਘਰ ਚ ਨਜ਼ਰਬੰਦ ਰਹੀ।

ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ

ਖਾਲਿਦਾ ਜ਼ਿਆ 1991 ਤੋਂ 1996 ਤੱਕ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਰਹੀ ਤੇ 2001 ਤੋਂ 2006 ਤੱਕ ਦੁਬਾਰਾ ਇਸ ਅਹੁਦੇ ‘ਤੇ ਵਾਪਸ ਆਈ। ਉਹ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸੀ। ਉਹ ਬੰਗਲਾਦੇਸ਼ ਦੇ ਸਾਬਕਾ ਰਾਸ਼ਟਰਪਤੀ ਤੇ ਫੌਜ ਮੁਖੀ ਜ਼ਿਆਉਰ ਰਹਿਮਾਨ ਦੀ ਪਤਨੀ ਸੀ।

ਖਾਲਿਦਾ ਜ਼ਿਆ 1991 ਦੀਆਂ ਰਾਸ਼ਟਰੀ ਚੋਣਾਂ ਚ ਇੱਕ ਜਨਮਤ ਸੰਗ੍ਰਹਿ ਰਾਹੀਂ ਸੱਤਾ ਚ ਆਈ। ਉਨ੍ਹਾਂ ਦੇ ਕਾਰਜਕਾਲ ਦੌਰਾਨ, ਸੰਸਦੀ ਪ੍ਰਣਾਲੀ ਬਹਾਲ ਕੀਤੀ ਗਈ ਤੇ ਸੁਤੰਤਰ ਤੇ ਨਿਰਪੱਖ ਚੋਣਾਂ ਯਕੀਨੀ ਬਣਾਈਆਂ ਗਈਆਂ। 2007 ਚ, ਜਦੋਂ ਇੱਕ ਫੌਜ-ਸਮਰਥਿਤ ਕਾਰਜਵਾਹਕ ਸਰਕਾਰ ਨੇ ਸੱਤਾ ਸੰਭਾਲੀ ਤਾਂ ਖਾਲਿਦਾ ਜ਼ਿਆ ਨੂੰ ਸ਼ੇਖ ਹਸੀਨਾ ਸਮੇਤ ਕਈ ਹੋਰ ਰਾਜਨੀਤਿਕ ਨੇਤਾਵਾਂ ਦੇ ਨਾਲ ਕੈਦ ਕਰ ਲਿਆ ਗਿਆ। ਜ਼ਿਆ ਨੂੰ ਬਾਅਦ ਚ ਰਿਹਾਅ ਕਰ ਦਿੱਤਾ ਗਿਆ ਤੇ 2008 ਦੀਆਂ ਸੰਸਦੀ ਚੋਣਾਂ ਲੜੀਆਂ, ਪਰ ਉਨ੍ਹਾਂ ਦੀ ਪਾਰਟੀ ਜਿੱਤਣ ਵਿੱਚ ਅਸਫਲ ਰਹੀ। ਨ੍ਹਾਂ ਦੇ ਪਰਿਵਾਰ ਨ੍ਹਾਂ ਦਾ ਵੱਡਾ ਪੁੱਤਰ, ਉਨ੍ਹਾਂ ਦੀ ਪਤਨੀ ਤੇ ਉਨ੍ਹਾਂ ਦੀ ਧੀ ਹੈ।

ਔਨਲਾਈਨ ਫੂਡ ਡਿਲੀਵਰੀ ਦੀ ਚਮਕ ਦੇ ਪਿੱਛੇ ਸੱਚਾਈ: ਸੁਣ ਕੇ ਹੋ ਜਾਵੋਗੇ ਭਾਵੁੱਕ
ਔਨਲਾਈਨ ਫੂਡ ਡਿਲੀਵਰੀ ਦੀ ਚਮਕ ਦੇ ਪਿੱਛੇ ਸੱਚਾਈ: ਸੁਣ ਕੇ ਹੋ ਜਾਵੋਗੇ ਭਾਵੁੱਕ...
ਦਿਗਵਿਜੇ ਸਿੰਘ ਨੇ ਪੀਐਮ ਦੀ ਤਾਰੀਫ਼ 'ਤੇ ਦਿੱਤੀ ਸਫਾਈ, ਸੰਗਠਨ ਸੁਧਾਰਾ 'ਤੇ ਬੋਲੇ
ਦਿਗਵਿਜੇ ਸਿੰਘ ਨੇ ਪੀਐਮ ਦੀ ਤਾਰੀਫ਼ 'ਤੇ ਦਿੱਤੀ ਸਫਾਈ, ਸੰਗਠਨ ਸੁਧਾਰਾ 'ਤੇ ਬੋਲੇ...
ਵੀਰ ਬਾਲ ਦਿਵਸ ਤੇ ਸੀਐਮ ਮਾਨ ਸ੍ਰੀ ਫਤਿਹਗੜ੍ਹ ਸਾਹਿਬ ਹੋਏ ਨਤਮਸਤਕ, ਅਕਾਲੀਆਂ ਬਾਰੇ ਕੀ ਬੋਲੇ?
ਵੀਰ ਬਾਲ ਦਿਵਸ ਤੇ ਸੀਐਮ ਮਾਨ ਸ੍ਰੀ ਫਤਿਹਗੜ੍ਹ ਸਾਹਿਬ ਹੋਏ ਨਤਮਸਤਕ, ਅਕਾਲੀਆਂ ਬਾਰੇ ਕੀ ਬੋਲੇ?...
Delhi AQI Set to Deteriorate: ਦਿੱਲੀ ਵਿੱਚ ਫਿਰ ਵਧੇਗਾ ਪ੍ਰਦੂਸ਼ਣ, ਛਾਵੇਗੀ ਧੁੰਦ, ਮੰਤਰੀ ਨੇ ਦਿੱਤੀ ਚੇਤਾਵਨੀ
Delhi AQI Set to Deteriorate: ਦਿੱਲੀ ਵਿੱਚ ਫਿਰ ਵਧੇਗਾ ਪ੍ਰਦੂਸ਼ਣ, ਛਾਵੇਗੀ ਧੁੰਦ, ਮੰਤਰੀ ਨੇ ਦਿੱਤੀ ਚੇਤਾਵਨੀ...
Weather Update: ਕ੍ਰਿਸਮਸ ਵਾਲੇ ਦਿਨ ਦੇਸ਼ ਭਰ ਵਿੱਚ ਠੰਡ ਅਤੇ ਧੁੰਦ ਦਾ ਅਸਰ, ਜਾਣੋ IMD ਦਾ ਨਵਾਂ ਅਪਡੇਟ
Weather Update: ਕ੍ਰਿਸਮਸ ਵਾਲੇ ਦਿਨ ਦੇਸ਼ ਭਰ ਵਿੱਚ ਠੰਡ ਅਤੇ ਧੁੰਦ ਦਾ ਅਸਰ, ਜਾਣੋ IMD ਦਾ ਨਵਾਂ ਅਪਡੇਟ...
ਮੂੰਗਫਲੀ ਸਨੈਕਸ ਹੀ ਨਹੀਂ, ਦਿਮਾਗ ਲਈ ਵੀ ਹੈ ਫਿਊਲ! ਰਿਸਰਚ ਵਿੱਚ ਦਾਅਵਾ
ਮੂੰਗਫਲੀ ਸਨੈਕਸ ਹੀ ਨਹੀਂ, ਦਿਮਾਗ ਲਈ ਵੀ ਹੈ ਫਿਊਲ! ਰਿਸਰਚ ਵਿੱਚ ਦਾਅਵਾ...
31 ਦਸੰਬਰ, 2025 ਤੋਂ ਪਹਿਲਾਂ ਨਿਪਟਾ ਲਵੋ ਇਹ ਜਰੂਰੀ ਵਿੱਤੀ ਕੰਮ: ਪੈਨ-ਆਧਾਰ, ITR ਅਤੇ NPS
31 ਦਸੰਬਰ, 2025 ਤੋਂ ਪਹਿਲਾਂ ਨਿਪਟਾ ਲਵੋ ਇਹ ਜਰੂਰੀ ਵਿੱਤੀ ਕੰਮ: ਪੈਨ-ਆਧਾਰ, ITR ਅਤੇ NPS...
Delhi Air Quality Update: ਦਿੱਲੀ ਨੂੰ ਪ੍ਰਦੂਸ਼ਣ ਤੋਂ ਮਿਲੀ ਥੋੜ੍ਹੀ ਰਾਹਤ , ਜਾਣੋ ਪੰਜਾਬ ਦਾ AQI...
Delhi Air Quality Update: ਦਿੱਲੀ ਨੂੰ ਪ੍ਰਦੂਸ਼ਣ ਤੋਂ ਮਿਲੀ ਥੋੜ੍ਹੀ ਰਾਹਤ , ਜਾਣੋ ਪੰਜਾਬ ਦਾ AQI......
ਪੰਜਾਬ, ਹਰਿਆਣਾ 'ਚ ਕੜਾਕੇ ਦੀ ਠੰਢ ਤਾਂ ਦਿੱਲੀ ਵਿੱਚ ਸੀਤ ਹਵਾਵਾਂ ਦੇ ਨਾਲ ਪ੍ਰਦੂਸ਼ਣ ਦਾ ਕਹਿਰ, ਮਾੜੀ ਸ਼੍ਰੇਣੀ ਵਿੱਚ AQI
ਪੰਜਾਬ, ਹਰਿਆਣਾ 'ਚ ਕੜਾਕੇ ਦੀ ਠੰਢ ਤਾਂ ਦਿੱਲੀ ਵਿੱਚ ਸੀਤ ਹਵਾਵਾਂ ਦੇ ਨਾਲ ਪ੍ਰਦੂਸ਼ਣ ਦਾ ਕਹਿਰ, ਮਾੜੀ ਸ਼੍ਰੇਣੀ ਵਿੱਚ AQI...