ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Video: ਬਜ਼ਾਰ ‘ਚ ਕੁੜੀਆਂ ਦੇ ਕੱਪੜੇ ਪਹਿਨ ਕੇ ਰੀਲ ਬਣਾ ਰਿਹਾ ਸੀ ਮੁੰਡਾ, ਲੋਕਾਂ ਨੇ ਮਾਰ-ਮਾਰ ਬਣਾ ਦਿੱਤਾ ਭੂਤ

Viral Video:ਕਈ ਵਾਰ ਲੋਕ ਰੀਲ ਦੀ ਖਾਤਰ ਅਜਿਹੇ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ ਕਿ ਇਸ ਦਾ ਸਾਡੇ ਸਮਾਜ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਹਾਲ ਹੀ 'ਚ ਅਜਿਹੇ ਹੀ ਇਕ ਲੜਕੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇੱਕ ਮੁੰਡੇ ਨੂੰ ਵਾਇਰਲ ਹੋਣ ਦਾ ਭੂਤ ਇੰਨਾ ਚੜ੍ਹ ਗਿਆ ਕਿ ਉਸਨੇ ਆਪਣੀ ਸ਼ਰਮ ਛੱਡ ਕੁੜੀਆਂ ਦੇ ਕੱਪੜੇ ਪਾ ਕੇ ਬਾਜ਼ਾਰ ਵਿਚਕਾਰ ਨੱਚਣ ਲੱਗਾ। ਜਿਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਇੰਝ ਸਬਕ ਸਿਖਾਇਆ ਕਿ ਉਹ ਕਦੇ ਭੁੱਲ ਕੇ ਵੀ ਜਨਤਕ ਥਾਵਾਂ ਤੇ ਰੀਲ ਬਣਾਉਣ ਦੀ ਗਲਤੀ ਨਹੀਂ ਕਰੇਗਾ।

Video: ਬਜ਼ਾਰ ‘ਚ ਕੁੜੀਆਂ ਦੇ ਕੱਪੜੇ ਪਹਿਨ ਕੇ ਰੀਲ ਬਣਾ ਰਿਹਾ ਸੀ ਮੁੰਡਾ, ਲੋਕਾਂ ਨੇ ਮਾਰ-ਮਾਰ ਬਣਾ ਦਿੱਤਾ ਭੂਤ
Follow Us
tv9-punjabi
| Published: 28 Nov 2024 10:45 AM

ਰੀਲ ਬਣਾਉਣ ਅਤੇ ਵਾਇਰਲ ਹੋਣ ਦਾ ਬੁਖਾਰ ਇੰਨਾ ਵੱਧ ਗਿਆ ਹੈ ਕਿ ਲੋਕ ਇਸਦੇ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹਨ। ਲਾਜ-ਸ਼ਰਮ ਸਭ ਕੁਝ ਭੁੱਲ ਕੇ ਲੋਕ ਖੁੱਦ ਨੂੰ ਸੋਸ਼ਲ ਮੀਡੀਆ ਦੀ ਦੁਨੀਆ ‘ਤੇ ਪਰੋਸ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਵਿਊਜ਼, ਲਾਈਕਸ ਅਤੇ ਫਾਲੋਅਰਜ਼ ਮਿਲਦੇ ਰਹਿਣ। ਲੋਕ ਇਸ ਪਾਗਲਪਨ ਤੋਂ ਕਿਵੇਂ ਉਭਰਨਗੇ, ਇਸ ਦਾ ਅਜੇ ਤੱਕ ਕੋਈ ਹੱਲ ਨਜ਼ਰ ਨਹੀਂ ਆ ਰਿਹਾ ਹੈ। ਕਈ ਵਾਰ ਲੋਕ ਰੀਲ ਦੀ ਖਾਤਰ ਅਜਿਹੇ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ ਕਿ ਇਸ ਦਾ ਸਾਡੇ ਸਮਾਜ ‘ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਹਾਲ ਹੀ ‘ਚ ਅਜਿਹੇ ਹੀ ਇਕ ਲੜਕੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਵਾਇਰਲ ਹੋ ਰਹੇ ਇਸ ਵੀਡੀਓ ‘ਚ ਦੱਸਿਆ ਜਾ ਰਿਹਾ ਹੈ ਕਿ ਇਕ ਮੁੰਡੇ ਨੇ ਰੀਲ ਬਣਾਉਣ ਲਈ ਬਾਜ਼ਾਰ ‘ਚ ਕੁੜੀਆਂ ਦੇ ਇਨਰਵੇਅਰ ਪਾ ਕੇ ਡਾਂਸ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਬਾਜ਼ਾਰ ‘ਚ ਮੌਜੂਦ ਲੋਕ ਇਹ ਦੇਖ ਕੇ ਮੁੰਡੇ ‘ਤੇ ਭੜਕ ਗਏ ਅਤੇ ਉਸ ਨੂੰ ਸਬਕ ਸਿਖਾਉਣਾ ਸ਼ੁਰੂ ਕਰ ਦਿੱਤਾ। ਬਾਜ਼ਾਰ ਵਿੱਚ ਦੁਕਾਨਾਂ ਦੇ ਮਾਲਕਾਂ ਨੇ ਮੁੰਡੇ ਨੂੰ ਫੜ ਕੇ ਕੁੱਟਮਾਰ ਕੀਤੀ। ਕਿਸੇ ਤਰ੍ਹਾਂ ਮੁੰਡਾ ਆਪਣੀ ਜਾਨ ਬਚਾ ਕੇ ਦੁਕਾਨਦਾਰਾਂ ਤੋਂ ਮੁਆਫੀ ਮੰਗ ਕੇ ਉਥੋਂ ਭੱਜ ਗਿਆ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਭੀੜ ਭਰੇ ਬਾਜ਼ਾਰ ‘ਚ ਇਕ ਸਰਦਾਰ ਜੀ ਮੁੰਡੇ ਨੂੰ ਕੁੱਟਦੇ ਹੋਏ ਨਜ਼ਰ ਆ ਰਹੇ ਹਨ। ਮੁੰਡਾ ਸਰਦਾਰ ਜੀ ਦੇ ਸਾਹਮਣੇ ਹੱਥ ਜੋੜ ਕੇ ਮਾਫੀ ਮੰਗ ਰਿਹਾ ਹੈ ਅਤੇ ਉਸਨੂੰ ਛੱਡਣ ਲਈ ਬੇਨਤੀ ਕਰ ਰਿਹਾ ਹੈ। ਇਸ ਦੇ ਨਾਲ ਹੀ ਬਾਜ਼ਾਰ ‘ਚ ਮੌਜੂਦ ਹੋਰ ਲੋਕ ਵੀ ਮੁੰਡੇ ਨੂੰ ਝਿੜਕ ਰਹੇ ਹਨ।

ਇਹ ਵੀ ਪੜ੍ਹੋ- ਜਦੋਂ ਜਾਪਾਨੀਆਂ ਨੇ ਪਹਿਲੀ ਵਾਰ ਖਾਧਾ Hajmola, Reactions ਦੇਖ ਕੇ ਨਹੀਂ ਰੁਕੇਗਾ ਹਾਸਾ

ਇਹ ਪੂਰੀ ਘਟਨਾ ਹਰਿਆਣਾ ਦੇ ਪਾਣੀਪਤ ਦੀ ਦੱਸੀ ਜਾ ਰਹੀ ਹੈ। ਜਿਸ ਨੂੰ ਸੋਸ਼ਲ ਸਾਈਟ X ‘ਤੇ ਮਮਤਾ ਰਾਜਗੜ੍ਹ ਨਾਂ ਦੇ ਯੂਜ਼ਰ ਨੇ ਆਪਣੇ ਅਕਾਊਂਟ @rajgarh_mamta1 ਤੋਂ ਸ਼ੇਅਰ ਕੀਤਾ ਹੈ। ਵੀਡੀਓ ਨੂੰ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵੀ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਦੇਖ ਕੇ ਲੋਕ ਸਰਦਾਰ ਜੀ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸਮਾਜ ਵਿੱਚ ਅਜਿਹੀ ਗੰਦਗੀ ਫੈਲਾਉਣ ਵਾਲਿਆਂ ਨਾਲ ਵੀ ਅਜਿਹਾ ਹੀ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਕਿਹਾ ਕਿ ਜਨਤਕ ਥਾਵਾਂ ‘ਤੇ ਅਜਿਹੀਆਂ ਗੰਦਗੀ ਵਾਲੀਆਂ ਰੇਹੜੀਆਂ ਲਗਾਉਣ ਵਾਲਿਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਹੀ ਇਹ ਰੇਹੜੀਆਂ ਵਾਲੇ ਆਪਣੀਆਂ ਗਤੀਵਿਧੀਆਂ ਤੋਂ ਬਾਜ਼ ਆਉਣਗੇ।

ਰਾਮ ਰਹੀਮ ਵਰਗੇ ਇੱਕ ਅਧਿਆਤਮਕ ਗੁਰੂ 'ਤੇ ਲੱਗੇ ਕਤਲ ਤੇ ਬਲਾਤਕਾਰ ਦੇ ਇਲਜ਼ਾਮ, ਜਾਣੋ ਮਾਮਲਾ
ਰਾਮ ਰਹੀਮ ਵਰਗੇ ਇੱਕ ਅਧਿਆਤਮਕ ਗੁਰੂ 'ਤੇ ਲੱਗੇ ਕਤਲ ਤੇ ਬਲਾਤਕਾਰ ਦੇ ਇਲਜ਼ਾਮ, ਜਾਣੋ ਮਾਮਲਾ...
ਸੁਖਬੀਰ ਬਾਦਲ 'ਤੇ ਹਮਲੇ 'ਤੇ ਰਵਨੀਤ ਬਿੱਟੂ ਦੇ ਬਿਆਨ 'ਤੇ ਹੰਗਾਮਾ, ਹੁਣ ਦਿੱਤਾ ਸਪੱਸ਼ਟੀਕਰਨ!
ਸੁਖਬੀਰ ਬਾਦਲ 'ਤੇ ਹਮਲੇ 'ਤੇ ਰਵਨੀਤ ਬਿੱਟੂ ਦੇ ਬਿਆਨ 'ਤੇ ਹੰਗਾਮਾ, ਹੁਣ ਦਿੱਤਾ ਸਪੱਸ਼ਟੀਕਰਨ!...
ਮੁਸੀਬਤ 'ਚ ਦਿੱਗਜ ਬਾਲੀਵੁੱਡ ਅਦਾਕਾਰ ਧਰਮਿੰਦਰ, ਮਿਲਿਆ ਕਾਨੂੰਨੀ ਨੋਟਿਸ... ਜਾਣੋ ਕੀ ਹੈ ਮਾਮਲਾ?
ਮੁਸੀਬਤ 'ਚ ਦਿੱਗਜ ਬਾਲੀਵੁੱਡ ਅਦਾਕਾਰ ਧਰਮਿੰਦਰ, ਮਿਲਿਆ ਕਾਨੂੰਨੀ ਨੋਟਿਸ... ਜਾਣੋ ਕੀ ਹੈ ਮਾਮਲਾ?...
ਪਾਣੀਪਤ 'ਚ ਕਿਸਾਨਾਂ ਨੂੰ ਲੈ ਕੇ ਪੀਐਮ ਮੋਦੀ ਨੇ ਦਿੱਤਾ ਵੱਡਾ ਬਿਆਨ, ਸੁਣੋ
ਪਾਣੀਪਤ 'ਚ ਕਿਸਾਨਾਂ ਨੂੰ ਲੈ ਕੇ ਪੀਐਮ ਮੋਦੀ ਨੇ ਦਿੱਤਾ ਵੱਡਾ ਬਿਆਨ, ਸੁਣੋ...
ਦਿੱਲੀ ਕੂਚ ਤੇ ਨਿਕਲੇ ਕਿਸਾਨਾਂ ਨਾਲ ਹਰਿਆਣਾ ਪੁਲਿਸ ਨੇ ਕੀਤਾ ਅਜਿਹਾ ਕੰਮ...ਹੋਣ ਲੱਗੀ ਹਰ ਪਾਸੇ ਚਰਚਾ
ਦਿੱਲੀ ਕੂਚ ਤੇ ਨਿਕਲੇ ਕਿਸਾਨਾਂ ਨਾਲ ਹਰਿਆਣਾ ਪੁਲਿਸ ਨੇ ਕੀਤਾ ਅਜਿਹਾ ਕੰਮ...ਹੋਣ ਲੱਗੀ ਹਰ ਪਾਸੇ ਚਰਚਾ...
Video: BSF ਸਥਾਪਨਾ ਦਿਵਸ ਸਮਾਰੋਹ 'ਚ ਅਮਿਤ ਸ਼ਾਹ ਨੇ ਕੀ ਕਿਹਾ? ਵੇਖੋ ਵੀਡੀਓ
Video: BSF ਸਥਾਪਨਾ ਦਿਵਸ ਸਮਾਰੋਹ 'ਚ ਅਮਿਤ ਸ਼ਾਹ ਨੇ ਕੀ ਕਿਹਾ? ਵੇਖੋ ਵੀਡੀਓ...
Punjab News: ਵੱਡਾ ਐਲਾਨ, ਨਗਰ ਨਿਗਮ ਚੋਣ ਲੜੇਗਾ ਅਕਾਲੀ ਦਲ
Punjab News: ਵੱਡਾ ਐਲਾਨ, ਨਗਰ ਨਿਗਮ ਚੋਣ ਲੜੇਗਾ ਅਕਾਲੀ ਦਲ...
Diljit Dosanjh Concert: ਦਿਲਜੀਤ ਦੇ ਸ਼ੋਅ ਲਈ 5 ਹਜ਼ਾਰ ਦੀ ਟਿਕਟ 50 ਹਜ਼ਾਰ 'ਚ ਮਿਲਣ ਤੋਂ ਨਰਾਜ ਸੌਂਪਿਆ ਮੰਗ ਪੱਤਰ
Diljit Dosanjh Concert: ਦਿਲਜੀਤ ਦੇ ਸ਼ੋਅ ਲਈ 5 ਹਜ਼ਾਰ ਦੀ ਟਿਕਟ 50 ਹਜ਼ਾਰ 'ਚ ਮਿਲਣ ਤੋਂ ਨਰਾਜ ਸੌਂਪਿਆ ਮੰਗ ਪੱਤਰ...
ਕੱਲ੍ਹ ਤੱਕ ਕੂਚ ਨੂੰ ਕੀਤਾ ਮੁਲਤਵੀ ,ਸਰਵਣ ਸਿੰਘ ਪੰਧੇਰ ਨੇ ਕਿਉਂ ਵਾਪਿਸ ਬੁਲਾਇਆ ਜਥਾ ?
ਕੱਲ੍ਹ ਤੱਕ ਕੂਚ ਨੂੰ ਕੀਤਾ ਮੁਲਤਵੀ ,ਸਰਵਣ ਸਿੰਘ ਪੰਧੇਰ ਨੇ ਕਿਉਂ ਵਾਪਿਸ ਬੁਲਾਇਆ ਜਥਾ ?...