ਅੰਮ੍ਰਿਤਸਰ ‘ਚ NIA ਦੀ ਰੇਡ, ਇੰਮੀਗ੍ਰੇਸ਼ਨ ਏਜੰਟ ਦੇ ਘਰ ‘ਚ ਚੱਲ ਰਹੀ ਜਾਂਚ
NIA Raid Amritsar: ਐਨਆਈਏ ਦੀ ਟੀਮ ਸਵੇਰੇ ਵਿਸ਼ਾਲ ਸ਼ਰਮਾ ਦੇ ਘਰ ਪਹੁੰਚੀ ਤੇ ਘਰ 'ਚ ਰੱਖੇ ਦਸਤਾਵੇਜਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਕਿਸੇ ਨੂੰ ਘਰ ਦੇ ਬਾਹਰ ਨਹੀਂ ਜਾਣ ਦਿੱਤਾ ਗਿਆ। ਇਸ ਦੌਰਾਨ ਸਥਾਨਕ ਪੁਲਿਸ ਵੀ ਮੌਕੇ 'ਤੇ ਮੌਜੂਦ ਰਹੀ ਤੇ ਇਲਾਕੇ ਦੀ ਸੁਰੱਖਿਆ ਵਧਾ ਦਿੱਤੀ। ਕਿਸੇ ਨੂੰ ਵੀ ਘਰ ਅੰਦਰ ਜਾਣ ਨਹੀਂ ਦਿੱਤਾ ਗਿਆ।
ਅੰਮ੍ਰਿਤਸਰ ਦੇ ਸ਼ਾਸਤਰੀ ਨਗਰ ਇਲਾਕੇ ‘ਚ ਅੱਜ ਸਵੇਰੇ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਇੱਕ ਘਰ ‘ਤੇ ਛਾਪੇਮਾਰੀ ਕੀਤੀ। ਇਹ ਛਾਪਾ ਵਿਸ਼ਾਲ ਸ਼ਰਮਾ ਨਾਮ ਦੇ ਵਿਅਕਤੀ ਦੇ ਘਰ ‘ਤੇ ਮਾਰਿਆ ਗਿਆ ਹੈ, ਜੋ ਕਿ ਰਣਜੀਤ ਐਵਨਿਊ ‘ਚ ਇੰਮੀਗ੍ਰੇਸ਼ਨ ਦਾ ਕੰਮ ਕਰਦਾ ਹੈ।
ਐਨਆਈਏ ਦੀ ਟੀਮ ਸਵੇਰੇ ਵਿਸ਼ਾਲ ਸ਼ਰਮਾ ਦੇ ਘਰ ਪਹੁੰਚੀ ਤੇ ਘਰ ‘ਚ ਰੱਖੇ ਦਸਤਾਵੇਜਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਕਿਸੇ ਨੂੰ ਘਰ ਦੇ ਬਾਹਰ ਨਹੀਂ ਜਾਣ ਦਿੱਤਾ ਗਿਆ। ਇਸ ਦੌਰਾਨ ਸਥਾਨਕ ਪੁਲਿਸ ਵੀ ਮੌਕੇ ‘ਤੇ ਮੌਜੂਦ ਰਹੀ ਤੇ ਇਲਾਕੇ ਦੀ ਸੁਰੱਖਿਆ ਵਧਾ ਦਿੱਤੀ। ਕਿਸੇ ਨੂੰ ਵੀ ਘਰ ਅੰਦਰ ਜਾਣ ਨਹੀਂ ਦਿੱਤਾ ਗਿਆ।
ਸੂਤਰਾਂ ਅਨੁਸਾਰ ਐਨਆਈਏ ਨੂੰ ਵਿਸ਼ਾਲ ਦੇ ਕੰਮ ਨਾਲ ਜੁੜੇ ਕੁੱਝ ਸ਼ੱਕੀ ਦਸਤਾਵੇਜਾਂ ਤੇ ਗਤੀਵਿਧੀਆਂ ਦੀ ਜਾਣਕਾਰੀ ਮਿਲੀ ਸੀ। ਇਸ ਦੇ ਆਧਾਰ ‘ਤੇ ਹੀ ਇਹ ਕਾਰਵਾਈ ਕੀਤੀ ਗਈ। ਹਾਲਾਂਕਿ, ਇਸ ਮਾਮਲੇ ‘ਤੇ ਕਿਸੇ ਵੀ ਪ੍ਰਕਾਰ ਦੀ ਅਧਿਕਾਰਤ ਪੁਸ਼ਟੀ ਜਾਂ ਹੋਰ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਐਨਆਈਏ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਉਨ੍ਹਾਂ ਇੰਮੀਗੇਸ਼੍ਰਨ ਏਜੰਟਾਂ ਜਾਂ ਇੰਮੀਗ੍ਰੇਸ਼ਨ ਦਾ ਕੰਮ ਕਰਨ ਵਾਲਿਆਂ ‘ਤੇ ਨਜ਼ਰ ਰੱਖ ਰਹੀ ਹੈ, ਜੋ ਗੈਰ-ਕਾਨੂੰਨੀ ਤੌਰ ‘ਤੇ ਲੋਕਾਂ ਨੂੰ ਵਿਦੇਸ਼ ਭੇਜਦੇ ਹਨ। ਐਨਆਈਏ ਨੇ ਅਜੇ ਤੱਕ ਅੰਮ੍ਰਿਤਸਰ ਰੇਡ ਮਾਮਲੇ ‘ਚ ਕੋਈ ਬਿਆਨ ਨਹੀਂ ਦਿੱਤਾ ਹੈ, ਪਰ ਸੂਤਰਾਂ ਅਨੁਸਾਰ ਜਾਂਚ ਇਸੇ ਨੂੰ ਲੈ ਕੇ ਹੀ ਕੀਤੀ ਜਾ ਰਹੀ ਹੈ।


