Babbar Khalsa: ਬੱਬਰ ਖਾਲਸਾ ਕਿਹੜੇ ਦੇਸ਼ਾਂ ਵਿੱਚ ਐਕਟਿਵ ਹੈ ਅਤੇ ਕਿਵੇਂ ਕਰਦਾ ਹੈ ਕੰਮ?
Babbar Khalsa International : ਲੁਧਿਆਣਾ ਵਿੱਚ ਪੁਲਿਸ ਨੇ ਵੀਰਵਾਰ ਨੂੰ ਬੱਬਰ ਖਾਲਸਾ ਇੰਟਰਨੈਸ਼ਨਲ (BKI) ਨਾਲ ਸਬੰਧਤ ਅੱਤਵਾਦੀਆਂ ਦਾ ਐਨਕਾਉਂਟਰ ਕੀਤਾ। BKI ਇੱਕ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਹੈ ਜੋ ਪੰਜਾਬ ਵਿੱਚ ਖਾਲਿਸਤਾਨ ਦਾ ਇੱਕ ਵੱਖਰਾ ਰਾਜ ਸਥਾਪਤ ਕਰਨਾ ਚਾਹੁੰਦਾ ਹੈ। ਇਹ ਪਾਕਿਸਤਾਨ, ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ ਸਰਗਰਮ ਹੈ, ਅਤੇ ਇਸਨੂੰ ISI ਤੋਂ ਸਮਰਥਨ ਹਾਸਿਲ ਹੈ।
ਪੁਲਿਸ ਨੇ ਲੁਧਿਆਣਾ, ਪੰਜਾਬ ਵਿੱਚ ਦਿੱਲੀ-ਅੰਮ੍ਰਿਤਸਰ ਹਾਈਵੇਅ ‘ਤੇ ਅੱਤਵਾਦੀਆਂ ਦਾ ਐਨਕਾਉਂਟਰ। ਇਸ ਮੁਕਾਬਲੇ ਵਿੱਚ ਦੋ ਅੱਤਵਾਦੀਆਂ ਨੂੰ ਗੋਲੀਆਂ ਲੱਗੀਆਂ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਅੱਤਵਾਦੀ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਦੱਸੇ ਜਾਂਦੇ ਹਨ। ਬੱਬਰ ਖਾਲਸਾ ਇੰਟਰਨੈਸ਼ਨਲ (BKI) ਇੱਕ ਪਾਬੰਦੀਸ਼ੁਦਾ ਖਾਲਿਸਤਾਨੀ ਅੱਤਵਾਦੀ ਸੰਗਠਨ ਹੈ ਜੋ ਭਾਰਤੀ ਰਾਜ ਪੰਜਾਬ ਵਿੱਚ ਇੱਕ ਵੱਖਰਾ ਸਿੱਖ ਰਾਸ਼ਟਰ, ਖਾਲਿਸਤਾਨ ਸਥਾਪਤ ਕਰਨਾ ਚਾਹੁੰਦਾ ਹੈ।
BKI ਦੀ ਸਥਾਪਨਾ 1978 ਵਿੱਚ ਸੁਖਦੇਵ ਸਿੰਘ ਬੱਬਰ ਦੁਆਰਾ ਕੀਤੀ ਗਈ ਸੀ। ਇਸਨੂੰ ਸੰਯੁਕਤ ਰਾਜ, ਕੈਨੇਡਾ, ਯੂਨਾਈਟਿਡ ਕਿੰਗਡਮ, ਯੂਰਪੀਅਨ ਯੂਨੀਅਨ, ਜਾਪਾਨ, ਮਲੇਸ਼ੀਆ ਅਤੇ ਭਾਰਤ ਦੁਆਰਾ ਇੱਕ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਵਜੋਂ ਸੂਚੀਬੱਧ ਕੀਤਾ ਗਿਆ ਹੈ। 1985 ਵਿੱਚ ਏਅਰ ਇੰਡੀਆ ਦੀ ਇੱਕ ਉਡਾਣ ‘ਤੇ ਹੋਏ ਬੰਬ ਧਮਾਕੇ ਤੋਂ ਬਾਅਦ ਇਹ ਸੰਗਠਨ ਅੰਤਰਰਾਸ਼ਟਰੀ ਪੱਧਰ ‘ਤੇ ਸੁਰਖੀਆਂ ਵਿੱਚ ਆਇਆ। ਕੈਨੇਡਾ ਤੋਂ ਲੰਡਨ ਅਤੇ ਫਿਰ ਭਾਰਤ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਵਿੱਚ ਆਇਰਿਸ਼ ਤੱਟ ਦੇ ਨੇੜੇ ਧਮਾਕਾ ਹੋਇਆ, ਜਿਸ ਵਿੱਚ 329 ਲੋਕ ਮਾਰੇ ਗਏ ਸਨ।
ਕਿਹੜੇ ਦੇਸ਼ਾਂ ਵਿੱਚ ਐਕਟਿਵ ਹੈ BKI?
BKI ਵਰਤਮਾਨ ਵਿੱਚ ਅਮਰੀਕਾ, ਕੈਨੇਡਾ, ਯੂਕੇ, ਬੈਲਜੀਅਮ, ਫਰਾਂਸ, ਜਰਮਨੀ, ਨਾਰਵੇ, ਸਵਿਟਜ਼ਰਲੈਂਡ ਅਤੇ ਪਾਕਿਸਤਾਨ ਵਿੱਚ ਐਕਟਿਵ ਹੈ। ਸੂਤਰਾਂ ਅਨੁਸਾਰ, ਇਸਦਾ ਮੁੱਖ ਦਫਤਰ ਲਾਹੌਰ, ਪਾਕਿਸਤਾਨ ਵਿੱਚ ਹੈ। BKI ਅੱਤਵਾਦੀ ਭਾਰਤ ਤੋਂ ਬਾਹਰ ਪਾਕਿਸਤਾਨ, ਉੱਤਰੀ ਅਮਰੀਕਾ, ਯੂਰਪ ਅਤੇ ਸਕੇਂਡਿਨੇਵਿਅਨ ਦੇਸ਼ਾਂ ਵਿੱਚ ਵੀ ਮੌਜੂਦ ਹੈ।
- ਪਾਕਿਸਤਾਨ: ਹੈੱਡਕੁਆਰਟਰ ਅਤੇ ਸਿਖਲਾਈ ਕੈਂਪ (ISI ਦੁਆਰਾ ਸਮਰਥਤ)
- ਕੈਨੇਡਾ: ਸਭ ਤੋਂ ਵੱਡਾ ਪ੍ਰਵਾਸੀ ਸਿੱਖ ਭਾਈਚਾਰਾ, ਫੰਡਿੰਗ ਦਾ ਮੁੱਖ ਸਰੋਤ
- ਯੂਕੇ: ਲੰਡਨ, ਬਰਮਿੰਘਮ, ਡਰਬੀ ਅਤੇ ਕੋਵੇਂਟ੍ਰੀ ਵਿੱਚ ਮਜ਼ਬੂਤ ਮੌਜੂਦਗੀ
- ਜਰਮਨੀ: ਕੱਟੜਪੰਥੀ ਸੰਗਠਨ ਸਪਾਂਸਰ ਕਰਦੇ ਹਨ
- ਅਮਰੀਕਾ: ਫੰਡਿੰਗ ਅਤੇ ਭਰਤੀ
- ਕਿਵੇਂ ਕੰਮ ਕਰਦਾ ਹੈ ਇਹ ਸੰਗਠਨ
1. ISI ਦਾ ਸਮਰਥਨ
BKI ਪਾਕਿਸਤਾਨ ਦੀ ਖੁਫੀਆ ਏਜੰਸੀ, ਇੰਟਰ-ਸਰਵਿਸਿਜ਼ ਇੰਟੈਲੀਜੈਂਸ (ISI) ਦੇ ਸਮਰਥਨ ਨਾਲ ਪਾਕਿਸਤਾਨ ਤੋਂ ਆਪਣੇ ਆਪਰੇਸ਼ਨ ਜਾਰੀ ਰੱਖਦਾ ਹੈ। 2012 ਵਿੱਚ ਭਾਰਤੀ ਅਧਿਕਾਰੀਆਂ ਦੁਆਰਾ ਕੀਤੀ ਗਈ ਇੱਕ ਜਾਂਚ ਤੋਂ ਪਤਾ ਲੱਗਿਆ ਕਿ ਆਈਐਸਆਈ ਨੇ ਬੀਕੇਆਈ ਨੂੰ ਕਰੋੜਾਂ ਰੁਪਏ ਦੀ ਫੰਡਿੰਗ ਦਿੱਤੀ ਸੀ।
ISI ਨੇ BKI ਕੈਡਰਾਂ ਨੂੰ ਭੰਨ-ਤੋੜ, ਵਿਸਫੋਟਕ, ਹਥਿਆਰ ਅਤੇ ਗੋਲਾ ਬਾਰੂਦ ਸੰਭਾਲਣ ਦੀ ਸਿਖਲਾਈ ਦਿੱਤੀ ਹੈ। ਯੂਕੇ, ਜਰਮਨੀ, ਬੈਲਜੀਅਮ, ਅਮਰੀਕਾ ਅਤੇ ਕੈਨੇਡਾ ਦੇ 100 ਤੋਂ ਵੱਧ ਸਿੱਖ ਨੌਜਵਾਨਾਂ ਨੂੰ BKI ਦੁਆਰਾ ਸਮੇਂ-ਸਮੇਂ ‘ਤੇ ਛੋਟੇ-ਛੋਟੇ ਸਮੂਹਾਂ ਵਿੱਚ ਸਿਖਲਾਈ ਦਿੱਤੀ ਗਈ ਹੈ।
ਇਹ ਵੀ ਪੜ੍ਹੋ
2. ਫੰਡਿੰਗ ਦੇ ਸੋਰਸ
ਇਸ ਸੰਗਠਨ ਨੂੰ ਆਪਣੇ ਸਮਰਥਕਾਂ ਤੋਂ ਫੰਡਿੰਗ ਮਿਲਦੀ ਹੈ, ਜੋ ਮੁੱਖ ਤੌਰ ‘ਤੇ ਯੂਰਪ ਅਤੇ ਉੱਤਰੀ ਅਮਰੀਕਾ ਦੇ ਸਿੱਖ ਭਾਈਚਾਰੇ ਤੋਂ ਹਨ। ਬੱਬਰ ਖਾਲਸਾ ਨੇ ਫੰਡਿੰਗ ਲਈ ਜਨਤਕ ਰੈਲੀਆਂ ਅਤੇ ਫੰਡ ਇਕੱਠਾ ਕਰਨ ਵਾਲੇ ਪ੍ਰੋਗਰਾਮਾਂ ਦੀ ਵਰਤੋਂ ਕੀਤੀ ਹੈ। ਫੰਡਿੰਗ ਦੇ ਮੁੱਖ ਸਰੋਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਪਾਕਿਸਤਾਨ ਦੀ ISI ਹੈ।
3. ਗਿਰੋਹਾਂ ਨਾਲ ਗੱਠਜੋੜ
ਬੀਕੇਆਈ ਆਪਣੇ ਆਪਰੇਸ਼ਨਸ ਨੂੰ ਅੰਜਾਮ ਦੇਣ ਲਈ ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਸਮੇਤ ਹੋਰ ਰਾਜਾਂ ਤੋਂ ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਨਿਯੁਕਤ ਕਰਦਾ ਹੈ। ਗੈਂਗਸਟਰਾਂ ਨੂੰ ਸਰਹੱਦ ਪਾਰ ਤੋਂ ਹਥਿਆਰਾਂ ਤੱਕ ਪਹੁੰਚ ਪ੍ਰਾਪਤ ਹੁੰਦੀ ਹੈ।
4. ਅੱਤਵਾਦੀ ਹਮਲੇ
ਐਨਆਈਏ ਨੇ ਕਿਹਾ ਕਿ ਬੀਕੇਆਈ ਨੇ ਮਹੱਤਵਪੂਰਨ ਸੁਰੱਖਿਆ ਅਦਾਰਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲੇ ਕੀਤੇ ਹਨ। ਇਨ੍ਹਾਂ ਵਿੱਚ ਮੋਹਾਲੀ ਵਿੱਚ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਆਰਪੀਜੀ ਅੱਤਵਾਦੀ ਹਮਲਾ, ਤਰਨਤਾਰਨ ਵਿੱਚ ਸਰਹਾਲੀ ਪੁਲਿਸ ਸਟੇਸ਼ਨ ‘ਤੇ ਆਰਪੀਜੀ ਹਮਲਾ ਅਤੇ ਰੋਪੜ ਵਿੱਚ ਅਪਰਾਧ ਜਾਂਚ ਏਜੰਸੀ (ਸੀਆਈਏ) ‘ਤੇ ਆਈਈਡੀ ਧਮਾਕਾ ਸ਼ਾਮਲ ਹੈ।
ਇਸ ਸਮੇਂ BKI ਦਾ ਮੁਖੀ ਵਧਾਵਾ ਸਿੰਘ ਬੱਬਰ ਹੈ, ਜਿਸਨੇ ਪਾਕਿਸਤਾਨ ਵਿੱਚ ਪਨਾਹ ਲਈ ਹੋਈ ਹੈ। ਉਸ ਦੇ ਨਾਲ ਹਰਵਿੰਦਰ ਸਿੰਘ ਉਰਫ਼ ਰਿੰਦਾ ਵਰਗੇ ਗੈਂਗਸਟਰ ਹਨ, ਜੋ ਪਾਕਿਸਤਾਨ ਤੋਂ ਭਾਰਤ ਵਿੱਚ ਹਮਲਿਆਂ ਨੂੰ ਅੰਜਾਮ ਦੇ ਰਹੇ ਹਨ।


