ਕੀ ਸੀਮਾ ਹੈਦਰ ਜਾਵੇਗੀ ਪਾਕਿਸਤਾਨ? ਭਾਰਤ ਵੱਲੋਂ ਲਏ ਫੈਸਲੇ ਤੋਂ ਬਾਅਦ ਉੱਠੇ ਸਵਾਲ
Viral News: ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪੂਰਾ ਦੇਸ਼ ਗੁੱਸੇ ਦੀ ਅੱਗ ਵਿੱਚ ਸੜ ਰਿਹਾ ਹੈ। ਭਾਰਤ ਸਰਕਾਰ ਨੇ ਵੀ ਹੁਣ ਪਾਕਿਸਤਾਨ ਅਤੇ ਅੱਤਵਾਦੀਆਂ ਨੂੰ ਸਬਕ ਸਿਖਾਉਣ ਦੀ ਸਹੁੰ ਖਾਧੀ ਹੈ। ਬੁੱਧਵਾਰ ਨੂੰ, ਭਾਰਤ ਸਰਕਾਰ ਨੇ ਪਾਕਿਸਤਾਨ ਵਿਰੁੱਧ ਕਾਰਵਾਈ ਕੀਤੀ ਅਤੇ 5 ਪਾਬੰਦੀਆਂ ਲਗਾਈਆਂ। ਹੁਣ ਇਹ ਦੇਖਣਾ ਮਹੱਤਵਪੂਰਨ ਹੈ ਕਿ ਭਾਰਤ ਸਰਕਾਰ ਦੇ ਇਨ੍ਹਾਂ ਕਦਮਾਂ ਦਾ ਸੀਮਾ ਹੈਦਰ 'ਤੇ ਕੀ ਅਸਰ ਪਵੇਗਾ ਜੋ ਗੈਰ-ਕਾਨੂੰਨੀ ਤੌਰ 'ਤੇ ਭਾਰਤ ਆ ਗਈ ਸੀ।

ਪਾਕਿਸਤਾਨ ਦੇ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਭਾਰਤ ਸਰਕਾਰ ਨੇ ਹੁਣ ਕਈ ਸਖ਼ਤ ਕਦਮ ਚੁੱਕੇ ਹਨ, ਜਿਸ ਵਿੱਚ ਪਾਕਿਸਤਾਨ ਨਾਲ ਸਿੰਧੂ ਜਲ ਸੰਧੀ ਰੱਦ ਕਰਨਾ ਅਤੇ ਸਾਰੇ ਪਾਕਿਸਤਾਨੀਆਂ ਦੇ ਵੀਜ਼ੇ ਰੱਦ ਕਰਨੇ ਵੀ ਸ਼ਾਮਲ ਹਨ। ਇਸ ਵਿਚਕਾਰ ਕੁਝ ਲੋਕਾਂ ਦਾ ਧਿਆਨ ਸੀਮਾ ਹੈਦਰ ਵੱਲ ਵੀ ਜਾ ਰਿਹਾ ਹੈ। ਹੁਣ ਇਹ ਦੇਖਣਾ ਮਹੱਤਵਪੂਰਨ ਹੈ ਕਿ ਭਾਰਤ ਸਰਕਾਰ ਦੇ ਇਨ੍ਹਾਂ ਕਦਮਾਂ ਦਾ ਸੀਮਾ ਹੈਦਰ ‘ਤੇ ਕੀ ਅਸਰ ਪਵੇਗਾ ਜੋ ਭਾਰਤ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਆਪਣੇ ਬੱਚਿਆਂ ਨਾਲ ਆ ਗਈ ਸੀ ਅਤੇ ਇੱਥੇ ਆ ਕੇ ਵਿਆਹ ਕਰਵਾ ਲਿਆ। ਖਾਸ ਤੌਰ ‘ਤੇ ਜਦੋਂ ਉਸਦਾ ਇਹ ਕੇਸ ਅਦਾਲਤ ਵਿੱਚ ਵਿਚਾਰ ਅਧੀਨ ਹੈ।
ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 26 ਲੋਕਾਂ ਦੀ ਮੌਤ ਤੋਂ ਬਾਅਦ, ਭਾਰਤ ਸਰਕਾਰ ਨੇ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ 5 ਵੱਡੇ ਫੈਸਲੇ ਲਏ ਹਨ। ਸਰਕਾਰ ਨੇ ਭਾਰਤ ਵਿੱਚ ਪਾਕਿਸਤਾਨੀ ਦੂਤਾਵਾਸ ਬੰਦ ਕਰ ਦਿੱਤਾ ਹੈ। ਨਾਲ ਹੀ ਪਾਕਿਸਤਾਨੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ। ਇਸ ਦੇ ਨਾਲ ਹੀ ਸਿੰਧੂ ਜਲ ਸੰਧੀ ਨੂੰ ਰੱਦ ਕਰਕੇ ਅਟਾਰੀ ਚੈੱਕਪੋਸਟ ਨੂੰ ਵੀ ਬੰਦ ਕਰ ਦਿੱਤਾ ਹੈ। ਅਜਿਹੀ ਸਥਿਤੀ ਵਿੱਚ ਇਕ ਸਵਾਲ ਇਹ ਵੀ ਹੈ ਕਿ ਸੀਮਾ ਹੈਦਰ ਦਾ ਕੀ ਹੋਵੇਗਾ ਜੋ ਭਾਰਤ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੀ ਹੈ।
ਦੱਸ ਦਈਏ ਕਿ ਸੀਮਾ ਹੈਦਰ ਦਾ ਦਾਅਵਾ ਹੈ ਕਿ ਉਸਨੇ ਗ੍ਰੇਟਰ ਨੋਇਡਾ ਦੇ ਰਬੂਪੁਰਾ ਵਿੱਚ ਰਹਿਣ ਵਾਲੇ ਸਚਿਨ ਮੀਣਾ ਨਾਲ ਵਿਆਹ ਕਰਵਾ ਲਿਆ ਹੈ। ਹੁਣ ਉਹ ਹਿੰਦੂ ਧਰਮ ਦੀਆਂ ਪਰੰਪਰਾਵਾਂ ਨੂੰ ਫਾਲੋ ਕਰਦੀ ਹੈ। ਪਰ ਉਸਨੂੰ ਅਜੇ ਤੱਕ ਭਾਰਤੀ ਨਾਗਰਿਕਤਾ ਨਹੀਂ ਮਿਲੀ ਹੈ। ਹੁਣ ਇਹ ਦੇਖਣਾ ਬਾਕੀ ਹੈ ਕਿ ਭਾਰਤ ਸਰਕਾਰ ਦੁਆਰਾ ਲਏ ਗਏ ਫੈਸਲੇ ਦਾ ਸੀਮਾ ‘ਤੇ ਕਿੰਨਾ ਅਸਰ ਪਵੇਗਾ। ਪਰ ਇੱਥੇ ਧਿਆਨ ਦੇਣ ਵਾਲੀ ਹੈ ਕਿ ਸਰਕਾਰ ਨੇ ਵੀਜ਼ਾ ਰੱਦ ਕਰਨ ਦੀ ਗੱਲ ਕੀਤੀ ਹੈ, ਜਦੋਂ ਕਿ ਸੀਮਾ ਹੈਦਰ ਬਿਨਾਂ ਵੀਜ਼ਾ ਅਤੇ ਪਾਸਪੋਰਟ ਦੇ ਭਾਰਤ ਆਈ ਹੈ।
ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਭਾਰਤ ਸਰਕਾਰ ਸੀਮਾ ਹੈਦਰ ਨੂੰ ਵੀ ਭਾਰਤ ਤੋਂ ਬਾਹਰ ਕੱਢ ਦੇਵੇਗੀ? ਇਸ ਸਵਾਲ ਦਾ ਜਵਾਬ ਸਮੇਂ ਨਾਲ ਹੀ ਪਤਾ ਚਲੇਗਾ। ਪਰ ਭਾਰਤ ਵਿੱਚ ਉਸ ਦੀ ਗੈਰ-ਕਾਨੂੰਨੀ ਐਂਟਰੀ ਦਾ ਮਸਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ। ਸੀਮਾ ਹੈਦਰ ਨੇ ਕਈ ਮੌਕਿਆਂ ‘ਤੇ ਇਹ ਦਾਅਵਾ ਕੀਤਾ ਹੈ ਕਿ ਉਹ ਆਪਣੇ ਬੱਚਿਆਂ ਨਾਲ ਹੁਣ ਭਾਰਤ ਵਿੱਚ ਹੀ ਰਹੇਗੀ।
ਇਹ ਵੀ ਪੜ੍ਹੋ- ਰਾਤ ਦੇ 2 ਵਜੇ, ਪਤਨੀ ਦੇ ਕਮਰੇ ਚੋਂ ਆਈ ਗੈਰ ਮਰਦ ਦੀ ਆਵਾਜ਼, ਪਤੀ ਨੇ ਬਾਹਰੋਂ ਲਗਾਈ ਕੁੰਡੀ ਫਿਰ ਸੁਣਾਇਆ ਇਹ ਫੈਸਲਾ
ਇਹ ਵੀ ਪੜ੍ਹੋ
ਸਚਿਨ ਮੀਣਾ ਨਾਲ ਵਿਆਹ ਕਰ ਚੁੱਕੀ ਹੈ ਸੀਮਾ ਹੈਦਰ
ਲਗਭਗ ਦੋ ਸਾਲ ਪਹਿਲਾਂ ਸੀਮਾ ਹੈਦਰ ਪਾਕਿਸਤਾਨੀ ਵਿੱਚ ਆਪਣੇ ਪਤੀ ਗੁਲਾਮ ਹੈਦਰ ਨੂੰ ਛੱਡ ਕੇ ਚਾਰ ਬੱਚਿਆਂ ਨਾਲ ਨੇਪਾਲ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਭਾਰਤ ਵਿੱਚ ਦਾਖਲ ਹੋਈ ਸੀ। ਉਦੋਂ ਤੋਂ ਉਹ ਗ੍ਰੇਟਰ ਨੋਇਡਾ ਵਿੱਚ ਸਚਿਨ ਦੇ ਘਰ ਰਹਿ ਰਹੀ ਹੈ। ਹਾਲ ਹੀ ਵਿੱਚ ਉਸਨੇ ਸਚਿਨ ਨਾਲ ਇੱਕ ਮੰਦਰ ਵਿੱਚ ਵਿਆਹ ਵੀ ਕੀਤਾ ਅਤੇ ਹੁਣ ਉਸਨੇ ਸਚਿਨ ਤੋਂ ਬੇਟੇ ਨੂੰ ਜਨਮ ਦਿੱਤਾ ਹੈ।