ਜੰਮੂ-ਕਸ਼ਮੀਰ
ਜੰਮੂ ਅਤੇ ਕਸ਼ਮੀਰ ਭਾਰਤ ਦੇ ਉੱਤਰ ਵਿੱਚ ਸਥਿਤ ਹੈ। ਇਹ 1952 ਤੋਂ 2019 ਤੱਕ ਇੱਕ ਰਾਜ ਸੀ, ਪਰ 2019 ਵਿੱਚ ਕੇਂਦਰ ਸਰਕਾਰ ਨੇ ਧਾਰਾ 370 ਨੂੰ ਹਟਾ ਦਿੱਤਾ, ਜਿਸ ਤੋਂ ਬਾਅਦ ਇਸਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ ਗਿਆ। ਲੱਦਾਖ ਨੂੰ ਵੱਖਰਾ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਦਿੱਤਾ ਗਿਆ। ਇਸ ਦੇ ਨਾਲ ਹੀ, 20ਵੀਂ ਸਦੀ ਵਿੱਚ, ਕਸ਼ਮੀਰ ਦਾ ਦੱਖਣੀ ਅਤੇ ਦੱਖਣ-ਪੂਰਬੀ ਹਿੱਸਾ ਭਾਰਤ, ਪਾਕਿਸਤਾਨ ਅਤੇ ਚੀਨ ਵਿਚਕਾਰ ਵਿਵਾਦ ਦਾ ਵਿਸ਼ਾ ਰਿਹਾ ਹੈ। ਜੰਮੂ-ਕਸ਼ਮੀਰ ਵਿੱਚ ਤਿੰਨ ਡਿਵੀਜ਼ਨ ਸ਼ਾਮਲ ਹਨ। ਇਨ੍ਹਾਂ ਵਿੱਚ ਜੰਮੂ ਡਿਵੀਜ਼ਨ, ਕਸ਼ਮੀਰ ਡਿਵੀਜ਼ਨ ਅਤੇ ਲੱਦਾਖ ਡਿਵੀਜ਼ਨ ਸ਼ਾਮਲ ਹਨ, ਜੋ ਬਾਅਦ ਵਿੱਚ ਵੱਖ ਹੋ ਗਏ। ਇਸ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਸਾਲ 2008 ਵਿੱਚ ਅੱਠ ਜ਼ਿਲ੍ਹੇ ਬਣਾਏ ਗਏ ਸਨ। ਇਨ੍ਹਾਂ ਵਿੱਚ ਕਿਸ਼ਤਵਾੜ, ਰਾਮਬਨ, ਰਿਆਸੀ, ਸਾਂਬਾ, ਬਾਂਦੀਪੋਰਾ, ਗਾਂਦਰਬਲ, ਕੁਲਗਾਮ ਅਤੇ ਸ਼ੋਪੀਆਂ ਸ਼ਾਮਲ ਹਨ।
ਸ਼੍ਰੀਨਗਰ ਦੇ ਨੌਗਾਮ ਪੁਲਿਸ ਸਟੇਸ਼ਨ ‘ਤੇ ਵੱਡਾ ਧਮਾਕਾ, 9 ਲੋਕਾਂ ਦੀ ਮੌਤ, 27 ਜ਼ਖਮੀ
Nowgam Police Station Srinagar Explosion: ਸ਼੍ਰੀਨਗਰ ਦੇ ਨੌਗਾਮ ਪੁਲਿਸ ਸਟੇਸ਼ਨ ਸੁਰੱਖਿਆ ਦੇ ਨਜ਼ਰੀਏ ਇਸ ਮਹੱਤਵਪੂਰਨ ਸਥਾਨ ਹੈ, ਕਿਉਂਕਿ ਇੱਥੇ ਹੀ ਅੰਤਰ-ਰਾਜੀ ਅੱਤਵਾਦੀ ਮਾਡਿਊਲ ਮਾਮਲੇ ਵਿੱਚ ਪਹਿਲੀ ਐਫਆਈਆਰ ਦਰਜ ਕੀਤੀ ਗਈ ਸੀ ਅਤੇ ਇਸ ਸਮੇਂ ਜਾਂਚ ਚੱਲ ਰਹੀ ਹੈ। ਧਮਾਕੇ ਤੋਂ ਬਾਅਦ ਪੁਲਿਸ ਸਟੇਸ਼ਨ ਦੇ ਅੰਦਰ ਅਤੇ ਆਲੇ-ਦੁਆਲੇ ਕਾਫ਼ੀ ਨੁਕਸਾਨ ਦੀ ਰਿਪੋਰਟ ਕੀਤੀ ਗਈ ਹੈ।
- TV9 Punjabi
- Updated on: Nov 15, 2025
- 3:05 am
Delhi Red Fort Blast: ਫਿਦਾਇਨ ਹਮਲੇ ਦਾ ਸ਼ੱਕ, ਪਾਕਿਸਤਾਨ ਕੁਨੈਕਸ਼ਨ ਦੀ ਜਾਂਚ
ਧਮਾਕੇ ਦੇ ਸਮੇਂ, ਕਾਰ ਲਾਲ ਬੱਤੀ 'ਤੇ ਟ੍ਰੈਫਿਕ ਜਾਮ ਵਿੱਚ ਫਸੀ ਹੋਈ ਸੀ। ਡਾ. ਆਦਿਲ, ਡਾ. ਸ਼ਾਹੀਨ ਅਤੇ ਡਾ. ਮੁਜ਼ਾਮਿਲ ਸਮੇਤ ਕਈ ਵਿਅਕਤੀਆਂ ਤੋਂ ਵਿਆਪਕ ਪੁੱਛਗਿੱਛ ਕੀਤੀ ਜਾ ਰਹੀ ਹੈ।
- TV9 Punjabi
- Updated on: Nov 11, 2025
- 1:53 pm
Delhi Red Fort Blast : ਪੁਲਵਾਮਾ ਦੇ ਇਸ ਘਰ ਵਿੱਚ ਰਹਿੰਦਾ ਸੀ ਦਿੱਲੀ ਲਾਲ ਕਿਲ੍ਹਾ ਧਮਾਕੇ ਦਾ ਮੁਲਜਮ ਡਾਕਟਰ ਉਮਰ
ਡਾਕਟਰ ਉਮਰ ਦੀ ਭਾਬੀ ਨੇ ਦੱਸਿਆ ਕਿ ਉਹ ਘਰ ਬਹੁਤ ਘੱਟ ਆਉਂਦਾ ਸੀ। ਉਸ ਦੇ ਵਿਵਹਾਰ ਤੋਂ ਕਦੇ ਵੀ ਕਿਸੇ ਖਾਸ ਵਿਚਾਰਧਾਰਾ ਨਾਲ ਕਿਸੇ ਵੀ ਤਰ੍ਹਾਂ ਦੇ ਸੰਬੰਧ ਦਾ ਸੰਕੇਤ ਨਹੀਂ ਦਿਖਾਈ ਦਿੱਤਾ। ਉਨ੍ਹਾਂ ਕਿਹਾ ਕਿ ਡਾਕਟਰ ਉਮਰ ਨੇ ਆਖਰੀ ਵਾਰ ਆਪਣੀ ਮਾਂ ਨੂੰ ਕਿਹਾ ਸੀ ਕਿ ਉਹ ਪੜ੍ਹ ਰਿਹਾ ਹੈ
- TV9 Punjabi
- Updated on: Nov 11, 2025
- 9:02 am
ਜੰਮੂ-ਕਸ਼ਮੀਰ: ਅੱਤਵਾਦੀ ਡਾਕਟਰ ਅਕੀਲ ਅਤੇ ਮੁਜ਼ਾਮਿਲ ਦਾ ਇੰਝ ਹੋਇਆ ਪਰਦਾਫਾਸ਼, ਕੰਮ ਕਰ ਗਈ ਇਹ ਤਕਨੀਕ
Terrorist doctors arrest Ansar Ghazwat ul Hind : ਜੰਮੂ-ਕਸ਼ਮੀਰ ਪੁਲਿਸ ਦੇ ਫੇਸ਼ੀਅਲ ਰਿਕੌਗਿਨਸ਼ਨ ਸਿਸਟਮ ਨੇ ਵੱਡੇ ਅੱਤਵਾਦੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਸ ਤਕਨਾਲੋਜੀ ਨਾਲ ਡਾ. ਆਦਿਲ ਦੀ ਪਛਾਣ ਉਦੋਂ ਹੋਈ, ਜਦੋਂ ਉਹ ਜੈਸ਼-ਏ-ਮੁਹੰਮਦ ਦੇ ਪੋਸਟਰ ਲਗਾ ਰਿਹਾ ਸੀ। ਉਸਦੀ ਗ੍ਰਿਫਤਾਰੀ ਤੋਂ ਬਾਅਦ, ਡਾ. ਮੁਜ਼ਾਮਿਲ ਨੂੰ ਫਰੀਦਾਬਾਦ ਵਿੱਚ ਗ੍ਰਿਫ਼ਤਾਰ ਕੀਤਾ ਗਿਆ।
- TV9 Punjabi
- Updated on: Nov 10, 2025
- 10:31 am
2 AK-47, 350 ਕਿਲੋ RDX… ਫਰੀਦਾਬਾਦ ‘ਚ ਡਾਕਟਰ ਦੇ ਕਮਰੇ ਤੋਂ ਵੱਡੀ ਮਾਤਰਾ ‘ਚ ਵਿਸਫੋਟਕ ਬਰਾਮਦ
ਜੰਮੂ-ਕਸ਼ਮੀਰ ਪੁਲਿਸ ਨੇ ਫਰੀਦਾਬਾਦ 'ਚ ਇੱਕ ਡਾਕਟਰ ਦੇ ਘਰ ਤੋਂ 300 ਕਿਲੋ RDX, ਇੱਕ AK-47 ਰਾਈਫਲ ਤੇ 84 ਕਾਰਤੂਸ ਬਰਾਮਦ ਕੀਤੇ ਹਨ। ਜਾਂਚ 'ਚ ਪਤਾ ਲੱਗਿਆ ਹੈ ਕਿ ਡਾਕਟਰ ਅੰਸਾਰ ਗਜ਼ਵਤ-ਉਲ-ਹਿੰਦ ਅੱਤਵਾਦੀ ਸੰਗਠਨ ਨਾਲ ਜੁੜਿਆ ਹੋਇਆ ਸੀ।
- TV9 Punjabi
- Updated on: Nov 10, 2025
- 10:33 am
ਸਰਹੱਦ ‘ਤੇ ਭਾਰਤੀ ਸੈਨਿਕਾਂ ਨੇ ਇਸ ਤਰ੍ਹਾਂ ਮਨਾਈ ਦੀਵਾਲੀ, ਦੇਖੋ ਗਰਾਉਂਡ ਰਿਪੋਰਟ
ਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ ਵਿੱਚ ਕੰਟਰੋਲ ਰੇਖਾ (LoC) 'ਤੇ ਤਾਇਨਾਤ ਭਾਰਤੀ ਫੌਜ ਦੇ ਜਵਾਨਾਂ ਨੇ ਵੀ ਦੀਵਾਲੀ ਦੇ ਤਿਹਾਉਾਰ ਨੂੰ ਬਹੁਤ ਉਤਸ਼ਾਹ ਨਾਲ ਮਨਾਇਆ। ਆਪਣੇ ਪਰਿਵਾਰਾਂ ਤੋਂ ਦੂਰ, ਇਨ੍ਹਾਂ ਬਹਾਦਰ ਫੌਜੀਆਂ ਨੇ ਦੇਸ਼ ਦੀ ਸੇਵਾ ਕਰਨ ਦੇ ਆਪਣੇ ਫਰਜ਼ ਨੂੰ ਪਹਿਲ ਦਿੱਤੀ ਅਤੇ ਆਪਸ ਵਿੱਚ ਖੁਸ਼ੀ ਸਾਂਝੀ ਕੀਤੀ।
- TV9 Punjabi
- Updated on: Oct 19, 2025
- 1:32 pm
ਪਾਕਿਸਤਾਨ ਵਿੱਚ ਮੁਨੀਰ ਆਰਮੀ ਦੀਆਂ ਚੂਲਾਂ ਹਿਲਾਉਣ ਵਾਲੇ ਸ਼ੌਕਤ ਮੀਰ ਕੌਣ ਹਨ, ਜਿਨ੍ਹਾਂ ਦੀ ਇੱਕ ਅਪੀਲ ਤੇ PoK ਹੋ ਗਿਆ ਠੱਪ?
Who is Shaukat Nawaz Mir: ਸ਼ੌਕਤ ਨਵਾਜ਼ ਮੀਰ PoK ਪਬਲਿਕ ਐਕਸ਼ਨ ਕਮੇਟੀ ਦੇ ਮੁਖੀ ਹਨ। ਮੀਰ ਦੀ ਅਪੀਲ ਤੇ ਹੀ ਲੋਕਾਂ ਨੂੰ ਮੁਜ਼ੱਫਰਾਬਾਦ ਦੇ ਲਾਲ ਚੌਕ 'ਤੇ ਇਕੱਠੇ ਹੋਣ ਲਈ ਜੁਟੇ ਸਨ। ਉਦੋਂ ਤੋਂ ਪੀਓਕੇ ਵਿੱਚ ਲੌਕਡਾਉਨ ਲਾਗੂ ਹੈ। ਫੌਜ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਆਮ ਜੀਵਨ ਦੀ ਵਾਪਸੀ ਨਹੀਂ ਹੋ ਸਕੀ ਹੈ।
- TV9 Punjabi
- Updated on: Sep 30, 2025
- 8:04 am
LoC ‘ਤੇ ਪਾਕਿਸਤਾਨ ਨੇ ਸੀਜ਼ਫਾਇਰ ਦੀ ਕੀਤੀ ਉਲੰਘਣਾ, ਭਾਰਤ ਨੇ ਦਿੱਤਾ ਮੁੰਹ ਤੋੜ ਜਵਾਬ
ਪਾਕਿਸਤਾਨ ਨੇ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਦੀ ਲੀਪਾ ਘਾਟੀ ਦੇ ਹੰਦਵਾੜਾ ਅਤੇ ਕੁਪਵਾੜਾ ਵਿੱਚ ਜੰਗਬੰਦੀ ਦੀ ਉਲੰਘਣਾ (CFV) ਕੀਤੀ ਅਤੇ ਗੋਲੀਬਾਰੀ ਕੀਤੀ, ਜਿਸ ਦਾ ਭਾਰਤ ਵੱਲੋਂ ਸਖ਼ਤ ਜਵਾਬ ਦਿੱਤਾ ਗਿਆ।
- TV9 Punjabi
- Updated on: Sep 22, 2025
- 6:07 am
ਸਿਰਫ਼ 48 ਘੰਟੇ… ਮੁੜ ਸ਼ੁਰੂ ਹੋਣ ਜਾ ਰਹੀ ਵੈਸ਼ਨੋ ਦੇਵੀ ਦੀ ਯਾਤਰਾ, ਲੈਂਡਸਲਾਈਡ ਤੋਂ ਬਾਅਦ ਬੰਦ ਹੋਇਆ ਸੀ ਰਾਹ
Vaishno Devi Yatra 2025: 26 ਅਗਸਤ ਨੂੰ ਜ਼ਮੀਨ ਖਿਸਕਣ ਅਤੇ ਹਾਦਸੇ ਵਿੱਚ 34 ਸ਼ਰਧਾਲੂਆਂ ਦੀ ਮੌਤ ਤੋਂ ਬਾਅਦ, ਜੰਮੂ-ਕਸ਼ਮੀਰ ਵਿੱਚ ਮਾਂ ਵੈਸ਼ਨੋ ਦੇਵੀ ਯਾਤਰਾ ਪਿਛਲੇ 17 ਦਿਨਾਂ ਲਈ ਟਾਲ ਦਿੱਤੀ ਗਈ ਸੀ। ਹੁਣ 14 ਸਤੰਬਰ ਤੋਂ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ। ਯਾਤਰਾ ਬੰਦ ਹੋਣ ਨਾਲ ਨਾ ਸਿਰਫ਼ ਸ਼ਰਧਾਲੂਆਂ 'ਤੇ ਅਸਰ ਪਿਆ ਹੈ, ਸਗੋਂ ਸਥਾਨਕ ਲੋਕਾਂ ਦੀ ਰੋਜ਼ੀ-ਰੋਟੀ 'ਤੇ ਵੀ ਡੂੰਘਾ ਅਸਰ ਪਿਆ ਹੈ। ਕਟੜਾ ਵਿੱਚ ਸਥਿਤ ਹੋਟਲਾਂ, ਗੈਸਟ ਹਾਊਸਾਂ ਅਤੇ ਢਾਬਿਆਂ ਵਿੱਚ ਸੰਨਾਟਾ ਪਸਰਿਆ ਹੋਇਆ ਹੈ।
- TV9 Punjabi
- Updated on: Sep 12, 2025
- 1:03 pm
ਕੀ ਹਜ਼ਰਤਬਲ ਦਰਗਾਹ ‘ਤੇ ਰਾਸ਼ਟਰੀ ਚਿੰਨ੍ਹ ਦੀ ਵਰਤੋਂ ਕਰਨ ਗਲਤ, ਜਾਣੋ ਕੀ ਕਹਿੰਦਾ ਹੈ ਕਾਨੂੰਨ?
Dargah Hazratbal Shrine Row: ਸ੍ਰੀਨਗਰ ਦੀ ਹਜ਼ਰਤਬਲ ਦਰਗਾਹ ਦੇ ਪ੍ਰਾਰਥਨਾ ਹਾਲ ਵਿੱਚ ਬਣੇ ਅਸ਼ੋਕ ਚਿੰਨ ਨੂੰ ਕੁਝ ਲੋਕਾਂ ਨੇ ਇਸਲਾਮ ਦੇ ਵਿਰੁੱਧ ਦੱਸਿਆ। ਇਸ ਨੂੰ ਨਸ਼ਟ ਕਰ ਦਿੱਤਾ ਗਿਆ, ਜਿਸ ਕਾਰਨ ਉੱਥੇ ਤਣਾਅ ਪੈਦਾ ਹੋ ਗਿਆ। ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪੁੱਛਿਆ ਹੈ ਕਿ ਹਜ਼ਰਤਬਲ ਦਰਗਾਹ 'ਤੇ ਪੱਥਰ 'ਤੇ ਰਾਸ਼ਟਰੀ ਪ੍ਰਤੀਕ ਉੱਕਰਣ ਦੀ ਕੀ ਲੋੜ ਸੀ। ਜਾਣੋ ਕੀ ਹੈ ਹਜ਼ਰਤਬਲ ਦਰਗਾਹ ਦਾ ਇਤਿਹਾਸ?
- TV9 Punjabi
- Updated on: Sep 10, 2025
- 12:41 pm
J&K: ਕੁਲਗਾਮ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ, ਇੱਕ ਅੱਤਵਾਦੀ ਢੇਰ, ਵੇਖੋ ਗ੍ਰਾਉਂਡ ਰਿਪੋਰਟ
ਕਾਰਵਾਈ ਵਿੱਚ ਇੱਕ ਅੱਤਵਾਦੀ ਢੇਰ ਹੋ ਗਿਆ ਹੈ। ਸੂਤਰਾਂ ਅਨੁਸਾਰ, ਮੁਕਾਬਲੇ ਵਿੱਚ ਫੌਜ ਦਾ ਇੱਕ ਜੇਸੀਓ ਜ਼ਖਮੀ ਹੋ ਗਏ ਹਨ। ਉਹ ਆਪਣੀ ਟੀਮ ਨਾਲ ਇੱਕ ਸ਼ੱਕੀ ਟਿਕਾਣੇ ਵੱਲ ਵਧ ਰਹੇ ਸਨ ਤਾਂ ਲੁਕੇ ਹੋਏ ਅੱਤਵਾਦੀਆਂ ਨੇ ਉਨ੍ਹਾਂ 'ਤੇ ਗੋਲੀਬਾਰੀ ਕੀਤੀ।
- TV9 Punjabi
- Updated on: Sep 8, 2025
- 11:10 am
ਜੰਮੂ-ਕਸ਼ਮੀਰ: ਸ਼੍ਰੀਨਗਰ ਦੀ ਹਜ਼ਰਤਬਲ ਦਰਗਾਹ ‘ਚ ਇੱਟ ਨਾਲ ਤੋੜਿਆ ਗਿਆ ਅਸ਼ੋਕ ਚਿੰਨ੍ਹ Video ਵਾਇਰਲ
ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਤੋਂ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਸ਼ੁੱਕਰਵਾਰ ਸ਼ਾਮ ਨੂੰ ਹਜ਼ਰਤਬਲ ਦਰਗਾਹ 'ਚ ਹੰਗਾਮਾ ਹੋ ਗਿਆ। ਲੋਕਾਂ ਨੇ ਦਰਗਾਹ ਵਿੱਚ ਲਗਾਏ ਗਏ ਅਸ਼ੋਕ ਚਿੰਨ੍ਹ ਨੂੰ ਤੋੜ ਦਿੱਤਾ। ਇਸਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
- TV9 Punjabi
- Updated on: Sep 5, 2025
- 1:12 pm
Vaishno Devi Landslide: Katra ਵਿੱਚ ਸੜਕਾਂ ‘ਤੇ ਉਤਰੇ ਲੋਕ, Shrine Board ਖਿਲਾਫ ਕੀਤਾ ਜੋਰਦਾਰ ਪ੍ਰਦਰਸ਼ਨ!
ਪ੍ਰਦਰਸ਼ਨਕਾਰੀਆਂ ਨੇ ਇਹ ਵੀ ਆਰੋਪ ਲਗਾਇਆ ਹੈ ਕਿ ਬੋਰਡ ਨੇ ਟੈਂਡਰ ਵਿੱਚ ਵਾਈਫਾਈ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਸੀ, ਪਰ ਇਹ ਪੂਰਾ ਨਹੀਂ ਕੀਤਾ ਗਿਆ। ਜ਼ਮੀਨ ਖਿਸਕਣ ਤੋਂ ਬਾਅਦ ਬਹੁਤ ਸਾਰੇ ਯਾਤਰੀਆਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਵੀ ਆਈਆਂ ਹਨ
- TV9 Punjabi
- Updated on: Aug 28, 2025
- 10:58 am
ਜੰਮੂ ਤੋਂ ਘਰ ਕਿਵੇਂ ਪਰਤੀਏ? ਮੀਂਹ-ਲੈਂਡਸਲਾਈਡ ਨਾਲ ਤਬਾਹੀ ਤੋਂ ਬਾਅਦ 58 ਟਰੇਨਾਂ ਰੱਦ, ਹਜ਼ਾਰਾਂ ਯਾਤਰੀ ਫਸੇ, ਹਵਾਈ ਕਿਰਾਏ ਵੀ ਅਸਮਾਨੀ ਚੜ੍ਹੇ
Jammu Landslide & Heavy Rain: ਜੰਮੂ ਡਿਵੀਜ਼ਨ ਵਿੱਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ, ਰੇਲਵੇ ਨੇ 58 ਰੇਲਗੱਡੀਆਂ ਰੱਦ ਕਰ ਦਿੱਤੀਆਂ ਹਨ, ਜਿਸ ਕਾਰਨ ਹਜ਼ਾਰਾਂ ਯਾਤਰੀ ਜੰਮੂ ਅਤੇ ਕਟੜਾ ਸਟੇਸ਼ਨਾਂ 'ਤੇ ਫਸੇ ਹੋਏ ਹਨ। ਇਸ ਦੌਰਾਨ, ਏਅਰਲਾਈਨਾਂ ਨੇ ਹਵਾਈ ਕਿਰਾਏ ਵਿੱਚ ਚਾਰ ਗੁਣਾ ਵਾਧਾ ਕਰ ਦਿੱਤਾ ਹੈ। ਜੰਮੂ-ਲਖਨਊ ਦਾ ਕਿਰਾਇਆ ਹੁਣ 24,000 ਰੁਪਏ ਤੱਕ ਪਹੁੰਚ ਗਿਆ ਹੈ।
- TV9 Punjabi
- Updated on: Aug 28, 2025
- 7:10 am
Vaishno Devi Landslide: ਵੈਸ਼ਣੋ ਦੇਵੀ ਯਾਤਰਾ ਰੂਟ ‘ਤੇ ਮੀਂਹ ਅਤੇ ਲੈਂਡਸਲਾਈਡ ਨਾਲ ਭਾਰੀ ਤਬਾਹੀ, 32 ਸ਼ਰਧਾਲੂਆਂ ਦੀ ਮੌਤ
ਇਸ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਰਾਹਤ ਅਤੇ ਬਚਾਅ ਕਾਰਜ ਵੀ ਜਾਰੀ ਹਨ।
- TV9 Punjabi
- Updated on: Aug 27, 2025
- 11:28 am