AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Office Scooty Viral Video: ਟਾਰਗੇਟ ਪੂਰਾ, ਜਸ਼ਨ ਵੀ ਧਮਾਕੇਦਾਰ! CEO ਨੇ ਦਫ਼ਤਰ ਅੰਦਰ ਹੀ ਚਲਾਈ ਸਕੂਟੀ, ਦੇਖੋ ਇਹ ਵਾਇਰਲ ਵੀਡੀਓ

Office Scooty Viral Video: NoBroker ਦੇ CEO ਅਮਿਤ ਕੁਮਾਰ ਅਗਰਵਾਲ ਨੇ ਦਫ਼ਤਰ ਵਿੱਚ ਨਵੀਂ ਸਕੂਟੀ ਚਲਾ ਕੇ ਟੀਮ ਨਾਲ ਟਾਰਗੇਟ ਪੂਰਾ ਹੋਣ ਦਾ ਜਸ਼ਨ ਮਨਾਇਆ। ਜਾਣੋ ਇਸ ਵਾਇਰਲ ਵੀਡੀਓ ਦੇ ਪਿੱਛੇ ਦੀ ਪੂਰੀ ਕਹਾਣੀ।

Office Scooty Viral Video: ਟਾਰਗੇਟ ਪੂਰਾ, ਜਸ਼ਨ ਵੀ ਧਮਾਕੇਦਾਰ! CEO ਨੇ ਦਫ਼ਤਰ ਅੰਦਰ ਹੀ ਚਲਾਈ ਸਕੂਟੀ, ਦੇਖੋ ਇਹ ਵਾਇਰਲ ਵੀਡੀਓ
ਟਾਰਗੇਟ ਪੂਰਾ, CEO ਦਾ ਧਮਾਕੇਦਾਰ ਜਸ਼ਨ
tv9-punjabi
| Updated On: 23 Jul 2026 13:15 PM IST
Share

CEO Rides Scooty In Office Viral Video: ਜਦੋਂ ਕਿਸੇ ਦਫ਼ਤਰ ਵਿੱਚ ਕੋਈ ਵੱਡਾ ਟਾਰਗੇਟ ਹਾਸਲ ਹੁੰਦਾ ਹੈ, ਤਾਂ ਆਮ ਤੌਰ ‘ਤੇ ਕੇਕ ਕੱਟ ਕੇ ਜਸ਼ਨ ਮਨਾਇਆ ਜਾਂਦਾ ਹੈ ਜਾਂ ਫਿਰ ਕਰਮਚਾਰੀਆਂ ਨੂੰ ਵਧਾਈ ਦੇਣ ਲਈ ਇੱਕ ਈ-ਮੇਲ ਭੇਜ ਦਿੱਤੀ ਜਾਂਦੀ ਹੈ। ਪਰ ਜਦੋਂ NoBroker ਦੀ ਟੀਮ ਨੇ ਇੱਕ ਸ਼ਾਨਦਾਰ ਤਿਮਾਹੀ ਟੀਚਾ ਹਾਸਲ ਕੀਤਾ, ਤਾਂ ਉਨ੍ਹਾਂ ਦੇ CEO ਨੇ ਇਸ ਦਾ ਜਸ਼ਨ ਇੰਨੇ ਯਾਦਗਾਰ ਅੰਦਾਜ਼ ਵਿੱਚ ਮਨਾਇਆ ਕਿ ਹਰ ਕੋਈ ਦੇਖਦਾ ਹੀ ਰਹਿ ਗਿਆ। NoBroker ਦੇ ਕੋ-ਫਾਊਂਡਰ ਅਤੇ CEO ਅਮਿਤ ਕੁਮਾਰ ਅਗਰਵਾਲ ਨੇ ਇਸ ਕਾਮਯਾਬੀ ਦਾ ਜਸ਼ਨ ਮਨਾਉਣ ਲਈ ਅਜਿਹਾ ਦਮਦਾਰ ਅੰਦਾਜ਼ ਅਪਣਾਇਆ, ਜਿਸ ਨੇ ਦਫ਼ਤਰ ਦੇ ਕਰਮਚਾਰੀਆਂ ਨੂੰ ਵੀ ਹੈਰਾਨ ਕਰ ਦਿੱਤਾ।

ਜਦੋਂ CEO ਨੇ ਦਫ਼ਤਰ ਦੇ ਅੰਦਰ ਚਲਾਈ ਸਕੂਟੀ

ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਅਮਿਤ ਅਗਰਵਾਲ ਦਫ਼ਤਰ ਦੇ ਗਲਿਆਰਿਆਂ ਵਿੱਚ ਬਿਲਕੁਲ ਨਵੀਂ ਚਮਚਮਾਉਂਦੀ ਸਕੂਟੀ ਚਲਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਦਫ਼ਤਰ ਦੇ ਅੰਦਰ ਇਸ ਤਰ੍ਹਾਂ ਸਕੂਟੀ ਚਲਾਉਂਦੇ ਦੇਖ ਕੇ ਕਰਮਚਾਰੀ ਕਾਫ਼ੀ ਉਤਸ਼ਾਹਿਤ ਹੋ ਗਏ ਅਤੇ ਪੂਰਾ ਦਫ਼ਤਰ ਤਾੜੀਆਂ ਦੀ ਗੂੰਜ ਨਾਲ ਗੂੰਜ ਉੱਠਿਆ।

ਕਰਮਚਾਰੀਆਂ ਦੀ ਮਿਹਨਤ ਨੂੰ ਮਿਲਿਆ ਯਾਦਗਾਰ ਸਨਮਾਨ

CEO ਨੇ ਦੱਸਿਆ ਕਿ ਉਨ੍ਹਾਂ ਦੀ ਪੈਕਰਜ਼ ਐਂਡ ਮੂਵਰਜ਼ ਟੀਮ ਨੇ ਇਸ ਤਿਮਾਹੀ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਇਸ ਮੌਕੇ ਕਈ ਇਨਾਮ ਦਿੱਤੇ ਗਏ, ਪਰ ਇਹ ਸਕੂਟੀ ਸਭ ਤੋਂ ਵੱਡਾ ਇਨਾਮ ਸੀ। ਅਗਰਵਾਲ ਦਾ ਮੰਨਣਾ ਹੈ ਕਿ ਜਦੋਂ ਕਰਮਚਾਰੀ ਆਪਣੀ ਪੂਰੀ ਮਿਹਨਤ ਅਤੇ ਸਮਰਪਣ ਨਾਲ ਕਿਸੇ ਮੁਸ਼ਕਲ ਟੀਚੇ ਨੂੰ ਹਾਸਲ ਕਰ ਲੈਂਦੇ ਹਨ, ਤਾਂ ਉਸ ਪਲ ਨੂੰ ਸਿਰਫ਼ ਇੱਕ ਰਸਮੀ ਐਵਾਰਡ ਸਮਾਰੋਹ ਤੱਕ ਸੀਮਿਤ ਨਹੀਂ ਰੱਖਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦਾ ਧੰਨਵਾਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਕੋਈ ਲੰਮਾ ਜਾਂ ਰਸਮੀ ਭਾਸ਼ਣ ਨਹੀਂ, ਸਗੋਂ ਥੋੜ੍ਹੇ ਮਜ਼ਾਕੀਆ ਅੰਦਾਜ਼ ਵਿੱਚ ਆਪਣੇ ਸਟਾਰ ਪਰਫਾਰਮਰਜ਼ ਦਾ ਦਿਲੋਂ ਹੌਸਲਾ ਵਧਾਉਣਾ ਹੈ।

ਟੀਮਵਰਕ ਦਾ ਦਿਖਿਆ ਅਸਲੀ ਜਾਦੂ

ਅਗਰਵਾਲ ਨੇ ਸਪੱਸ਼ਟ ਕੀਤਾ ਕਿ ਸਕੂਟੀ ਤਾਂ ਸਿਰਫ਼ ਇੱਕ ਪ੍ਰਤੀਕ ਸੀ। ਅਸਲ ਸ਼ਲਾਘਾ ਦੇ ਹੱਕਦਾਰ ਸੇਲਜ਼, ਸਰਵਿਸਿੰਗ ਅਤੇ ਪਾਰਟਨਰ ਮੈਨੇਜਮੈਂਟ ਟੀਮਾਂ ਦੇ ਮੈਂਬਰ ਹਨ। ਇਨ੍ਹਾਂ ਟੀਮਾਂ ਨੇ ਮਿਲ ਕੇ ਕੰਮ ਕੀਤਾ—ਸੇਲਜ਼ ਟੀਮ ਨੇ ਨਵੇਂ ਗਾਹਕ ਜੋੜੇ, ਸਰਵਿਸ ਟੀਮ ਨੇ ਸ਼ਾਨਦਾਰ ਸੇਵਾ ਦਾ ਤਜਰਬਾ ਦਿੱਤਾ ਅਤੇ ਪਾਰਟਨਰ ਮੈਨੇਜਮੈਂਟ ਟੀਮ ਨੇ ਪੂਰੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਇਆ।

ਇੱਥੇ ਦੇਖੋ ਵਾਇਰਲ ਵੀਡੀਓ

Follow Us
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ...
ਸੰਗਰੂਰ ਹਾਦਸੇ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀਆਂ ਨੇ ਕੀਤਾ ਮੁਆਵਜ਼ੇ ਦਾ ਐਲਾਨ, ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ
ਸੰਗਰੂਰ ਹਾਦਸੇ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀਆਂ ਨੇ ਕੀਤਾ ਮੁਆਵਜ਼ੇ ਦਾ ਐਲਾਨ, ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ...
ਟਾਈਗਰ ਸ਼ਰਾਫ 'ਤੇ ਗੋਲੀ ਚਲਾਉਣ ਵਾਲੇ ਤਿਨੋਂ Zen-Z ਸ਼ੂਟਰਸ ਗ੍ਰਿਫ਼ਤਾਰ
ਟਾਈਗਰ ਸ਼ਰਾਫ 'ਤੇ ਗੋਲੀ ਚਲਾਉਣ ਵਾਲੇ ਤਿਨੋਂ Zen-Z ਸ਼ੂਟਰਸ ਗ੍ਰਿਫ਼ਤਾਰ...
ਅੰਮ੍ਰਿਤਸਰ 'ਚ ਬੰਦ ਘਰ 'ਚੋਂ ਮਿਲੀਆਂ ਮਾਂ-ਪੁੱਤ ਦੀਆਂ ਲਾਸ਼ਾਂ, ਸ਼ੱਕ ਦੇ ਘੇਰੇ 'ਚ ਨੂੰਹ
ਅੰਮ੍ਰਿਤਸਰ 'ਚ ਬੰਦ ਘਰ 'ਚੋਂ ਮਿਲੀਆਂ ਮਾਂ-ਪੁੱਤ ਦੀਆਂ ਲਾਸ਼ਾਂ, ਸ਼ੱਕ ਦੇ ਘੇਰੇ 'ਚ ਨੂੰਹ...
Tiger Shroff Firing Case: ਦੋਵਾਂ ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵਾਲ-ਵਾਲ ਬਚੇ ਐਕਟਰ
Tiger Shroff Firing Case: ਦੋਵਾਂ ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵਾਲ-ਵਾਲ ਬਚੇ ਐਕਟਰ...
ਟਾਈਗਰ ਸ਼ਰਾਫ 'ਤੇ ਹੋਏ ਹਮਲੇ ਤੋਂ ਬਾਅਦ ਬਾਲੀਵੁੱਡ ਸਿਤਾਰਿਆਂ ਦੀ ਸੁਰੱਖਿਆ 'ਤੇ ਉਠੇ ਸਵਾਲ, ਪੁਲਿਸ ਜਾਂਚ ਜਾਰੀ
ਟਾਈਗਰ ਸ਼ਰਾਫ 'ਤੇ ਹੋਏ ਹਮਲੇ ਤੋਂ ਬਾਅਦ ਬਾਲੀਵੁੱਡ ਸਿਤਾਰਿਆਂ ਦੀ ਸੁਰੱਖਿਆ 'ਤੇ ਉਠੇ ਸਵਾਲ, ਪੁਲਿਸ ਜਾਂਚ ਜਾਰੀ...
CBI ਸਾਹਮਣੇ ਪੇਸ਼ ਹੋਏ ਰਾਜਬੀਰ ਘੁੰਮਣ, ਗ੍ਰਿਫ਼ਤਾਰੀ 'ਤੇ ਰੋਕ ਤੋਂ ਬਾਅਦ ਪਹਿਲੀ ਵਾਰ ਪਹੁੰਚੇ
CBI ਸਾਹਮਣੇ ਪੇਸ਼ ਹੋਏ ਰਾਜਬੀਰ ਘੁੰਮਣ, ਗ੍ਰਿਫ਼ਤਾਰੀ 'ਤੇ ਰੋਕ ਤੋਂ ਬਾਅਦ ਪਹਿਲੀ ਵਾਰ ਪਹੁੰਚੇ...
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?...
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ...