AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਮੁਕਤਸਰ ‘ਚ 10 ਫੁੱਟ ਡੂੰਘੇ ਮੈਨਹੋਲ ਦੀ ਸਫਾਈ ਕਰਨ ਉੱਤਰਿਆ ਪੱਛਮੀ ਬੰਗਾਲ ਦਾ ਮਜ਼ਦੂਰ ਲਾਪਤਾ, ਭਾਲ ਜਾਰੀ

Worker Missing in Manhole: ਉਸਨੇ ਆਰੋਪ ਲਗਾਇਆ ਕਿ ਇਹ ਘਟਨਾ ਅਧਿਕਾਰੀਆਂ ਅਤੇ ਸੁਪਰਵਾਈਜ਼ਰ ਦੀ ਲਾਪਰਵਾਹੀ ਕਾਰਨ ਵਾਪਰੀ ਹੈ। ਜੇਕਰ ਸਫਾਈ ਕਰਨੀ ਸੀ, ਤਾਂ ਸਾਰਿਆਂ ਨੂੰ ਨਾਲ ਲੈ ਕੇ ਜਾਂਦੇ। ਉਸਦਾ ਸਾਥੀ ਤਾਂ ਮਸ਼ੀਨ ਆਪਰੇਟਰ ਸੀ, ਪਰ ਫਿਰ ਵੀ ਉਸਨੂੰ ਮੈਨਹੋਲ ਤੋਂ ਹੇਠਾਂ ਭੇਜ ਦਿੱਤਾ ਗਿਆ। ਉਸਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਜੈਦੁਲਸ਼ਲਿਮ ਨੂੰ ਲੱਭਣ ਦੀ ਮੰਗ ਕੀਤੀ ਹੈ।

ਮੁਕਤਸਰ 'ਚ 10 ਫੁੱਟ ਡੂੰਘੇ ਮੈਨਹੋਲ ਦੀ ਸਫਾਈ ਕਰਨ ਉੱਤਰਿਆ ਪੱਛਮੀ ਬੰਗਾਲ ਦਾ ਮਜ਼ਦੂਰ ਲਾਪਤਾ, ਭਾਲ ਜਾਰੀ
jaswinder-babbar
| Updated On: 11 Mar 2026 12:34 PM IST
Share

ਮੁਕਤਸਰ ਵਿੱਚ ਸੀਵਰੇਜ ਬੋਰਡ ਦੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ, ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਦਾ ਇੱਕ ਮਜ਼ਦੂਰ 10 ਫੁੱਟ ਡੂੰਘੇ ਸੀਵਰੇਜ ਮੈਨਹੋਲ ਵਿੱਚੋਂ ਲਾਪਤਾ ਹੋ ਗਿਆ। ਮਜ਼ਦੂਰ ਨੂੰ ਮੰਗਲਵਾਰ ਰਾਤ 9 ਵਜੇ ਮੈਨਹੋਲ ਵਿੱਚ ਉਤਾਰਿਆ ਗਿਆ ਸੀ, ਪਰ ਅਜੇ ਤੱਕ ਉਸਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ ਹੈ। ਇਲਜਾਮ ਹੈ ਕਿ ਘਟਨਾ ਤੋਂ ਬਾਅਦ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚਿਆ, ਜਦੋਂ ਕਿ ਹੋਰ ਮਜ਼ਦੂਰ ਆਪਣੇ ਪੱਧਰ ‘ਤੇ ਆਪਣੇ ਸਾਥੀ ਦੀ ਭਾਲ ਕਰ ਰਹੇ ਹਨ।

ਲਾਪਤਾ ਮਜ਼ਦੂਰ ਦੀ ਪਛਾਣ ਜੈਦੁਲਸ਼ਲਿਮ (21) ਵਜੋਂ ਹੋਈ ਹੈ, ਜੋ ਕਿ ਪੱਛਮੀ ਬੰਗਾਲ ਦੇ ਮਾਲਦਾ ਦਾ ਰਹਿਣ ਵਾਲਾ ਹੈ। ਮਾਲਦਾ ਦੇ ਰਹਿਣ ਵਾਲੇ ਸਾਥੀ ਵਰਕਰ ਮੁਰਸ਼ੀਦ ਅਲੀ ਨੇ ਦੱਸਿਆ ਕਿ ਮੰਗਲਵਾਰ ਰਾਤ 9 ਵਜੇ ਸੁਪਰਵਾਈਜ਼ਰ ਅਤੇ ਜੇਈ ਉਨ੍ਹਾਂ ਕੋਲ ਆਏ ਅਤੇ 21 ਸਾਲਾ ਜੈਦੁਲਸ਼ਲਿਮ ਨੂੰ ਇਕੱਲੇ ਆਪਣੇ ਨਾਲ ਲੈ ਗਏ। ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੈਨਹੋਲ ਸਾਫ਼ ਕਰਵਾਉਣਾ ਹੈ ਅਤੇ ਜਲਦੀ ਹੀ ਵਾਪਸ ਆ ਜਾਵੇਗਾ। ਉਹ ਉਸਨੂੰ ਮਾਰਕੀਟ ਕਮੇਟੀ ਦਫ਼ਤਰ ਦੇ ਪਿੱਛੇ ਇੱਕ ਮੈਨਹੋਲ ਵਿੱਚ ਲੈ ਗਏ। ਉਨ੍ਹਾਂ ਕੋਲ ਕੰਮ ਲਈ ਕੋਈ ਟੈਂਡਰ ਨਹੀਂ ਸੀ। ਇਸ ਦੇ ਬਾਵਜੂਦ, ਉਹ ਉਸਨੂੰ ਲੈ ਗਏ।

ਮੁਰਸ਼ੀਦ ਅਲੀ ਨੇ ਕਿਹਾ ਕਿ ਜੇਕਰ ਕੰਮ ਕਰਵਾਉਣਾ ਹੀ ਸੀ, ਤਾਂ ਸਾਰਿਆਂ ਨੂੰ ਲੈ ਕੇ ਜਾਂਦੇ। ਰਾਤ 9:45 ਵਜੇ, ਸੁਪਰਵਾਈਜ਼ਰ ਨੇ ਉਸਨੂੰ ਦੱਸਿਆ ਕਿ ਉਸਦਾ ਸਾਥੀ ਅਜੇ ਤੱਕ ਮੈਨਹੋਲ ਵਿੱਚੋਂ ਨਹੀਂ ਨਿਕਲਿਆ ਹੈ। ਉਹ ਤੁਰੰਤ ਉੱਥੇ ਗਿਆ ਅਤੇ ਮੈਨਹੋਲ ਵਿੱਚ ਦਸ ਮੀਟਰ ਅੰਦਰ ਜਾ ਕੇ ਉਸਦੀ ਭਾਲ ਕੀਤੀ, ਪਰ ਉਸਨੂੰ ਆਪਣੇ ਸਾਥੀ ਦਾ ਕੋਈ ਨਾਮੋ-ਨਿਸ਼ਾਨ ਨਹੀਂ ਮਿਲਿਆ। ਸੁਪਰਵਾਈਜ਼ਰ ਅਤੇ ਜੇਈ ਚਲੇ ਗਏ, ਅਤੇ ਉਹ ਕੱਲ੍ਹ ਰਾਤ ਤੋਂ ਆਪਣੇ ਸਾਥੀ ਦੀ ਭਾਲ ਕਰ ਰਿਹਾ ਹੈ, ਪਰ ਅਜੇ ਤੱਕ ਉਸਨੂੰ ਉਸਦਾ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ। ਨਾ ਤਾਂ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਹਨ, ਅਤੇ ਨਾ ਹੀ ਕੋਈ ਸਹਾਇਤਾ ਪ੍ਰਾਪਤ ਹੋਈ ਹੈ।

ਉਸਨੇ ਆਰੋਪ ਲਗਾਇਆ ਕਿ ਇਹ ਘਟਨਾ ਅਧਿਕਾਰੀਆਂ ਅਤੇ ਸੁਪਰਵਾਈਜ਼ਰ ਦੀ ਲਾਪਰਵਾਹੀ ਕਾਰਨ ਵਾਪਰੀ ਹੈ। ਜੇਕਰ ਸਫਾਈ ਕਰਨੀ ਸੀ, ਤਾਂ ਸਾਰਿਆਂ ਨੂੰ ਨਾਲ ਲੈ ਕੇ ਜਾਂਦੇ। ਉਸਦਾ ਸਾਥੀ ਤਾਂ ਮਸ਼ੀਨ ਆਪਰੇਟਰ ਸੀ, ਪਰ ਫਿਰ ਵੀ ਉਸਨੂੰ ਮੈਨਹੋਲ ਤੋਂ ਹੇਠਾਂ ਭੇਜ ਦਿੱਤਾ ਗਿਆ। ਉਸਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਜੈਦੁਲਸ਼ਲਿਮ ਨੂੰ ਲੱਭਣ ਦੀ ਮੰਗ ਕੀਤੀ ਹੈ। ਮੁਰਸ਼ੀਦ ਅਲੀ ਦੇ ਅਨੁਸਾਰ, ਜੈਦੁਲਸ਼ਲਿਮ ਵਿਆਹਿਆ ਹੋਇਆ ਹੈ ਅਤੇ ਉਸਦਾ ਦੋ ਸਾਲ ਦਾ ਬੱਚਾ ਹੈ। ਉਸਦੀ ਪਤਨੀ ਦੂਜੀ ਵਾਰ ਗਰਭਵਤੀ ਹੈ। ਸਿਸਟਮ ਦੀ ਲਾਪਰਵਾਹੀ ਕਾਰਨ, ਉਸਦਾ ਸਾਥੀ ਮੈਨਹੋਲ ਵਿੱਚ ਗੁਆਚ ਗਿਆ ਹੈ। ਫਿਲਹਾਲ ਸਬੰਧਿਤ ਅਧਿਕਾਰੀ ਮੌਕੇ ਤੇ ਮਸ਼ੀਨਰੀ ਸਮੇਤ ਮੌਕੇ ਤੇ ਮੌਜੂਦ ਹਨ। ਮਸ਼ੀਨਾਂ ਦੀ ਮਦਦ ਨਾਲ ਮਜਦੂਰ ਦੀ ਤੇਜੀ ਨਾਲ ਭਾਲ ਕੀਤੀ ਜਾ ਰਹੀ ਹੈ। ਹਾਲਾਂਕਿ ਖਬਰ ਲਿੱਖੇ ਜਾਣ ਤੱਕ ਮਜਦੂਰ ਦਾ ਕੁਝ ਵੀ ਸੁਰਾਗ ਨਹੀਂ ਮਿਲਿਆ ਸੀ।

Follow Us
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...