AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਜੰਗੀ ਜਹਾਜ਼ ‘ਤੇ ਮਿਜ਼ਾਈਲ ਹਮਲੇ ਤੋਂ ਭੜਕਿਆ ਅਮਰੀਕਾ, ਈਰਾਨ ਦੇ 5 ਤੇਲ ਟੈਂਕਰ ਕੀਤੇ ਤਬਾਹ

ਅਮਰੀਕਾ ਨੇ ਈਰਾਨ ਦੇ 5 ਤੇਲ ਟੈਂਕਰਾਂ ਨੂੰ ਨਸ਼ਟ ਕਰ ਦਿੱਤਾ ਹੈ। ਇਹ ਕਾਰਵਾਈ ਈਰਾਨੀ ਰਿਵੋਲਿਊਸ਼ਨਰੀ ਗਾਰਡਜ਼ IRGC ਵੱਲੋਂ ਅਮਰੀਕੀ ਜੰਗੀ ਜਹਾਜ਼ 'ਤੇ ਮਿਜ਼ਾਈਲ ਹਮਲੇ ਦੀਆਂ ਕੋਸ਼ਿਸ਼ਾਂ ਦੇ ਜਵਾਬ ਵਿੱਚ ਕੀਤੀ ਗਈ।

ਜੰਗੀ ਜਹਾਜ਼ 'ਤੇ ਮਿਜ਼ਾਈਲ ਹਮਲੇ ਤੋਂ ਭੜਕਿਆ ਅਮਰੀਕਾ, ਈਰਾਨ ਦੇ 5 ਤੇਲ ਟੈਂਕਰ ਕੀਤੇ ਤਬਾਹ
tv9-punjabi
| Updated On: 09 Sep 2026 07:39 AM IST
Share

ਈਰਾਨ ਤੇ ਅਮਰੀਕਾ ਵਿਚਾਲੇ ਤਣਾਅ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ। ਦੋਵੇਂ ਦੇਸ਼ ਇੱਕ-ਦੂਜੇ ‘ਤੇ ਲਗਾਤਾਰ ਹਮਲੇ ਕਰ ਰਹੇ ਹਨ। ਇਸ ਦੌਰਾਨ ਅਮਰੀਕੀ ਫੌਜ ਨੇ ਈਰਾਨ ਦੇ ਪੰਜ ਕੱਚੇ ਤੇਲ ਨਾਲ ਲੱਦੇ ਟੈਂਕਰਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ। ਅਮਰੀਕਾ ਦੀ ਸੈਂਟਰਲ ਕਮਾਂਡ (CENTCOM) ਮੁਤਾਬਕ, ਇਹ ਕਾਰਵਾਈ ਈਰਾਨ ਦੇ ਰਿਵੋਲਿਊਸ਼ਨਰੀ ਗਾਰਡਜ਼ (IRGC) ਵੱਲੋਂ ਅਮਰੀਕੀ ਜਲ ਸੈਨਾ ਦੇ ਇੱਕ ਜੰਗੀ ਜਹਾਜ਼ ‘ਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਦੋ ਵਾਰ ਹਮਲਾ ਕਰਨ ਦੀ ਕੋਸ਼ਿਸ਼ ਤੋਂ ਬਾਅਦ ਕੀਤੀ ਗਈ।

CENTCOM ਨੇ ਮੰਗਲਵਾਰ ਨੂੰ ਕਿਹਾ ਕਿ ਈਰਾਨ ਦੇ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰ (IRGC) ਨੇ ਪਿਛਲੇ ਦੋ ਦਿਨਾਂ ‘ਚ ਅਮਰੀਕੀ ਜਲ ਸੈਨਾ ਦੇ ਇੱਕ ਜੰਗੀ ਜਹਾਜ਼ ਨੂੰ ਦੋ ਵਾਰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਦੋਵੇਂ ਹਮਲੇ ਨਾਕਾਮ ਰਹੇ। ਅਮਰੀਕੀ ਜੰਗੀ ਜਹਾਜ਼ ਮਿਜ਼ਾਈਲਾਂ ਤੋਂ ਬਚਣ ‘ਚ ਸਫਲ ਰਿਹਾ ਤੇ ਇਸ ਤੋਂ ਬਾਅਦ ਵੀ ਖੇਤਰੀ ਜਲ ਖੇਤਰ ‘ਚ ਆਪਣੀਆਂ ਗਤੀਵਿਧੀਆਂ ਜਾਰੀ ਰੱਖੀਆਂ। ਇਨ੍ਹਾਂ ਹਮਲਿਆਂ ‘ਚ ਕੋਈ ਵੀ ਅਮਰੀਕੀ ਸੈਨਿਕ ਜ਼ਖਮੀ ਨਹੀਂ ਹੋਇਆ।

ਪੰਜ ਈਰਾਨੀ ਟੈਂਕਰਾਂ ‘ਤੇ ਹਮਲਾ

CENTCOM ਨੇ ਈਰਾਨ ਦੇ ਹਾਲੀਆ ਅਸਫਲ ਹਮਲਿਆਂ ਦੇ ਜਵਾਬ ‘ਚ ਕਿਹਾ ਕਿ ਅਮਰੀਕੀ ਫੌਜ ਨੇ IRGC ਦੇ ਤੇਲ ਤਸਕਰੀ ਨੈੱਟਵਰਕ ਨਾਲ ਕਥਿਤ ਤੌਰ ‘ਤੇ ਜੁੜੇ ਪੰਜ ਟੈਂਕਰਾਂ ‘ਤੇ ਹਮਲਾ ਕੀਤਾ। ਓਮਾਨ ਦੀ ਖਾੜੀ ‘ਚ ਨਿਸ਼ਾਨਾ ਬਣਾਏ ਗਏ ਜਹਾਜ਼ਾਂ ਦੀ ਪਛਾਣ ਐਮ/ਟੀ ਕਵੀਜ਼, ਐਮ/ਟੀ ਚਾਰਮੀਨਾਰ, ਐਮ/ਟੀ ਹੋਰਾਈਜ਼ਨ 1 ਅਤੇ ਐਮ/ਟੀ ਰਿਸਕੋ ਵਜੋਂ ਕੀਤੀ ਗਈ, ਜਦਕਿ ਈਰਾਨ ਦੇ ਖਾਰਗ ਟਾਪੂ ਦੇ ਨੇੜੇ ਐਮ/ਟੀ ਡੇਰਆ ‘ਤੇ ਵੀ ਹਮਲਾ ਕੀਤਾ ਗਿਆ।

ਚਾਲਕ ਦਲ ਨੂੰ ਜਹਾਜ਼ ਖਾਲੀ ਕਰਨ ਦਾ ਹੁਕਮ

ਅਮਰੀਕੀ ਫੌਜ ਨੇ ਦੱਸਿਆ ਕਿ ਹਮਲੇ ਤੋਂ ਪਹਿਲਾਂ ਜਹਾਜ਼ਾਂ ਦੇ ਚਾਲਕ ਦਲ ਨੂੰ ਉਨ੍ਹਾਂ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਸੀ। ਇਸ ਤੋਂ ਬਾਅਦ ਇਨ੍ਹਾਂ ਟੈਂਕਰਾਂ ਨੂੰ ਇਸ ਤਰ੍ਹਾਂ ਨੁਕਸਾਨ ਪਹੁੰਚਾਇਆ ਗਿਆ ਕਿ ਉਹ ਅੱਗੇ ਕੰਮ ਕਰਨ ਦੀ ਸਥਿਤੀ ਵਿੱਚ ਨਹੀਂ ਰਹੇ। CENTCOM ਨੇ ਇੱਕ ਬਿਆਨ ‘ਚ ਕਿਹਾ ਕਿ ਅਮਰੀਕੀ ਜੰਗੀ ਜਹਾਜ਼ ਈਰਾਨ ਦੇ ਹਮਲਿਆਂ ਤੋਂ ਸਫਲਤਾਪੂਰਵਕ ਬਚਦੇ ਹੋਏ ਖੇਤਰੀ ਜਲ ਖੇਤਰ ‘ਚ ਗਸ਼ਤ ਜਾਰੀ ਰੱਖਦਾ ਰਿਹਾ। ਕੋਈ ਵੀ ਅਮਰੀਕੀ ਕਰਮਚਾਰੀ ਹਤਾਹਤ ਨਹੀਂ ਹੋਇਆ।

ਅਮਰੀਕਾ ਦਾ ਈਰਾਨ ‘ਤੇ ਇਲਜ਼ਾਮ

CENTCOM ਨੇ ਇਲਜ਼ਾਮ ਕਿ ਈਰਾਨ ਇਨ੍ਹਾਂ ਤੇਲ ਟੈਂਕਰਾਂ ਦੀ ਵਰਤੋਂ ਅਰਬਾਂ ਡਾਲਰ ਦੇ ਇੱਕ ਗੁਪਤ ਤੇਲ ਨੈੱਟਵਰਕ ਦੇ ਹਿੱਸੇ ਵਜੋਂ ਕਰਦਾ ਹੈ। ਅਮਰੀਕਾ ਦਾ ਦਾਅਵਾ ਹੈ ਕਿ ਇਸ ਨੈੱਟਵਰਕ ਤੋਂ ਮਿਲਣ ਵਾਲੀ ਰਕਮ IRGC ਤੇ ਇਸ ਨਾਲ ਜੁੜੇ ਖੇਤਰੀ ਸੰਗਠਨਾਂ ਦੀਆਂ ਗਤੀਵਿਧੀਆਂ ਨੂੰ ਆਰਥਿਕ ਮਦਦ ਦਿੰਦੀ ਹੈ। CENTCOM ਨੇ ਇਹ ਵੀ ਕਿਹਾ ਕਿ ਈਰਾਨ ਕੋਲ ਇਨ੍ਹਾਂ ਟੈਂਕਰਾਂ ਦੀ ਰੱਖਿਆ ਕਰਨ ਦਾ ਕੋਈ ਸਾਧਨ ਨਹੀਂ ਹੈ।

5 ਸਤੰਬਰ ਨੂੰ 3 ਈਰਾਨੀ ਟੈਂਕਰਾਂ ‘ਤੇ ਹਮਲਾ

ਅਮਰੀਕਾ ਵੱਲੋਂ ਈਰਾਨੀ ਤੇਲ ਟੈਂਕਰਾਂ ਖ਼ਿਲਾਫ਼ ਇਹ ਪਹਿਲੀ ਕਾਰਵਾਈ ਨਹੀਂ ਹੈ। CENTCOM ਨੇ ਦੱਸਿਆ ਕਿ 5 ਸਤੰਬਰ ਨੂੰ ਵੀ ਅਮਰੀਕੀ ਫੌਜ ਨੇ ਤਿੰਨ ਈਰਾਨੀ ਕੱਚੇ ਤੇਲ ਦੇ ਟੈਂਕਰਾਂ ਨੂੰ ਨਸ਼ਟ ਕੀਤਾ ਸੀ। ਇਹ ਕਾਰਵਾਈ ਅਮਰੀਕੀ ਏਅਰਕ੍ਰਾਫਟ ਕੈਰੀਅਰ ਤੇ ਗਾਈਡਡ-ਮਿਜ਼ਾਈਲ ਵਿਨਾਸ਼ਕਾਰੀ ਜਹਾਜ਼ ‘ਤੇ ਈਰਾਨੀ ਹਮਲੇ ਦੀ ਕੋਸ਼ਿਸ਼ ਤੋਂ ਬਾਅਦ ਕੀਤੀ ਗਈ ਸੀ। CENTCOM ਨੇ ਕਿਹਾ ਕਿ ਅਮਰੀਕੀ ਜਲ ਸੈਨਾ ਦੇ ਜੰਗੀ ਜਹਾਜ਼ਾਂ ‘ਤੇ ਹਮਲਾ ਕਰਨ ਦੀਆਂ ਈਰਾਨ ਦੀਆਂ ਸਾਰੀਆਂ ਹਾਲੀਆ ਕੋਸ਼ਿਸ਼ਾਂ ਨਾਕਾਮ ਰਹੀਆਂ ਹਨ।

ਈਰਾਨ ਨੇ ਦੋ ਟੈਂਕਰਾਂ ‘ਤੇ ਹਮਲੇ ਦੀ ਕੀਤੀ ਪੁਸ਼ਟੀ

ਉੱਥੇ ਹੀ ਈਰਾਨੀ ਸਰਕਾਰੀ ਮੀਡੀਆ ਨੇ ਦੱਸਿਆ ਕਿ ਅਮਰੀਕਾ ਦੇ ਹਾਲੀਆ ਹਮਲਿਆਂ ‘ਚ ਦੋ ਈਰਾਨੀ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ ਗਿਆ, ਇੱਕ ਜਾਸਕ ਦੇ ਨੇੜੇ ਤੇ ਦੂਜਾ ਖਾਰਗ ਟਾਪੂ ਦੇ ਨੇੜੇ। ਈਰਾਨੀ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਚਾਲਕ ਦਲ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਤੇ ਕਿਸੇ ਦੇ ਹਤਾਹਤ ਹੋਣ ਦੀ ਖ਼ਬਰ ਨਹੀਂ ਹੈ।

ਇਨ੍ਹਾਂ ਹਮਲਿਆਂ ਨਾਲ ਵਾਸ਼ਿੰਗਟਨ ਤੇ ਤਹਿਰਾਨ ਵਿਚਾਲੇ ਜਾਰੀ ਤਣਾਅ ਹੋਰ ਵੀ ਵਧ ਗਿਆ ਹੈ। ਖ਼ਬਰਾਂ ਮੁਤਾਬਕ, ਈਰਾਨ ਨੇ ਨਵੀਂ ਅਮਰੀਕੀ ਕਾਰਵਾਈ ਤੋਂ ਬਾਅਦ ਕੁਵੈਤ ਤੇ ਬਹਿਰੀਨ ਦੀਆਂ ਬੰਦਰਗਾਹਾਂ ਦੇ ਨੇੜੇ ਚੱਲ ਰਹੇ ਤੇਲ ਟੈਂਕਰਾਂ ਖ਼ਿਲਾਫ਼ ਜਵਾਬੀ ਕਾਰਵਾਈ ਦੀ ਧਮਕੀ ਦਿੱਤੀ ਹੈ।

Source: TV9Hindi.com

Follow Us
ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ, ਸਮਰਥਕਾਂ ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ
ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ, ਸਮਰਥਕਾਂ ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ...
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...