Viral Video: ਐਕਟਿਵਾ ਵਾਲੇ ਨੇ ਟ੍ਰੇਨ ਨਾਲ ਲਗਾਈ ਰੇਸ, ਰਫ਼ਤਾਰ ਨੇ ਉਡਾਏ ਲੋਕਾਂ ਦੇ ਹੋਸ਼
Viral Video Train Race: ਲੋਕ ਆਪਣੀਆਂ ਰੀਲਾਂ ਨੂੰ ਮਸ਼ਹੂਰ ਕਰਨ ਲਈ ਕੁਝ ਵੀ ਕਰਨ ਲਈ ਤਿਆਰ ਹੁੰਦੇ ਹਨ। ਅਜਿਹਾ ਹੀ ਇੱਕ ਵੀਡੀਓ ਸਾਹਮਣੇ ਆਈ ਹੈ। ਜਿਸ ਵਿੱਚ ਐਕਟਿਵਾ ਤੇ ਟ੍ਰੇਨ ਦੀ ਰੇਸ ਦੇਖਣ ਨੂੰ ਮਿਲਦੀ ਹੈ। ਇਸ ਵੀਡੀਓ ਨੂੰ ਫੇਸਬੁੱਕ 'ਤੇ ਸ਼ੇਅਰ ਕੀਤਾ ਗਿਆ ਹੈ ਤੇ ਤੇਜ਼ੀ ਨਾਲ ਇਹ ਵੀਡੀਓ ਵਾਇਰਲ ਹੋ ਰਹੀ ਹੈ।
ਸੋਸ਼ਲ ਮੀਡੀਆ ‘ਤੇ ਹਰ ਰੋਜ਼ ਕੁਝ ਨਾ ਕੁਝ ਹੈਰਾਨ ਕਰ ਦੇਣ ਵਾਲਾ ਦਿਖਾਈ ਦਿੰਦਾ ਹੈ। ਸੜਕ ‘ਤੇ ਨੌਜਵਾਨਾ ਵੱਲੋਂ ਸੜਕ ਤੇ ਸਟੰਟ ਕਰਨ ਦੇ ਵੀਡੀਓ ਰੋਜ਼ ਦੀ ਰੁਟੀਨ ਬਣ ਗਈ ਹੈ। ਕੁਝ ਬਾਈਕ ‘ਤੇ ਸਟੰਟ ਕਰਦੇ ਹਨ, ਕੁਝ ਕਾਰਾਂ ਨੂੰ ਉਡਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਹਾਲ ਹੀ ਵਿੱਚ ਇੱਕ ਵੀਡੀਓ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਵੀਡੀਓ ਵਿੱਚ ਤਿੰਨ ਨੌਜਵਾਨਾਂ ਨੇ ਅਜਿਹਾ ਕਾਰਨਾਮਾ ਕੀਤਾ ਜਿਸ ਨੇ ਲੋਕਾਂ ਨੂੰ ਪਲ ਭਰ ਲਈ ਹੈਰਾਨ ਤੇ ਸੋਚਾਂ ਵਿੱਚ ਪਾ ਦਿੱਤਾ।
ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਐਕਟਿਵਾ ਦੀ ਹਾਲਤ ਬਹੁਤ ਖਰਾਬ ਹੈ । ਇੰਜਣ ਦੀ ਆਵਾਜ਼ ਆ ਰਹੀ ਹੈ, ਬੈਲਟ ਤੋਂ ਤੇਜ ਆਵਾਜ਼ਾਂ ਆ ਰਹੀਆ ਹਨ ਤੇ ਸਕੂਟਰ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਇਹ ਕਿਸੇ ਵੀ ਸਮੇਂ ਬੰਦ ਹੋ ਸਕਦਾ ਹੈ। ਇਸ ਦੇ ਬਾਵਜੂਦ ਤਿੰਨੇ ਮੁੰਡੇ ਇਸ ਨੂੰ ਰੇਲਗੱਡੀ ਦੇ ਨਾਲ ਪੂਰੀ ਤੇਜ਼ ਰਫ਼ਤਾਰ ਵਿੱਚ ਦੌੜਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹਾ ਲੱਗਦਾ ਹੈ ਜਿਵੇਂ ਉਹ ਕਿਸੇ ਮਿਸ਼ਨ ‘ਤੇ ਹਨ, ਜਿੱਤ ਉਨ੍ਹਾਂ ਦਾ ਇੱਕੋ ਇੱਕ ਮਕਸਦ ਹੈ। ਪੂਰਾ ਦ੍ਰਿਸ਼ ਇੰਨਾ ਖਤਰਨਾਕ ਹੈ ਕਿ ਇਹ ਦੇਖਣ ਵਾਲੇ ਹੈਰਾਨ ਰਹਿ ਜਾਣਗੇ।
ਰਫ਼ਤਾਰ ਦੇਖ ਕੇ ਹੈਰਾਨ ਰਹਿ ਗਏ ਲੋਕ
ਟ੍ਰੇਨ ਇੱਕ ਪਟੜੀ ‘ਤੇ ਦੌੜ ਰਹੀ ਹੈ ਤੇ ਇੱਕ ਸਮਾਨਾਂਤਰ ਸੜਕ ‘ਤੇ ਤਿੰਨ ਨੌਜਵਾਨ ਐਕਟਿਵਾ ‘ਤੇ ਸਵਾਰ ਦਿਖਾਈ ਦੇ ਰਹੇ ਹਨ। ਉਨ੍ਹਾਂ ਵਿੱਚੋ ਇੱਕ ਚੀਕ ਰਿਹਾ ਹੈ, ਦੂਜਾ ਪਿੱਛੇ ਬੈਠਾ, ਆਪਣੇ ਮੋਬਾਈਲ ਫੋਨ ਨਾਲ ਵੀਡੀਓ ਬਣਾ ਰਿਹਾ ਹੈ ਤੇ ਤੀਜਾ ਇਸ ਸਭ ਦਾ ਮਜ਼ਾ ਲੈ ਰਿਹਾ ਹੈ।
ਇਹ ਵੀ ਦੇਖੋ:OMG! 2015 ਚ Zomatoਤੇ ਇਨ੍ਹੇ ਚ ਮਿਲਦਾ ਸੀ ਪਨੀਰ ਮਲਾਈ ਟਿੱਕਾ, ਵਾਇਰਲ ਹੋਇਆ ਬਿੱਲਟ੍ਰੇਨ ਦੀ ਰਫ਼ਤਾਰ ਅੱਗੇ ਉਨ੍ਹਾਂ ਦਾ ਸਕੂਟਰ ਬੇਵੱਸ ਲੱਗਦਾ ਹੈ, ਪਰ ਮੁੰਡੇ ਕਿਸੇ ਵੀ ਹਾਲਤ ਵਿੱਚ ਰੁਕਣ ਨੂੰ ਤਿਆਰ ਨਹੀਂ ਸਨ । ਵੀਡੀਓ ਦੇਖ ਕੇ ਲੱਗਦਾ ਹੈ ਕਿ ਉਹ ਆਪਣੀ ਜਾਨ ਖਤਰੇ ਵਿੱਚ ਪਾ ਰਹੇ ਹਨ । ਇੱਕ ਸਮੇਂ, ਸਕੂਟਰ ਦੀ ਆਵਾਜ਼ ਇੰਨੀ ਵੱਧ ਜਾਂਦੀ ਹੈ ਕਿ ਲੱਗਦਾ ਹੈ ਕਿ ਇਹ ਹੁਣ ਜਵਾਬ ਦੇ ਦੇਵੇਗਾ। ਪਰ ਮੁੰਡੇ, ਹੱਸਦੇ ਤੇ ਚੀਕਦੇ ਹੋਏ, ਹੋਰ ਵੀ ਤੇਜ਼ ਰਫ਼ਤਾਰ ਫੜਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਦੀਆਂ ਹਰਕਤਾਂ ਸਪੱਸ਼ਟ ਤੌਰ ‘ਤੇ ਦਰਸਾਉਂਦੀਆਂ ਹਨ ਕਿ ਇਹ ਸਭ ਮਨੋਰੰਜਨ ਲਈ ਹੈ ਜਾਂ ਇੱਕ ਸਟੰਟ ਲਈ, ਪਰ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਹੈ ਕਿ ਨਤੀਜੇ ਕਿੰਨੇ ਖਤਰਨਾਕ ਹੋ ਸਕਦੇ ਹਨ।
ਲੋਕਾਂ ਦੇ ਰਿਐਕਸ਼ਨਸ
ਇਹ ਕਲਿੱਪ ਜਲਦੀ ਹੀ ਇੰਟਰਨੈੱਟ ‘ਤੇ ਸਨਸਨੀ ਬਣ ਗਈ, ਜਿਸ ਨੂੰ ਦੇਖ ਲੋਕ ਕਈ ਤਰ੍ਹਾਂ ਦੇ ਰਿਐਕਸ਼ਨਸ ਦੇ ਰਹੇ ਹਨ। ਕੁਝ ਲੋਕਾਂ ਨੇ ਇਸ ਨੂੰ ਮੂਰਖਤਾ ਦੀ ਹੱਦ ਕਿਹਾ, ਜਦੋਂ ਕਿ ਕੁਝ ਨੇ ਲਿਖਿਆ ਕਿ ਅਜਿਹੇ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਕਈ ਯੂਜ਼ਰਸ ਨੇ ਇਹ ਵੀ ਕਿਹਾ ਕਿ ਅਜਿਹੇ ਵੀਡੀਓ ਦੇਖਣ ਨਾਲ ਦੂਜੇ ਨੌਜਵਾਨਾਂ ਨੂੰ ਵੀ ਇਹ ਕਰਨ ਦੀ ਕੋਸ਼ਿਸ਼ ਕਰਨਗੇ, ਜੋ ਕਿ ਬਹੁਤ ਖਤਰਨਾਕ ਹੈ।
ਇਹ ਵੀ ਪੜ੍ਹੋ
ਵੀਡੀਓ ਇੱਥੇ ਦੇਖੋ।
ਅੱਜਕੱਲ੍ਹ, ਲੋਕ ਕੁਝ ਮਿੰਟਾਂ ਦੀ ਵਾਇਰਲ ਹੋਣ ਲਈ ਆਪਣੀ ਜਾਨ ਖਤਰੇ ਵਿੱਚ ਪਾਉਂਦੇ ਹਨ। ਸੋਸ਼ਲ ਮੀਡੀਆ ‘ਤੇ ਲਾਈਕਸ ਅਤੇ ਵਿਊਜ਼ ਪ੍ਰਾਪਤ ਕਰਨ ਦੀ ਇਸ ਦੌੜ ਵਿੱਚ, ਸਮਝਦਾਰੀ ਅਤੇ ਜ਼ਿੰਮੇਵਾਰੀ ਵਰਗੇ ਸ਼ਬਦ ਪਿੱਛੇ ਰਹਿ ਗਏ ਹਨ। ਕੁਝ ਸਕਿੰਟਾਂ ਦੀ ਵੀਡੀਓ ਦੀ ਖੁਸ਼ੀ ਜਾਂ ਪ੍ਰਸਿੱਧੀ ਲਿਆ ਸਕਦੀ ਹੈ, ਪਰ ਸਿਰਫ਼ ਇੱਕ ਗਲਤੀ ਨਾਲ ਜੀਵਨ ਭਰ ਦਾ ਪਛਤਾਵਾ ਵੀ ਬਣ ਸਕਦਾ ਹੈ।


