Viral Video: ਜਾਨ ਦਾਅ ‘ਤੇ ਲਗਾ ਕੇ ਅਜਗਰਾਂ ਨੂੰ ਇੰਝ ਖੁਆਇਆ ਜਾਂਦਾ ਹੈ ਖਾਣਾ, ਵੀਡੀਓ ਦੇਖ ਕੇ ਕੰਬ ਜਾਵੇਗੀ ਰੂਹ
Python Viral Video: ਸੱਪਾਂ ਨੂੰ ਖਾਣਾ ਕਿੰਨਾ ਖ਼ਤਰਨਾਕ ਹੁੰਦਾ ਹੈ, ਇਹ ਤੁਸੀਂ ਸੋਚ ਸਕਦੇ ਹੋ, ਕਿਉਂਕਿ ਲੋਕ ਆਮ ਤੌਰ 'ਤੇ ਸੱਪਾਂ ਨੂੰ ਦੇਖ ਕੇ ਭੱਜ ਖੜੇ ਹੁੰਦੇ ਹਨ, ਅਜਿਹੇ ਵਿੱਚ ਉਨ੍ਹਾਂ ਨੂੰ ਖਾਣਾ ਖੁਆਉਣ ਦੀ ਹਿੰਮਤ ਕੌਣ ਕਰੇਗਾ? ਪਰ ਇਸ ਵੀਡੀਓ ਵਿੱਚ ਕੁਝ ਅਜਿਹਾ ਹੀ ਨਜਰ ਆ ਰਿਹਾ ਹੈ ਜੋ ਯਕੀਨੀ ਤੌਰ 'ਤੇ ਸਾਰਿਆਂ ਨੂੰ ਹੈਰਾਨ ਕਰ ਦੇਵੇਗਾ।
ਸੱਪ ਅਜਿਹੇ ਜੀਵ ਹਨ ਜਿਨ੍ਹਾਂ ਨੂੰ ਕਦੇ ਵੀ ਪਾਲਤੂ ਜਾਨਵਰਾਂ ਵਜੋਂ ਨਹੀਂ ਰੱਖਿਆ ਜਾ ਸਕਦਾ। ਹਾਲਾਂਕਿ ਦੁਨੀਆ ਦੇ ਕੁਝ ਲੋਕ ਖਤਰਨਾਕ ਸੱਪਾਂ ਨੂੰ ਵੀ ਰੱਖਦੇ ਹਨ, ਪਰ ਉਹ ਉਨ੍ਹਾਂ ਨੂੰ ਖੁੱਲ੍ਹੇ ਵਿੱਚ ਨਹੀਂ ਛੱਡਦੇ, ਕਿਉਂਕਿ ਅਜਿਹਾ ਕਰਨ ਨਾਲ ਦੂਜਿਆਂ ਲਈ ਖ਼ਤਰਾ ਪੈਦਾ ਹੋ ਸਕਦਾ ਹੈ। ਇਸ ਲਈ, ਸੱਪਾਂ ਨੂੰ ਅਕਸਰ ਪਿੰਜਰਿਆਂ ਜਾਂ ਕੱਚ ਦੀਆਂ ਅਲਮਾਰੀਆਂ ਵਿੱਚ ਬੰਦ ਰੱਖਿਆ ਜਾਂਦਾ ਹੈ, ਤਾਂ ਜੋ ਉਹ ਉੱਥੋ ਭੱਜ ਨਾ ਸਕਣ ਅਤੇ ਕਿਸੇ ਨੂੰ ਨੁਕਸਾਨ ਨਾ ਪਹੁੰਚਾ ਸਕਣ। ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਖਤਰਨਾਕ ਸੱਪਾਂ ਨੂੰ ਕਿਵੇਂ ਖਾਣਾ ਖੁਆਇਆ ਜਾਂਦਾ ਹੈ? ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਅਜਗਰਾਂ ਨੂੰ ਖਾਣਾ ਖੁਆਂਦਿਆ ਦਿਖਾਇਆ ਗਿਆ ਹੈ। ਇਹ ਦ੍ਰਿਸ਼ ਸੱਚਮੁੱਚ ਰੂਹ ਕੰਬਾ ਦੇਣ ਵਾਲਾ ਹੈ।
ਵੀਡੀਓ ਵਿੱਚ, ਤੁਸੀਂ ਇੱਕ ਆਦਮੀ ਨੂੰ ਇੱਕ ਛੋਟੇ ਜਿਹੇ ਕਮਰੇ ਦੇ ਅੰਦਰ ਡੰਡੇ ਨਾਲ ਖੜ੍ਹਾ ਦੇਖ ਸਕਦੇ ਹੋ। ਜਿਵੇਂ ਹੀ ਉਹ ਇੱਕ ਕੈਬਨਿਟ ਖੋਲ੍ਹਦਾ ਹੈ, ਇੱਕ ਵੱਡਾ ਅਜਗਰ ਅੰਦਰੋਂ ਨਿਕਲਦਾ ਹੈ ਅਤੇ ਉਸ ‘ਤੇ ਹਮਲਾ ਕਰਦਾ ਹੈ। ਅਚਾਨਕ ਹੋਏ ਹਮਲੇ ਤੋਂ ਆਦਮੀ ਕੰਬ ਜਾਂਦਾ ਹੈ, ਪਰ ਉਹ ਫਿਰ ਵੀ ਹਿੰਮਤ ਦਿਖਾਉਂਦਾ ਹੈ ਅਤੇ ਅਜਗਰ ਨੂੰ ਮੁਰਗੀ ਖੁਆਉਣ ਦੀ ਕੋਸ਼ਿਸ਼ ਕਰਦਾ ਹੈ। ਜਿਵੇਂ ਹੀ ਅਜਗਰ ਮੁਰਗੀ ਨੂੰ ਆਪਣੇ ਮੂੰਹ ਵਿੱਚ ਫੜ ਲੈਂਦਾ ਹੈ, ਉਹ ਆਦਮੀ ਜਲਦੀ ਨਾਲ ਇਸਨੂੰ ਵਾਪਸ ਕੈਬਿਨੇਟ ਦੇ ਅੰਦਰ ਬੰਦ ਕਰ ਦਿੰਦਾ ਹੈ। ਇਸੇ ਤਰ੍ਹਾਂ, ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ, ਉਹ ਹੋਰ ਅਜਗਰਾਂ ਨੂੰ ਵੀ ਖਾਣਾ ਖੁਆਉਂਦਾ ਹੈ। ਤੁਸੀਂ ਸਮਝ ਸਕਦੇ ਹੋ ਕਿ ਇਹ ਕੰਮ ਕਿੰਨਾ ਜੋਖਮ ਭਰਿਆ ਹੈ।
ਬੰਦੇ ਦੀ ਹਿੰਮਤ ਨੂੰ ਸਲਾਮ।
ਇਸ ਭਿਆਨਕ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @prttydelia ਨਾਮ ਤੋਂ ਸ਼ੇਅਰ ਕੀਤਾ ਗਿਆ ਹੈ। ਇੱਕ ਮਿੰਟ, 23 ਸਕਿੰਟ ਦੇ ਇਸ ਵੀਡੀਓ ਨੂੰ 18,000 ਤੋਂ ਵੱਧ ਵਾਰ ਦੇਖਿਆ ਗਿਆ ਹੈ, ਸੈਂਕੜੇ ਲੋਕਾਂ ਨੇ ਵੀਡੀਓ ‘ਤੇ ਲਾਈਕ ਅਤੇ ਟਿੱਪਣੀਆਂ ਵੀ ਦਿੱਤੀਆਂ ਹਨ।
ਵੀਡੀਓ ਦੇਖਣ ਤੋਂ ਬਾਅਦ, ਕਿਸੇ ਨੇ ਕਿਹਾ, “ਮੈਨੂੰ ਕਿੰਨਾ ਵੀ ਸੈਲਰੀ ਕਿਉਂ ਨਾ ਮਿਲੇ, ਮੈਂ ਇਹ ਖਤਰਨਾਕ ਕੰਮ ਕਦੇ ਨਹੀਂ ਕਰਾਂਗਾ।” ਇੱਕ ਹੋਰ ਨੇ ਕਿਹਾ, “ਇਹ ਦ੍ਰਿਸ਼ ਬਹੁਤ ਪਰੇਸ਼ਾਨ ਕਰਨ ਵਾਲਾ ਹੈ।” ਇੱਕ ਹੋਰ ਯੂਜਰ ਨੇ ਲਿਖਿਆ, “ਇਸ ਤੋਂ ਵੱਧ ਖਤਰਨਾਕ ਕੰਮ ਹੋਰ ਕੋਈ ਨਹੀਂ ਹੋ ਸਕਦਾ।” ਇੱਕ ਹੋਰ ਨੇ ਕਿਹਾ, “ਮੈਨੂੰ ਸੱਪ ਪਸੰਦ ਹਨ, ਪਰ ਮੈਂ ਉਨ੍ਹਾਂ ਨੂੰ ਖਾਣਾ ਖੁਆਉਣ ਦਾ ਜੋਖਮ ਭਰਿਆ ਕੰਮ ਨਹੀਂ ਕਰ ਸਕਦਾ।”
ਇੱਥੇ ਦੇਖੋ ਵੀਡੀਓ
It’s time to have lunch 🐍 pic.twitter.com/uPFOjQjjs6
— delia (@prttydelia) December 10, 2025ਇਹ ਵੀ ਪੜ੍ਹੋ


