Viral: ਬੰਦੇ ਨੇ ChatGPT ਨੂੰ ਪੁੱਛੀ ਅਜਿਹੀ ਬੁਝਾਰਤ, AI ਵੀ ਸੁਣ ਕੇ ਹੋ ਗਿਆ Confuse, ਫਨੀ VIDEO ਵਾਇਰਲ
ChatGPT Funny Viral Video: ਇਹ ਫਨੀ ਵੀਡੀਓ @ai_paglu__ ਨਾਮਕ ਦੇ ਇੱਕ ਇੰਸਟਾਗ੍ਰਾਮ ਹੈਂਡਲ ਵਲੋਂ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਵਿੱਚ ਦਿਖਾਈ ਹੇ ਰਿਹਾ ਹੈ ਕਿ AI ਕਿੰਨਾ ਵੀ ਸਮਾਰਟ ਕਿਉਂ ਨਾ ਹੋਵੇ, ਇਸਨੂੰ ਅਕਸਰ ਮਨੁੱਖੀ ਦਿਮਾਗ ਅਤੇ ਸ਼ਰਾਰਤੀ ਸਵਾਲਾਂ ਦੇ ਅੱਗੇ ਝੁਕਣਾ ਹੀ ਪੈਂਦਾ ਹੈ। ਇੱਕ ਸ਼ਖਨ ਨੇ ਕੁਝ ਅਜਿਹਾ ਕੀਤਾ ਹੈ, ਜਿਸਤੋਂ ਬਾਅਦ ਏਆਈ ਦੀ ਸਮਝ ਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।
ਕਿਹਾ ਜਾਂਦਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਟੂਲ ਚੈਟਜੀਪੀਟੀ (ChatGPT) ਦੇ ਕੋਲ ਹਰ ਸਵਾਲ ਦਾ ਜਵਾਬ ਹੁੰਦਾ ਹੈ । ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਨੇ ਸਾਬਤ ਕਰ ਦਿੱਤਾ ਕਿ AI ਕੁਝ ਸਵਾਲਾਂ ਨੂੰ ਹੱਲ ਕਰਨ ਵਿੱਚ ਅਸਫਲ ਰਹਿੰਦਾ ਹੈ। ਇੱਕ ਸ਼ਰਾਰਤੀ ਲੋਕਲ ਸ਼ਖਸ ਨੇ ਚੈਟਜੀਪੀਟੀ ਨੂੰ ਇੱਕ ਅਜਿਹੀ ਬੁਝਾਰਤ ਪੁੱਛੀ ਜਿਸਨੇ ਚੈਟਬੋਟ ਨੂੰ ਵੀ ਆਪਣਾ ਸਿਰ ਖੁਰਕਣ ਅਤੇ ਅੰਤ ਵਿੱਚ ਹਾਰ ਮੰਨਣ ਲਈ ਮਜਬੂਰ ਕਰ ਦਿੱਤਾ।
ਇਸ ਵਾਇਰਲ ਵੀਡੀਓ ਵਿੱਚ, ਇੱਕ ਯੂਜ਼ਰ ਚੈਟਜੀਪੀਟੀ ਨੂੰ ਪੁੱਛਦਾ ਹੈ, “ਇੱਕ ਅੰਨ੍ਹੇ ਆਦਮੀ ਦੀ ਪਤਨੀ ਦੀ ਮੌਤ ਹੋ ਗਈ, ਅਤੇ ਇੱਕ ਗੂੰਗਾ ਵਿਅਕਤੀ ਇੱਕ ਅੰਨ੍ਹੇ ਆਦਮੀ ਨੂੰ ਕਿਵੇਂ ਦੱਸੇਗਾ?” ਸਪੱਸ਼ਟ ਤੌਰ ‘ਤੇ, ਇਹ ਬੁਝਾਰਤ ਸਧਾਰਨ ਲੱਗਦੀ ਹੈ, ਅਤੇ ਤੁਹਾਡੇ ਵਿੱਚੋਂ ਬਹੁਤਿਆਂ ਨੇ ਪਹਿਲਾਂ ਹੀ ਜਵਾਬ ਬਾਰੇ ਸੋਚਿਆ ਹੋਵੇਗਾ। ਪਰ ਜਦੋਂ ਚੈਟਬੋਟ ਨੂੰ ਇਹ ਸਵਾਲ ਪੇਸ਼ ਕੀਤਾ ਗਿਆ, ਤਾਂ ਇਹ ਪੂਰੀ ਤਰ੍ਹਾਂ ਹੈਰਾਨ ਰਹਿ ਗਿਆ।
ਵੀਡੀਓ ਵਿੱਚ, ਤੁਸੀਂ ਦੇਖੋਗੇ ਕਿ ਸ਼ਰਾਰਤੀ ਨੌਜਵਾਨ ਅਤੇ AI ਚੈਟਬੋਟ ਵਿਚਕਾਰ ਲੰਮੀ ਗੱਲਬਾਤ ਤੋਂ ਬਾਅਦ, ਅਤੇ ਕਈ ਅਸਫਲ ਕੋਸ਼ਿਸ਼ਾਂ ਤੋਂ ਬਾਅਦ, ਆਰਟੀਫੀਸ਼ੀਅਲ ਇੰਟੈਲੀਜੈਂਸ ChatGPT ਨੇ ਹਾਰ ਮੰਨ ਲਈ ਅਤੇ ਕਿਹਾ ਕਿ ਇਹ ਉਸਦੀ ਸਮਰੱਥਾ ਤੋਂ ਬਾਹਰ ਹੈ। ਇਹ ਵੀਡੀਓ ਦਰਸਾਉਂਦਾ ਹੈ ਕਿ AI ਕਿੰਨਾ ਵੀ ਸਮਾਰਟ ਕਿਉਂ ਨਾ ਬਣ ਜਾਵੇ, ਇਹ ਅਕਸਰ ਮਨੁੱਖੀ ਦਿਮਾਗ ਅਤੇ ਸ਼ਰਾਰਤੀ ਸਵਾਲਾਂ ਦੇ ਅੱਗੇ ਝੁਕ ਜਾਂਦਾ ਹੈ।
ਲੋਕਾਂ ਬੋਲੇ, “AI ਕਦੇ ਵੀ ਮਨੁੱਖ ਦੀ ਨੌਕਰੀ ਨਹੀਂ ਖੋਹ ਸਕਦਾ!”
ਸੋਸ਼ਲ ਮੀਡੀਆ ਯੂਜਰਸ ਇਸ ਫਨੀ ਵੀਡੀਓ ਨੂੰ ਦੇਖ ਕੇ ਬਹੁਤ ਖੁਸ਼ ਹੋ ਰਿਹਾ ਹੈ ਅਤੇ ਇਸ ‘ਤੇ ਕਈ ਤਰੀਕਿਆਂ ਨਾਲ ਕਮੈਂਟ ਕੀਤੇ ਜਾ ਰਹੇ ਹਨ। ਬਹੁਤ ਸਾਰੇ ਨੇਟੀਜ਼ਨਸ ਨੇ ਮਜ਼ਾਕ ਵਿੱਚ ਕਮੈਂਟ ਕੀਤਾ ਹੈ ਕਿ “AI ਕਦੇ ਵੀ ਮਨੁੱਖੀ ਨੌਕਰੀਆਂ ‘ਤੇ ਕਬਜ਼ਾ ਨਹੀਂ ਕਰ ਸਕਦਾ,” ਕਿਉਂਕਿ ਇੱਕ ਸਧਾਰਨ ਬੁਝਾਰਤ ਨੇ ਹੀ ChatGPT ਨੂੰ “ਹਰਾ ਦਿੱਤਾ”।
ਵੀਡੀਓ ਦੇਖੋ
ਇਹ ਫਨੀ ਵੀਡੀਓ @ai_paglu__ ਨਾਮ ਦੇ ਇੱਕ ਇੰਸਟਾਗ੍ਰਾਮ ਹੈਂਡਲ ਤੋਂ ਸ਼ੇਅਰ ਕੀਤਾ ਗਿਆ ਸੀ ਅਤੇ ਇੰਨਾ ਵਾਇਰਲ ਹੋਈ 16 ਸਤੰਬਰ ਨੂੰ ਇਸਦੇ ਅਪਲੋਡ ਤੋਂ ਬਾਅਦ, ਇਸਨੂੰ 17 ਕਰੋੜ ਤੋਂ ਵੱਧ ਲੋਕਾਂ ਵਲੋਂ ਦੇਖਿਆ ਗਿਆ ਹੈ ਅਤੇ 32,000 ਤੋਂ ਵੱਧ ਲਾਈਕਸ ਮਿਲੇ ਹਨ।


