
ਐਨਆਈਏ
ਰਾਸ਼ਟਰੀ ਜਾਂਚ ਏਜੰਸੀ (National Investigation Agency, NIA) ਦੇਸ਼ ਵਿੱਚ ਅੱਤਵਾਦ ਵਿਰੁੱਧ ਲੜਨ ਲਈ ਸਥਾਪਿਤ ਇੱਕ ਮਹੱਤਵਪੂਰਨ ਸੰਸਥਾ ਹੈ। 31 ਦਸੰਬਰ 2008 ਨੂੰ, ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੀ ਸਹਿਮਤੀ ਨਾਲ, NIA ਐਕਟ ਲਾਗੂ ਕੀਤਾ ਗਿਆ ਅਤੇ ਏਜੰਸੀ ਦਾ ਗਠਨ ਕੀਤਾ ਗਿਆ। ਇਸਦੀ ਸਥਾਪਨਾ ਤੋਂ ਪਹਿਲਾਂ, ਦੇਸ਼ ਵਿੱਚ ਅੱਤਵਾਦ ਨਾਲ ਸਬੰਧਤ ਕਈ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਸਨ। ਐਨਆਈਏ ਦੀ ਸਥਾਪਨਾ ਅੱਤਵਾਦੀ ਹਮਲਿਆਂ ਅਤੇ ਬੰਬ ਧਮਾਕਿਆਂ ਵਰਗੇ ਘਿਨਾਉਣੇ ਅਪਰਾਧਾਂ ਦੇ ਨਾਲ-ਨਾਲ ਹਥਿਆਰਾਂ ਜਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਰਗੇ ਵੱਖ-ਵੱਖ ਅਪਰਾਧਾਂ ਨੂੰ ਰੋਕਣ ਅਤੇ ਤੁਰੰਤ ਕਾਰਵਾਈ ਕਰਨ ਲਈ ਕੀਤੀ ਗਈ ਸੀ। ਰਾਸ਼ਟਰੀ ਜਾਂਚ ਏਜੰਸੀ ਦਾ ਮੁੱਖ ਦਫਤਰ ਨਵੀਂ ਦਿੱਲੀ ਵਿੱਚ ਹੈ।
ਐਨਆਈਏ ਦਾ ਮੁੱਖ ਉਦੇਸ਼ ਦੇਸ਼ ਦੀ ਸੁਰੱਖਿਆ ਨੂੰ ਹਰ ਤਰ੍ਹਾਂ ਨਾਲ ਯਕੀਨੀ ਬਣਾਉਣਾ ਹੈ। ਹੁਣ ਤੱਕ, ਇੱਥੇ ਬਹੁਤ ਸਾਰੇ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਦੀ ਜਾਂਚ NIA ਕਰ ਰਹੀ ਹੈ। ਐਨਆਈਏ ਵਿੱਚ ਸਭ ਤੋਂ ਉੱਚਾ ਅਹੁਦਾ ਡਾਇਰੈਕਟਰ ਜਨਰਲ ਦਾ ਹੁੰਦਾ ਹੈ। ਇਸ ਅਹੁਦੇ ਲਈ ਸਿਰਫ਼ ਭਾਰਤੀ ਪੁਲਿਸ ਸੇਵਾ (IPS) ਪੱਧਰ ਦੇ ਸੀਨੀਅਰ ਅਧਿਕਾਰੀਆਂ ਦੀ ਭਰਤੀ ਕੀਤੀ ਜਾਂਦੀ ਹੈ। ਇਹ ਏਜੰਸੀ ਡਾਇਰੈਕਟਰ ਜਨਰਲ ਦੀ ਅਗਵਾਈ ਹੇਠ ਕੰਮ ਕਰਦੀ ਹੈ। ਐਨਆਈਏ ਨੇ ਦੇਸ਼ ਭਰ ਵਿੱਚ ਕਈ ਸ਼ਾਖਾਵਾਂ ਵੀ ਸਥਾਪਿਤ ਕੀਤੀਆਂ ਹਨ, ਜੋ ਸਬੰਧਤ ਖੇਤਰਾਂ ਦੀਆਂ ਰਿਪੋਰਟਾਂ ਹੈੱਡਕੁਆਰਟਰ ਨੂੰ ਭੇਜਦੀਆਂ ਹਨ ਅਤੇ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ।
ਗੁਰਦਾਸਪੁਰ ਦੇ ਪਿੰਡਾ ਬਾਮੜੀ ‘ਚ NIA ਦੀ ਰੇਡ, ਵਿਸਫੋਟਕ ਸਮੱਗਰੀ ਬਰਮਾਦ
NIA Raid: ਗੁਰਦਾਸਪੁਰ ਵਿੱਚ ਐਨਆਈਏ ਦੀ ਟੀਮ ਨੇ ਸੰਨੀ ਨਾਮਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਕਰਨ ਤੋਂ ਬਾਅਦ ਉਸ ਨੂੰ ਕੁਝ ਬਰਾਮਦਗੀ ਲਈ ਬੁੱਧਵਾਰ ਨੂੰ ਪਿੰਡ ਭਾਮੜੀ ਲਿਆਂਦਾ ਗਿਆ। ਇਸ ਦੌਰਾਨ NIA ਵੱਲੋਂ ਇੱਕ ਮੁਲਜ਼ਮ ਦੀ ਨਿਸ਼ਾਨਦਹੀ 'ਤੇ ਪਿੰਡ ਭਾਮੜੀ ਦੇ ਇੱਕ ਖਾਲੀ ਪਲਾਟ ਚੋਂ ਵਿਸਫੋਟਕ ਸਮਗਰੀ ਬਰਮਾਦ ਕੀਤੀ ਗਈ ਹੈ।
- Avtar Singh
- Updated on: Sep 10, 2025
- 10:39 am
ਅੰਮ੍ਰਿਤਸਰ ‘ਚ NIA ਦੀ ਰੇਡ, ਇੰਮੀਗ੍ਰੇਸ਼ਨ ਏਜੰਟ ਦੇ ਘਰ ‘ਚ ਚੱਲ ਰਹੀ ਜਾਂਚ
NIA Raid Amritsar: ਐਨਆਈਏ ਦੀ ਟੀਮ ਸਵੇਰੇ ਵਿਸ਼ਾਲ ਸ਼ਰਮਾ ਦੇ ਘਰ ਪਹੁੰਚੀ ਤੇ ਘਰ 'ਚ ਰੱਖੇ ਦਸਤਾਵੇਜਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਕਿਸੇ ਨੂੰ ਘਰ ਦੇ ਬਾਹਰ ਨਹੀਂ ਜਾਣ ਦਿੱਤਾ ਗਿਆ। ਇਸ ਦੌਰਾਨ ਸਥਾਨਕ ਪੁਲਿਸ ਵੀ ਮੌਕੇ 'ਤੇ ਮੌਜੂਦ ਰਹੀ ਤੇ ਇਲਾਕੇ ਦੀ ਸੁਰੱਖਿਆ ਵਧਾ ਦਿੱਤੀ। ਕਿਸੇ ਨੂੰ ਵੀ ਘਰ ਅੰਦਰ ਜਾਣ ਨਹੀਂ ਦਿੱਤਾ ਗਿਆ।
- TV9 Punjabi
- Updated on: Aug 5, 2025
- 5:33 am
Malegaon Blast Verdict : ਮਾਲੇਗਾਓਂ ਬਲਾਸਟ ਕੇਸ ਵਿੱਚ ਸਾਧਵੀ ਪ੍ਰਗਿਆ ਅਤੇ ਕਰਨਲ ਪੁਰੋਹਿਤ ਸਮੇਤ ਸਾਰੇ 7 ਦੋਸ਼ੀ ਬਰੀ, NIA ਕੋਰਟ ਦਾ ਫੈਸਲਾ
Malegaon Blast Dase : 2008 ਦੇ ਮਾਲੇਗਾਓਂ ਧਮਾਕੇ ਦੇ ਮਾਮਲੇ ਵਿੱਚ ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਆਪਣਾ ਫੈਸਲਾ ਸੁਣਾ ਦਿੱਤਾ। ਕਰੋਟ ਨੇ ਖਦਸ਼ੇ ਦਾ ਲਾਭ ਦਿੰਦਿਆਂ ਕਿਹਾ ਐਨਆਈਏ ਸਾਰੇ ਆਰੋਪਾਂ ਨੂੰ ਸਾਬਿਤ ਨਹੀਂ ਕਰ ਸਕੀ ਹੈ। ਇਸ ਲਈ ਸਾਰੇ ਸੱਤਾਂ ਦੋਸ਼ੀਆਂ ਨੂੰ ਬਰੀ ਕੀਤਾ ਜਾਂਦਾ ਹੈ। 17 ਸਾਲ ਦੀ ਲੰਬੀ ਸੁਣਵਾਈ ਤੋਂ ਬਾਅਦ ਆਇਆ ਇਹ ਫੈਸਲਾ 31 ਜੁਲਾਈ ਤੱਕ ਰਾਖਵਾਂ ਰੱਖ ਲਿਆ ਗਿਆ ਸੀ।
- TV9 Punjabi
- Updated on: Jul 31, 2025
- 6:14 am
ਦਿੱਲ ਟੁੱਟਿਆ…ਪਰ ਹਾਰ ਨਹੀਂ ਮੰਨੀ…ਛੇਤੀ ਆਵਾਂਗੇ ਵਾਪਸ, ਫਾਇਰਿੰਗ ਤੋਂ ਬਾਅਦ CAP’S CAFE ਦੀ ਪਹਿਲੀ ਪ੍ਰਤੀਕ੍ਰਿਆ
Kapil Sharma CAP'S CAFE: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸਥਿਤ ਸਰੇ 'ਚ ਕਾਮੇਡੀਅਨ ਕਪਿਲਾ ਸ਼ਰਮਾ ਦੇ ਨਵੇਂ ਖੁੱਲ੍ਹੇ KAP's Cafe 'ਤੇ ਬੀਤੀ 9 ਜੁਲਾਈ ਦੀ ਰਾਤ ਨੂੰ ਫਾਇਰਿੰਗ ਹੋਈ ਸੀ। ਇਸ ਘਟਨਾ ਦੀ ਜਿੰਮੇਦਾਰੀ ਬੱਬਰ ਖਾਲਸਾ ਦੇ ਅੱਤਵਾਦੀ ਹਰਜੀਤ ਸਿੰਘ ਲਾਡੀ ਨੇ ਲਈ ਹੈ। ਫਾਇਰਿੰਗ ਤੋਂ ਬਾਅਦ ਹੁਣ ਕੈਫੇ ਵੱਲੋਂ ਅਧਿਕਾਰਿਕ ਬਿਆਨ ਜਾਰੀ ਕੀਤਾ ਗਿਆ ਹੈ। ਹਾਲਾਂਕਿ ਟੀਵੀ9 ਪੰਜਾਬੀ ਇਸਦੀ ਪੁਸ਼ਟੀ ਨਹੀਂ ਕਰਦਾ ਹੈ।
- Kusum Chopra
- Updated on: Jul 11, 2025
- 9:55 am
ਜਲੰਧਰ: ਫਰੈਂਡਜ਼ ਕਲੋਨੀ ਦੇ ਇੱਕ ਘਰ ‘ਚ NIA ਦੀ ਛਾਪੇਮਾਰੀ, ਸਵੇਰ ਤੋਂ ਹੀ ਟੀਮ ਕਰ ਰਹੀ ਜਾਂਚ
NIA ਨੇ ਪੰਜਾਬ ਦੇ ਜਲੰਧਰ ਵਿੱਚ ਸਵੇਰੇ-ਸਵੇਰੇ ਇੱਕ ਘਰ ਵਿੱਚ ਛਾਪਾ ਮਾਰਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, NIA ਦੀ ਟੀਮ ਨੇ ਸਵੇਰੇ 6 ਵਜੇ ਛਾਪਾ ਮਾਰਿਆ। ਦੱਸਿਆ ਜਾ ਰਿਹਾ ਹੈ ਕਿ NIA ਦੀ ਟੀਮ ਨੇ ਇਹ ਕਾਰਵਾਈ ਫਰੈਂਡਜ਼ ਕਲੋਨੀ ਵਿੱਚ ਕੀਤੀ ਹੈ। ਇਸ ਦੌਰਾਨ NIA ਦੀ ਟੀਮ ਦੇ ਨਾਲ ਪੰਜਾਬ ਪੁਲਿਸ ਵੀ ਮੌਜੂਦ ਹੈ। ਇਸ ਮਾਮਲੇ ਵਿੱਚ ਕੋਈ ਵੀ ਅਧਿਕਾਰੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ।
- Davinder Kumar
- Updated on: Jun 26, 2025
- 4:35 am
ਕੈਨੇਡਾ ਤੋਂ ਭਾਰਤ ਤੱਕ, ਖਾਲਿਸਤਾਨੀਆਂ ‘ਤੇ ਸਖ਼ਤ ਕਾਰਵਾਈ, NIA ਦੀ ਪੰਜਾਬ-ਹਰਿਆਣਾ ‘ਚ ਕਈ ਥਾਵਾਂ ‘ਤੇ ਛਾਪੇਮਾਰੀ
ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੋਏ ਗ੍ਰਨੇਡ ਹਮਲੇ ਤੋਂ ਬਾਅਦ, NIA ਨੇ ਪੰਜਾਬ ਅਤੇ ਹਰਿਆਣਾ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ (BKI) ਅੱਤਵਾਦੀ ਸੰਗਠਨ ਨਾਲ ਜੁੜੀਆਂ ਕਈ ਜਗ੍ਹਾਵਾਂ 'ਤੇ ਛਾਪੇਮਾਰੀ ਕੀਤੀ। NIA ਨੇ ਕਿਹਾ ਕਿ ਇਨ੍ਹਾਂ ਸੰਗਠਨਾਂ ਦਾ ਉਦੇਸ਼ ਭਾਰਤ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਹੈ। ਕੈਨੇਡੀਅਨ ਸਰਕਾਰ ਵੀ ਖਾਲਿਸਤਾਨੀਆਂ 'ਤੇ ਲਗਾਤਾਰ ਸ਼ਿਕੰਜਾ ਕੱਸ ਰਹੀ ਹੈ।
- Lalit Sharma
- Updated on: Jun 13, 2025
- 7:58 am
ਸਿਓਂਕ ਵਾਂਗ ਦੇਸ਼ ਨੂੰ ਖਾ ਰਹੇ ਗੱਦਾਰ, ਪਹਿਲਗਾਮ ਹਮਲੇ ਤੋਂ ਬਾਅਦ ਏਨੇ ਦੇਸ਼ਧ੍ਰੋਹੀਆਂ ਦੇ ਸਾਹਮਣੇ ਆਏ ਨਾਂ
Pak Spy Arrest from Punjab: ਜੰਮੂ-ਕਸ਼ਮੀਰ ਵਿੱਚ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਹੁਣ ਤੱਕ ਕਈ ਜਾਸੂਸਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਯੂਟਿਊਬਰਾਂ, CRPF ਜਵਾਨਾਂ ਸਮੇਤ ਕਈ ਲੋਕਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ। ਉਨ੍ਹਾਂ 'ਤੇ ਪਾਕਿਸਤਾਨ ਨੂੰ ਗੁਪਤ ਜਾਣਕਾਰੀ ਦੇਣ ਦਾ ਆਰੋਪ ਹੈ। ਇਹ ਲੋਕ ਕੁਝ ਪੈਸਿਆਂ ਲਈ ਪਾਕਿਸਤਾਨੀ ਖੁਫੀਆ ਏਜੰਸੀਆਂ ਨਾਲ ਜੁੜੇ ਹੋਏ ਸਨ।
- Kusum Chopra
- Updated on: Jun 4, 2025
- 10:20 am
BKI ਖਿਲਾਫ਼ NIA ਦਾ ਸਖ਼ਤ ਐਕਸ਼ਨ, ਪੰਜਾਬ ‘ਚ 15 ਥਾਵਾਂ ਨੇ ਕੀਤੀ ਰੇਡ
ਐਫਬੀਆਈ ਨੇ ਸੈਕਰਾਮੈਂਟੋ ਵਿੱਚ ਬੀਕੇਆਈ ਦੇ ਮੁੱਖ ਹੈਂਡਲਰ ਪਾਸੀਅਨ ਨੂੰ ਗ੍ਰਿਫਤਾਰ ਕੀਤਾ ਸੀ। ਭਾਰਤੀ ਏਜੰਸੀਆਂ ਅਤੇ ਐਨਆਈਏ ਐਫਬੀਆਈ ਦੇ ਲਗਾਤਾਰ ਸੰਪਰਕ ਵਿੱਚ ਹਨ। ਐਨਆਈਏ ਹੁਣ ਐਫਬੀਆਈ ਪੁੱਛਗਿੱਛ ਦੌਰਾਨ ਪਾਸੀਅਨ ਵੱਲੋਂ ਪ੍ਰਗਟ ਕੀਤੇ ਗਏ ਇਨਪੁਟਸ 'ਤੇ ਕਾਰਵਾਈ ਕਰ ਰਹੀ ਹੈ।
- TV9 Punjabi
- Updated on: May 16, 2025
- 7:15 pm
ਪਹਿਲਗਾਮ ਦੇ ਪਾਪਿਆਂ ਦੇ ਠਿਕਾਣੇ ਦਾ ਖੁਲਾਸਾ, ‘ਮਿਸ਼ਨ 54’ ਲਈ ਤਿਆਰ ਫੌਜ
Pahalgam Terror Attack: ਪਹਿਲਗਾਮ ਵਿੱਚ ਹਮਲ ਕਰਨ ਵਾਲੇ ਅੱਤਵਾਦੀਆਂ ਦੇ ਠਿਕਾਣਿਆਂ ਦਾ ਪਤਾ ਚੱਲ ਗਿਆ ਹੈ। ਬੈਸਰਨ ਘਾਟੀ ਦੇ ਜੰਗਲਾਂ ਵਿੱਚ ਫੌਜ, ਸੀਆਰਪੀਐਫ ਅਤੇ ਜੰਮੂ-ਕਸ਼ਮੀਰ ਪੁਲਿਸ ਦਾ ਇੱਕ ਵੱਡਾ ਆਪ੍ਰੇਸ਼ਨ ਚੱਲ ਰਿਹਾ ਹੈ। ਅੱਤਵਾਦੀਆਂ ਦੀ ਜਾਂਚ ਅਤੇ ਭਾਲ ਹੁਣ 54 ਰੂਟਾਂ 'ਤੇ ਕੇਂਦ੍ਰਿਤ ਹੈ। ਇਸ ਦੇ ਲਈ ਫੌਜ ਤਾਇਨਾਤ ਕਰ ਦਿੱਤੀ ਗਈ ਹੈ।
- TV9 Punjabi
- Updated on: May 5, 2025
- 12:47 pm
ਵੱਡਾ ਖੁਲਾਸਾ: 7 ਦਿਨ ਪਹਿਲਾਂ ਹੀ ਪਹਿਲਗਾਮ ਪਹੁੰਚ ਗਏ ਸਨ ਅੱਤਵਾਦੀ, ਨਿਸ਼ਾਨੇ ‘ਤੇ ਸਨ ਇਹ 4 ਟੂਰਿਸਟ ਪਲੇਸ
Pahalgam Tourist Attack: ਸੂਤਰਾਂ ਅਨੁਸਾਰ ਐਨਆਈਏ ਦੀ ਜਾਂਚ ਅਤੇ ਓਵਰਗਰਾਊਂਡ ਵਰਕਰਾਂ ਤੋਂ ਪੁੱਛਗਿੱਛ ਵਿੱਚ ਕਈ ਵੱਡੇ ਖੁਲਾਸੇ ਹੋ ਰਹੇ ਹਨ। ਹਿਰਾਸਤ ਵਿੱਚ ਲਏ ਗਏ OGW ਤੋਂ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਪਹਿਲਗਾਮ ਅੱਤਵਾਦੀ ਹਮਲੇ ਤੋਂ 2 ਦਿਨ ਪਹਿਲਾਂ ਅੱਤਵਾਦੀ ਬੈਸਰਨ ਘਾਟੀ ਵਿੱਚ ਮੌਜੂਦ ਸਨ।
- Jitendra Sharma
- Updated on: May 1, 2025
- 6:18 am
ਫਿਰੋਜ਼ਪੁਰ ਵਿੱਚ ਸਵੇਰ ਸਮੇਂ NIA ਦਾ ਪਿਆ ਛਾਪਾ, ਘਰ ਦੇ ਬਾਹਰ ਪੁਲਿਸ ਤਾਇਨਾਤ, ਪਰਿਵਾਰਕ ਮੈਂਬਰਾਂ ਤੋਂ ਕੀਤੀ ਜਾ ਰਹੀ ਹੈ ਪੁੱਛਗਿੱਛ
NIA Raid in Firozpur: ਫਿਰੋਜ਼ਪੁਰ ਦੇ ਪਟੇਲ ਨਗਰ ਵਿੱਚ NIA ਨੇ ਇੱਕ ਘਰ 'ਤੇ ਛਾਪਾ ਮਾਰਿਆ। ਇੱਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸ਼ੱਕ ਹੈ ਕਿ ਪਰਿਵਾਰ ਦਾ ਇੱਕ ਨੌਜਵਾਨ, ਜੋ ਹਾਲ ਹੀ ਵਿੱਚ UK ਗਿਆ ਹੈ, ਅੱਤਵਾਦੀ ਗਰੁੱਪ ਨਾਲ ਜੁੜਿਆ ਹੋ ਸਕਦਾ ਹੈ। ਘਰ ਦੇ ਬਾਹਰ ਪੁਲਿਸ ਤਾਇਨਾਤ ਹੈ। NIA ਨੇ ਅਜੇ ਤੱਕ ਕੋਈ ਵੀ ਜਾਣਕਾਰੀ ਜਨਤਕ ਨਹੀਂ ਕੀਤੀ।
- Sunny Chopra
- Updated on: May 1, 2025
- 6:51 am
NIA ਕਰੇਗੀ ਜਾਂਚ, ਅੱਤਵਾਦੀਆਂ ਦੇ ਢਾਹੇ ਘਰ, ਸੈਂਕੜੇ ਲੋਕਾਂ ਨੂੰ ਹਿਰਾਸਤ ਵਿੱਚ ਲਿਆ, 60 ਥਾਵਾਂ ‘ਤੇ ਛਾਪੇਮਾਰੀ
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਸਰਕਾਰ ਅੱਤਵਾਦੀਆਂ ਅਤੇ ਪਾਕਿਸਤਾਨ ਵਿਰੁੱਧ ਸਖ਼ਤ ਕਾਰਵਾਈ ਕਰ ਰਹੀ ਹੈ। ਹਮਲੇ ਦੀ ਜਾਂਚ ਹੁਣ NIA ਨੂੰ ਸੌਂਪ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਅੱਤਵਾਦੀਆਂ ਨੇ ਪਹਿਲਗਾਮ ਵਿੱਚ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਸੀ, ਜਿਸਦੀ ਜ਼ਿੰਮੇਵਾਰੀ ਲਸ਼ਕਰ ਨਾਲ ਜੁੜੇ ਟੀਆਰਐਫ ਨੇ ਲਈ ਹੈ। ਗ੍ਰਹਿ ਮੰਤਰਾਲੇ ਨੇ ਦਿੱਲੀ ਵਿੱਚ ਸੁਰੱਖਿਆ ਸਖ਼ਤ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ।
- TV9 Punjabi
- Updated on: May 1, 2025
- 6:24 am
ਪਹਿਲਗਾਮ ਹਮਲੇ ਤੋਂ ਬਾਅਦ NIA ਦਾ ਐਕਸ਼ਨ, ਫਿਰੋਜ਼ਪੁਰ ਤੇ ਅੰਮ੍ਰਿਤਸਰ ‘ਚ ਕੀਤੀ ਰੇਡ
ਕਾਰਵਾਈ ਦੌਰਾਨ ਪੰਜਾਬ ਪੁਲਿਸ ਦੀ ਟੀਮ ਵੀ ਮੌਕੇ 'ਤੇ ਮੌਜੂਦ ਸੀ। ਪੁਲਿਸ ਨੇ ਬਾਹਰੋਂ ਸੁਰੱਖਿਆ ਪ੍ਰਬੰਧਾਂ ਨੂੰ ਸੰਭਾਲਿਆ, ਜਦੋਂ ਕਿ NIA ਨੇ ਅੰਦਰ ਜਾ ਕੇ ਛਾਪਾ ਮਾਰਿਆ ਹੈ। ਪੰਜਾਬ ਪੁਲਿਸ ਦੇ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਸਿਰਫ਼ ਮਦਦ ਲਈ ਬੁਲਾਇਆ ਗਿਆ ਹੈ।
- TV9 Punjabi
- Updated on: May 1, 2025
- 6:24 am
ਕੁਰਾਨ, ਕਲਮ ਅਤੇ ਕਾਗਜ਼… NIA ਹੈੱਡਕੁਆਰਟਰ ਵਿੱਚ ਕੈਦ ਤਹੱਵੁਰ ਰਾਣਾ ਨੇ ਕੀ ਮੰਗਿਆ?
ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਤਹੱਵੁਰ ਰਾਣਾ ਨੂੰ ਐਨਆਈਏ ਹੈੱਡਕੁਆਰਟਰ ਦੇ ਅੰਦਰ ਇੱਕ ਉੱਚ-ਸੁਰੱਖਿਆ ਸੈੱਲ ਵਿੱਚ ਰੱਖਿਆ ਗਿਆ ਹੈ। ਉਸਨੂੰ ਸੈੱਲ ਦੇ ਅੰਦਰ ਦਿਨ ਵਿੱਚ ਪੰਜ ਵਾਰ ਨਮਾਜ਼ ਅਦਾ ਕਰਦੇ ਦੇਖਿਆ ਗਿਆ। ਐਨਆਈਏ ਹੈੱਡਕੁਆਰਟਰ ਵਿੱਚ ਕੈਦ ਤਹੱਵੁਰ ਰਾਣਾ ਨੇ ਕੁਰਾਨ ਸਮੇਤ ਇਨ੍ਹਾਂ ਤਿੰਨ ਚੀਜ਼ਾਂ ਦੀ ਮੰਗ ਕੀਤੀ ਹੈ।
- TV9 Punjabi
- Updated on: May 1, 2025
- 6:25 am
Tahawwur Rana: ਤਹੱਵੁਰ ਰਾਣਾ UAPA ਤਹਿਤ ਗ੍ਰਿਫਤਾਰ, ਅੱਜ ਰਾਤ ਹੀ NIA ਸ਼ੁਰੂ ਕਰੇਗੀ ਪੁੱਛਗਿੱਛ
Tahawwur Rana In India: 26/11 ਦੇ ਮੁੰਬਈ ਅੱਤਵਾਦੀ ਹਮਲਿਆਂ ਦੇ ਮੁੱਖ ਸਾਜ਼ਿਸ਼ਕਾਰਾਂ ਵਿੱਚੋਂ ਇੱਕ ਤਹੱਵੁਰ ਰਾਣਾ ਭਾਰਤ ਪਹੁੰਚ ਗਿਆ ਹੈ। ਜਹਾਜ਼ ਦਿੱਲੀ ਹਵਾਈ ਅੱਡੇ 'ਤੇ ਉਤਰ ਗਿਆ ਹੈ। ਐਨਆਈਏ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਸਨੂੰ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਜਾਂਚ ਏਜੰਸੀ ਉਸਦਾ ਰਿਮਾਂਡ ਮੰਗੇਗੀ।
- TV9 Punjabi
- Updated on: May 1, 2025
- 6:25 am