ਤੇਂਦੂਏ ਨੇ ਬਾਂਦਰ ਦਾ ਅਜਿਹਾ ਕੀਤਾ ਸ਼ਿਕਾਰ Video ਦੇਖ ਨਹੀਂ ਕਰੋਗੇ ਵਿਸਵਾਸ ! Viral
Viral Video: ਜੰਗਲ ਵਿਚ ਨਾ ਕੋਈ ਹੀਰੋ ਹੁੰਦਾ ਹੈ ਤੇ ਨਾ ਕੋਈ ਵਿਲਨ ਇੱਥੇ ਸਿਰਫ਼ ਕੁਦਰਤ ਦੇ ਨਿਯਮ ਚੱਲਦੇ ਹਨ। ਤੇਂਦੂਆ ਵੀ ਉਨ੍ਹਾਂ ਹੀ ਨਿਯਮਾਂ ਦਾ ਪਾਲਣ ਕਰਦਾ ਹੈ ਅਤੇ ਬਾਂਦਰਾਂ ਵਾਂਗ ਦਰੱਖਤਾਂ ਤੇ ਛਾਲਾਂ ਮਾਰ ਕੇ ਸ਼ਿਕਾਰ ਕਰ ਲੈਂਦਾ ਹੈ। ਇਹ ਹੈਰਾਨ ਕਰ ਦੇਣ ਵਾਲੀ ਘਟਨਾ ਕੈਮਰੇ ਵਿੱਚ ਕੈਦ ਹੋ ਗਈ ਅਤੇ ਹੁਣ ਵਾਇਰਲ ਹੋ ਰਹੀ ਹੈ
ਸ਼ੇਰ ਅਤੇ ਬਾਘ ਚਾਹੇ ਜੰਗਲ ਦੇ ਸਭ ਤੋਂ ਡਰਾਉਣੇ ਜਾਨਵਰ ਕਿਉਂ ਨਾ ਹੋਣ, ਪਰ ਸ਼ਿਕਾਰ ਦੇ ਮਾਮਲੇ ਵਿੱਚ ਤੇਂਦੂਆ ਕਮਾਲ ਦਾ ਹੁੰਦਾ ਹੈ। ਉਹ ਇਕੱਲੇ ਹੀ ਨਹੀਂ, ਸਗੋਂ ਆਪਣੇ ਸ਼ਿਕਾਰ ਨੂੰ ਚੁੱਕ ਕੇ ਵੀ ਆਸਾਨੀ ਨਾਲ ਦਰੱਖਤਾਂ ਤੇ ਚੜ੍ਹ ਸਕਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਤੇਂਦੂਏ ਦੀ ਛਾਲਾਂ ਮਾਰਣ ਦੀ ਰਫ਼ਤਾਰ ਬਾਂਦਰ ਤੋਂ ਵੀ ਤੇਜ਼ ਹੋ ਸਕਦੀ ਹੈ।
ਅਜਿਹਾ ਹੀ ਰੋਮਾਂਚਕ ਤੇ ਦਹਿਲਾ ਦੇਣ ਵਾਲਾ ਵੀਡੀਓ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਹੈ। ਵੀਡੀਓ ਵਿੱਚ ਤੇਂਦੂਆ ਦਰੱਖਤਾਂ ਤੇ ਬਾਂਦਰ ਦਾ ਪਿੱਛਾ ਕਰਦਾ ਦਿਖਦਾ ਹੈ ਅਤੇ ਫਿਰ ਇੱਕ ਪਲ ਵਿੱਚ ਉਸਨੂੰ ਫੜ ਲੈਂਦਾ ਹੈ।
ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਬਾਂਦਰ ਇੱਕ ਦਰੱਖਤ ਤੋਂ ਦੂਜੇ ਤੇ ਛਾਲ ਮਾਰਦਾ ਹੈ, ਪਰ ਅਗਲੇ ਪਲ ਤੇਂਦੂਆ ਬਿਜਲੀ ਵਾਂਗ ਦੌੜਦਾ ਹੈ ਅਤੇ ਉਸਨੂੰ ਝਟ ਤੋਂ ਚੰਗਲ ਵਿੱਚ ਫਸਾ ਲੈਂਦਾ ਹੈ। ਸ਼ੁਰੂ ਵਿੱਚ ਲੱਗਦਾ ਹੈ ਕਿ ਦਰੱਖਤਾਂ ਤੇ ਬਾਂਦਰ ਦਾ ਕੋਈ ਮੁਕਾਬਲਾ ਨਹੀਂ, ਪਰ ਤੇਂਦੂਏ ਦੀ ਫੁਰਤੀ ਅਤੇ ਸ਼ਿਕਾਰੀ ਸੋਚ ਉਸਨੂੰ ਘੇਰ ਲੈਂਦੀ ਹੈ। ਇਸ ਕਰਕੇ ਕਿਹਾ ਜਾਂਦਾ ਹੈ— ਜੰਗਲ ਵਿੱਚ ਹਰ ਪਲ ਜਿੰਦਗੀ ਅਤੇ ਮੌਤ ਦੀ ਲੜਾਈ ਚੱਲਦੀ ਰਹਿੰਦੀ ਹੈ।
ਯੂਜਰਸ ਨੇ ਕੀਤੀ ਤੈਂਦੂਏ ਦੀ ਚਲਾਕੀ ਦੀ ਵਾਹ ਵਾਹ
ਇਸ ਹੈਰਾਨੀਜਨਕ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ X (ਟਵਿੱਟਰ) ਤੇ @AmazingSights ਨਾਮਕ ਅਕਾਊਂਟ ਨੇ ਸ਼ੇਅਰ ਕੀਤਾ ਹੈ। 10 ਸਕਿੰਟ ਦੇ ਇਸ ਵੀਡੀਓ ਨੂੰ ਹੁਣ ਤੱਕ 34 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਹਜ਼ਾਰਾ ਲੋਕ ਇਸ ਤੇ ਕਮੈਂਟ ਕਰ ਰਹੇ ਹਨ।
ਕਿਸੇ ਨੇ ਕਿਹਾ— ਇਹ ਸਿਰਫ਼ ਸ਼ਿਕਾਰ ਨਹੀਂ, ਕੁਦਰਤ ਦੀ ਰਣਨੀਤੀ ਹੈ।ਇਸਦੇ ਨਾਲ ਹੀ ਇੱਕ ਯੂਜਰ ਨੇ ਲਿਖਿਆ— ਤੇਂਦੂਏ ਦੀ ਰਫ਼ਤਾਰ ਨੇ ਤਾਂ ਮੇਰੀ ਰੂਹ ਕੰਬਾ ਦਿੱਤੀ। ਅਤੇ ਕਿਸੇ ਨੇ ਬਾਂਦਰ ਲਈ ਦੁੱਖ ਜਤਾਉਂਦੇ ਹੋਏ ਕਿਹਾ—ਜੇ ਥੋੜ੍ਹਾ ਹੋਰ ਸਾਵਧਾਨ ਹੁੰਦਾ ਤਾਂ ਜਾਨ ਬਚਾ ਸਕਦਾ ਸੀ।
ਇਹ ਵੀ ਪੜ੍ਹੋ
ਵੀਡੀਓ ਇੱਥੇ ਵੇਖੋ
A leopard catches a monkey in a flying leap pic.twitter.com/ojS5LUDeur
— Damn Nature You Scary (@AmazingSights) October 25, 2025


