Video Viral: ਵਾਲਾਂ ਨੂੰ ਸਟ੍ਰੇਟ ਕਰਨ ਲਈ ਕੁੜੀ ਨੇ ਲਗਾਇਆ ਜੁਗਾੜ, VIDEO ਦੇਖ ਕੇ ਲੋਕਾਂ ਨੇ ਕਿਹਾ- ‘ਅਸੀਂ ਵੀ ਅਜਿਹਾ ਕਰਦੇ ਹਾਂ’
Jugaad Video Viral: ਭਾਰਤ ਦੇ ਲੋਕ ਜੁਗਾੜ ਲਗਾਉਣ ਦੀ ਤਰਕੀਬ ਨੂੰ ਲੈ ਕੇ ਹਮੇਸ਼ਾ ਤੋਂ ਹੀ ਸੁਰਖੀਆਂ ਵਿੱਚ ਰਹਿੰਦੇ ਹਨ। ਆਏ ਦਿਨ ਜੁਗਾੜ ਨਾਲ ਜੁੜੀ ਕੋਈ ਨਾ ਕੋਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਹੈ ਜੋ ਲੋਕਾਂ ਨੂੰ ਹੈਰਾਨ ਕਰ ਦਿੰਦੀ ਹੈ। ਅਜਿਹੀ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਇੱਕ ਕੁੜੀ ਆਪਣੇ ਵਾਲਾਂ ਨੂੰ ਸਟ੍ਰੇਟ ਕਰਦੀ ਦਿਖਾਈ ਦੇ ਰਹੀ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕੀ ਉਹ ਆਪਣੇ ਵਾਲਾਂ ਨੂੰ ਸਟ੍ਰੇਟ ਕਰਨ ਲਈ ਕਿਸੇ ਹੇਅਰ ਸਟ੍ਰੇਟਨਰ ਮਸ਼ੀਨ ਦਾ ਨਹੀਂ ਸਗੋਂ ਪ੍ਰੈੱਸ ਦਾ ਇਸਤੇਮਾਲ ਕਰਦੀ ਨਜ਼ਰ ਆ ਰਹੀ ਹੈ।

ਭਾਰਤ ਦੇ ਹਰ ਖੇਤਰ ਵਿੱਚ ਤੁਹਾਨੂੰ ਕੋਈ ਅਜਿਹਾ ਵਿਅਕਤੀ ਜ਼ਰੂਰ ਮਿਲੇਗਾ, ਜਿਸ ਦਾ ਜੁਗਾੜ ਤੁਹਾਨੂੰ ਹੈਰਾਨ ਕਰ ਦਵੇਗਾ। ਜੁਗਾੜ ਨਾਲ ਜੁੜੇ ਕਈ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ। ਪਰ ਜੇਕਰ ਕੋਈ ਤੁਹਾਨੂੰ ਇਹ ਸਵਾਲ ਪੁੱਛੇ ਕਿ ਜੁਗਾੜ ਬਣਾਉਣ ਵਿੱਚ ਸਭ ਤੋਂ ਅੱਗੇ ਕੌਣ ਹਨ ਮਰਦ ਜ਼ਾਂ ਔਰਤ? ਤਾਂ ਤੁਸੀਂ ਕੀ ਜਵਾਬ ਦੇਵੋਗੇ? ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓਜ਼ ‘ਤੇ ਨਜ਼ਰ ਮਾਰੀਏ ਤਾਂ ਇਸ ਸਮੇਂ ਜੁਗਾੜ ਦੇ ਮਾਮਲੇ ‘ਚ ਔਰਤਾਂ ਸਭ ਤੋਂ ਅੱਗੇ ਚੱਲ ਰਹੀਆਂ ਹਨ। ਕੁਝ ਦਿਨ ਪਹਿਲਾਂ ਕੁੱਕਰ ਤੋਂ ਕੱਪੜੇ ਇਸਤਰੀ ਕਰਨ ਵਾਲੀ ਔਰਤ ਦਾ ਵੀਡੀਓ ਵਾਇਰਲ ਹੋਇਆ ਸੀ। ਇਸ ਤੋਂ ਬਾਅਦ ਇਕ ਔਰਤ ਨੇ ਗੈਸ ਬਚਾਉਣ ਲਈ ਅਦਭੁਤ ਤਰਕੀਬ ਅਪਣਾਈ। ਇਹ ਵੀਡੀਓ ਅਜੇ ਪੁਰਾਣੇ ਨਹੀਂ ਹੋਏ ਸਨ ਕਿ ਹੁਣ ਇਕ ਹੋਰ ਕੁੜੀ ਦੀ ਵੀਡੀਓ ਵਾਇਰਲ ਹੋ ਰਹੀ ਹੈ।
ਜਦੋਂ ਵੀ ਤੁਸੀਂ ਕਿਸੇ ਵੀ ਫੰਕਸ਼ਨ ‘ਤੇ ਜਾਣਾ ਹੁੰਦਾ ਹੈ, ਤਾਂ ਤੁਸੀਂ ਦੇਖਿਆ ਹੋਵੇਗਾ ਕਿ ਤੁਹਾਡੇ ਘਰ ਦੀਆਂ ਔਰਤਾਂ ਆਪਣੇ ਵਾਲਾਂ ਨੂੰ ਹੇਅਰ ਸਟ੍ਰੇਟਨਰ ਨਾਲ ਜ਼ਰੂਰ ਸਟ੍ਰੇਟ ਕਰਦੀਆਂ ਹਨ। ਪਰ ਕੀ ਤੁਸੀਂ ਕਦੇ ਕਿਸੇ ਔਰਤ ਨੂੰ ਪ੍ਰੈੱਸ ਨਾਲ ਆਪਣੇ ਵਾਲ ਸਿੱਧੇ ਕਰਦੇ ਹੋਏ ਦੇਖਿਆ ਹੈ? ਵਾਇਰਲ ਹੋ ਰਹੇ ਵੀਡੀਓ ‘ਚ ਇਕ ਔਰਤ ਪ੍ਰੈੱਸ ਦੀ ਮਦਦ ਨਾਲ ਆਪਣੇ ਵਾਲਾਂ ਨੂੰ ਸਿੱਧਾ ਕਰਨ ‘ਚ ਲੱਗੀ ਹੋਈ ਹੈ। ਵਾਲਾਂ ਦੇ ਇੱਕ ਪਾਸੇ ਇੱਕ ਪ੍ਰੈੱਸ ਹੁੰਦਾ ਹੈ ਅਤੇ ਦੂਜੇ ਪਾਸੇ ਇੱਕ ਮੋਟਾ ਕੱਪੜਾ ਹੁੰਦਾ ਹੈ ਤਾਂ ਜੋ ਉਸਦੇ ਹੱਥ ਸੜ ਨਾ ਜਾਣ। ਅਤੇ ਇਸ ਤਰ੍ਹਾਂ ਕੁੜੀ ਪ੍ਰੈੱਸ ਅਤੇ ਕੱਪੜੇ ਦੇ ਵਿਚਕਾਰ ਰੱਖ ਕੇ ਆਪਣੇ ਵਾਲਾਂ ਨੂੰ ਸਟ੍ਰੇਟ ਕਰ ਰਹੀ ਹੈ।
View this post on Instagram
ਇਹ ਵੀ ਪੜ੍ਹੋ- ਸਫਾਰੀ ਪਾਰਕ ‘ਚ Boating ਕਰਦੇ ਨਜ਼ਰ ਆਏ ਭਾਲੂ, ਵੀਡੀਓ ਵਾਇਰਲ
ਇਹ ਵੀ ਪੜ੍ਹੋ
ਲੋਕਾਂ ਨੇ ਇਸ ਤਰ੍ਹਾਂ ਕੀਤਾ React
ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ ishayadav__ ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 11 ਲੱਖ 81 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਮੇਰੀ ਭੂਆ ਨੇ ਇਹ ਟ੍ਰਿਕ 30 ਸਾਲ ਪਹਿਲਾਂ ਕੀਤੀ ਸੀ। ਇਕ ਹੋਰ ਯੂਜ਼ਰ ਨੇ ਲਿਖਿਆ- ਅਜਿਹਾ ਕਰਨ ਨਾਲ ਵਾਲ ਖਰਾਬ ਹੋ ਜਾਂਦੇ ਹਨ ਭੈਣ। ਇਕ ਹੋਰ ਯੂਜ਼ਰ ਨੇ ਲਿਖਿਆ- ਅਸੀਂ ਵੀ ਅਜਿਹਾ ਕਰਦੇ ਹਾਂ, ਵਾਲ ਚੰਗੀ ਤਰ੍ਹਾਂ ਸੁੱਕ ਜਾਂਦੇ ਹਨ।