ਮੁਕਤਸਰ ਸਾਹਿਬ ਦੇ ਨੌਜਵਾਨ ਨੇ ਵਧਾਇਆ ਪੰਜਾਬ ਦਾ ਮਾਨ, ਭਾਰਤੀ ਬਾਸਕਟਬਾਲ ਟੀਮ ਦਾ ਬਣਿਆ ਕਪਤਾਨ
Palpreet Singh Brar Basketball Captain: ਪਾਲਪ੍ਰੀਤ ਨੇ ਛੋਟੀ ਉਮਰੇ ਹੀ ਬਾਸਕਟਬਾਲ ਖੇਡਣਾ ਸ਼ੁਰੂ ਕਰ ਦਿੱਤਾ ਸੀ। ਉਹ ਆਪਣੇ ਪਰਿਵਾਰ ਚੋਂ ਪਹਿਲਾ ਖਿਡਾਰੀ ਹੈ। ਜਿਸ ਨੇ ਇਹ ਮੁਕਾਮ ਹਾਸਲ ਕੀਤਾ ਹੈ। 2016 ਵਿਚ ਉਨ੍ਹਾਂ ਦੀ ਚੋਣ NBA ਡੀ-ਲੀਗ ਲਈ ਸਿੱਧਾ ਚੁਣਿਆ ਗਿਆ ਸੀ।
ਮੁਕਤਸਰ ਸਾਹਿਬ ਜਿਲ੍ਹੇ ਦੇ ਨੌਜਵਾਨ ਨੇ ਪੰਜਾਬੀਆਂ ਦਾ ਨਾਮ ਹੋਰ ਉੱਚਾ ਕਰ ਦਿੱਤਾ। ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ ਪਿੰਡ ਕੋਠੇ ਸੁਰਗਾਪੁਰੀ ਦੇ 31 ਸਾਲਾਂ ਪਾਲਪ੍ਰੀਤ ਸਿੰਘ ਬਰਾੜ ਨੂੰ FIB Asia Cup 2025 ਲਈ ਪੁਰਸ਼ ਬਾਸਕਟਬਾਲ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਇਹ ਵੱਕਾਰੀ ਟੂਰਨਾਮੈਂਟ ਸਾਉਦੀ ਅਰਬ ਵਿਚ 5 ਅਗਸਤ ਤੋਂ ਲੈ ਕੇ 17 ਅਗਸਤ ਤੱਕ ਖੇਡਿਆ ਜਾਵੇਗਾ। ਇਸ ਸਮੇਂ ਪਾਲਪ੍ਰੀਤ ਸਿੰਘ ਭਾਰਤੀ ਰੇਲਵੇ ‘ਚ Deputy Chief Inspector of Trains ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ। ਬਰਾੜ ਦੇ ਪਿਤਾ ਪਹਿਲਾ ਕਾਂਗਰਸ ਪਾਰਟੀ ਦੇ ਆਗੂ ਸੀ, ਪਰ ਕੁਝ ਸਮਾਂ ਪਹਿਲਾ ਉਨ੍ਹਾਂ ਨੇ ਰਾਜਨੀਤੀ ਨੂੰ ਅਲਵਿਦਾ ਕਹਿ ਦਿੱਤਾ ਸੀ।
ਪਾਲਪ੍ਰੀਤ ਨੇ ਛੋਟੀ ਉਮਰੇ ਹੀ ਬਾਸਕਟਬਾਲ ਖੇਡਣਾ ਸ਼ੁਰੂ ਕਰ ਦਿੱਤਾ ਸੀ। ਉਹ ਆਪਣੇ ਪਰਿਵਾਰ ਚੋਂ ਪਹਿਲਾ ਖਿਡਾਰੀ ਹੈ। ਜਿਸ ਨੇ ਇਹ ਮੁਕਾਮ ਹਾਸਲ ਕੀਤਾ ਹੈ। 2016 ਵਿਚ ਉਨ੍ਹਾਂ ਦੀ ਚੋਣ NBA ਡੀ-ਲੀਗ ਲਈ ਸਿੱਧਾ ਚੁਣਿਆ ਗਿਆ ਸੀ। ਇੱਦਾ ਕਰਨ ਵਾਲੇ ਉਹ ਪਹਿਲੇ ਭਾਰਤੀ ਸਨ, ਜਿਨ੍ਹਾਂ ਨੇ ਇਹ ਇਤਿਹਾਸ ਰਚਿਆ ਸੀ। ਬਰਾੜ ਨੂੰ ਨਿਊਯਾਰਕ ਦੀ ਲੌਂਗ ਆਈਲੈਂਡ ਨੈਟਸ ਟੀਮ ਲਈ ਚੁਣਿਆ ਗਿਆ ਸੀ

pic credit: instagram/ palpreet15
ਪਿਤਾ ਨੇ ਕੀਤੀ ਖੁਸ਼ੀ ਜਾਹਰ
ਪਾਲਪ੍ਰੀਤ ਦੇ ਪਿਤਾ ਫਰਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ, ਸਾਡੇ ਪਰਿਵਾਰ ਵਿਚ ਲਗਭਗ ਸਾਰਿਆਂ ਦਾ ਕੱਦ ਲੰਮਾ ਹੈ। ਇਸ ਲਈ ਕੱਦ ਅਤੇ ਕੁਦਰਤੀ ਬਣਤਰ ਨੇ ਮੇਰੇ ਬੇਟੇ ਨੂੰ ਬਾਸਕਟਬਾਲ ਖਿਡਾਰੀ ਬਣਨ ‘ਚ ਮਦਦ ਕੀਤੀ । ਉਹ ਅੱਜ ਭਾਰਤੀ ਬਾਸਕਟਬਾਲ ਟੀਮ ਦਾ ਕਪਤਾਨ ਹੈ। ਜੋ ਮੁਕਾਮ ਉਸ ਨੇ ਹਾਸਲ ਕੀਤਾ ਹੈ, ਉਹ ਉਸ ਦੀ ਸਖ਼ਤ ਮਿਹਨਤ ਅਤੇ ਲੁਧਿਆਣਾ ਬਾਸਕਟਬਾਲ ਅਕੈਡਮੀ ਸਦਕਾ ਹੈ। ਨਹੀਂ ਤਾਂ ਦੂਰ-ਦੁਰਾਡੇ ਦੇ ਪਿੰਡ ਦਾ ਵਸਨੀਕ ਅਜਿਹੀਆਂ ਉਚਾਈਆਂ ਤੇ ਪਹੁੰਚਣ ਦਾ ਸੁਪਨਾ ਵੀ ਨਹੀਂ ਲੈ ਸਕਦਾ।
ਉਨ੍ਹਾਂ ਦੇ ਪਿਤਾ ਨੇ ਅੱਗੇ ਕਿਹਾ, ਮੈਨੂੰ ਯਾਦ ਹੈ ਜਦੋਂ ਪਾਲਪ੍ਰੀਤ ਅੱਠਵੀਂ ਜਮਾਤ ਵਿੱਚ ਸੀ ਤਾਂ ਮੇਰੇ ਪੁਲਿਸ ਇੰਸਪੈਕਟਰ ਦੋਸਤ ਨੇ ਉਸ ਨੂੰ ਬਾਸਕਟਬਾਲ ਅਕੈਡਮੀ ਭੇਜਣ ਲਈ ਪ੍ਰੇਰਿਆ ਸੀ। ਹਾਲਾਂਕਿ ਉਸ ਦਾ ਸਫਰ ਆਸਾਨ ਨਹੀਂ ਸੀ। ਕੋਈ ਨਾ ਕੋਈ ਉਸ ਲਈ ਅੜਿੱਕਾ ਖੜ੍ਹਾ ਕਰਦਾ ਰਿਹਾ, ਪਰ ਉਹ ਅਡੋਲ ਰਿਹਾ ਤੇ ਅੱਗੇ ਵਧਦਾ ਗਿਆ, ਅਸੀਂ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ।
ਡੀ-ਲੀਗ ਲਈ ਚੁਣੇ ਜਾਣ ਵਾਲੇ ਦੂਸਰੇ ਭਾਰਤੀ
ਜ਼ਿਕਰਯੋਗ ਹੈ ਕਿ ਪਾਲਪ੍ਰੀਤ ਸਿੰਘ ਬਰਾੜ NBA ਡੀ-ਲੀਗ ਲਈ ਚੁਣੇ ਜਾਣ ਵਾਲੇ ਦੂਸਰੇ ਭਾਰਤੀ ਹਨ, ਇਸ ਤੋਂ ਪਹਿਲਾਂ ਇਹ ਮਾਨ ਬਰਨਾਲਾ ਜਿਲ੍ਹੇ ਦੇ ਪਿੰਡ ਬੱਲੋਕੇ ਦੇ ਸਤਨਾਮ ਸਿੰਘ ਭਮਰਾ ਦੇ ਹਿੱਸੇ ਆਇਆ ਸੀ।


