AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਖਾਲਸਾਈ ਜਾਹੋ-ਜਲਾਲ ਦੇ ਪ੍ਰਤੀਕ ‘ਹੋਲਾ-ਮਹੱਲਾ’ ਤੇ ਰੰਗਾਂ ਦੇ ਤਿਉਹਾਰ ਹੋਲੀ ਦੀਆਂ ਵਧਾਈਆਂ: ਸੀਐਮ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਦੇਸ਼ ਵਾਸੀਆਂ ਨੂੰ ਰੰਗਾਂ ਦੇ ਤਿਉਹਾਰ ਹੋਲੀ ਦੀਆਂ ਜਿੱਥੇ ਮੁਬਾਰਕਾਂ ਦਿੱਤੀਆਂ ਹਨ। ਉੱਥੇ ਹੀ, ਉਨ੍ਹਾਂ ਨੇ ਹੋਲਾ ਮਹੱਲਾ ਦੀਆਂ ਵੀ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ

ਖਾਲਸਾਈ ਜਾਹੋ-ਜਲਾਲ ਦੇ ਪ੍ਰਤੀਕ 'ਹੋਲਾ-ਮਹੱਲਾ' ਤੇ ਰੰਗਾਂ ਦੇ ਤਿਉਹਾਰ ਹੋਲੀ ਦੀਆਂ ਵਧਾਈਆਂ: ਸੀਐਮ ਮਾਨ
ਸੀਐਮ ਮਾਨ ਅੱਜ ਕਰਨਗੇ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ, 15 ਅਪ੍ਰੈਲ ਤੋਂ ਰਜਿਸਟ੍ਰੇਸ਼ਨ ਸ਼ੁਰੂ
tv9-punjabi
| Updated On: 04 Mar 2026 12:56 PM IST
Share

ਪੰਜਾਬ ‘ਚ ਅੱਜ ਹੋਲੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸਵੇਰ ਤੋਂ ਹੀ ਬੱਚੇ, ਨੋਜਵਾਨ ਦੇ ਬਜ਼ੁਰਗ ਹਰ ਕੋਈ ਸਮਾਜਿਕ ਭਾਈਚਾਰੇ ਨਾਲ ਇੱਕ-ਦੂਜੇ ਨਾਲ ਇਹ ਤਿਉਹਾਰ ਮਨਾ ਰਹੇ ਹਨ। ਉੱਥੇ ਹੀ, ਸਿੱਖ ਪੰਥ ਵੱਲੋਂ ਹੋਲੇ ਮਹੱਲੇ ਦਾ ਮੁੱਖ ਸਮਾਗਮ ਜਿੱਥੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ, ਉੱਥੇ ਹੀ ਵੱਖ-ਵੱਖ ਗੁਰਦੁਆਰਿਆਂ ‘ਚ ਵੀ ਇਹ ਖਾਲਸਾਈ ਜਾਹੋ ਜਲਾਲ ਦੇ ਪ੍ਰਤੀਕ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਦੇਸ਼ ਵਾਸੀਆਂ ਨੂੰ ਰੰਗਾਂ ਦੇ ਤਿਉਹਾਰ ਹੋਲੀ ਦੀਆਂ ਜਿੱਥੇ ਮੁਬਾਰਕਾਂ ਦਿੱਤੀਆਂ ਹਨ। ਉੱਥੇ ਹੀ, ਉਨ੍ਹਾਂ ਨੇ ਹੋਲਾ ਮਹੱਲਾ ਦੀਆਂ ਵੀ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ।

ਹੋਲੀ ਦੀਆਂ ਵਧਾਈਆਂ

ਹੋਲਾ ਮਹੱਲਾ ਸੂਰਬੀਰਤਾ ਦਾ ਪ੍ਰਤੀਕ

ਪੰਜਾਬ ਸਰਕਾਰ ਵੱਲੋਂ ਹੋਲੇ-ਮਹੱਲੇ ‘ਤੇ ਕੀਤੇ ਗਏ ਵਿਸ਼ੇਸ਼ ਪ੍ਰਬੰਧ

  • ਪੂਰੇ ਅਨੰਦਪੁਰ ਸਾਹਿਬ ਨੂੰ ਲਾਈਟਾਂ ਤੇ ਸਜਾਵਟ ਦੇ ਸਮਾਨ ਨਾਲ ਸਜਾਇਆ ਗਿਆ ਹੈ। ਰਾਤ ਦਾ ਨਜ਼ਾਰਾ ਬਹੁਤ ਅਲੌਕਿਕ ਹੋਵੇਗਾ।
  • ਇਸ ਵਾਰ ਗ੍ਰੀਨ ਹੋਲਾ ਮਹੱਲਾ ਹੋਵੇਗਾ ਯਾਨੀ ਵਾਤਾਵਰਣ ਲਈ ਅਨੁਕੂਲ ਹੋਵੇਗਾ। ਕਿਸੇ ਵੀ ਥਾਂ ਲੰਗਰ ਲੱਗੇ ਚਾਹੇ ਪਿੰਡਾਂ ਚ ਹੋਵੇ ਜਾਂ ਗੁਰਦੁਆਰਿਆਂ ਚ ਇਸ ਚ ਜੈਵਿਕ ਕਰੋਕਰੀ ਵੰਡੀ ਜਾਵੇਗੀ।
  • ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਇਸ ਕਰੋਕਰੀ ਦਾ ਸਾਰਾ ਖ਼ਰਚਾ ਚੁੱਕਿਆ ਜਾ ਰਿਹਾ ਹੈ। ਚਾਹੇ ਚਾਹ ਦਾ ਕੱਪ ਹੋਵੇ ਜਾਂ ਫਿਰ ਪਲੇਟ ਸਭ ਕੁੱਝ ਜੈਵਿਕ ਯਾਨੀ ਕਿ ਬਾਇਓਡਿਗ੍ਰੇਡੇਬਲ ਵਸਤੂ ਦਾ ਹੋਵੇਗਾ।
  • ਇਸ ਦੇ ਨਾਲ ਹੀ ਕ੍ਰਾਫਟ ਮੇਲਾ ਵੀ ਹੋਵੇਗਾ ਜੋ ਕਿ 4 ਤਰੀਕ ਤੱਕ ਚਲੇਗਾ।
  • ਪੰਜ ਪਿਆਰਾ ਪਾਰਕ ਜੋ ਕਿ ਪਹਿਲਾਂ ਬਹੁਤ ਮਾੜੇ ਹਾਲਤ ਚ ਸੀ, ਜਿੱਥੇ ਗਲਤ ਅਨਸਰ ਬੈਠਦੇ ਸਨ ਉਸ ਦੀ ਨੁਹਾਰ ਬਦਲ ਦਿੱਤੀ ਗਈ ਹੈ। ਹੁਣ ਲੋਕ ਇੱਥੇ ਆਪਣੇ ਪਰਿਵਾਰਾਂ ਦੇ ਨਾਲ ਆਉਂਦੇ ਹਨ।
  • ਭਾਈ ਜੈਤਾ ਜੀ ਮਿਊਜ਼ਿਯਮ, ਨੇਚਰ ਪਾਰਕ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮਿਊਜ਼ਿਯਮ ਖਿੱਚ ਦਾ ਕੇਂਦਰ ਹੋਣਗੇ।
  • ਸੰਗਤ ਦੀ ਸਹੂਲਤ ਲਈ 28 ਪਾਰਕਿੰਗ ਦੇ 2 ਟ੍ਰਾਲੀ ਸਿਟੀ ਤੇ ਟ੍ਰਾਲੀ ਸਟ੍ਰੀਟ ਬਣਾਏ ਗਏ ਹਨ। ਇੱਥੇ ਟ੍ਰਾਲੀ-ਟਰੈਕਟਰ ਖੜ੍ਹੇ ਕਰਨ, ਨਹਾਉਣ-ਰਹਿਣ, ਸੀਸੀਟੀਵੀ ਕੈਮਰਿਆਂ ਤੇ ਐਲਈਡੀ ਦਾ ਪ੍ਰਬੰਧ ਹੋਵੇਗਾ।
  • ਇਸ ਦੇ ਨਾਲ 100 ਈ-ਰਿਕਸ਼ਾ ਸੰਗਤਾਂ ਨੂੰ ਇੱਧਰ ਤੋਂ ਉੱਧਰ ਜਿਸ ਵੀ ਜਗ੍ਹਾ ਜਾਣਾ ਹੈ, ਉੱਥੇ ਲੈ ਕੇ ਜਾਣਗੇ।
  • ਪਰਮਾਨੈਂਟ ਟੈਂਟ ਸਿਟੀ ਦਾ ਅੱਜ ਤੋਂ ਲੋਕ-ਅਰਪਣ ਕੀਤਾ ਜਾਵੇਗਾ। ਇਹ 12 ਮਹੀਨੇ ਹਮੇਸ਼ਾ ਲਈ ਰਹੇਗੀ।
  • 20 ਐਲਈਡੀ ਸਕ੍ਰੀਨ ਲਗਾਈਆਂ ਜਾਣਗੀਆਂ, ਜਿਸ ਚ ਹਰ ਇੱਕ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਜਾਵੇਗੀ।
  • ਸਾਰੀਆਂ ਮੋਬਾਈਲ ਕੰਪਨੀਆਂ ਨੂੰ ਟੈਂਪਰੇਰੀ ਟਾਵਰ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਲੋਕਾਂ ਨੂੰ ਨੈਟਵਰਕ ਦੀ ਦਿੱਕਤ ਨਾ ਆਵੇ।
  • ਜਿੰਨੇ ਵੀ ਟੇਂਪਰੇਰੀ ਜਾਂ ਪਰਮਾਨੇਂਟ ਟਾਇਲਟ ਹਨ, ਉਨ੍ਹਾਂ ਦੀ ਹਰ ਦੋ ਘੰਟਿਆਂ ਚ ਸਫ਼ਾਈ ਹੋਵੇਗੀ।
  • ਸਿਹਤ ਸੇਵਾਵਾਂ ਤੇ ਹੈਲਥ ਐਂਬੂਲੈਂਸ ਸੇਵਾਵਾਂ ਰਹਿਣਗੀਆਂ ਤੇ 21 ਆਮ ਆਦਮੀ ਕਲੀਨਿਕ ਸਿਹਤ ਸੁਵਿਧਾਵਾਂ ਦੇਣਗੇ।
  • ਚਰਨ ਗੰਗਾ ਸਟੇਡੀਅਮ, ਜਿੱਥੇ ਹੋਲਾ ਮਹੱਲਾ ਨਿਕਲਦਾ ਹੈ, ਉੱਥੇ ਤਿੰਨ ਲੇਅਰ ਬੈਰਿਕੇਡਿੰਗ ਕੀਤੀ ਗਈ ਹੈ ਤਾਂ ਜੋ ਕੋਈ ਅਣ-ਸੁਖਾਵੀਂ ਘਟਨਾ ਨਾ ਵਾਪਰੇ।

Follow Us
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ...
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?...
ਬਹਿਬਲ ਕਲਾਂ ਗੋਲੀ ਕਾਂਡ: SIT ਦੇ ਸਾਹਮਣੇ ਪੇਸ਼ ਹੋਏ ਵਿਜੇ ਸਾਂਪਲਾ
ਬਹਿਬਲ ਕਲਾਂ ਗੋਲੀ ਕਾਂਡ: SIT ਦੇ ਸਾਹਮਣੇ ਪੇਸ਼ ਹੋਏ ਵਿਜੇ ਸਾਂਪਲਾ...
ਜਿਤੇਂਦਰ ਮਿਸ਼ਰਾ ਨੇ ਸਾਂਭਿਆ ਰਾਮ ਮੰਦਰ ਟ੍ਰਸਟ ਦੇ ਪਹਿਲੇ ਸੀਈਓ ਦਾ ਅਹੁਦਾ
ਜਿਤੇਂਦਰ ਮਿਸ਼ਰਾ ਨੇ ਸਾਂਭਿਆ ਰਾਮ ਮੰਦਰ ਟ੍ਰਸਟ ਦੇ ਪਹਿਲੇ ਸੀਈਓ ਦਾ ਅਹੁਦਾ...
Fact Check: ਨੇਪਾਲ ਹੜ੍ਹ 'ਚ ਮਿਲੇ 17 ਕਰੋੜ ਸਾਲ ਪੁਰਾਣੇ ਸ਼ਾਲੀਗ੍ਰਾਮ ਦਾ ਕੀ ਹੈ ਸੱਚ? TV9 ਦੀ ਪੜਤਾਲ
Fact Check: ਨੇਪਾਲ ਹੜ੍ਹ 'ਚ ਮਿਲੇ 17 ਕਰੋੜ ਸਾਲ ਪੁਰਾਣੇ ਸ਼ਾਲੀਗ੍ਰਾਮ ਦਾ ਕੀ ਹੈ ਸੱਚ? TV9 ਦੀ ਪੜਤਾਲ...
Mohali Firing: ਮੁਹਾਲੀ 'ਚ ਸੈਲੂਨ ਦੇ ਬਾਹਰ ਫਾਈਰਿੰਗ, ਮੁਲਜ਼ਮ ਫਰਾਰ
Mohali Firing: ਮੁਹਾਲੀ 'ਚ ਸੈਲੂਨ ਦੇ ਬਾਹਰ ਫਾਈਰਿੰਗ, ਮੁਲਜ਼ਮ ਫਰਾਰ...
ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਸੌਂਪੀ ਗਈ ਰਾਮ ਮੰਦਰ ਦੇ CEO ਦੀ ਕਮਾਨ
ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਸੌਂਪੀ ਗਈ ਰਾਮ ਮੰਦਰ ਦੇ CEO ਦੀ ਕਮਾਨ...
ਜਾਣਾ ਸੀ ਸ਼ਾਰਜਾਹ..ਭੇਜ ਦਿੱਤਾ ਓਮਾਨ... ਵਾਪਸ ਆਈ ਲਾਸ਼...ਕੈਨੇਡਾ ਫਰਾਡ ਨਾਲ ਵੀ ਜੁੜੇ ਤਾਰ...ਪੀੜਤਾਂ ਦਾ ਪ੍ਰਦਰਸ਼ਨ
ਜਾਣਾ ਸੀ ਸ਼ਾਰਜਾਹ..ਭੇਜ ਦਿੱਤਾ ਓਮਾਨ... ਵਾਪਸ ਆਈ ਲਾਸ਼...ਕੈਨੇਡਾ ਫਰਾਡ ਨਾਲ ਵੀ ਜੁੜੇ ਤਾਰ...ਪੀੜਤਾਂ ਦਾ ਪ੍ਰਦਰਸ਼ਨ...
Farmer Protest: ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਕਿਸਾਨਾਂ ਦਾ ਪੱਕਾ ਮੋਰਚਾ, ਕਿਹੋ ਜਿਹੇ ਹਨ ਹਾਲਾਤ?... ਵੇਖੋ VIDEO
Farmer Protest: ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਕਿਸਾਨਾਂ ਦਾ ਪੱਕਾ ਮੋਰਚਾ, ਕਿਹੋ ਜਿਹੇ ਹਨ ਹਾਲਾਤ?... ਵੇਖੋ VIDEO...