AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Jammu & Kashmir: ਕਿਸ਼ਤਵਾੜ ‘ਚ ਸੁਰੱਖਿਆ ਬਲਾਂ ਦੀ ਵੱਡੀ ਕਾਰਵਾਈ, 10 ਲੱਖ ਦਾ ਇਨਾਮੀ ਜੈਸ਼ ਕਮਾਂਡਰ ਸਮੇਤ 3 ਅੱਤਵਾਦੀ ਢੇਰ

Jammu & Kashmir: ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਛਾਤਰੂ ਇਲਾਕੇ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਚੱਲ ਰਹੀ ਮੁੱਠਭੇੜ ਵਾਲੀ ਥਾਂ ਤੋਂ ਇੱਕ ਹੋਰ ਅੱਤਵਾਦੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸ ਮੁਕਾਬਲੇ ਵਿੱਚ ਮਾਰੇ ਗਏ ਅੱਤਵਾਦੀਆਂ ਦੀ ਕੁੱਲ ਗਿਣਤੀ ਹੁਣ ਤਿੰਨ ਹੋ ਗਈ ਹੈ।

Jammu & Kashmir: ਕਿਸ਼ਤਵਾੜ 'ਚ ਸੁਰੱਖਿਆ ਬਲਾਂ ਦੀ ਵੱਡੀ ਕਾਰਵਾਈ, 10 ਲੱਖ ਦਾ ਇਨਾਮੀ ਜੈਸ਼ ਕਮਾਂਡਰ ਸਮੇਤ 3 ਅੱਤਵਾਦੀ ਢੇਰ
ਕਿਸ਼ਤਵਾੜ ‘ਚ 10 ਲੱਖ ਦਾ ਇਨਾਮੀ ਜੈਸ਼ ਕਮਾਂਡਰ ਸਮੇਤ 3 ਅੱਤਵਾਦੀ ਢੇਰ
tv9-punjabi
| Updated On: 23 Feb 2026 10:42 AM IST

ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਛਾਤਰੂ ਇਲਾਕੇ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਚੱਲ ਰਹੀ ਮੁੱਠਭੇੜ ਵਾਲੀ ਥਾਂ ਤੋਂ ਇੱਕ ਹੋਰ ਅੱਤਵਾਦੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸ ਮੁਕਾਬਲੇ ਵਿੱਚ ਮਾਰੇ ਗਏ ਅੱਤਵਾਦੀਆਂ ਦੀ ਕੁੱਲ ਗਿਣਤੀ ਹੁਣ ਤਿੰਨ ਹੋ ਗਈ ਹੈ। ਸੁਰੱਖਿਆ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਮਾਰੇ ਗਏ ਅੱਤਵਾਦੀਆਂ ਵਿੱਚ ਜੈਸ਼-ਏ-ਮੁਹੰਮਦ ਦਾ ਖ਼ਤਰਨਾਕ ਕਮਾਂਡਰ ਸੈਫੁੱਲਾ ਵੀ ਸ਼ਾਮਲ ਹੈ, ਜਿਸ ‘ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ।

ਸੰਯੁਕਤ ਆਪ੍ਰੇਸ਼ਨ ਅਤੇ ਤਲਾਸ਼ੀ ਮੁਹਿੰਮ ਤੇਜ਼

ਇਸ ਸਾਂਝੇ ਅਪ੍ਰੇਸ਼ਨ ਦੇ ਤਹਿਤ ਭਾਰਤੀ ਸੈਨਾ, ਜੰਮੂ-ਕਸ਼ਮੀਰ ਪੁਲਿਸ ਅਤੇ ਐਸ.ਓ.ਜੀ ਦੀਆਂ ਟੀਮਾਂ ਨੇ ਪੂਰੇ ਇਲਾਕੇ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਮੁਕਾਬਲੇ ਤੋਂ ਬਾਅਦ ਸੁਰੱਖਿਆ ਬਲਾਂ ਵੱਲੋਂ ਪੂਰੇ ਖੇਤਰ ਵਿੱਚ ਸਰਚ ਆਪ੍ਰੇਸ਼ਨ ਜਾਰੀ ਹੈ ਅਤੇ ਮੌਕੇ ਤੋਂ ਬਰਾਮਦ ਕੀਤੇ ਗਏ ਹਥਿਆਰਾਂ ਤੇ ਹੋਰ ਸਮੱਗਰੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਆਪ੍ਰੇਸ਼ਨ ਪੂਰੀ ਤਰ੍ਹਾਂ ਖਤਮ ਨਹੀਂ ਹੋ ਜਾਂਦਾ, ਇਲਾਕੇ ਵਿੱਚ ਸਖ਼ਤ ਚੌਕਸੀ ਵਰਤੀ ਜਾ ਰਹੀ ਹੈ। ਸੁਰੱਖਿਆ ਬਲ ਡਰੋਨ ਅਤੇ ਹੈਲੀਕਾਪਟਰਾਂ ਰਾਹੀਂ ਵੀ ਜੰਗਲੀ ਇਲਾਕੇ ਦੀ ਨਿਗਰਾਨੀ ਕਰ ਰਹੇ ਹਨ।

36 ਦਿਨਾਂ ਤੋਂ ਜੰਗਲਾਂ ਵਿੱਚ ਜਾਰੀ ਸੀ ਮੁਹਿੰਮ

ਸੂਤਰਾਂ ਮੁਤਾਬਕ ਕਿਸ਼ਤਵਾੜ ਦੇ ਜੰਗਲਾਂ ਵਿੱਚ ਪਿਛਲੇ 36 ਦਿਨਾਂ ਤੋਂ ਲਗਾਤਾਰ ਅੱਤਵਾਦ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਸੀ। ਇਸੇ ਮੁਹਿੰਮ ਦੌਰਾਨ ਪਹਿਲਾਂ ਜੈਸ਼ ਦਾ ਇੱਕ ਹੋਰ ਅੱਤਵਾਦੀ ਆਦਿਲ ਮਾਰਿਆ ਜਾ ਚੁੱਕਾ ਹੈ। ਦੱਸਿਆ ਜਾ ਰਿਹਾ ਹੈ ਕਿ 10 ਲੱਖ ਦਾ ਇਨਾਮੀ ਅੱਤਵਾਦੀ ਸੈਫੁੱਲਾ ਅਤੇ ਉਸ ਦੇ ਦੋ ਸਾਥੀ ਜੰਗਲਾਂ ਵਿੱਚ ਲੁਕੇ ਹੋਏ ਸਨ, ਜਿਨ੍ਹਾਂ ਨੂੰ ਸੁਰੱਖਿਆ ਬਲਾਂ ਨੇ ਮਾਰ ਮੁਕਾਇਆ ਹੈ। ਹਾਲਾਂਕਿ, ਸੈਨਾ ਵੱਲੋਂ ਅਧਿਕਾਰਤ ਤੌਰ ‘ਤੇ ਸੈਫੁੱਲਾ ਦੀ ਮੌਤ ਦੀ ਪੁਸ਼ਟੀ ਹੋਣੀ ਅਜੇ ਬਾਕੀ ਹੈ, ਪਰ ਮੁੱਠਭੇੜ ਵਾਲੀ ਥਾਂ ਤੋਂ ਮਿਲੀਆਂ ਰਿਪੋਰਟਾਂ ਇਸ ਵੱਲ ਹੀ ਇਸ਼ਾਰਾ ਕਰ ਰਹੀਆਂ ਹਨ।

ਇੰਟਰਨੈੱਟ ਸੇਵਾਵਾਂ ਬੰਦ ਅਤੇ ਸਖ਼ਤ ਘੇਰਾਬੰਦੀ

ਤਾਜ਼ਾ ਮੁੱਠਭੇੜ ਤੋਂ ਬਾਅਦ ਛਾਤਰੂ ਦੇ ਪਾਸਰਕੁਟ ਸਮੇਤ ਨਾਲ ਲੱਗਦੇ ਇਲਾਕਿਆਂ ਵਿੱਚ ਸੁਰੱਖਿਆ ਘੇਰਾ ਹੋਰ ਸਖ਼ਤ ਕਰ ਦਿੱਤਾ ਗਿਆ ਹੈ। ਸੁਰੱਖਿਆ ਏਜੰਸੀਆਂ ਅਨੁਸਾਰ ਮੁਕਾਬਲੇ ਵਿੱਚ ਇੱਕ ਹੋਰ ਅੱਤਵਾਦੀ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਸਾਵਧਾਨੀ ਦੇ ਤੌਰ ‘ਤੇ ਕਿਸ਼ਤਵਾੜ ਦੇ ਛਾਤਰੂ, ਸਿੰਘਪੁਰਾ, ਚਿੰਗਮ ਅਤੇ ਕੌਸ਼ਲ ਇਲਾਕਿਆਂ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ ਤਾਂ ਜੋ ਅੱਤਵਾਦੀ ਸੰਚਾਰ ਦੇ ਕਿਸੇ ਵੀ ਸਾਧਨ ਦੀ ਵਰਤੋਂ ਨਾ ਕਰ ਸਕਣ।

ਸਥਿਤੀ ‘ਤੇ ਉੱਚ ਅਧਿਕਾਰੀਆਂ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਸੁਰੱਖਿਆ ਬਲਾਂ ਦਾ ਕਹਿਣਾ ਹੈ ਕਿ ਜਲਦੀ ਹੀ ਆਪ੍ਰੇਸ਼ਨ ਦੇ ਸਬੰਧ ਵਿੱਚ ਵਿਸਤ੍ਰਿਤ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਸ ਸਫਲਤਾ ਨੂੰ ਜੰਮੂ ਖੇਤਰ ਵਿੱਚ ਅੱਤਵਾਦ ਵਿਰੁੱਧ ਇੱਕ ਵੱਡੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ।

Follow Us
ਕਾਂਗਰਸ ਦੇ 4 ਸਾਲ ਸਭ ਤੋਂ ਖ਼ਰਾਬ, ਫਿਰ ਕਿਵੇਂ ਹੋਵੇਗਾ ਚੋਣਾਂ 'ਚ ਬੇੜਾ ਪਾਰ?
ਕਾਂਗਰਸ ਦੇ 4 ਸਾਲ ਸਭ ਤੋਂ ਖ਼ਰਾਬ, ਫਿਰ ਕਿਵੇਂ ਹੋਵੇਗਾ ਚੋਣਾਂ 'ਚ ਬੇੜਾ ਪਾਰ?...
Operation Sindoor ਨੂੰ ਪੂਰਾ ਹੋਇਆ ਇੱਕ ਸਾਲ, PM ਨੇ ਬਦਲੀ ਸੋਸ਼ਲ ਮੀਡੀਆ ਪ੍ਰੋਫਾਈਲ ਪਿਕ
Operation Sindoor ਨੂੰ ਪੂਰਾ ਹੋਇਆ ਇੱਕ ਸਾਲ, PM ਨੇ ਬਦਲੀ ਸੋਸ਼ਲ ਮੀਡੀਆ ਪ੍ਰੋਫਾਈਲ ਪਿਕ...
ਪੰਜਾਬ ਵਿੱਚ 3 ਘੰਟਿਆਂ ਦੇ ਅੰਦਰ 2 ਸ਼ੱਕੀ ਧਮਾਕੇ, ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰ ਦੇ ਬਾਹਰ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ
ਪੰਜਾਬ ਵਿੱਚ 3 ਘੰਟਿਆਂ ਦੇ ਅੰਦਰ 2 ਸ਼ੱਕੀ ਧਮਾਕੇ, ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰ ਦੇ ਬਾਹਰ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ...
ਪੰਜਾਬ ਨੂੰ ਦਹਿਲਾਉਣ ਦੀ ਕੌਣ ਕਰ ਰਿਹਾ ਸਾਜਿਸ਼? 3 ਘੰਟਿਆਂ ਵਿੱਚ 2 ਧਮਾਕਿਆਂ ਨਾਲ ਫੈਲੀ ਦਹਿਸ਼ਤ
ਪੰਜਾਬ ਨੂੰ ਦਹਿਲਾਉਣ ਦੀ ਕੌਣ ਕਰ ਰਿਹਾ ਸਾਜਿਸ਼? 3 ਘੰਟਿਆਂ ਵਿੱਚ 2 ਧਮਾਕਿਆਂ ਨਾਲ ਫੈਲੀ ਦਹਿਸ਼ਤ...
SAD ਪੁਨਰ ਸੁਰਜੀਤ ਵੱਲੋਂ ਮਹਿਲਾ ਵਿੰਗ ਦਾ ਐਲਾਨ, ਜਾਣੋ ਕੀ ਬੋਲੇ ਬੀਬੀ ਜਗੀਰ ਕੌਰ?
SAD ਪੁਨਰ ਸੁਰਜੀਤ ਵੱਲੋਂ ਮਹਿਲਾ ਵਿੰਗ ਦਾ ਐਲਾਨ, ਜਾਣੋ ਕੀ ਬੋਲੇ ਬੀਬੀ ਜਗੀਰ ਕੌਰ?...
ਪੰਜਾਬ ਦੇ 3 ਕਰੋੜ ਲੋਕ AAP ਦੇ ਨਾਲ ਖੜੇ... ਗਲਤਫਹਿਮੀ ਫੈਲਾਉਣ ਦੀ ਕੋਸ਼ਿਸ਼ ਨਾ ਕਰੇ BJP: ਅਮਨ ਅਰੋੜਾ
ਪੰਜਾਬ ਦੇ 3 ਕਰੋੜ ਲੋਕ AAP ਦੇ ਨਾਲ ਖੜੇ... ਗਲਤਫਹਿਮੀ ਫੈਲਾਉਣ ਦੀ ਕੋਸ਼ਿਸ਼ ਨਾ ਕਰੇ BJP: ਅਮਨ ਅਰੋੜਾ...
ਈਰਾਨ ਵਿੱਚ ਅਮਰੀਕੀ ਹਮਲੇ ਦਾ ਅਸਰ, ਕੋਮ ਤੋਂ ਸਾਹਮਣੇ ਆਇਆ ਸੱਚ, Ground Report
ਈਰਾਨ ਵਿੱਚ ਅਮਰੀਕੀ ਹਮਲੇ ਦਾ ਅਸਰ, ਕੋਮ ਤੋਂ ਸਾਹਮਣੇ ਆਇਆ ਸੱਚ, Ground Report...
ਕਾਂਗਰਸ 'ਚ 8 ਚੋਂ 9 ਮੁੱਖ ਮੰਤਰੀ, ਸੀਐਮ ਭਗਵੰਤ ਮਾਨ ਨੇ ਸ਼ਾਇਰਾਨਾ ਅੰਦਾਜ 'ਚ ਲਈ ਸਾਰਿਆਂ ਦੀ ਕਲਾਸ
ਕਾਂਗਰਸ 'ਚ 8 ਚੋਂ 9 ਮੁੱਖ ਮੰਤਰੀ, ਸੀਐਮ ਭਗਵੰਤ ਮਾਨ ਨੇ ਸ਼ਾਇਰਾਨਾ ਅੰਦਾਜ 'ਚ ਲਈ ਸਾਰਿਆਂ ਦੀ ਕਲਾਸ...
ਦਿੱਲੀ BJP ਦਫ਼ਤਰ ਵਿਖੇ ਉੱਤਸਵ ਦੀਆਂ ਤਿਆਰੀਆਂ, ਕੀ ਇਹ ਜਿੱਤ ਦਾ ਜਸ਼ਨ ਹੈ?
ਦਿੱਲੀ BJP ਦਫ਼ਤਰ ਵਿਖੇ ਉੱਤਸਵ ਦੀਆਂ ਤਿਆਰੀਆਂ, ਕੀ ਇਹ ਜਿੱਤ ਦਾ ਜਸ਼ਨ ਹੈ?...