ਕਿਸੇ ਘੋੜੇ ਨੂੰ ਇਸ ਤਰ੍ਹਾਂ ਸੌਂਦੇ ਦੇਖਿਆ ਹੈ ਕਦੇ? ਵਾਇਰਲ VIDEO ਨੇ ਕੀਤਾ ਲੋਕਾਂ ਨੂੰ ਹੈਰਾਨ
Viral Video: ਘੋੜੇ ਆਮ ਤੌਰ 'ਤੇ ਖੜ੍ਹੇ ਹੋ ਕੇ ਸੌਂਦੇ ਨਜਰ ਆਉਂਦੇ ਹਨ, ਪਰ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਘੋੜਾ ਇਨਸਾਨਾਂ ਵਾਂਗ ਚੈਨ ਨਾਲ ਸੌਂਦਾ ਦਿਖਾਈ ਦੇ ਰਿਹਾ ਹੈ। ਇਹ ਵੀਡੀਓ ਕੁਝ ਘੰਟਿਆਂ ਵਿੱਚ ਹੀ ਵਾਇਰਲ ਹੋ ਗਿਆ, ਜਿਸ ਨੂੰ ਲੱਖਾਂ ਵਿਊਜ਼ ਮਿਲ ਰਹੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ @AMAZlNGNATURE ਯੂਜ਼ਰਨੇਮ ਦੁਆਰਾ ਕੈਪਸ਼ਨ ਦੇ ਨਾਲ ਸ਼ੇਅਰ ਕੀਤਾ ਗਿਆ ਹੈ।
ਆਮ ਤੌਰ ‘ਤੇ, ਮਨੁੱਖਾਂ ਨੂੰ ਸੌਣ ਲਈ ਬੈਠਣਾ ਜਾਂ ਲੇਟਣਾ ਪੈਂਦਾ ਹੈ, ਪਰ ਘੋੜੇ ਨਾਲ ਅਜਿਹਾ ਨਹੀਂ ਹੈ। ਉਨ੍ਹਾਂ ਵਿੱਚ ਖੜ੍ਹੇ ਹੋ ਕੇ ਸੌਣ ਦੀ ਖਾਸੀਅਤ ਹੁੰਦੀ ਹੈ। ਹਾਲਾਂਕਿ, ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵੀਡੀਓ ਵਿੱਚ ਇੱਕ ਘੋੜਾ ਨਜਰ ਆ ਰਿਹਾ ਹੈ ਜਿਸਦੇ ਸੌਣ ਦਾ ਅੰਦਾਜ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਲੋਕ ਆਮ ਤੌਰ ‘ਤੇ ਘੋੜਿਆਂ ਨੂੰ ਦੌੜਦੇ- ਭੱਜਦੇ ਜਾਂ ਖੜ੍ਹੇ ਹੀ ਦੇਖਦੇ ਹਨ, ਪਰ ਇਸ ਵੀਡੀਓ ਵਿੱਚ, ਘੋੜਾ ਇਸ ਤਰ੍ਹਾਂ ਸੌਂਦਾ ਦਿਖਾਈ ਦੇ ਰਿਹਾ ਹੈ ਕਿ ਲੋਕ ਕਹਿਣ ਲੱਗ ਪਏ ਹਨ ਕਿ ਇਸ ਘੋੜੇ ਨੇ ਇਨਸਾਨਾਂ ਨਾਲ ਰਹਿ ਕੇ ਮਨੁੱਖਾਂ ਵਾਂਗ ਸੌਣਾ ਸਿੱਖ ਲਿਆ ਹੈ।
ਵੀਡੀਓ ਵਿੱਚ, ਤੁਸੀਂ ਇੱਕ ਘੋੜਾ ਜ਼ਮੀਨ ‘ਤੇ ਲੇਟਿਆ ਹੋਇਆ ਦੇਖ ਸਕਦੇ ਹੋ ਅਤੇ ਉਸਨੇ ਸਿਰਹਾਣਾ ਸਿਰ ਥੱਲੇ ਧਰਿਆ ਹੋਇਆ ਹੈ ਅਤੇ ਇੱਕ ਚਾਦਰ ਵੀ ਲਈ ਹੋਈ ਹ। ਧਿਆਨ ਨਾਲ ਦੇਖਣ ‘ਤੇ ਪਤਾ ਚੱਲਦਾ ਹੈ ਕਿ ਇੱਕ ਆਦਮੀ ਵੀ ਉੱਥੇ ਸੌਂ ਰਿਹਾ ਸੀ, ਅਸਲ ਵਿੱਚ ਉਸਨੇ ਹੀ ਚਾਦਰ ਲਈ ਹੋਈ ਹੈ। ਉਸਨੇ ਘੋੜੇ ਦੀ ਗਰਦਨ ਨੂੰ ਆਪਣਾ ਸਿਰਹਾਣਾ ਬਣਾਇਆ ਹੋਇਆ ਹੈ। ਜਦੋਂ ਵੀਡੀਓਗ੍ਰਾਫ਼ਰ ਉਸਨੂੰ ਜਗਾਉਂਦਾ ਹੈ, ਤਾਂ ਉਹ ਉੱਠਦਾ ਹੈ ਅਤੇ ਘੋੜੇ ਨੂੰ ਵੀ ਉਠਾ ਦਿੰਦਾ ਹੈ। ਫਿਰ ਘੋੜਾ ਆਪਣੇ ਹੀ ਅਨੋਖੇ ਤਰੀਕੇ ਨਾਲ ਖੜ੍ਹਾ ਹੋ ਜਾਂਦਾ ਹੈ। ਤੁਸੀਂ ਅਜਿਹਾ ਨਜ਼ਾਰਾ ਘੱਟ ਹੀ ਦੇਖਿਆ ਹੋਵੇਗਾ।
ਲੱਖਾਂ ਵਾਰ ਦੇਖਿਆ ਗਿਆ ਵੀਡੀਓ
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @AMAZlNGNATURE ਯੂਜ਼ਰਨੇਮ ਦੁਆਰਾ ਕੈਪਸ਼ਨ ਦੇ ਨਾਲ ਸ਼ੇਅਰ ਕੀਤਾ ਗਿਆ ਸੀ, “ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਘੋੜੇ ਨੂੰ ਇਸ ਤਰ੍ਹਾਂ ਸੌਂਦੇ ਨਹੀਂ ਦੇਖਿਆ।” ਇਸ 56-ਸਕਿੰਟ ਦੇ ਵੀਡੀਓ ਨੂੰ ਲਗਭਗ 10 ਲੱਖ ਵਾਰ ਦੇਖਿਆ ਗਿਆ ਹੈ, ਜਿਸ ਨੂੰ 10,000 ਲੋਕਾਂ ਨੇ ਪਸੰਦ ਕੀਤਾ ਹੈ ਅਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਹਨ।
ਵੀਡੀਓ ਦੇਖਣ ਤੋਂ ਬਾਅਦ, ਇੱਕ ਯੂਜ਼ਰ ਨੇ ਲਿਖਿਆ, “ਘੋੜੇ ਸਿਰਫ਼ ਉਦੋਂ ਹੀ ਇਸ ਤਰ੍ਹਾਂ ਸੌਂਦੇ ਹਨ ਜਦੋਂ ਉਹ ਸੁਰੱਖਿਅਤ ਜਗ੍ਹਾ ‘ਤੇ ਹੁੰਦੇ ਹਨ; ਨਹੀਂ ਤਾਂ, ਉਹ ਖੜ੍ਹੇ ਹੋ ਕੇ ਸੌਂਦੇ ਹਨ, ਜੋ ਕਿ ਉਨ੍ਹਾਂ ਲਈ ਸੌਖਾ ਹੈ। ਹਾਲਾਂਕਿ, ਉਨ੍ਹਾਂ ਨੂੰ ਸਿਰਫ਼ ਲੇਟਣ ‘ਤੇ ਹੀ ਚੰਗੀ ਨੀਂਦ ਆਉਂਦੀ ਹੈ।” ਇੱਕ ਹੋਰ ਯੂਜ਼ਰ ਨੇ ਲਿਖਿਆ, “15 ਘੰਟੇ ਦੀ ਸ਼ਿਫਟ ਵਿੱਚ ਕੰਮ ਕਰਨ ਤੋਂ ਬਾਅਦ, ਮੈਂ ਵੀ ਇਸ ਤਰ੍ਹਾਂ ਸ਼ਾਂਤੀ ਨਾਲ ਸੌਂਦਾ ਹਾਂ।”
ਵੀਡੀਓ ਇੱਥੇ ਦੇਖੋ
Never in my life have I seen a horse sleep like that 😂 pic.twitter.com/Tv9uB7LNWF
— Nature is Amazing ☘️ (@AMAZlNGNATURE) October 26, 2025ਇਹ ਵੀ ਪੜ੍ਹੋ


