Viral Video: ਆਂਡਿਆਂ ਦੀ Trays ਲੈ ਕੇ ਭੱਜ ਗਿਆ ਸ਼ਖਸ, ਵੀਡੀਓ ਵਾਇਰਲ ਹੋਣ ਤੇ ਦਿੱਤੀ ਸਫਾਈ
ਸ੍ਰੀ ਮੁਕਤਸਰ ਸਾਹਿਬ ਤੋਂ ਇਕ ਬਹੁਤ ਅਜੀਬੋ-ਗਰੀਬ ਸਾਹਮਣੇ ਆਈ ਹੈ। ਜਿੱਥੇ ਇਕ ਵਿਅਕਤੀ ਬਿਨਾਂ ਪੈਸੇ ਦਿੱਤੇ ਦੇਸੀ ਆਂਡੇ ਦੀਆਂ 6 ਟਰੇਆਂ ਲੈ ਕੇ ਫਰਾਰ ਹੋ ਗਿਆ। ਵਿਅਕਤੀ ਕਾਰ ਵਿੱਚ ਆਂਡੇ ਖਰੀਦਣ ਆਇਆ ਸੀ। ਜਦੋਂ ਸਟਾਲ ਵਾਲੇ ਨੇ ਭੁਗਤਾਨ ਕਰਨ ਨੂੰ ਕਿਹਾ ਤਾਂ ਵਿਅਕਤੀ ਕਾਰ ਵਿੱਚ ਆਂਡੇ ਲੈ ਕੇ ਉੱਥੋਂ ਭੱਜ ਗਿਆ। ਘਟਨਾ ਦੀ ਸੀਸੀਟੀਵੀ ਵੀਡੀਓ ਵਾਇਰਲ ਹੋ ਰਹੀ ਹੈ।
ਸ੍ਰੀ ਮੁਕਤਸਰ ਸਾਹਿਬ ਦੇ ਇੱਕ ਸਟਾਲ ‘ਤੇ ਆਂਡੇ ਵੇਚਣ ਵਾਲੇ ਨੂੰ ਕਾਰ ਮਾਲਕ ਬਿਨਾਂ ਪੈਸੇ ਦਿੱਤੇ ਫਰਾਰ ਹੋ ਗਿਆ। ਕਾਰ ਮਾਲਕ ਨੇ ਦੁਕਾਨ ਅੱਗੇ ਆਪਣੀ ਕਾਰ ਰੋਕ ਕੇ ਆਂਡੇ ਦੀਆਂ 6 ਟਰੇਆਂ ਲੈ ਲਈਆਂ ਪਰ ਉਸ ਦੇ ਪੈਸੇ ਨਹੀਂ ਦਿੱਤੇ। ਇਸ ਘਟਨਾ ਦੀ ਵੀਡੀਓ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਵੀਡੀਓ ਹੁਣ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਗਿੱਦੜਬਾਹਾ ਖੇਤਰ ਵਿੱਚ ਮੁਕਤਸਰ-ਬਠਿੰਡਾ ਮੁੱਖ ਸੜਕ ਤੇ ਪੈਂਦੇ ਪਿੰਡ ਭਲਾਈਆਣਾ ਵਿੱਚ ਇੱਕ ਵਿਅਕਤੀ ਸਟਾਲ ਲਗਾ ਕੇ ਦੇਸੀ ਅੰਡੇ ਵੇਚਦਾ ਹੈ। ਉਸ ਨੇ ਦੱਸਿਆ ਕਿ ਐਤਵਾਰ ਨੂੰ ਸ਼ਾਮ ਕਰੀਬ 7 ਵਜੇ ਕੁਝ ਵਿਅਕਤੀ ਇੱਕ ਕਾਰ ਵਿੱਚ ਆਏ। ਇਕ ਵਿਅਕਤੀ ਉਸ ਤੋਂ ਹੇਠਾਂ ਉਤਰਿਆ ਅਤੇ ਆਂਡੇ ਦੀਆਂ 6 ਟਰੇਆਂ ਮੰਗੀਆਂ। ਆਂਡਿਆਂ ਦੀ ਟਰੇਅ ਆਪਣੀ ਕਾਰ ਵਿੱਚ ਰੱਖਣ ਤੋਂ ਬਾਅਦ ਉਹ ਬਿਨਾਂ ਪੈਸੇ ਦਿੱਤੇ ਉੱਥੋਂ ਕਾਰ ਵਿੱਚ ਬੈਠ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ- ਕਿੰਗ ਕੋਬਰਾ ਨੂੰ ਹੱਥ ਚ ਫੜ ਕੇ Kiss ਕਰ ਰਿਹਾ ਸੀ ਸ਼ਖਸ, ਸੱਪ ਨੇ ਪਲਟ ਕੇ ਮੱਥੇ ਤੇ ਮਾਰਿਆ ਡੰਗ
ਜਦੋਂ ਸਟਾਲ ‘ਤੇ ਖੜ੍ਹਾ ਵਿਅਕਤੀ ਪੈਸੇ ਲੈਣ ਲਈ ਕਾਰ ਕੋਲ ਪਹੁੰਚਿਆ ਤਾਂ ਕਾਰ ਸਵਾਰਾਂ ਨੇ ਦੁਕਾਨਦਾਰ ਨੂੰ ਆਨਲਾਈਨ ਪੇਮੈਂਟ ਕਰਨ ਲਈ ਕਿਹਾ ਅਤੇ ਕੁਝ ਹੋਰ ਸਾਮਾਨ ਵੀ ਮੰਗ ਲਿਆ। ਦੁਕਾਨਦਾਰ ਪਿੱਛੇ ਮੁੜਿਆ, QR ਕੋਡ ਲਿਆ ਅਤੇ ਕਾਰ ਵੱਲ ਵਧਿਆ, ਕੁਝ ਦੇਰ ਵਿੱਚ ਹੀ ਡਰਾਈਵਰ ਆਪਣੀ ਕਾਰ ਸਟਾਰਟ ਕਰਕੇ ਉੱਥੋਂ ਭੱਜ ਗਿਆ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਆਂਡੇ ਲੈ ਕੇ ਭੱਜਣ ਵਾਲੇ ਸ਼ਖਸ ਨੇ ਦਿੱਤੀ ਸਫਾਈ
ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਰ ਸਵਾਰ ਸ਼ਖਸ ਮੁੜ ਫਾਰਮ ਹਾਉਸ ਤੇ ਬਣੇ ਸਟਾਲ ਤੇ ਪਹੁੰਚਿਆ ਅਤੇ ਆਂਡੇ ਵੇਚਣ ਵਾਲੇ ਭਾਈ ਨੂੰ ਸਾਰੀ ਪੇਮੈਂਟ ਕੈਸ਼ ਚ ਕਰ ਦਿੱਤੀ, ਪਰ ਆਨਲਾਈਨ ਪੇਮੈਂਟ ਵਿੱਚ ਤਕਨੀਕੀ ਖਰਾਬੀ ਕਰਕੇ ਪੈਸਾ ਉਨ੍ਹਾਂ ਦੇ ਅਕਾਉਂਟ ਵਿੱਚ ਵਾਪਸ ਆ ਗਈ ਸੀ। ਇਸ ਤੋਂ ਬਾਅਦ ਉਹ ਸਵੇਰੇ ਵਾਪਸ ਉਸ ਫਾਰਮ ਹਾਉਸ ਤੇ ਆਇਆ ਅਤੇ ਆਂਡੇ ਵੇਚਣ ਵਾਲੇ ਸ਼ਖਸ ਨੂੰ ਆਂਡਿਆ ਦਾ ਪੂਰਾ ਭੁਗਤਾਨ ਕਰ ਦਿੱਤਾ। ਨਾਲ ਹੀ ਉਨ੍ਹਾਂ ਨੇ ਵਿਕਰੇਤਾ ਨੂੰ ਹੋਈ ਪਰੇਸ਼ਾਨੀ ਲਈ ਮੁਆਫੀ ਵੀ ਮੰਗੀ ਹੈ।
ਇਹ ਵੀ ਪੜ੍ਹੋ
(ਬਠਿੰਡਾ ਤੋਂ ਗੋਬਿੰਦ ਸੈਣੀ ਦੀ ਇਨਪੁਟ ਦੇ ਨਾਲ)