06-05- 2025
TV9 Punjabi
Author: Isha
ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਸਾਰੇ ਰਾਜਾਂ ਨੂੰ ਵੱਖ-ਵੱਖ ਐਮਰਜੈਂਸੀ ਸਥਿਤੀਆਂ ਲਈ ਤਿਆਰੀ ‘ਤੇ ਕੇਂਦ੍ਰਤ ਕਰਦੇ ਹੋਏ ਮੌਕ ਸਿਕਊਰਿਟੀ ਡ੍ਰਿਲਸ ਕਰਨ ਦੇ ਨਿਰਦੇਸ਼ ਦਿੱਤੇ ਹਨ।
ਨਾਗਰਿਕਾਂ ਲਈ ਸਿਖਲਾਈ ਇਸ ਅਭਿਆਸ ਦਾ ਇੱਕ ਪ੍ਰਮੁੱਖ ਹਿੱਸਾ ਹੋਵੇਗੀ।
ਗ੍ਰਹਿ ਮੰਤਰਾਲੇ ਦੇ ਇੱਕ ਬਿਆਨ ਦੇ ਅਨੁਸਾਰ, ਇਹ ਡ੍ਰਿਲ ਹਵਾਈ ਹਮਲੇ ਦੇ ਸਾਇਰਨ ਅਤੇ ਬਲੈਕਆਊਟ ਦੀ ਸਥਿਤੀ ਵਿੱਚ ਕਿਵੇਂ ਜਵਾਬ ਦੇਣਾ ਹੈ, ਇਸ ‘ਤੇ ਕੇਂਦ੍ਰਿਤ ਹੋਵੇਗੀ।
ਸੂਤਰਾਂ ਨੇ ਦੱਸਿਆ ਕਿ ਨਾਗਰਿਕਾਂ ਨੂੰ ਘਰ ਵਿੱਚ ਵਾਧੂ ਸਪਲਾਈ, ਟਾਰਚਾਂ ਅਤੇ ਮੋਮਬੱਤੀਆਂ ਦੇ ਨਾਲ ਮੈਡੀਕਲ ਕਿੱਟਾਂ ਰੱਖਣ ਦੇ ਨਿਰਦੇਸ਼ ਦਿੱਤੇ ਜਾਣਗੇ।
ਸੂਤਰਾਂ ਅਨੁਸਾਰ, ਲੋਕਾਂ ਨੂੰ ਸਲਾਹ ਦਿੱਤੀ ਜਾਵੇਗੀ ਕਿ ਉਹ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਆਪਣੇ ਕੋਲ ਨਕਦੀ ਰੱਖਣ ਜਿੱਥੇ ਮੋਬਾਈਲ ਡਿਵਾਈਸ ਅਤੇ ਡਿਜੀਟਲ ਲੈਣ-ਦੇਣ ਫੇਲ ਹੋ ਸਕਦੇ ਹਨ।
ਗ੍ਰਹਿ ਮੰਤਰਾਲੇ ਨੇ ਇਨ੍ਹਾਂ ਵਿਆਪਕ ਅਭਿਆਸਾਂ ਦੇ ਪਿੱਛੇ “ਨਵੇਂ ਅਤੇ ਗੁੰਝਲਦਾਰ ਖਤਰਿਆਂ” ਦਾ ਕਾਰਨ ਦੱਸਿਆ ਹੈ। ਸਮੀਖਿਆ ਕੀਤੇ ਗਏ 244 ਸਥਾਨਾਂ ਵਿੱਚੋਂ, 100 ਤੋਂ ਵੱਧ ਨੂੰ ਖਾਸ ਤੌਰ ‘ਤੇ ਸੰਵੇਦਨਸ਼ੀਲ ਵਜੋਂ ਪਛਾਣਿਆ ਗਿਆ ਹੈ।