Bear Viral Video: ਸਫਾਰੀ ਪਾਰਕ ‘ਚ ਭਾਲੂ ਨੇ ਕੀਤੀ ਅਜਿਹੀ ਕਿਊਟ ਹਰਕਤ, ਜਿੱਤ ਲਿਆ ਲੋਕਾਂ ਦਾ ਦਿਲ
Viral Video: ਅਕਸਰ ਜਾਨਵਰਾਂ ਦੇ ਵੀਡੀਓਜ਼ ਖੂਬ ਤੇਜ਼ੀ ਨਾਲ ਵਾਇਰਲ ਹੁੰਦੇ ਹਨ, ਭਾਵੇਂ ਉਹ ਪਾਲਤੂ ਜਾਨਵਰ ਜਾਂ ਜੰਗਲ ਦੇ ਕਿਸੇ ਸ਼ੇਰ ਦੀ ਹੋਵੇ। ਕੁਝ ਵੀਡੀਓਜ਼ ਕਾਫੀ ਹੈਰਾਨ ਕਰਨ ਵਾਲੀਆਂ ਹੁੰਦੀਆਂ ਹਨ ਕਈਆਂ ਨੂੰ ਦੇਖ ਕੇ ਤੁਸੀਂ ਆਪਣਾ ਦਿਲ ਹਾਰ ਜਾਂਦੇ ਹੋ। ਅਜਿਹਾ ਹੀ ਇੱਕ ਖੂਬਸੂਰਤ ਵੀਡੀਓ ਯੂਕੇ ਦੇ ਵੋਬਰਨ ਸਫਾਰੀ ਪਾਰਕ ਨੇ ਭਾਲੂਆਂ ਦੇ ਇੱਕ ਝੂੰਡ ਦਾ ਸ਼ੇਅਰ ਕੀਤਾ ਹੈ, ਜਿਸ ਨੇ ਇੰਟਰਨੈਟ 'ਤੇ ਧੂਮ ਮਚਾ ਦਿੱਤੀ ਹੈ। ਇਸ ਕਿਊਟ ਵੀਡੀਓ 'ਚ ਭੂਾਲੂ ਕਿਸ਼ਤੀ 'ਚ ਬੈਠ ਕੇ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਦੇਖ ਕੇ ਤੁਸੀਂ ਵੀ ਆਪਣਾ ਦਿਲ ਹਾਰ ਜਾਓਗੇ।

ਰਿਜਮੌਂਟ, ਯੂਕੇ ਵਿੱਚ ਵੋਬਰਨ ਸਫਾਰੀ ਪਾਰਕ ਭਾਲੂਆਂ ਦਾ ਘਰ ਹੈ। ਇੱਥੇ ਹਾਲ ਹੀ ਵਿੱਚ ਹੋਈ ਭਾਰੀ ਬਾਰਸ਼ ਨੇ ਭਾਲੂਆਂ ਦੇ ਬਾੜੇ ਦਾ ਇੱਕ ਹਿੱਸਾ ਝੀਲ ਵਿੱਚ ਬਦਲ ਦਿੱਤਾ ਹੈ। ਇਸ ਤੋਂ ਬਾਅਦ ਸਫਾਰੀ ਸੰਚਾਲਕਾਂ ਨੇ ਇਸ ਨੂੰ ਹੋਰ ਵਧੀਆ ਬਣਾਉਣ ਲਈ ਇਸ ਵਿੱਚ ਕਿਸ਼ਤੀ ਉਤਾਰ ਦਿੱਤੀ ਹੈ। ਬਸ ਫਿਰ ਕੀ ਸੀ, ਭਾਲੂਆਂ ਨੇ ਇਸ ਨਵੀਂ ਖੁੱਲ੍ਹੀ ਝੀਲ ਵਿੱਚ ਸਰਫਿੰਗ ਦਾ ਅਨੰਦ ਲੈਣਾ ਸ਼ੁਰੂ ਕਰ ਦਿੱਤਾ। ਭਾਲੂਆਂ ਦੇ ਸਰਫਿੰਗ ਦਾ ਇਹ ਪਿਆਰਾ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਨੈੱਟੀਜ਼ਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਸਫਾਰੀ ਪਾਰਕ ਵਿੱਚ ਭਾਲੂਆਂ ਦਾ ਬਾੜਾ 13 ਏਕੜ ਵਿੱਚ ਫੈਲਿਆ ਹੋਇਆ ਹੈ ਅਤੇ ਇਸ ਸਮੇਂ ਇੱਥੇ 11 ਭਾਲੂ ਮੌਜੂਦ ਹਨ। ਕੁਝ ਸਮੇਂ ਤੋਂ ਲਗਾਤਾਰ ਪੈ ਰਹੀ ਬਰਸਾਤ ਕਾਰਨ ਬਾੜੇ ਦੇ ਡੂੰਘੇ ਹਿੱਸਿਆਂ ਵਿੱਚ ਪਾਣੀ ਜਮ੍ਹਾਂ ਹੋ ਗਿਆ। ਜਿਸ ਤੋਂ ਬਾਅਦ ਸਫਾਰੀ ਪਾਰਕ ਨੇ ਇਸ ਪਾਣੀ ਵਿੱਚ ਪੈਡਲ ਨਾਲ ਚੱਲਣ ਵਾਲੀ ਕਿਸ਼ਤੀ ਰੱਖੀ, ਜੋ ਕਿ ਭਾਲੂਆਂ ਦੇ ਮਨਪਸੰਦ ਪਕਵਾਨਾਂ ਅਤੇ ਮੂੰਗਫਲੀ ਨਾਲ ਭਰੀ ਹੋਈ ਹੈ। ਸਫਾਰੀ ਓਪਰੇਟਰਾਂ ਦਾ ਉਦੇਸ਼ ਭਾਲੂਆਂ ਦਾ ਮਨੋਰੰਜਨ ਕਰਨਾ ਅਤੇ ਨਵੀਆਂ ਚੀਜ਼ਾਂ ਪ੍ਰਤੀ ਉਨ੍ਹਾਂ ਦੇ ਪਿਆਰ ਦੀ ਖੋਜ ਕਰਨਾ ਸੀ।
View this post on Instagram
ਇਹ ਵੀ ਪੜ੍ਹੋ- ਚਾਚੇ ਦਾ ਸਵੈਗ ਦੇਖ ਦੰਗ ਰਹਿ ਗਏ ਲੋਕ, ਸੋਸ਼ਲ ਮੀਡੀਆ ਤੇ ਛਿੜ ਗਈ ਬਹਿਸ
ਇਹ ਵੀ ਪੜ੍ਹੋ
ਭਾਲੂਆਂ ਦੇ ਮਨੋਰੰਜਨ ਲਈ ਰੱਖੀ ਕਿਸ਼ਤੀ
ਇਸ ਵੀਡੀਓ ਨੂੰ ਸਫਾਰੀ ਦੇ ਹੈਂਡਲ ਵੱਲੋਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਗਿਆ ਹੈ। ਇਸ ‘ਚ ਪਹਿਲਾਂ ਭਾਲੂ ਇਕ ਕਿਨਾਰੇ ‘ਤੇ ਖੜ੍ਹੇ ਹੋ ਕੇ ਕਿਸ਼ਤੀ ਨੂੰ ਦੇਖਦੇ ਹਨ, ਫਿਰ ਇਕ-ਇਕ ਕਰਕੇ ਕਈ ਭਾਲੂ ਕਿਸ਼ਤੀ ‘ਤੇ ਚੜ੍ਹ ਕੇ ਬੈਠ ਜਾਂਦੇ ਹਨ। ਪਾਰਕ ਨੇ ਵੀਡੀਓ ਦੇ ਕੈਪਸ਼ਨ ਵਿੱਚ ਕਿਹਾ, “ਹਾਲ ਹੀ ਵਿੱਚ ਹੋਈ ਭਾਰੀ ਬਾਰਿਸ਼ ਦੇ ਨਾਲ, ਕਾਰਨੀਵੋਰ ਕੀਪਰ ਟੀਮ ਨੇ ਉੱਤਰੀ ਅਮਰੀਕਾ ਦੇ ਕਾਲੇ ਭਾਲੂਆਂ ਦੇ 13 ਏਕੜ ਦੇ ਬਾੜੇ ਦੇ ਮੱਧ ਵਿੱਚ ਨਵੀਂ ‘ਝੀਲ’ ਦਾ ਸ਼ਾਨਦਾਰ ਮੇਕਓਵਰ ਲਿਆ ਹੈ – ਉਹਨਾਂ ਦੀ ਆਪਣੀ ਕਿਸ਼ਤੀ,” ਪਾਰਕ ਨੇ ਵੀਡੀਓ ਕੈਪਸ਼ਨ ਕੀਤਾ। ! “ਸਫਾਰੀ ਲਈ ਆਉਣ ਵਾਲੇ ਲੋਕ ਉਨ੍ਹਾਂ ਨੂੰ ਬੇਸਬਰੀ ਨਾਲ ਕਿਸ਼ਤੀ ‘ਤੇ ਸਵਾਰ ਹੁੰਦੇ ਅਤੇ ਖੇਡਦੇ ਦੇਖ ਸਕਦੇ ਹਨ।”
ਲੋਕਾਂ ਨੇ ਕਿਹਾ ਬਹੁਤ ਪਿਆਰੀ ਵੀਡੀਓ
ਇਹ ਕਿਊਟ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕ ਮਜ਼ੇਦਾਰ ਟਿੱਪਣੀਆਂ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਇੰਟਰਨੈੱਟ ‘ਤੇ ਅੱਜ ਦੀ ਸਭ ਤੋਂ ਪਿਆਰੀ ਚੀਜ਼।’ ਦੂਜੇ ਨੇ ਕਿਹਾ, ‘ਇਸ ਪਿਆਰੀ ਵੀਡੀਓ ਨੂੰ ਦੇਖ ਕੇ ਤੁਹਾਡਾ ਦਿਨ ਬਣ ਜਾਵੇਗਾ!’ ਤੀਜੇ ਵਿਅਕਤੀ ਨੇ ਲਿਖਿਆ, ‘ਬੀਤੀ ਰਾਤ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਅਸੀਂ ਅੱਜ ਉੱਥੇ ਪਹੁੰਚੇ, ਪਰ ਉੱਥੇ ਕੋਈ ਨਹੀਂ ਸੀ, ਮੈਂ ਬਹੁਤ ਉਦਾਸ ਸੀ। ਕੀ ਭਾਲੂਆਂ ਨੂੰ ਕਿਸ਼ਤੀ ਵਾਪਸ ਮਿਲੇਗੀ? ਅਜਿਹਾ ਲੱਗ ਰਿਹਾ ਸੀ ਕਿ ਉਨ੍ਹਾਂ ਨੇ ਇਸ ਨੂੰ ਪਸੰਦ ਕੀਤਾ ਹੈ!’ ਨੇਟੀਜ਼ਨ ਭਾਲੂਆਂ ਦੇ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਲੋਕਾਂ ਨੇ ਇਸ ਨੂੰ ਜ਼ਿਆਦਾਤਰ ਕਿਊਟ ਵੀਡੀਓ ਕਿਹਾ ਹੈ।