IPL 2026 ਲਈ ਸਾਢੇ ਤਿੰਨ ਘੰਟੇ ਵਾਲਾ ਖ਼ਾਸ ਨਿਯਮ! ਜੇਕਰ BCCI ਦੀ ਗੱਲ ਨਾ ਮੰਨੀ, ਤਾਂ ਟੀਮਾਂ ਨੂੰ ਪਵੇਗਾ ਭਾਰੀ
IPL 2026: ਇੰਡੀਅਨ ਪ੍ਰੀਮੀਅਰ ਲੀਗ 2026 ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇੱਕ ਬਹੁਤ ਹੀ ਅਹਿਮ ਅਤੇ ਵੱਡਾ ਕਦਮ ਚੁੱਕਿਆ ਹੈ। ਬੋਰਡ ਨੇ ਲੀਗ ਦੀਆਂ ਸਾਰੀਆਂ 10 ਫਰੈਂਚਾਈਜ਼ੀ ਟੀਮਾਂ ਨੂੰ ਸਖ਼ਤ ਚੇਤਾਵਨੀ ਭੇਜੀ ਹੈ। ਬੀਸੀਸੀਆਈ ਨੇ ਪ੍ਰੈਕਟਿਸ ਸੈਸ਼ਨਾਂ ਅਤੇ ਵਾਰਮ-ਅੱਪ ਮੈਚਾਂ ਲਈ ਨਵੇਂ ਅਤੇ ਸਖ਼ਤ ਨਿਯਮ ਬਣਾਏ ਹਨ।
ਇੰਡੀਅਨ ਪ੍ਰੀਮੀਅਰ ਲੀਗ 2026 ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇੱਕ ਬਹੁਤ ਹੀ ਅਹਿਮ ਅਤੇ ਵੱਡਾ ਕਦਮ ਚੁੱਕਿਆ ਹੈ। ਬੋਰਡ ਨੇ ਲੀਗ ਦੀਆਂ ਸਾਰੀਆਂ 10 ਫਰੈਂਚਾਈਜ਼ੀ ਟੀਮਾਂ ਨੂੰ ਸਖ਼ਤ ਚੇਤਾਵਨੀ ਭੇਜੀ ਹੈ। ਬੀਸੀਸੀਆਈ ਨੇ ਪ੍ਰੈਕਟਿਸ ਸੈਸ਼ਨਾਂ ਅਤੇ ਵਾਰਮ-ਅੱਪ ਮੈਚਾਂ ਲਈ ਨਵੇਂ ਅਤੇ ਸਖ਼ਤ ਨਿਯਮ ਬਣਾਏ ਹਨ।
ਇਨ੍ਹਾਂ ਨਿਯਮਾਂ ਦਾ ਮੁੱਖ ਉਦੇਸ਼ ਸਾਰੀਆਂ ਟੀਮਾਂ ਨੂੰ ਤਿਆਰੀ ਲਈ ਬਰਾਬਰ ਦਾ ਮੌਕਾ ਦੇਣਾ ਅਤੇ ਮੈਚ ਪਿੱਚਾਂ ਦੀ ਗੁਣਵੱਤਾ ਨੂੰ ਬਰਕਰਾਰ ਰੱਖਣਾ ਹੈ। ਖ਼ਾਸ ਗੱਲ ਇਹ ਹੈ ਕਿ ਫਲੱਡ ਲਾਈਟਾਂ ਹੇਠ ਹੋਣ ਵਾਲੇ ਅਭਿਆਸ ਮੈਚਾਂ ਲਈ ਬੋਰਡ ਵੱਲੋਂ ਸਮਾਂ ਵੀ ਨਿਸ਼ਚਿਤ ਕਰ ਦਿੱਤਾ ਗਿਆ ਹੈ। ਜੇਕਰ ਕੋਈ ਟੀਮ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦੀ ਹੈ, ਤਾਂ ਉਸ ਨੂੰ ਭਾਰੀ ਖ਼ਮਿਆਜ਼ਾ ਭੁਗਤਣਾ ਪੈ ਸਕਦਾ ਹੈ।
IPL 2026 ਲਈ ਸਾਢੇ ਤਿੰਨ ਘੰਟੇ ਵਾਲਾ ਖ਼ਾਸ ਨਿਯਮ
ਬੀਸੀਸੀਆਈ ਦਾ ਮੁੱਖ ਫੋਕਸ ਖੇਡ ਵਿੱਚ ਨਿਰਪੱਖਤਾ ਅਤੇ ਪਿੱਚਾਂ ਦੀ ਸੁਰੱਖਿਆ ‘ਤੇ ਹੈ। ਨਵੇਂ ਨਿਯਮਾਂ ਅਨੁਸਾਰ, ਕੋਈ ਵੀ ਫਰੈਂਚਾਈਜ਼ੀ ਵੱਧ ਤੋਂ ਵੱਧ ਦੋ ਪ੍ਰੈਕਟਿਸ ਮੈਚ ਹੀ ਖੇਡ ਸਕਦੀ ਹੈ, ਪਰ ਇਸ ਦੇ ਲਈ ਪਹਿਲਾਂ ਬੀਸੀਸੀਆਈ ਤੋਂ ਰਸਮੀ ਇਜਾਜ਼ਤ ਲੈਣੀ ਲਾਜ਼ਮੀ ਹੋਵੇਗੀ। ਇਹ ਮੁਕਾਬਲੇ ਮੁੱਖ ਮੈਚ ਪਿੱਚ ‘ਤੇ ਨਹੀਂ ਕਰਵਾਏ ਜਾਣਗੇ। ਜੇਕਰ ਕੋਈ ਅਭਿਆਸ ਮੈਚ ਫਲੱਡ ਲਾਈਟਾਂ ਦੇ ਹੇਠਾਂ ਖੇਡਿਆ ਜਾਂਦਾ ਹੈ, ਤਾਂ ਪੂਰਾ ਮੈਚ ਸਾਢੇ ਤਿੰਨ ਘੰਟੇ ਤੋਂ ਵੱਧ ਨਹੀਂ ਚੱਲੇਗਾ। ਇਸ ਪਾਬੰਦੀ ਦਾ ਮਕਸਦ ਪਿੱਚ ਦੇ ਸਕੁਏਅਰ ਨੂੰ ਜ਼ਿਆਦਾ ਟੁੱਟ-ਭੱਜ ਤੋਂ ਬਚਾਉਣਾ ਹੈ।
ਨੈੱਟਸ ਅਤੇ ਪਿੱਚ ਦੀ ਵਰਤੋਂ ਲਈ ਨਵੇਂ ਦਿਸ਼ਾ-ਨਿਰਦੇਸ਼
ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਕੋਈ ਵੀ ਟੀਮ ਵਿਰੋਧੀ ਟੀਮ ਦੁਆਰਾ ਵਰਤੀ ਗਈ ਨੈੱਟਸ ਜਾਂ ਪਿੱਚ ਦੀ ਵਰਤੋਂ ਨਹੀਂ ਕਰ ਸਕੇਗੀ। ਹਰ ਟੀਮ ਨੂੰ ਪੂਰੀ ਤਰ੍ਹਾਂ ਤਾਜ਼ਾ ਨੈੱਟਸ ਅਤੇ ਪਿੱਚਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ, ਜੇਕਰ ਇੱਕ ਟੀਮ ਪਹਿਲਾਂ ਅਭਿਆਸ ਕਰ ਰਹੀ ਹੈ, ਤਾਂ ਦੂਜੀ ਟੀਮ ਉਨ੍ਹਾਂ ਦੀ ਨੈੱਟਸ ਜਾਂ ਰੇਂਜ-ਹਿੱਟਿੰਗ ਵਿਕਟ ਦੀ ਵਰਤੋਂ ਨਹੀਂ ਕਰ ਪਾਵੇਗੀ।
ਇੰਨਾ ਹੀ ਨਹੀਂ, ਕਿਸੇ ਵੀ ਫਰੈਂਚਾਈਜ਼ੀ ਦੇ ਪਹਿਲੇ ਹੋਮ ਮੈਚ ਤੋਂ ਚਾਰ ਦਿਨ ਪਹਿਲਾਂ ਮੇਨ ਸਕੁਏਅਰ ‘ਤੇ ਕੋਈ ਵੀ ਪ੍ਰੈਕਟਿਸ ਸੈਸ਼ਨ ਜਾਂ ਮੈਚ ਨਹੀਂ ਹੋਵੇਗਾ। ਜੇਕਰ ਕਿਸੇ ਟੀਮ ਨੂੰ ਜ਼ਰੂਰਤ ਪੈਂਦੀ ਹੈ, ਤਾਂ ਬਦਲਵੇਂ ਮੈਦਾਨ ਮੁਫ਼ਤ ਵਿੱਚ ਦਿੱਤੇ ਜਾ ਸਕਦੇ ਹਨ। ਇਸ ਦੇ ਨਾਲ ਹੀ, ਜੇਕਰ ਦੋ ਟੀਮਾਂ ਦੇ ਸ਼ਡਿਊਲ ਵਿੱਚ ਕੋਈ ਟਕਰਾਅ ਹੁੰਦਾ ਹੈ, ਤਾਂ ਮਹਿਮਾਨ ਟੀਮ ਨੂੰ ਪਹਿਲ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ
ਇਨ੍ਹਾਂ ਨਿਯਮਾਂ ਨਾਲ ਕਿਸ ਨੂੰ ਹੋਵੇਗਾ ਫਾਇਦਾ?
ਇਹ ਨਿਯਮ ਇਸ ਲਈ ਲਿਆਂਦੇ ਗਏ ਹਨ ਤਾਂ ਜੋ ਕੋਈ ਵੀ ਟੀਮ ਪਿੱਚ ਦੀ ਸਥਿਤੀ ਦਾ ਗ਼ਲਤ ਫਾਇਦਾ ਨਾ ਉਠਾ ਸਕੇ ਅਤੇ ਸਾਰਿਆਂ ਨੂੰ ਇੱਕ ਸਮਾਨ ਤਿਆਰੀ ਕਰਨ ਦਾ ਮੌਕਾ ਮਿਲੇ। ਪਿਛਲੇ ਸੀਜ਼ਨਾਂ ਵਿੱਚ ਕੁਝ ਟੀਮਾਂ ਵੱਲੋਂ ਪਿੱਚਾਂ ਦੀ ਜ਼ਿਆਦਾ ਵਰਤੋਂ ਕਰਨ ਦੀਆਂ ਸ਼ਿਕਾਇਤਾਂ ਮਿਲੀਆਂ ਸਨ, ਜਿਸ ਕਾਰਨ ਮੈਚਾਂ ਦੀ ਕੁਆਲਿਟੀ ਪ੍ਰਭਾਵਿਤ ਹੋਈ ਸੀ। ਹੁਣ ਬੀਸੀਸੀਆਈ ਨੇ ਇਸ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਹਨ। ਅਜਿਹੀ ਸਥਿਤੀ ਵਿੱਚ, ਮਹਿਮਾਨ ਟੀਮ ਨੂੰ ਬਰਾਬਰੀ ਦਾ ਮੌਕਾ ਮਿਲੇਗਾ ਅਤੇ ਹੋਮ ਟੀਮ ਨੂੰ ਘਰੇਲੂ ਹਾਲਤਾਂ ਦਾ ਬਹੁਤ ਜ਼ਿਆਦਾ ਫਾਇਦਾ ਨਹੀਂ ਮਿਲ ਸਕੇਗਾ।


