AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

Guru Purnima 2026: ਸਾਰਨਾਥ ‘ਚ ਭਗਵਾਨ ਬੁੱਧ ਦਾ ਉਹ ਪਹਿਲਾ ਉਪਦੇਸ਼ ਜਿਸ ਨੇ ਬੌਧ ਧਰਮ ਵਿੱਚ ਗੁਰੂ ਪੂਰਨਿਮਾ ਦੀ ਨੀਂਹ ਰੱਖੀ

Guru Purnima 2026: ਹਿੰਦੂ ਪਰੰਪਰਾ ਵਿੱਚ ਗੁਰੂ ਪੂਰਨਿਮਾ ਨੂੰ ਵਿਆਸ ਪੂਰਨਿਮਾ ਵੀ ਕਿਹਾ ਜਾਂਦਾ ਹੈ। ਇਹ ਦਿਨ ਮਹਾਰਿਸ਼ੀ ਵੇਦ ਵਿਆਸ ਦੀ ਯਾਦ ਨੂੰ ਸਮਰਪਿਤ ਹੈ। ਉੱਥੇ ਹੀ, ਬੌਧ ਧਰਮ ਵਿੱਚ ਵੀ ਗੁਰੂ ਪੂਰਨਿਮਾ ਦਾ ਵਿਸ਼ੇਸ਼ ਮਹੱਤਵ ਹੈ। ਮੰਨਿਆ ਜਾਂਦਾ ਹੈ ਕਿ ਇਸੇ ਦਿਨ ਸਾਰਨਾਥ ਵਿੱਚ ਭਗਵਾਨ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ। ਜਾਣੋ, ਸਾਰਨਾਥ ਵਿੱਚ ਭਗਵਾਨ ਬੁੱਧ ਦੇ ਪਹਿਲੇ ਉਪਦੇਸ਼ ਤੋਂ ਬੌਧ ਧਰਮ ਵਿੱਚ ਗੁਰੂ ਪੂਰਨਿਮਾ ਦੀ ਨੀਂਹ ਕਿਵੇਂ ਪਈ? ਉਨ੍ਹਾਂ ਨੇ ਆਪਣੇ ਪਹਿਲੇ ਉਪਦੇਸ਼ ਵਿੱਚ ਕੀ-ਕੀ ਸਿੱਖਿਆਵਾਂ ਦਿੱਤੀਆਂ? ਬੌਧ ਧਰਮ ਵਿੱਚ ਇਸ ਦਿਨ ਨੂੰ ਕਿਵੇਂ ਮਨਾਇਆ ਜਾਂਦਾ ਹੈ ਅਤੇ ਹੋਰ ਧਰਮਾਂ ਵਿੱਚ ਗੁਰੂ ਪੂਰਨਿਮਾ ਦਾ ਕੀ ਮਹੱਤਵ ਹੈ?

Guru Purnima 2026: ਸਾਰਨਾਥ 'ਚ ਭਗਵਾਨ ਬੁੱਧ ਦਾ ਉਹ ਪਹਿਲਾ ਉਪਦੇਸ਼ ਜਿਸ ਨੇ ਬੌਧ ਧਰਮ ਵਿੱਚ ਗੁਰੂ ਪੂਰਨਿਮਾ ਦੀ ਨੀਂਹ ਰੱਖੀ
ਗੁਰੂ ਪੂਰਨਿਮਾ ਭਗਵਾਨ ਬੁੱਧ ਦਾ ਪਹਿਲਾ ਉਪਦੇਸ਼ ਕੀ ਸੀ?
tv9-punjabi
| Published: 29 Jul 2026 11:33 AM IST
Share

ਗੁਰੂ ਪੂਰਨਿਮਾ ਦਾ ਤਿਉਹਾਰ ਅੱਜ (29 ਜੁਲਾਈ) ਨੂੰ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਕਿਸੇ ਨਾ ਕਿਸੇ ਰੂਪ ਵਿੱਚ ਹਰ ਧਰਮ ਨਾਲ ਜੁੜਿਆ ਹੋਇਆ ਹੈ। ਇਹ ਭਾਰਤ ਦੀ ਪ੍ਰਾਚੀਨ ਗਿਆਨ ਪਰੰਪਰਾ ਦਾ ਪ੍ਰਤੀਕ ਤਿਉਹਾਰ ਹੈ। ਇਹ ਦਿਨ ਗੁਰੂ ਦੇ ਪ੍ਰਤੀ ਸਤਿਕਾਰ ਅਤੇ ਆਤਮ-ਚਿੰਤਨ ਦਾ ਸੰਦੇਸ਼ ਦਿੰਦਾ ਹੈ। ਹਿੰਦੂ ਪਰੰਪਰਾ ਵਿੱਚ ਇਸ ਨੂੰ ਵਿਆਸ ਪੂਰਨਿਮਾ ਵੀ ਕਿਹਾ ਜਾਂਦਾ ਹੈ। ਇਸ ਦਿਨ ਮਹਾਰਿਸ਼ੀ ਵੇਦ ਵਿਆਸ ਨੂੰ ਸ਼ਰਧਾ ਨਾਲ ਯਾਦ ਕੀਤਾ ਜਾਂਦਾ ਹੈ। ਉਹ ਵੇਦਾਂ ਦੇ ਸੰਕਲਨ ਅਤੇ ਮਹਾਂਭਾਰਤ ਦੀ ਰਚਨਾ ਨਾਲ ਜੁੜੇ ਹੋਏ ਹਨ।

ਆਓ, ਗੁਰੂ ਪੂਰਨਿਮਾ ਦੇ ਮੌਕੇ ‘ਤੇ ਜਾਣਦੇ ਹਾਂ ਕਿ ਸਾਰਨਾਥ ਵਿੱਚ ਭਗਵਾਨ ਬੁੱਧ ਦੇ ਪਹਿਲੇ ਉਪਦੇਸ਼ ਨਾਲ ਬੌਧ ਧਰਮ ਵਿੱਚ ਗੁਰੂ ਪੂਰਨਿਮਾ ਦੀ ਨੀਂਹ ਕਿਵੇਂ ਪਈ। ਉਨ੍ਹਾਂ ਨੇ ਆਪਣੇ ਪਹਿਲੇ ਉਪਦੇਸ਼ ਵਿੱਚ ਕੀ-ਕੀ ਸਿੱਖਿਆਵਾਂ ਦਿੱਤੀਆਂ? ਬੌਧ ਧਰਮ ਵਿੱਚ ਇਸ ਦਿਨ ਨੂੰ ਕਿਸ ਤਰ੍ਹਾਂ ਮਨਾਇਆ ਜਾਂਦਾ ਹੈ ਅਤੇ ਹੋਰ ਧਰਮਾਂ ਵਿੱਚ ਗੁਰੂ ਪੂਰਨਿਮਾ ਦਾ ਕੀ ਮਹੱਤਵ ਹੈ?

ਭਗਵਾਨ ਬੁੱਧ ਨੇ ਇਸੇ ਦਿਨ ਦਿੱਤਾ ਸੀ ਆਪਣਾ ਪਹਿਲਾ ਉਪਦੇਸ਼

ਬੌਧ ਪਰੰਪਰਾ ਵਿੱਚ ਵੀ ਇਸ ਪੂਰਨਿਮਾ ਦਾ ਵਿਸ਼ੇਸ਼ ਮਹੱਤਵ ਹੈ। ਇਸੇ ਦਿਨ ਭਗਵਾਨ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ। ਇਹ ਘਟਨਾ ਸਾਰਨਾਥ ਵਿੱਚ ਵਾਪਰੀ ਸੀ। ਉਸ ਸਮੇਂ ਸਾਰਨਾਥ ਨੂੰ ਰਿਸ਼ਿਪੱਤਨ ਜਾਂ ਮ੍ਰਿਗਦਾਇ ਕਿਹਾ ਜਾਂਦਾ ਸੀ। ਭਗਵਾਨ ਬੁੱਧ ਦੇ ਇਸ ਪਹਿਲੇ ਉਪਦੇਸ਼ ਨੂੰ ਧੰਮਚੱਕਪਵੱਤਨ ਸੁੱਤ ਕਿਹਾ ਜਾਂਦਾ ਹੈ, ਜਿਸ ਦਾ ਅਰਥ ਹੈ ਧਰਮ ਦੇ ਚੱਕਰ ਨੂੰ ਗਤੀ ਦੇਣਾ। ਇਸ ਲਈ ਗੁਰੂ ਪੂਰਨਿਮਾ ਸਿਰਫ਼ ਗੁਰੂ ਦੀ ਪੂਜਾ ਦਾ ਦਿਨ ਹੀ ਨਹੀਂ, ਸਗੋਂ ਗਿਆਨ ਨੂੰ ਆਪਣੇ ਜੀਵਨ ਵਿੱਚ ਅਮਲ ਕਰਨ ਦਾ ਵੀ ਦਿਨ ਹੈ। ਸਾਰਨਾਥ ਦੀ ਇਸ ਇਤਿਹਾਸਕ ਘਟਨਾ ਨੇ ਭਗਵਾਨ ਬੁੱਧ ਨੂੰ ਇੱਕ ਮਹਾਨ ਅਧਿਆਪਕ, ਮਾਰਗਦਰਸ਼ਕ ਅਤੇ ਕਰੁਣਾਮਈ ਗੁਰੂ ਵਜੋਂ ਸਥਾਪਿਤ ਕੀਤਾ।

ਇਸ ਲਈ ਲੋਕਾਂ ਨੂੰ ਸਹੀ ਰਾਹ ਦਿਖਾਉਣ ਦਾ ਲਿਆ ਫ਼ੈਸਲਾ

ਰਾਜਕੁਮਾਰ ਸਿੱਧਾਰਥ ਨੇ ਆਪਣੇ ਜੀਵਨ ਵਿੱਚ ਦੁੱਖ, ਰੋਗ, ਬੁੱਢਾਪਾ ਅਤੇ ਮੌਤ ਨੂੰ ਨੇੜੇ ਤੋਂ ਦੇਖਿਆ। ਇਨ੍ਹਾਂ ਅਨੁਭਵਾਂ ਨੇ ਉਨ੍ਹਾਂ ਨੂੰ ਅੰਦਰੋਂ ਝੰਝੋੜ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਰਾਜਮਹਿਲ, ਪਰਿਵਾਰ ਅਤੇ ਸਾਰੀਆਂ ਸੁਖ-ਸੁਵਿਧਾਵਾਂ ਦਾ ਤਿਆਗ ਕਰ ਦਿੱਤਾ ਅਤੇ ਸੱਚ ਦੀ ਖੋਜ ਲਈ ਨਿਕਲ ਪਏ। ਉਨ੍ਹਾਂ ਨੇ ਕਈ ਸਾਲਾਂ ਤੱਕ ਕਠੋਰ ਤਪੱਸਿਆ ਕੀਤੀ, ਪਰ ਬਾਅਦ ਵਿੱਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਸਿਰਫ਼ ਸਰੀਰ ਨੂੰ ਕਸ਼ਟ ਦੇਣ ਨਾਲ ਗਿਆਨ ਪ੍ਰਾਪਤ ਨਹੀਂ ਹੁੰਦਾ। ਇਸ ਤੋਂ ਬਾਅਦ ਉਨ੍ਹਾਂ ਨੇ ਸੰਤੁਲਿਤ ਜੀਵਨ ਦਾ ਮਾਰਗ ਅਪਣਾਇਆ। ਬੋਧਗਯਾ ਵਿੱਚ ਪੀਪਲ ਦੇ ਰੁੱਖ ਹੇਠਾਂ ਧਿਆਨ ਲਗਾਉਂਦੇ ਹੋਏ ਉਨ੍ਹਾਂ ਨੂੰ ਗਿਆਨ ਪ੍ਰਾਪਤ ਹੋਇਆ ਅਤੇ ਇਸ ਤੋਂ ਬਾਅਦ ਉਹ ਬੁੱਧ ਵਜੋਂ ਪ੍ਰਸਿੱਧ ਹੋਏ। ਗਿਆਨ ਪ੍ਰਾਪਤ ਕਰਨ ਤੋਂ ਬਾਅਦ ਭਗਵਾਨ ਬੁੱਧ ਨੇ ਪਹਿਲਾਂ ਕੁਝ ਸਮੇਂ ਲਈ ਮੌਨ ਰਹਿਣ ਦਾ ਵਿਚਾਰ ਕੀਤਾ। ਉਨ੍ਹਾਂ ਨੂੰ ਲੱਗਿਆ ਕਿ ਸੱਚ ਬਹੁਤ ਡੂੰਘਾ ਹੈ ਅਤੇ ਲੋਕ ਇਸ ਨੂੰ ਆਸਾਨੀ ਨਾਲ ਸਮਝ ਨਹੀਂ ਸਕਣਗੇ। ਪਰ ਮਨੁੱਖਤਾ ਪ੍ਰਤੀ ਕਰੁਣਾ ਦੇ ਕਾਰਨ ਉਨ੍ਹਾਂ ਨੇ ਲੋਕਾਂ ਨੂੰ ਸਹੀ ਰਾਹ ਦਿਖਾਉਣ ਅਤੇ ਧਰਮ ਦਾ ਸੰਦੇਸ਼ ਦੇਣ ਦਾ ਫ਼ੈਸਲਾ ਕੀਤਾ।

Guru Purnima Importance

ਭਗਵਾਨ ਬੁੱਧ ਸਾਰਨਾਥ ਵਿਖੇ ਆਪਣੇ ਪੰਜ ਸਾਥੀਆਂ ਨੂੰ ਉਪਦੇਸ਼ ਦਿੰਦੇ ਹਨ। ਫੋਟੋ: AI Generated

ਸਾਰਨਾਥ ਵਿੱਚ ਦਿੱਤਾ ਪਹਿਲਾ ਉਪਦੇਸ਼

ਭਗਵਾਨ ਬੁੱਧ ਆਪਣੇ ਪੁਰਾਣੇ ਪੰਜ ਤਪਸਵੀ ਸਾਥੀਆਂ ਦੀ ਖੋਜ ਕਰਦੇ ਹੋਏ ਸਾਰਨਾਥ ਪਹੁੰਚੇ। ਉੱਥੇ ਉਨ੍ਹਾਂ ਨੇ ਆਪਣੇ ਪੰਜ ਪੂਰਵ ਸਾਥੀਆਂ ਨੂੰ ਪਹਿਲਾ ਉਪਦੇਸ਼ ਦਿੱਤਾ। ਇਹ ਪੰਜ ਭਿੱਖੂ ਸਨ—ਕੌਂਡਿਨਿਆ, ਭੱਦੀਆ, ਵੱਪਾ, ਮਹਾਨਾਮ ਅਤੇ ਅੱਸਜੀ। ਸ਼ੁਰੂ ਵਿੱਚ ਉਹ ਬੁੱਧ ਨਾਲ ਨਾਰਾਜ਼ ਸਨ, ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਸਿੱਧਾਰਥ ਨੇ ਤਪੱਸਿਆ ਛੱਡ ਦਿੱਤੀ ਹੈ। ਪਰ ਬੁੱਧ ਦੇ ਸ਼ਾਂਤ ਵਿਅਕਤਿਤਵ ਅਤੇ ਤੇਜ ਨੂੰ ਦੇਖ ਕੇ ਉਹ ਪ੍ਰਭਾਵਿਤ ਹੋ ਗਏ। ਭਗਵਾਨ ਬੁੱਧ ਨੇ ਉਨ੍ਹਾਂ ਨੂੰ ਸਮਝਾਇਆ ਕਿ ਜੀਵਨ ਵਿੱਚ ਦੋ ਅਤੀਆਂ ਤੋਂ ਬਚਣਾ ਚਾਹੀਦਾ ਹੈ।

ਪਹਿਲੀ ਅਤੀ ਹੈ ਇੰਦਰੀ ਸੁੱਖਾਂ ਵਿੱਚ ਡੁੱਬ ਜਾਣਾ ਅਤੇ ਦੂਜੀ ਹੈ ਸਰੀਰ ਨੂੰ ਬਿਨਾਂ ਲੋੜ ਦੇ ਕਸ਼ਟ ਦੇਣਾ। ਉਨ੍ਹਾਂ ਨੇ ਕਿਹਾ ਕਿ ਇਹ ਦੋਵੇਂ ਰਾਹ ਸਹੀ ਨਹੀਂ ਹਨ। ਇਸ ਦੀ ਥਾਂ ਉਨ੍ਹਾਂ ਨੇ ਸੰਤੁਲਿਤ ਜੀਵਨ ਦਾ ਰਾਹ ਦੱਸਿਆ, ਜਿਸ ਨੂੰ ਮੱਧਮ ਮਾਰਗ ਕਿਹਾ ਜਾਂਦਾ ਹੈ। ਅੱਗੇ ਚੱਲ ਕੇ ਇਹੀ ਬੌਧ ਧਰਮ ਦੀ ਮੁੱਖ ਸਿੱਖਿਆ ਬਣੀ। ਕੌਂਡਿਨਿਆ ਸਭ ਤੋਂ ਪਹਿਲਾਂ ਬੁੱਧ ਦੇ ਉਪਦੇਸ਼ ਨੂੰ ਸਮਝਣ ਵਾਲੇ ਸਨ। ਬੌਧ ਪਰੰਪਰਾ ਵਿੱਚ ਉਨ੍ਹਾਂ ਨੂੰ ਪਹਿਲਾ ਭਿੱਖੂ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਸਾਰਨਾਥ ਵਿੱਚ ਬੌਧ ਸੰਘ ਦੀ ਵੀ ਸ਼ੁਰੂਆਤ ਹੋਈ।

ਕੀ ਹਨ ਚਾਰ ਆਰਿਆ ਸੱਚ?

ਭਗਵਾਨ ਬੁੱਧ ਦੇ ਪਹਿਲੇ ਉਪਦੇਸ਼ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਚਾਰ ਆਰਿਆ ਸੱਚ ਹਨ। ਇਹ ਮਨੁੱਖੀ ਜੀਵਨ ਅਤੇ ਦੁੱਖ ਦੇ ਸਰੂਪ ਨੂੰ ਸਮਝਣ ਦੀ ਸਿੱਖਿਆ ਦਿੰਦੇ ਹਨ।

  • ਪਹਿਲਾ ਆਰਿਆ ਸੱਚ: ਜੀਵਨ ਵਿੱਚ ਦੁੱਖ ਹੈ। ਜਨਮ, ਰੋਗ, ਬੁੱਢਾਪਾ, ਮੌਤ, ਵਿਛੋੜਾ ਅਤੇ ਇੱਛਾਵਾਂ ਦਾ ਪੂਰਾ ਨਾ ਹੋਣਾ ਮਨੁੱਖ ਨੂੰ ਦੁੱਖ ਦਿੰਦੇ ਹਨ।
  • ਦੂਜਾ ਆਰਿਆ ਸੱਚ: ਦੁੱਖ ਦਾ ਕਾਰਨ ਤ੍ਰਿਸ਼ਨਾ ਹੈ। ਤ੍ਰਿਸ਼ਨਾ ਦਾ ਅਰਥ ਹੈ ਬੇਹੱਦ ਇੱਛਾ, ਲਾਲਚ ਅਤੇ ਮੋਹ। ਅਸੀਂ ਵਸਤੂਆਂ, ਲੋਕਾਂ, ਅਹੁਦਿਆਂ ਅਤੇ ਸੁੱਖਾਂ ਨੂੰ ਆਪਣੇ ਨਾਲ ਜੋੜ ਕੇ ਰੱਖਣਾ ਚਾਹੁੰਦੇ ਹਾਂ। ਇਹੀ ਦੁੱਖ ਨੂੰ ਵਧਾਉਂਦਾ ਹੈ।
  • ਤੀਜਾ ਆਰਿਆ ਸੱਚ: ਦੁੱਖ ਦਾ ਅੰਤ ਸੰਭਵ ਹੈ। ਜਦੋਂ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ, ਤਾਂ ਮਨ ਨੂੰ ਸ਼ਾਂਤੀ ਮਿਲਦੀ ਹੈ। ਇਸ ਅਵਸਥਾ ਨੂੰ ਨਿਰਵਾਣ ਕਿਹਾ ਜਾਂਦਾ ਹੈ।
  • ਚੌਥਾ ਆਰਿਆ ਸੱਚ: ਦੁੱਖ ਨੂੰ ਖਤਮ ਕਰਨ ਦਾ ਇੱਕ ਰਾਹ ਹੈ। ਇਸ ਨੂੰ ਅਸ਼ਟਾਂਗਿਕ ਮਾਰਗ ਕਿਹਾ ਜਾਂਦਾ ਹੈ। ਇਹ ਸਹੀ ਵਿਚਾਰ, ਸਹੀ ਆਚਰਨ ਅਤੇ ਸਹੀ ਜੀਵਨ-ਪੱਧਤੀ ਅਪਣਾਉਣ ਦਾ ਮਾਰਗ ਹੈ।
Guru Purnima (1)

ਸਾਰਨਾਥ ਘਟਨਾ ਨੇ ਬੁੱਧ ਨੂੰ ਇੱਕ ਮਹਾਨ ਅਧਿਆਪਕ, ਮਾਰਗਦਰਸ਼ਕ ਅਤੇ ਦਿਆਲੂ ਗੁਰੂ ਵਜੋਂ ਸਥਾਪਿਤ ਕੀਤਾ। ਫੋਟੋ: Pexels

ਕੀ ਹੈ ਅਸ਼ਟਾਂਗਿਕ ਮਾਰਗ ਦੀ ਸਿੱਖਿਆ?

ਭਗਵਾਨ ਬੁੱਧ ਨੇ ਅਸ਼ਟਾਂਗਿਕ ਮਾਰਗ ਨੂੰ ਜੀਵਨ ਜਿਊਣ ਦਾ ਵਿਹਾਰਕ ਰਾਹ ਦੱਸਿਆ ਹੈ। ਇਸ ਵਿੱਚ ਕੁੱਲ ਅੱਠ ਮੁੱਖ ਸਿੱਖਿਆਵਾਂ ਸ਼ਾਮਲ ਹਨ।

  • 1. ਸਮਯਕ ਦ੍ਰਿਸ਼ਟੀ: ਇਸ ਦਾ ਅਰਥ ਹੈ ਜੀਵਨ ਨੂੰ ਸਹੀ ਸਮਝ ਅਤੇ ਸਹੀ ਨਜ਼ਰੀਏ ਨਾਲ ਦੇਖਣਾ।
  • 2. ਸਮਯਕ ਸੰਕਲਪ: ਮਨ ਵਿੱਚ ਕਰੁਣਾ, ਅਹਿੰਸਾ ਅਤੇ ਚੰਗੇ ਵਿਚਾਰ ਰੱਖਣਾ।
  • 3. ਸਮਯਕ ਵਾਣੀ: ਝੂਠ ਬੋਲਣ, ਕਠੋਰ ਬੋਲ ਅਤੇ ਚੁਗਲੀ ਕਰਨ ਤੋਂ ਬਚਣਾ।
  • 4. ਸਮਯਕ ਕਰਮ: ਅਜਿਹੇ ਕੰਮ ਕਰਨਾ ਜਿਨ੍ਹਾਂ ਨਾਲ ਕਿਸੇ ਨੂੰ ਵੀ ਨੁਕਸਾਨ ਨਾ ਪਹੁੰਚੇ।
  • 5. ਸਮਯਕ ਆਜੀਵਿਕਾ: ਇਮਾਨਦਾਰੀ ਅਤੇ ਨੈਤਿਕਤਾ ਨਾਲ ਆਪਣੀ ਰੋਜ਼ੀ-ਰੋਟੀ ਕਮਾਉਣਾ।
  • 6. ਸਮਯਕ ਪ੍ਰਯਾਸ: ਬੁਰੀਆਂ ਆਦਤਾਂ ਨੂੰ ਛੱਡਣਾ ਅਤੇ ਚੰਗੇ ਗੁਣਾਂ ਨੂੰ ਵਿਕਸਿਤ ਕਰਨਾ।
  • 7. ਸਮਯਕ ਸਮ੍ਰਿਤੀ: ਆਪਣੇ ਵਿਚਾਰਾਂ, ਬੋਲ ਅਤੇ ਕਰਮਾਂ ਪ੍ਰਤੀ ਹਰ ਵੇਲੇ ਸਚੇਤ ਰਹਿਣਾ।
  • 8. ਸਮਯਕ ਸਮਾਧੀ: ਧਿਆਨ ਰਾਹੀਂ ਮਨ ਨੂੰ ਸਥਿਰ, ਸ਼ਾਂਤ ਅਤੇ ਇਕਾਗਰ ਬਣਾਉਣਾ।

ਭਗਵਾਨ ਬੁੱਧ ਦੀਆਂ ਦਿੱਤੀਆਂ ਇਹ ਸਿੱਖਿਆਵਾਂ ਅੱਜ ਵੀ ਉਨ੍ਹੀ ਹੀ ਪ੍ਰਸੰਗਿਕ ਹਨ। ਇਹ ਮਨੁੱਖ ਨੂੰ ਸੰਯਮ, ਸ਼ਾਂਤੀ ਅਤੇ ਜ਼ਿੰਮੇਵਾਰੀ ਨਾਲ ਜੀਵਨ ਜਿਉਣ ਦਾ ਰਾਹ ਦਿਖਾਉਂਦੀਆਂ ਹਨ।

ਗੁਰੂ ਪੂਰਨਿਮਾ ਦੀ ਨੀਂਹ ਕਿਵੇਂ ਪਈ?

ਹਿੰਦੂ ਪਰੰਪਰਾ ਵਿੱਚ ਗੁਰੂ ਪੂਰਨਿਮਾ ਦਾ ਮੁੱਖ ਸੰਬੰਧ ਮਹਾਰਿਸ਼ੀ ਵੇਦ ਵਿਆਸ ਨਾਲ ਹੈ। ਇਸੇ ਕਰਕੇ ਇਸ ਨੂੰ ਵਿਆਸ ਪੂਰਨਿਮਾ ਵੀ ਕਿਹਾ ਜਾਂਦਾ ਹੈ। ਪਰ ਬੌਧ ਪਰੰਪਰਾ ਵਿੱਚ ਇਹ ਦਿਨ ਭਗਵਾਨ ਬੁੱਧ ਦੇ ਪਹਿਲੇ ਉਪਦੇਸ਼ ਕਾਰਨ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ। ਸਾਰਨਾਥ ਵਿੱਚ ਭਗਵਾਨ ਬੁੱਧ ਨੇ ਆਪਣੇ ਗਿਆਨ ਨੂੰ ਸਿਰਫ਼ ਆਪਣੇ ਤੱਕ ਸੀਮਿਤ ਨਹੀਂ ਰੱਖਿਆ, ਸਗੋਂ ਇਸ ਨੂੰ ਆਪਣੇ ਸ਼ਿਸ਼ਿਆਂ ਤੱਕ ਪਹੁੰਚਾਇਆ। ਉਨ੍ਹਾਂ ਨੇ ਕੇਵਲ ਧਾਰਮਿਕ ਉਪਦੇਸ਼ ਹੀ ਨਹੀਂ ਦਿੱਤੇ, ਬਲਕਿ ਦੁੱਖ ਤੋਂ ਮੁਕਤੀ ਦਾ ਇੱਕ ਵਿਹਾਰਕ ਰਾਹ ਵੀ ਦੱਸਿਆ। ਇਸ ਕਾਰਨ ਕਰਕੇ ਉਹ ਬੋਧੀਆਂ ਲਈ ਇੱਕ ਮਹਾਨ ਗੁਰੂ ਹੈ।

ਇਹ ਕਹਿਣਾ ਹੋਰ ਵੀ ਉਚਿਤ ਹੋਵੇਗਾ ਕਿ ਸਾਰਨਾਥ ਵਿੱਚ ਦਿੱਤੇ ਪਹਿਲੇ ਉਪਦੇਸ਼ ਨੇ ਗੁਰੂ ਪੂਰਨਿਮਾ ਦੇ ਆਧਿਆਤਮਿਕ ਅਰਥ ਨੂੰ ਹੋਰ ਡੂੰਘਾ ਕਰ ਦਿੱਤਾ। ਇਸ ਘਟਨਾ ਨੇ ਗੁਰੂ ਨੂੰ ਗਿਆਨ ਦੇਣ ਵਾਲੇ, ਅਗਿਆਨਤਾ ਦੂਰ ਕਰਨ ਵਾਲੇ ਅਤੇ ਜੀਵਨ ਦਾ ਸਹੀ ਰਾਹ ਦਿਖਾਉਣ ਵਾਲੇ ਵਜੋਂ ਸਥਾਪਿਤ ਕੀਤਾ। ਭਗਵਾਨ ਬੁੱਧ ਦਾ ਸੰਦੇਸ਼ ਸੀ ਕਿ ਗੁਰੂ ਦਾ ਸਤਿਕਾਰ ਸਿਰਫ਼ ਫੁੱਲ ਚੜ੍ਹਾਉਣ ਨਾਲ ਨਹੀਂ ਹੁੰਦਾ, ਸਗੋਂ ਉਨ੍ਹਾਂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਹੀ ਸੱਚੀ ਸ਼ਰਧਾ ਹੈ।

ਬੌਧ ਧਰਮ ਵਿੱਚ ਗੁਰੂ ਪੂਰਨਿਮਾ ਦਾ ਤਿਉਹਾਰ

ਬੌਧ ਸਮਾਜ ਵਿੱਚ ਇਸ ਦਿਨ ਨੂੰ ਕਈ ਥਾਵਾਂ ‘ਤੇ ਧੰਮ ਦਿਵਸ ਜਾਂ ਧਰਮਚੱਕਰ ਪ੍ਰਵਰਤਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਭਾਰਤ ਵਿੱਚ ਇਸ ਮੌਕੇ ਦਾ ਮੁੱਖ ਕੇਂਦਰ ਸਾਰਨਾਥ ਹੈ। ਇੱਥੇ ਸ਼ਰਧਾਲੂ ਧੰਮੇਖ ਸਤੂਪ ਅਤੇ ਹੋਰ ਬੌਧ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਪਹੁੰਚਦੇ ਹਨ। ਲੋਕ ਭਗਵਾਨ ਬੁੱਧ ਦੀ ਮੂਰਤੀ ਅੱਗੇ ਦੀਵੇ ਜਗਾਉਂਦੇ ਹਨ, ਫੁੱਲ ਅਰਪਿਤ ਕਰਦੇ ਹਨ ਅਤੇ ਤ੍ਰਿਰਤਨ ਦਾ ਸਿਮਰਨ ਕਰਦੇ ਹਨ। ਤ੍ਰਿਰਤਨ ਦਾ ਅਰਥ ਹੈ ਬੁੱਧ, ਧੰਮ ਅਤੇ ਸੰਘ। ਇਸ ਦਿਨ ਬੌਧ ਭਿੱਖੂ ਧੰਮਚੱਕਪਵੱਤਨ ਸੁੱਤ ਦਾ ਪਾਠ ਕਰਦੇ ਹਨ। ਸ਼ਰਧਾਲੂ ਭਗਵਾਨ ਬੁੱਧ ਦੇ ਉਪਦੇਸ਼ ਸੁਣਦੇ ਹਨ, ਧਿਆਨ ਲਗਾਉਂਦੇ ਹਨ ਅਤੇ ਕਰੁਣਾ, ਅਹਿੰਸਾ ਅਤੇ ਸੱਚ ਦੇ ਮਾਰਗ ‘ਤੇ ਚੱਲਣ ਦਾ ਸੰਕਲਪ ਲੈਂਦੇ ਹਨ। ਕਈ ਵਿਹਾਰਾਂ ਵਿੱਚ ਸਮੂਹਿਕ ਅਰਦਾਸ ਅਤੇ ਪ੍ਰਾਰਥਨਾ ਕੀਤੀ ਜਾਂਦੀ ਹੈ। ਲੋੜਵੰਦਾਂ ਨੂੰ ਭੋਜਨ, ਕੱਪੜੇ ਅਤੇ ਹੋਰ ਲੋੜੀਂਦੀ ਸਹਾਇਤਾ ਦਿੱਤੀ ਜਾਂਦੀ ਹੈ। ਬੌਧ ਪਰੰਪਰਾ ਵਿੱਚ ਦਾਨ ਨੂੰ ਪੁੰਨ ਦਾ ਕੰਮ ਮੰਨਿਆ ਜਾਂਦਾ ਹੈ। ਇਸ ਦਿਨ ਕਈ ਲੋਕ ਮਾਸਾਹਾਰ, ਨਸ਼ੇ ਅਤੇ ਹਿੰਸਾ ਤੋਂ ਦੂਰ ਰਹਿਣ ਦਾ ਵਿਸ਼ੇਸ਼ ਸੰਕਲਪ ਵੀ ਲੈਂਦੇ ਹਨ। ਭਿੱਖੂ ਅਤੇ ਭਿੱਖੁਣੀਆਂ ਵੀ ਇਸ ਮੌਕੇ ਅਨੁਸ਼ਾਸਨ, ਅਧਿਐਨ ਅਤੇ ਸੇਵਾ ਦੇ ਮਹੱਤਵ ਬਾਰੇ ਵਿਚਾਰ-ਵਟਾਂਦਰਾ ਕਰਦੇ ਹਨ।

ਹਿੰਦੂ ਧਰਮ ਵਿੱਚ ਗੁਰੂ ਪੂਰਨਿਮਾ

ਹਿੰਦੂ ਧਰਮ ਵਿੱਚ ਗੁਰੂ ਪੂਰਨਿਮਾ ਦਾ ਬਹੁਤ ਵੱਡਾ ਮਹੱਤਵ ਹੈ। ਇਹ ਦਿਨ ਮਹਾਰਿਸ਼ੀ ਵੇਦ ਵਿਆਸ ਨੂੰ ਸਮਰਪਿਤ ਹੈ। ਉਨ੍ਹਾਂ ਨੂੰ ਭਾਰਤੀ ਗਿਆਨ ਪਰੰਪਰਾ ਦੇ ਮਹਾਨ ਆਚਾਰਿਆ ਵਜੋਂ ਮੰਨਿਆ ਜਾਂਦਾ ਹੈ। ਇਸ ਦਿਨ ਵਿਦਿਆਰਥੀ ਆਪਣੇ ਅਧਿਆਪਕਾਂ ਅਤੇ ਆਧਿਆਤਮਿਕ ਗੁਰੂਆਂ ਦਾ ਸਤਿਕਾਰ ਕਰਦੇ ਹਨ। ਆਸ਼ਰਮਾਂ ਅਤੇ ਮੰਦਰਾਂ ਵਿੱਚ ਗੁਰੂ ਪੂਜਾ ਕੀਤੀ ਜਾਂਦੀ ਹੈ। ਲੋਕ ਆਪਣੇ ਗੁਰੂਆਂ ਦੇ ਪੈਰ ਛੂਹ ਕੇ ਉਨ੍ਹਾਂ ਦਾ ਆਸ਼ੀਰਵਾਦ ਲੈਂਦੇ ਹਨ। ਧਾਰਮਿਕ ਗ੍ਰੰਥਾਂ ਦਾ ਪਾਠ ਕੀਤਾ ਜਾਂਦਾ ਹੈ। ਕਈ ਲੋਕ ਇਸ ਦਿਨ ਤੋਂ ਨਵਾਂ ਅਧਿਐਨ, ਸਾਧਨਾ ਜਾਂ ਸਵੈ-ਅਧਿਐਨ ਸ਼ੁਰੂ ਕਰਦੇ ਹਨ। ਹਿੰਦੂ ਪਰੰਪਰਾ ਵਿੱਚ ਗੁਰੂ ਨੂੰ ਉਹ ਮਾਰਗਦਰਸ਼ਕ ਮੰਨਿਆ ਜਾਂਦਾ ਹੈ, ਜੋ ਮਨੁੱਖ ਨੂੰ ਅਗਿਆਨਤਾ ਤੋਂ ਗਿਆਨ ਵੱਲ ਲੈ ਜਾਂਦਾ ਹੈ। ਗੁਰੂ ਮਨੁੱਖ ਦੇ ਅੰਦਰ ਵਿਵੇਕ, ਨਿਮਰਤਾ ਅਤੇ ਸਹੀ ਦ੍ਰਿਸ਼ਟੀ ਦਾ ਵਿਕਾਸ ਕਰਦਾ ਹੈ।

ਜੈਨ ਅਤੇ ਸਿੱਖ ਧਰਮ ਵਿੱਚ ਗੁਰੂ ਦਾ ਕੀ ਹੈ ਮਹੱਤਵ?

ਜੈਨ ਧਰਮ ਵਿੱਚ ਵੀ ਗੁਰੂ ਦਾ ਸਥਾਨ ਬਹੁਤ ਉੱਚਾ ਮੰਨਿਆ ਜਾਂਦਾ ਹੈ। ਜੈਨ ਸਾਧੂ, ਸਾਧਵੀਆਂ ਅਤੇ ਆਚਾਰਿਆ ਲੋਕਾਂ ਨੂੰ ਧਰਮ ਦਾ ਮਾਰਗ ਦਿਖਾਉਂਦੇ ਹਨ। ਉਹ ਸੰਯਮ, ਅਹਿੰਸਾ, ਸੱਚ ਅਤੇ ਆਤਮ-ਸ਼ੁੱਧੀ ਦੀ ਸਿੱਖਿਆ ਦਿੰਦੇ ਹਨ। ਗੁਰੂ ਪੂਰਨਿਮਾ ਦੇ ਮੌਕੇ ‘ਤੇ ਕਈ ਜੈਨ ਪਰਿਵਾਰ ਧਾਰਮਿਕ ਪ੍ਰਵਚਨ ਸੁਣਦੇ ਹਨ ਅਤੇ ਆਪਣੇ ਗੁਰੂਆਂ ਪ੍ਰਤੀ ਸਤਿਕਾਰ ਪ੍ਰਗਟ ਕਰਦੇ ਹਨ। ਸਿੱਖ ਧਰਮ ਵਿੱਚ ਵੀ ਗੁਰੂ ਦਾ ਮਹੱਤਵ ਸਰਵੋਤਮ ਹੈ। ਸਿੱਖ ਪਰੰਪਰਾ ਅਨੁਸਾਰ ਦਸ ਮਨੁੱਖੀ ਗੁਰੂਆਂ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵੀ ਗੁਰੂ ਮੰਨਿਆ ਗਿਆ ਹੈ। ਗੁਰੂ ਦਾ ਅਰਥ ਹੈ ਮਨੁੱਖ ਨੂੰ ਸੱਚ, ਸੇਵਾ, ਸਮਾਨਤਾ ਅਤੇ ਪਰਮਾਤਮਾ ਦੀ ਭਗਤੀ ਦੇ ਮਾਰਗ ‘ਤੇ ਲੈ ਕੇ ਜਾਣਾ। ਭਾਰਤ ਦੀਆਂ ਕਈ ਆਧਿਆਤਮਿਕ ਪਰੰਪਰਾਵਾਂ ਇਸ ਗੱਲ ਨਾਲ ਸਹਿਮਤ ਹਨ ਕਿ ਗਿਆਨ ਦਾ ਰਾਹ ਗੁਰੂ ਦੀ ਰਹਿਨੁਮਾਈ ਨਾਲ ਹੋਰ ਆਸਾਨ ਹੋ ਜਾਂਦਾ ਹੈ। ਗੁਰੂ ਮਨੁੱਖ ਨੂੰ ਸਿਰਫ਼ ਜਾਣਕਾਰੀ ਹੀ ਨਹੀਂ ਦਿੰਦਾ, ਸਗੋਂ ਜੀਵਨ ਨੂੰ ਦੇਖਣ ਦਾ ਸਹੀ ਨਜ਼ਰੀਆ ਵੀ ਪ੍ਰਦਾਨ ਕਰਦਾ ਹੈ।

ਸਰਲ ਸ਼ਬਦਾਂ ਵਿੱਚ, ਗੁਰੂ ਪੂਰਨਿਮਾ ਦਾ ਸਭ ਤੋਂ ਸੁੰਦਰ ਸੰਦੇਸ਼ ਇਹੀ ਹੈ ਕਿ ਗਿਆਨ ਹਾਸਲ ਕਰੋ, ਨਿਮਰ ਰਹੋ ਅਤੇ ਆਪਣੇ ਗਿਆਨ ਰਾਹੀਂ ਦੂਜਿਆਂ ਦਾ ਜੀਵਨ ਬਿਹਤਰ ਬਣਾਓ। ਇਹੀ ਸਾਰਨਾਥ ਵਿੱਚ ਭਗਵਾਨ ਬੁੱਧ ਦਾ ਸੰਦੇਸ਼ ਸੀ ਅਤੇ ਇਹੀ ਗੁਰੂ ਪ੍ਰਤੀ ਸੱਚੀ ਸ਼ਰਧਾਂਜਲੀ ਹੈ।

Source:TV9Hindi.com

Follow Us
PU 'ਚ ਵਿਦਿਆਰਥਣ ਦੀ ਕਰੰਟ ਲੱਗਣ ਨਾਲ ਮੌਤ, ਵਿਦਿਆਰਥੀਆਂ ਦਾ ਜੋਰਦਾਰ ਰੋਸ ਪ੍ਰਦਰਸ਼ਨ
PU 'ਚ ਵਿਦਿਆਰਥਣ ਦੀ ਕਰੰਟ ਲੱਗਣ ਨਾਲ ਮੌਤ, ਵਿਦਿਆਰਥੀਆਂ ਦਾ ਜੋਰਦਾਰ ਰੋਸ ਪ੍ਰਦਰਸ਼ਨ...
Meta ਨੇ PM ਮੋਦੀ ਦੀ ਫੇਸਬੁੱਕ ਪੋਸਟ ਨੂੰ ਹਟਾਉਣ ਤੇ ਮੰਗੀ ਮੁਆਫ਼ੀ, ਤਕਨੀਕੀ ਖਰਾਬੀ ਨੂੰ ਦੱਸਿਆ ਵਜ੍ਹਾ
Meta ਨੇ PM ਮੋਦੀ ਦੀ ਫੇਸਬੁੱਕ ਪੋਸਟ ਨੂੰ ਹਟਾਉਣ ਤੇ ਮੰਗੀ ਮੁਆਫ਼ੀ, ਤਕਨੀਕੀ ਖਰਾਬੀ ਨੂੰ ਦੱਸਿਆ ਵਜ੍ਹਾ...
ਜੰਮੂ-ਕਸ਼ਮੀਰ ਦੇ ਗਾਂਦਰਬਲ 'ਚ 20 ਮੀਟਰ ਡੂੰਘੀ ਖੱਡ 'ਚ ਡਿੱਗੀ ਬੱਸ, ਬਚਾਅ ਕਾਰਜ ਜਾਰੀ
ਜੰਮੂ-ਕਸ਼ਮੀਰ ਦੇ ਗਾਂਦਰਬਲ 'ਚ 20 ਮੀਟਰ ਡੂੰਘੀ ਖੱਡ 'ਚ ਡਿੱਗੀ ਬੱਸ, ਬਚਾਅ ਕਾਰਜ ਜਾਰੀ...
ਸੋਨਮ ਵਾਂਗਚੁਕ ਹਸਪਤਾਲ ਤੋਂ ਰਾਜਘਾਟ ਪਹੁੰਚੇ: ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਨੂੰ ਦੱਸਿਆ ਨਵੀਂ ਸ਼ੁਰੂਆਤ
ਸੋਨਮ ਵਾਂਗਚੁਕ ਹਸਪਤਾਲ ਤੋਂ ਰਾਜਘਾਟ ਪਹੁੰਚੇ: ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਨੂੰ ਦੱਸਿਆ ਨਵੀਂ ਸ਼ੁਰੂਆਤ...
NEET ਪੇਪਰ ਲੀਕ ਬਿੱਲ 'ਤੇ ਕੀ ਬੋਲੇ ਕਿਰੇਨ ਰਿਜਿਜੂ?
NEET ਪੇਪਰ ਲੀਕ ਬਿੱਲ 'ਤੇ ਕੀ ਬੋਲੇ ਕਿਰੇਨ ਰਿਜਿਜੂ?...
ਅਸਤੀਫ਼ੇ ਤੋਂ ਬਾਅਦ ਪਹਿਲੀ ਵਾਰ ਸੰਸਦ ਪਹੁੰਚੇ ਧਰਮੇਂਦਰ ਪ੍ਰਧਾਨ, ਲੱਗੇ 'ਜ਼ਿੰਦਾਬਾਦ' ਦੇ ਨਾਅਰੇ
ਅਸਤੀਫ਼ੇ ਤੋਂ ਬਾਅਦ ਪਹਿਲੀ ਵਾਰ ਸੰਸਦ ਪਹੁੰਚੇ ਧਰਮੇਂਦਰ ਪ੍ਰਧਾਨ, ਲੱਗੇ 'ਜ਼ਿੰਦਾਬਾਦ' ਦੇ ਨਾਅਰੇ...
Exclusive Interview: ਜੰਗ ਤੇ ਬਹਾਦਰੀ ਦੀ ਅਣਕਹੀ ਦਾਸਤਾਂ! ਕਾਰਗਿਲ ਵਿਜੇ ਦਿਵਸ 'ਤੇ 'ਆਪ੍ਰੇਸ਼ਨ ਸਫੇਦ ਸਾਗਰ' ਦੀ ਟੀਮ ਨਾਲ ਗੱਲਬਾਤ
Exclusive Interview: ਜੰਗ ਤੇ ਬਹਾਦਰੀ ਦੀ ਅਣਕਹੀ ਦਾਸਤਾਂ! ਕਾਰਗਿਲ ਵਿਜੇ ਦਿਵਸ 'ਤੇ 'ਆਪ੍ਰੇਸ਼ਨ ਸਫੇਦ ਸਾਗਰ' ਦੀ ਟੀਮ ਨਾਲ ਗੱਲਬਾਤ...
Kargil Vijay Diwas: 27 ਸਾਲ ਬਾਅਦ ਵੀ ਜ਼ਿੰਦਾ ਹੈ ਸ਼ਹੀਦ ਉਦੈ ਮਾਨ ਸਿੰਘ ਦੀਆਂ ਯਾਦਾਂ
Kargil Vijay Diwas: 27 ਸਾਲ ਬਾਅਦ ਵੀ ਜ਼ਿੰਦਾ ਹੈ ਸ਼ਹੀਦ ਉਦੈ ਮਾਨ ਸਿੰਘ ਦੀਆਂ ਯਾਦਾਂ...
ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ 'ਤੇ CJP ਦਾ ਪਹਿਲਾ ਬਿਆਨ, ਬੋਲੇ- ਲੋਕਤੰਤਰ ਦੀ ਜਿੱਤ, ਅਸੀਂ ਕਰ ਦਿਖਾਇਆ
ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ 'ਤੇ CJP ਦਾ ਪਹਿਲਾ ਬਿਆਨ, ਬੋਲੇ- ਲੋਕਤੰਤਰ ਦੀ ਜਿੱਤ, ਅਸੀਂ ਕਰ ਦਿਖਾਇਆ...