Viral Video: ਜ਼ੈਬਰਾ ਦੇ ਝੁੰਡ ਵਿੱਚ ਵੜ੍ਹ ਕੇ ਸ਼ੇਰਨੀ ਨੇ ਕੀਤਾ ਸ਼ਿਕਾਰ, ਇੰਝ ਹੀ ਨਹੀਂ ਕਹਿੰਦੇ “ਜੰਗਲ ਦੀ ਰਾਣੀ”, ਵੇਖੋ ਰੂਹ ਕੰਬਾਉਣ ਵਾਲਾ ਵੀਡੀਓ
Lion Huning Viral Video: ਸੋਸ਼ਲ ਮੀਡੀਆ 'ਤੇ ਇੱਕ ਹੈਰਾਨ ਕਰਨ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਸ਼ੇਰਨੀ ਜ਼ੈਬਰਾ ਦੇ ਝੁੰਡ ਵਿੱਚ ਵੜ੍ਹ ਕੇ ਇੱਕ ਜ਼ੈਬਰਾ ਦਾ ਸ਼ਿਕਾਰ ਕਰਦੀ ਦਿਖਾਈ ਦੇ ਰਹੀ ਹੈ। ਉਸਦੀ ਚੁਸਤੀ ਅਤੇ ਤਾਕਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸੇ ਲਈ ਕਿਹਾ ਜਾਂਦਾ ਹੈ ਕਿ ਤਾਕਤ ਅਤੇ ਚੁਸਤੀ ਹੀ ਜੰਗਲ ਵਿੱਚ ਕੰਮ ਆਉਂਦੀ ਹੈ, ਜਿਸਦਾ ਪ੍ਰਦਰਸ਼ਨ ਸ਼ੇਰਨੀ ਨੇ ਕੀਤਾ ਹੈ।
ਜਿੱਥੇ ਸ਼ੇਰ ਨੂੰ ਜੰਗਲ ਦਾ ਰਾਜਾ ਕਿਹਾ ਜਾਂਦਾ ਹੈ, ਉੱਥੇ ਸ਼ੇਰਨੀਆਂ ਨੂੰ ਜੰਗਲ ਦੀਆਂ ਰਾਣੀਆਂ ਮੰਨਿਆ ਜਾਂਦਾ ਹੈ। ਉਨ੍ਹਾਂ ਕੋਲੋਂ ਤਾ ਪੂਰਾਂ ਜੰਗਲ ਡਰ ਦੇ ਮਾਰੇ ਕੰਬਣ ਲੱਗ ਪੈਂਦਾ ਹੈ। ਜੰਗਲੀ ਜਾਨਵਰ ਉਨ੍ਹਾਂ ਨੂੰ ਦੇਖ ਕੇ ਭੱਜ ਜਾਂਦੇ ਹਨ। ਹਾਲਾਂਕਿ, ਕਈ ਵਾਰ ਉਹ ਸ਼ੇਰਾਂ ਅਤੇ ਸ਼ੇਰਨੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਜੇਕਰ ਕੋਈ ਸ਼ੇਰ ਸ਼ਿਕਾਰ ਕਰਨ ਤੇ ਆ ਜਾਵੇ ਤਾਂ ਕੋਈ ਵੀ ਜਾਨਵਰ ਬੱਚ ਨਹੀਂ ਸਕਦਾ। ਇਸ ਨਾਲ ਸਬੰਧਤ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਜੰਗਲ ਦੀ ਅਸਲੀ ਰਾਣੀ, ਸ਼ੇਰਨੀ, ਆਪਣੀ ਚੁਸਤੀ, ਤਾਕਤ ਅਤੇ ਸ਼ਿਕਾਰ ਕਰਨ ਦੇ ਹੁਨਰ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੰਦੀ ਹੈ।
ਦਰਅਸਲ, ਵੀਡੀਓ ਵਿੱਚ ਇੱਕ ਸ਼ੇਰਨੀ ਜ਼ੈਬਰਾ ਦਾ ਸ਼ਿਕਾਰ ਕਰਦੀ ਦਿਖਾਈ ਦੇ ਰਹੀ ਹੈ। ਇਹ ਦ੍ਰਿਸ਼ ਇੰਨਾ ਰੋਮਾਂਚਕ ਹੈ ਕਿ ਦਰਸ਼ਕਾਂ ਦੀਆਂ ਅੱਖਾਂ ਸਕਰੀਨ ‘ਤੇ ਚਿਪਕੀਆਂ ਰਹਿ ਜਾਂਦੀਆਂ ਹਨ। ਵੀਡੀਓ ਵਿੱਚ, ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜ਼ੈਬਰਾ ਦਾ ਝੁੰਡ ਇੱਕ ਸ਼ੇਰਨੀ ਨੂੰ ਦੇਖ ਕੇ ਭੱਜ ਜਾਂਦਾ ਹੈ, ਪਰ ਸ਼ੇਰਨੀ ਵੀ ਕਿਸੇ ਤੋਂ ਘੱਟ ਨਹੀਂ ਸੀ। ਉਸਨੇ ਆਪਣੇ ਸ਼ਿਕਾਰ ਨੂੰ ਲੱਭ ਲਿਆ ਅਤੇ ਬਿਜਲੀ ਦੀ ਰਫਤਾਰ ਨਾਲ ਉਸ ‘ਤੇ ਝਪਟ ਪਈ। ਝੁੰਡ ਦੇ ਵਿਚਕਾਰ ਦਾਖਲ ਹੋ ਕੇ, ਉਸਨੇ ਇੱਕ ਜ਼ੈਬਰਾ ਦਾ ਸ਼ਿਕਾਰ ਕੀਤਾ। ਸ਼ੇਰਨੀ ਨੇ ਆਪਣੇ ਮਜ਼ਬੂਤ ਜਬਾੜਿਆਂ ਨਾਲ ਜ਼ੈਬਰਾ ਦੀ ਗਰਦਨ ਨੂੰ ਫੜ ਲਿਆ, ਜਿਸ ਨਾਲ ਉਹ ਬੱਚ ਕੇ ਭੱਜ ਵੀ ਨਹੀਂ ਸਕਿਆ। ਇਹ ਵੀਡੀਓ ਇੱਕ ਵਾਰ ਫਿਰ ਸਾਬਤ ਕਰਦਾ ਹੈ ਕਿ ਜੰਗਲ ਵਿੱਚ ਸ਼ੇਰਨੀ ਤੋਂ ਵੱਡਾ ਕੋਈ ਸ਼ਿਕਾਰੀ ਨਹੀਂ ਹੈ।
ਸ਼ੇਰਨੀ ਦੇ ਸ਼ਿਕਾਰ ਕਰਨ ਦਾ ਤਰੀਕਾ ਵੇਖ ਕੇ ਹੈਰਾਨ ਲੋਕ
ਇਸ ਹੈਰਾਨ ਕਰਨ ਵਾਲੇ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ ਅਕਾਊਂਟੈਂਟ @TheeDarkCircle ਦੁਆਰਾ ਸ਼ੇਅਰ ਕੀਤਾ ਗਿਆ ਸੀ। ਇਸ 23-ਸਕਿੰਟ ਦੇ ਵੀਡੀਓ ਨੂੰ ਪਹਿਲਾਂ ਹੀ 93,000 ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦੋਂ ਕਿ ਸੈਂਕੜੇ ਲੋਕਾਂ ਨੇ ਵੱਖ-ਵੱਖ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ।
ਵੀਡੀਓ ਦੇਖਣ ਤੋਂ ਬਾਅਦ, ਕਿਸੇ ਨੇ ਕੁਮੈਂਟ ਕੀਤਾ, “ਹੁਣ ਮੈਂ ਸਮਝ ਗਿਆ ਹਾਂ ਕਿ ਸ਼ੇਰਨੀ ਨੂੰ ਜੰਗਲ ਦੀ ਰਾਣੀ ਕਿਉਂ ਕਿਹਾ ਜਾਂਦਾ ਹੈ,” ਜਦੋਂ ਕਿ ਇੱਕ ਹੋਰ ਨੇ ਕਿਹਾ, “ਇਹ ਵੀਡੀਓ ਨੈਸ਼ਨਲ ਜੀਓਗ੍ਰਾਫਿਕ ਦੇ ਦ੍ਰਿਸ਼ ਤੋਂ ਘੱਟ ਨਹੀਂ ਲੱਗਦਾ।” ਇਸ ਦੌਰਾਨ, ਕੁਝ ਯੂਜਰਸ ਨੇ ਕਿਹਾ ਕਿ ਵੀਡੀਓ ਨੇ ਉਨ੍ਹਾਂ ਨੂੰ ਕੁਦਰਤ ਦੇ ਅਸਲ ਨਿਯਮ ਦੀ ਯਾਦ ਦਿਵਾਈ: “ਸਰਵਾਈਵਲ ਆਫ ਦੇ ਫਿਟੈਸਟ।”
ਇੱਥੇ ਦੇਖੋ ਵੀਡੀਓ
— Wildlife Uncensored (@TheeDarkCircle) November 8, 2025ਇਹ ਵੀ ਪੜ੍ਹੋ


