Viral Video: ਗੁੱਸੇ ਵਿੱਚ ਆਏ ਕਿੰਗ ਕੋਬਰਾ ਨੇ ਕੀਤਾ ਅਜਿਹਾ ਅਟੈਕ, ਵੀਡੀਓ ਦੇਖ ਕੇ ਕੰਬ ਜਾਵੇਗੀ ਰੂਹ!
King Kobra Attack Viral Video: ਕਿੰਗ ਕੋਬਰਾ ਦਾ ਜਵਾਬੀ ਹਮਲਾ ਸੱਚਮੁੱਚ ਲੂ-ਕੰਡੇ ਖੜੀ ਕਰਨ ਵਾਲਾ ਹੈ, ਪਰ ਜਿਸ ਤਰ੍ਹਾਂ ਸੱਪ ਫੜਨ ਵਾਲੇ ਨੇ ਇਸ 12 ਫੁੱਟ ਲੰਬੇ ਖਤਰਨਾਕ ਸੱਪ ਨੂੰ ਕਾਬੂ ਕੀਤਾ ਹੈ, ਉਹ ਦੇਖਣ ਯੋਗ ਹੈ। ਵੀਡੀਓ ਵੇਖ ਕੇ ਇੰਝ ਲੱਗ ਰਿਹਾ ਹੈ ਜਿਵੇਂ ਉਹ ਉਸਦਾ ਪਾਲਤੂ ਜਾਨਵਰ ਹੋਵੇ।
ਸੋਸ਼ਲ ਮੀਡੀਆ ‘ਤੇ ਹਰ ਰੋਜ਼ ਸੱਪਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਪਰ ਹੁਣ ਜਿਸ ਵੀਡੀਓ ਨੇ ਧਿਆਨ ਖਿੱਚਿਆ ਹੈ, ਯਕੀਨ ਕਰੋ, ਇਸਨੂੰ ਦੇਖਣ ਤੋਂ ਬਾਅਦ ਤੁਹਾਡੀ ਰੂਹ ਕੰਬ ਜਾਵੇਗੀ! ਇਸ ਵਿੱਚ, ਇੱਕ ਵਿਅਕਤੀ ਧਰਤੀ ਦੇ ਸਭ ਤੋਂ ਖਤਰਨਾਕ ਅਤੇ ਜ਼ਹਿਰੀਲੇ ਸੱਪਾਂ ਵਿੱਚੋਂ ਇੱਕ ਕਿੰਗ ਕੋਬਰਾ ਨਾਲ ਮਸਤੀ ਕਰਦਾ ਦਿਖਾਈ ਦੇ ਰਿਹਾ ਹੈ। ਪਰ ਅਗਲੇ ਹੀ ਪਲ ਵੀਡੀਓ ਵਿੱਚ ਜੋ ਕੁਝ ਹੋਇਆ ਉਹ ਦਿਲ ਦਹਿਲਾ ਦੇਣ ਵਾਲਾ ਹੈ। ਇਸ ਵੀਡੀਓ ਨੂੰ 8.8 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।
ਇਸ ਵਾਇਰਲ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਹੋਰ ਕੋਈ ਨਹੀਂ ਸਗੋਂ ਮਸ਼ਹੂਰ ਸੱਪ ਫੜਨ ਵਾਲਾ ਮੁਰਲੀ ਵਾਲੇ ਹੌਸਲਾ (Murliwale Hausla)ਹੈ, ਜੋ ਰੈਸਕਿਊ ਕੀਤੇ ਗਏ ਇੱਕ ਵਿਸ਼ਾਲ ਕਿੰਗ ਕੋਬਰਾ ਨੂੰ ਉਸਦੇ ਕੁਦਰਤੀ ਨਿਵਾਸ ਸਥਾਨ ਵਿੱਚ ਛੱਡਣ ਲਈ ਪਹੁੰਚਿਆ ਹੈ। ਵੀਡੀਓ ਵਿੱਚ, ਤੁਸੀਂ ਦੇਖੋਗੇ ਕਿ ਜਿਵੇਂ ਹੀ ਕੋਬਰਾ ਥੈਲੀ ਵਿੱਚੋਂ ਬਾਹਰ ਆਉਂਦਾ ਹੈ, ਇਹ ਤੁਰੰਤ ਸਨੈਕ ਕੈਚਰ ਦੇ ਸਾਹਮਣੇ ਆਪਣਾ ਫਣ ਫੈਲਾ ਕੇ ਖੜ੍ਹਾ ਹੋ ਜਾਂਦਾ ਹੈ।
ਕਿੰਗ ਕੋਬਰਾ ਦਾ ਇਹ ਰੂਪ ਸੱਚਮੁੱਚ ਲੂ-ਕੰਢੇ ਖੜੇ ਕਰਨ ਵਾਲਾ ਹੈ, ਪਰ ਜਿਸ ਤਰ੍ਹਾਂ ਸੱਪ ਫੜਨ ਵਾਲੇ ਨੇ ਇਸ 12 ਫੁੱਟ ਲੰਬੇ ਖਤਰਨਾਕ ਸੱਪ ਨੂੰ ਕਾਬੂ ਕੀਤਾ ਹੈ, ਉਹ ਦੇਖਣ ਯੋਗ ਹੈ। ਜਿਵੇਂ ਇਹ ਉਸਦਾ ਪਾਲਤੂ ਜਾਨਵਰ ਹੋਵੇ।
ਵੀਡੀਓ ਵਿੱਚ, ਤੁਸੀਂ ਦੇਖੋਗੇ ਕਿ ਕਿੰਗ ਕੋਬਰਾ ਵੀ ਪਿੱਛੇ ਮੁੜਦਾ ਹੈ ਅਤੇ ਗੁੱਸੇ ਵਿੱਚ ਕਈ ਵਾਰ ਸੱਪ ਫੜਨ ਵਾਲੇ ‘ਤੇ ਹਮਲਾ ਕਰਦਾ ਹੈ। ਇਹ ਦ੍ਰਿਸ਼ ਸੱਚਮੁੱਚ ਸਾਹ ਰੋਕਣ ਵਾਲਾ ਹੈ। ਪਰ ਸੱਪ ਫੜਨ ਵਾਲਾ ਨਿਡਰ ਹੋ ਕੇ ਇਸਨੂੰ ਕਾਬੂ ਕਰਦਾ ਹੈ ਅਤੇ ਫਿਰ ਕੁਝ ਮੌਜ-ਮਸਤੀ ਕਰਨ ਤੋਂ ਬਾਅਦ, ਇਸਨੂੰ ਜੰਗਲ ਵਿੱਚ ਛੱਡ ਦਿੰਦਾ ਹੈ।
ਇੱਥੇ ਦੇਖੋ ਗੁੱਸੇ ਵਿੱਚ ਆਏ ਕਿੰਗ ਕੋਬਰਾ ਦੇ ਹਮਲੇ ਦੀ ਸਾਹ ਰੋਕਣ ਵਾਲੀ ਵੀਡੀਓ
88 ਲੱਖ ਵਾਰ ਦੇਖਿਆ ਜਾ ਚੁੱਕਾ ਹੈ ਵੀਡੀਓ
ਇਹ ਵੀਡੀਓ ਬੇਸ਼ੱਕ ਕਾਫ਼ੀ ਪੁਰਾਣਾ ਹੋ ਸਕਦਾ ਹੈ, ਪਰ ਇਹ ਅਜੇ ਵੀ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਿਹਾ ਹੈ ਅਤੇ ਨੇਟੀਜ਼ਨਸ ਇਸ ‘ਤੇ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਵੀਡੀਓ ਨੂੰ ਹੁਣ ਤੱਕ 88 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਅਤੇ 1 ਲੱਖ 88 ਹਜ਼ਾਰ ਤੋਂ ਵੱਧ ਲੋਕਾਂ ਨੇ ਇਸਨੂੰ ਪਸੰਦ ਕੀਤਾ ਹੈ।


