84 ਸਾਲ ਦੀ ਦਾਦੀ ਨੇ ਸਵਿਮਿੰਗ ਪੁਲ ‘ਚ ਕੀਤਾ ਸਟੰਟ, ਦੇਖਦੇ ਰਹੇ ਗਏ ਲੋਕ, ਦੇਖੋ Video
Viral Video: ਸਵਿਮਿੰਗ ਪੁਲ 'ਚ ਤੈਰਾਕੀ ਦੇ ਬਾਅਦ 84 ਸਾਲ ਦੀ ਇੱਕ ਬਜੁਰਗ ਮਹਿਲਾ ਨੇ ਅਜਿਹਾ ਸਟੰਟ ਕੀਤਾ ਕਿ ਦੇਖਣ ਵਾਲਿਆਂ ਦੀ ਅੱਖਾਂ ਫਟੀ ਦੀ ਫਟੀ ਰਹਿ ਗਈਆਂ। @lucineiabridge ਇੰਸਟਾ ਹੈਂਡਲ 'ਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਕੈਪਸ਼ਨ 'ਚ ਲਿਖਿਆ, 'ਦਾਦੀ' ਦਾ ਜੋਸ਼ ਦੇਖਣ ਵਾਲਾ ਹੈ।
ਕਹਿੰਦੇ ਹਨ ਕਿ ਉਮਰ ਮਹਿਜ਼ ਇੱਕ ਨੰਬਰ ਹੈ। ਜਿੰਦਾਦਿਲੀ ਤਾਂ ਇੰਸਾਨ ਦੇ ਅੰਦਰ ਹੋਣੀ ਚਾਹੀਦੀ ਹੈ। ਹਾਲ ਹੀ ‘ਚ ਵਾਇਰਲ ਹੋਈ ਇਕ ਵੀਡੀਓ ‘ਚ 84 ਸਾਲ ਦੀ ਇੱਕ ਦਾਦੀ ਅੰਮਾ ਨੇ ਸਵਿਮਿੰਗ ਪੋਲ ‘ਚ ਇਸ ਤਰ੍ਹਾਂ ਦਾ ਸਟੰਟ ਦਿਖਾਇਆ ਕਿ ਲੋਕਾਂ ਦੀ ਅੱਖਾਂ ਫ਼ਟੀ ਦੀ ਫ਼ਟੀ ਰਹੀ ਗਈ। ਉਮਰ ਦੇ ਇਸ ਪੜਾਅ ‘ਚ ਵੀ ਬੁਜੁਰਗ ਮਹਿਲਾ ਦਾ ਜੋਸ਼ ਦੇਖ ਕੇ ਇੰਟਰਨੈੱਟ ਦੀ ਪਬਲਿਕ ਉਨ੍ਹਾਂ ਦੀ ਫੈਨ ਬਣ ਗਈ।
ਵਾਇਰਲ ਹੋ ਰਹੀ ਵੀਡੀਓ ਦੀ ਸ਼ੁਰੂਆਤ ‘ਚ ਬਜ਼ੁਰਗ ਮਹਿਲਾ ਨੂੰ ਸਵਿਮਿੰਗ ਪੋਲ ਦੀ ਸੀੜ੍ਹੀਆਂ ਤੋਂ ਉੱਪਰ ਆਉਂਦੇ ਦੇਖਿਆ ਜਾ ਸਕਦਾ ਹੈ। ਇਸ ਦੇ ਬਾਅਦ ਮਹਿਲਾ ਫੁੱਲ ਕੰਫਿਡੈਂਸ ਦੇ ਨਾਲ ਪੂਲ ਦੇ ਕਿਨਾਰੇ ‘ਤੇ ਜਾ ਕੇ ਖੜੀ ਹੋ ਜਾਂਦੀ ਹੈ ਅਤੇ ਫਿਰ ਬੈਕਫਲਿਪ ਕਰਦੀ ਹੈ , ਤੁਸੀਂ ਇਸ ਉਮਰ ਦੀ ਮਹਿਲਾ ‘ਚ ਸ਼ਾਇਦ ਇਹਨੀ ਫੁਰਤੀ ਦੇਖੀ ਹੋਵੇਗੀ ਜਿਹੜੀ ਇਸ ਬੁਜ਼ੁਰਗ ਮਹਿਲਾ ਦੇ ਵੀਡੀਓ ‘ਚ ਦੇਖਣ ਨੂੰ ਮਿਲ ਰਹੀ ਹੈ। ਯੂਜ਼ਰਸ ਦਾਦੀ ਅੰਮਾ ਦੇ ਸਟੰਟ ਨੂੰ ਦੇਖ ਕੇ ਦੰਗ ਰਹਿ ਗਏ ਹਨ ਅਤੇ ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਕਰ ਰਹੇ ਹਨ।<
View this post on Instagram
/p>
@lucineiabridge ਇੰਸਟਾ ਹੈਂਡਲ ਤੋਂ ਵੀਡੀਓ ਸ਼ੇਅਰ ਕਰ ਯੂਜ਼ਰ ਨੇ ਲਿਖਿਆ, ਮੈਨੂੰ ਜਲਨ ਹੋ ਰਹੀ ਹੈ, ਉਹ 84 ਸਾਲ ਦੀ ਹੈ ਪਰ ਫੁੱਲ ਔਨ ਮਸਤ ਲਾਈਫ ਜੀ ਰਹੀ ਹੈ। ਪੋਸਟ ਨੂੰ ਹੁਣ ਤੱਕ ਹਜ਼ਾਰਾਂ ਤੋਂ ਵੱਧ ਲੋਕ ਲਾਈਕ ਮਿਲ ਚੁੱਕੇ ਹਨ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋਂ- Girlfriend ਨੂੰ ਇਪ੍ਰੈੱਸ ਕਰਨ ਲਈ ਸ਼ਖਸ ਸ਼ੇਰ ਦੇ ਪਿੰਜਰੇ ਚ ਦਾਖਲ ਹੋ ਕੇ ਬਣਾ ਰਿਹਾ ਸੀ ਵੀਡੀਓ , ਕੈਮਰੇ ਚ ਕੈਦ ਹੋਇਆ ਦਰਦਨਾਕ ਦ੍ਰਿਸ਼
ਇੱਕ ਸ਼ਖਸ ਨੇ ਟਿੱਪਣੀ ਕੀਤੀ, ਇਹ ਮਹਿਲਾ ਮੇਰੇ ਤੋਂ ਵੀ ਜ਼ਿਆਦਾ ਮਜ਼ਬੂਤ ਅਤੇ ਹਿੰਮਤ ਵਾਲੀ ਹੈ। ਦੂਜੇ ਦਾ ਕਹਿਣਾ ਹੈ, ਉਮਰ ਦਾ ਮਹਜ ਨੰਬਰ ਹੈ ਅਤੇ ਦਾਦੀ ਨੇ ਹੀ ਸਾਬਤ ਕਰ ਦਿੱਤਾ। ਇੱਕ ਹੋਰ ਯੂਜ਼ਰ ਨੇ ਲਿਖਿਆ, ਮੈਂ 46 ਸਾਲ ਦਾ ਹਾਂ ਫਿਰ ਵੀ ਅਜਿਹਾ ਨਹੀਂ ਕਰ ਪਾਵਾਗਾਂ। ਇਕ ਹੋਰ ਯੂਜ਼ਰ ਨੇ ਕਮੈਂਟ ਕੀਤਾ ਕਿ ਦਾਦੀ ਨੇ ਦੱਸ ਦਿੱਤਾ ਹੈ ਕਿ ਉਹ ਕਿਸੇ ਨਾਲ ਘੱਟ ਨਹੀਂ ਹੈ।