0
16 ਸਾਲ ਜ਼ੀ ਪੰਜਾਬ ਹਰਿਆਣਾ ਹਿਮਾਚਲ ਨਾਲ ਕੰਮ ਕਰਨ ਦਾ ਤਜ਼ਰਬਾ। ਨਿਊਜ਼ 24 ਨਾਲ 4 ਸਾਲ ਕੰਮ ਕੀਤਾ। ਫਿਲਹਾਲ ਟੀਵੀ9 ਪੰਜਾਬੀ ਨਾਲ ਜੁੜਿਆ ਹੋਇਆ ਹਾਂ।
ਗਿੱਦੜਬਾਹਾ ਦੀ ਵਿਧਾਇਕੀ ਲੈਣ ਲਈ ਜਿੱਥੇ ਉਮੀਦਵਾਰ ਆਪਣੇ ਪੂਰੇ ਦਾਅ-ਪੇਚ ਲਗਾ ਰਹੇ ਹਨ, ਉੱਥੇ ਹੀ ਭਾਜਪਾ ਦੇ ਉਮੀਦਵਾਰ ਮਨਪ੍ਰੀਤ ਬਾਦਲ ਵੀ ਵੱਡੇ-ਵੱਡੇ ਦਾਅਵੇ ਕਰ ਰਹੇ ਹਨ। ਉਨ੍ਹਾਂ ਦਾ ਹਾਲ ਹੀ 'ਚ ਇੱਕ ਵੀਡੀਓ ਵਾਇਰਲ ਹੋਇਆ, ਜਿਸ ਤੋਂ ਬਾਅਦ ਸਿਆਸਤ ਹੋਰ ਭੱਖ ਗਈ ਹੈ।
ਭੋਲਾ ਨੂੰ ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਜ਼ਮਾਨਤ ਦੇ ਦਿੱਤੀ ਸੀ। ਉਹ ਜੇਲ੍ਹ ਤੋਂ ਸਿੱਧਾ ਉਥੇ ਪਹੁੰਚੇ। ਉਹਨਾਂ ਦੇ ਪਿਤਾ ਦੀ 24 ਜੁਲਾਈ ਨੂੰ ਮੌਤ ਹੋ ਗਈ ਸੀ।ਜਦਕਿ ਕੁਝ ਸਮਾਂ ਪਹਿਲਾਂ ਉਸ ਦੀ ਮਾਤਾ ਦਾ ਦੇਹਾਂਤ ਹੋ ਗਿਆ ਸੀ।
ਮੁਕਤਸਰ ਜੇਲ 'ਚ ਕੈਦੀਆਂ ਨੇ ਜੇਲ ਵਾਰਡਨ 'ਤੇ ਜਾਨਲੇਵਾ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਜ਼ਖਮੀ ਜੇਲ ਵਾਰਡਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੁਲਜ਼ਮ ਕੈਦੀਆਂ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ।
ਭਾਖੜਾ ਨਹਿਰ ਦੇ ਕੰਢੇ ਚ ਪਾੜ ਪੈਣ ਕਾਰਨ ਆਲੇ-ਦੁਆਲੇ ਦੇ ਖੇਤਾਂ ਚ ਪਾਣੀ ਭਰ ਗਿਆ। ਇਹ ਦੋਵੇਂ ਪਿੰਡ ਪੰਜਾਬ-ਹਰਿਆਣਾ ਸਰਹੱਦ 'ਤੇ ਪੈਂਦੇ ਹਨ ਅਤੇ ਪੰਜਾਬ ਦੀ ਸਰਹੱਦ 'ਤੇ ਕਟੌਤੀ ਹੋਈ ਹੈ। ਨਹਿਰੀ ਵਿਭਾਗ ਅਤੇ ਕਿਸਾਨਾਂ ਨੇ ਭਾਖੜਾ ਨਹਿਰ ਵਿੱਚ ਵੱਡੇ ਪਾੜ ਨੂੰ ਰੋਕ ਕੇ ਦਰਿਆ ਦੇ ਪਾਣੀ ਨੂੰ ਖੇਤਾਂ ਵਿੱਚ ਜਾਣ ਤੋਂ ਰੋਕਿਆ
ਬਠਿੰਡਾ ਦੀ ਹਰਨੂਰਪ੍ਰੀਤ ਕੌਰ ਨੇ ਇਸ ਵਾਰ ਸਭ ਤੋਂ ਵੱਧ ਅੰਕ ਲੈ ਕੇ ਟਾਪ ਕੀਤਾ ਹੈ, ਜਿਸ ਨੇ 600 ਚੋਂ 600 ਅੰਕ ਹਾਸਲ ਕੀਤੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਅੱਠਵੀਂ ਦੇ ਨਤੀਜ਼ੇ ਵਿੱਚ ਦੂਜੇ ਨੰਬਰ ਤੇ ਅੰਮ੍ਰਿਤਸਰ ਦੀ ਗੁਰਲੀਨ ਕੌਰ ਰਹੀ, ਜਿਸਨੇ 600 ਚੋਂ 598 ਅੰਕ ਹਾਸਲ ਕੀਤੇ ਹਨ। ਉੱਥੇ ਹੀ ਤੀਜ਼ੇ ਨੰਬਰ ਤੇ ਸੰਗਰੂਰ ਦਾ ਲਖਵਿੰਦਰ ਸਿੰਘ ਰਿਹਾ ਹੈ, ਜਿਸਨੇ 600 ਚੋਂ 597 ਅੰਕ ਹਾਸਲ ਕੀਤੇ ਹਨ।
ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਦੌਰਾਨ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਦਾਵਾ ਕਰ ਰਹੀ ਹੈ ਕੇ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਦੂਜੇ ਪਾਸੇ ਮੈਂ ਦੇਖਿਆ ਹੈ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੇ ਵੱਡੇ- ਵੱਡੇ ਢੇਰ ਲੱਗੇ ਹੋਏ ਹਨ। ਮੰਡੀਆਂ ਵਿੱਚ ਲਿਫਟਿੰਗ ਨਾ ਹੋਣ ਕਾਰਨ ਕਿਸਾਨਾਂ ਨੂੰ ਫਸਲ ਸੁੱਟਣ ਲਈ ਜਗਾ ਤੱਕ ਨਹੀਂ ਮਿਲ ਰਹੀ। ਜਿਸ ਕਾਰਨ ਕਿਸਾਨ ਕਾਫੀ ਪ੍ਰੇਸ਼ਾਨ ਹਨ।
ਮ੍ਰਿਤਕ ਬੱਚੀਆਂ ਦੇ ਪਿਤਾ ਨੇ ਦੱਸਿਆ ਕਿ ਝੁੱਗੀਆਂ ਵਿੱਚ ਰਹਿ ਰਿਹਾ ਪਰਿਵਾਰ ਖਾਣਾ ਬਣਾ ਰਿਹਾ ਸੀ ਜਦੋਂ ਇਹ ਹਾਦਸਾ ਵਾਪਰ ਗਿਆ। ਅੱਗ ਤੋਂ ਬਚਾਅ ਲਈ ਉਹ ਸਾਰੇ ਇਧਰ ਉੱਧਰ ਭੱਜੇ। ਇਸ ਵਿਚਕਾਰ ਬਚਾਅ ਲਈ ਦੋਵੇਂ ਬੱਚੀਆਂ ਵੀ ਇੱਕ ਕਮਰੇ ਵਿੱਚ ਜਾਕੇ ਲੁਕ ਗਈਆਂ। ਉਹਨਾਂ ਨੂੰ ਇਹ ਸੀ ਕਿ ਐਥੇ ਤੱਕ ਅੱਗ ਨਹੀਂ ਆਵੇਗੀ।
ਲਿਸ ਵੱਲੋਂ ਮ੍ਰਿਤਕ ਜਸਕੌਰ ਸਿੰਘ ਦੀ ਭੈਣ ਕਿਰਨਪਦੀਪ ਕੌਰ ਦੇ ਬਿਆਨਾ 'ਤੇ ਧਾਰਾ 174 ਦੀ ਕਾਰਵਈ ਕੀਤੀ ਗਈ ਪਰ ਮ੍ਰਿਤਕ ਜਸਕੌਰ ਦੇ ਭੈਣ ਕਿਰਨਦੀਪ ਕੌਰ ਨੇ ਦੁਬਾਰਾ ਬਿਆਨ ਦਿੱਤਾ ਕਿ ਮੇਰੇ ਭਰਾ ਜਸਕੌਰ ਸਿੰਘ ਉਰਫ ਸੋਨੀ ਨੂੰ ਉਸਦੀ ਹੀ ਪਤਨੀ ਕੁਲਦੀਪ ਕੌਰ ਨੇ ਆਪਣੇ ਸਾਥੀ ਜਗਮੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਢਿੱਪਾਂਵਾਲੀ (ਜਿਲ੍ਹਾ ਫਾਜਿਲਕਾ) ਨਾਲ ਮਿਲ ਕੇ ਕਤਲ ਕੀਤਾ ਹੈ।
Harsimrat Kaur Badal: ਹਰਸਿਮਰਤ ਕੌਰ ਦੇ ਇਸ ਜਵਾਬ ਤੋਂ ਬਾਅਦ ਵਰਕਰਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ। ਦਰਅਸਲ, ਆਪਣਾ ਫੈਸਲਾ ਦਿੰਦੇ ਹੋਏ ਹਰਸਿਮਰਤ ਨੇ ਬਠਿੰਡਾ ਤੋਂ ਹੀ ਚੋਣ ਲੜਨ ਦੀ ਗੱਲ ਕੀਤੀ ਹੈ। ਉਸ ਨੇ ਇਹ ਵੀ ਕਿਹਾ ਹੈ ਕਿ ਪਾਰਟੀ ਉਨ੍ਹਾਂ ਨੂੰ ਟਿਕਟ ਦੇਵੇ ਜਾਂ ਨਾ ਦੇਵੇ, ਭਾਵੇਂ ਉਹ ਚੋਣ ਲੜਣ ਜਾਂ ਨਾ, ਉਹ ਬਠਿੰਡਾ ਵਿੱਚ ਹੀ ਰਹਿਣਗੇ।
'ਆਪ' ਵਿਧਾਇਕ ਜਗਦੀਪ ਕਾਕਾ ਬਰਾੜ ਅੱਜ ਕੱਲ ਚਰਚਾਵਾਂ ਵਿੱਚ ਹਨ। ਦਰਅਸਲ ਚਰਚਾਵਾਂ ਵਿੱਚ ਹੋਣ ਦਾ ਕਾਰਨ ਕੋਈ ਵਿਕਾਸ ਕਾਰਜ ਨਹੀਂ ਸਗੋਂ ਵਿਧਾਇਕ ਵੱਲੋਂ ਫੜ੍ਹਿਆ ਗਿਆ ਲੁਟੇਰਾ ਹੈ। ਜਿਸ ਤੋਂ ਬਾਅਦ ਲੋਕ ਉਹਨਾਂ ਦੇ ਹੌਂਸਲੇ ਦੀ ਕਾਫ਼ੀ ਤਰੀਫ਼ ਕਰਦੇ ਨਜ਼ਰ ਆ ਰਹੇ ਹਨ। ਜਦੋਂ ਵਿਧਾਇਕ ਦੀ ਨਜ਼ਰ ਇਹਨਾਂ ਤੇ ਪਈ ਤਾਂ ਕਾਕਾ ਬਰਾੜ ਨੇ ਮੌਕੇ ਤੇ ਕਾਰਵਾਈ ਕੀਤੀ ਅਤੇ ਇੱਕ ਮਲਜ਼ਮ ਨੂੰ ਕਾਬੂ ਕਰ ਲਿਆ ਜਦੋਂ ਕਿ ਉਸਦੇ ਸਾਥੀ ਮੌਕੇ ਤੋਂ ਫਰਾਰ ਹੋ ਵਿੱਚ ਕਾਮਯਾਬ ਰਹੇ।
Muktsar Sahib Road accident: ਦੱਸ ਦਈਏ ਕਿ ਕਾਰ ਜਿਵੇਂ ਹੀ ਦਰਖਤ ਨਾਲ ਟਕਰਾ ਗਈ, ਉਸ ਦੇ ਪਰਖੱਚੇ ਉੱਡ ਗਏ। ਸੁਖਵਿੰਦਰ ਕੌਰ ਅਤੇ ਜਸਕਰਨ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਕਿ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਬਾਅਦ ਵਿੱਚ ਗੁਰਪ੍ਰੀਤ ਸਿੰਘ ਅਤੇ ਉਸਦੇ ਪਿਤਾ ਦਰਸ਼ਨ ਸਿੰਘ ਦੀ ਵੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
ਬੀਤੀ ਰਾਤ ਕੁਲਤਾਰ ਸੰਧਵਾਂ ਬਠਿੰਡਾ ਦੀਆਂ ਸੜਕਾਂ 'ਤੇ ਮੋਟਰ ਸਾਈਕਲ ਚਲਾਉਂਦੇ ਦੇਖਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਉਹ ਬਠਿੰਡਾ ਵਿਖੇ ਇੱਕ ਇਕੱਠ ਲਈ ਆਏ ਹੋਏ ਸਨ। ਕੁਲਤਾਰ ਸੰਧਵਾ ਨੇ ਨੌਜਵਾਨ ਨੂੰ ਮੋਟਰਸਾਈਕਲ ਬਾਰੇ ਪੁੱਛਿਆ। ਇਸ ਦੌਰਾਨ ਨੌਜਵਾਨ ਨੇ ਉਨ੍ਹਾਂ ਨੂੰ ਮੋਟਰਸਾਈਕਲ ਚਲਾਉਣ ਲਈ ਬੁਲਾਇਆ।