Girlfriend ਨੂੰ ਇਪ੍ਰੈਂਸ ਕਰਨ ਲਈ ਸ਼ੇਰਾਂ ਦੇ ਪਿੰਜਰੇ ‘ਚ ਦਾਖਲ ਹੋ ਕੇ ਬਣਾ ਰਿਹਾ ਸੀ ਵੀਡੀਓ , ਕੈਮਰੇ ‘ਚ ਕੈਦ ਹੋਇਆ ਦਰਦਨਾਕ ਦ੍ਰਿਸ਼
Shocking Video: Girlfriend ਨੂੰ ਇਪ੍ਰੈੱਸ ਕਰਨ ਦੇ ਲਈ ਇੱਕ ਜੂਕੀਪਰ ਤਿੰਨ ਅਫਰੀਕੀ ਸ਼ੇਰਾਂ ਦੇ ਪਿੰਜਰੇ ਵਿੱਚ ਦਾਖਲ ਹੋ ਕੇ ਉਨ੍ਹਾਂ ਨਾਲ ਵੀਡੀਓ ਬਣਾਉਣ ਲਗਾ। ਪਰ ਦੋ ਮਿੰਟਾਂ ਵਿੱਚ ਹੀ ਪਿੰਜਰੇ ਵਿੱਚ ਮਾਹੌਲ ਬਦਲ ਗਿਆ। ਕਿਉਂਕਿ ਇੱਕ ਸ਼ੇਰ ਨੇ ਜੂਕੀਪਰ 'ਤੇ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ।
ਸੋਸ਼ਲ ਮੀਡੀਆ ‘ਤੇ ਉਜ਼ਬੇਕਿਸਤਾਨ ਦੇ ਪਾਰਕੇਂਟ ਦੀ ਇੱਕ ਦਰਦਨਾਕ ਘਟਨਾ ਦੀ ਚਰਚਾ ਹੋ ਰਹੀ ਹੈ। ਜਿੱਥੇ ਇਕ 44 ਸਾਲਾ ਜੂਕੀਪਰ ਐੱਫ. ਇਰੀਸਕੁਲੋਵ ਆਪਣੀ Girlfriend ਨੂੰ ‘ਇਮਪ੍ਰੈੱਸ’ ਕਰਨ ਲਈ ਤਿੰਨ ਅਫਰੀਕੀ ਸ਼ੇਰਾਂ ਦੇ ਪਿੰਜਰੇ ‘ਚ ਦਾਖਲ ਹੋ ਗਿਆ, ਜਿਸ ਕਾਰਨ ਉਸ ਦੀ ਜਾਨ ਚਲੀ ਗਈ। ‘ਡੇਲੀ ਮੇਲ’ ਦੀ ਰਿਪੋਰਟ ਮੁਤਾਬਕ 17 ਦਸੰਬਰ ਨੂੰ ਸਵੇਰੇ 5 ਵਜੇ ਆਪਣੀ ਰਾਤ ਦੀ ਸ਼ਿਫਟ ਦੌਰਾਨ ਜੂਕੀਪਰ ਇਰੀਸਕੁਲੋਵ ਨੇ ਪਿੰਜਰੇ ‘ਚ ਸ਼ੇਰਾਂ ਦੇ ਦਾਖਲ ਹੋਣ ਦੀ ਵੀਡੀਓ ਬਣਾਈ, ਜੋ ਉਸ ਦੀ ਜ਼ਿੰਦਗੀ ਦੀ ਆਖਰੀ ਵੀਡੀਓ ਸਾਬਤ ਹੋਈ। ਉਸਨੇ ਆਪਣੀ ਪ੍ਰੇਮਿਕਾ ਨੂੰ ਭੇਜਣ ਲਈ ਬਣਾਈ ਇਹ ਵੀਡੀਓ!
ਵਾਇਰਲ ਕਲਿੱਪ ‘ਚ ਵਿਅਕਤੀ ਨੂੰ ਸ਼ੇਰਾਂ ਦੇ ਪਿੰਜਰੇ ਦਾ ਤਾਲਾ ਖੋਲ੍ਹ ਕੇ ਅੰਦਰ ਜਾਂਦੇ ਦੇਖਿਆ ਜਾ ਸਕਦਾ ਹੈ। ਸ਼ੁਰੂ ਵਿੱਚ ਤਿੰਨ ਸ਼ੇਰ ਸ਼ਾਂਤੀ ਨਾਲ ਬੈਠੇ ਨਜ਼ਰ ਆਉਂਦੇ ਹਨ। ਇਰੀਸਕੁਲੋਵ ਨੂੰ ਵੀ ਸ਼ੇਰਾਂ ਦੇ ਨੇੜੇ ਆਉਣ ‘ਤੇ ‘ਸਿੰਬਾ, ਚੁੱਪ ਰਹੋ’ ਕਹਿੰਦੇ ਸੁਣਿਆ ਜਾਂਦਾ ਹੈ। ਇੰਨਾ ਹੀ ਨਹੀਂ, ਉਹ ਸ਼ੇਰ ਨੂੰ ਸਹਿਲਾਦਾ ਵੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਸ਼ੇਰਾਂ ਤੋਂ ਜਾਣੂ ਸੀ। ਪਰ ਸਥਿਤੀ ਉਦੋਂ ਭਿਆਨਕ ਹੋ ਜਾਂਦੀ ਹੈ ਜਦੋਂ ਸ਼ੇਰ ਉਸਦਾ ਹੱਥ ਚੱਟਦਾ ਹੈ। ਅਸਲ ਵਿੱਚ, ਪਿੰਜਰੇ ਵਿੱਚ ਦਾਖਲ ਹੋਣ ਤੋਂ ਸਿਰਫ 2 ਮਿੰਟ ਬਾਅਦ, ਇਕ ਸ਼ੇਰ ਇਰੀਸਕੁਲੋਵ ‘ਤੇ ਹਮਲਾ ਕਰਦਾ ਹੈ। ਵੀਡੀਓ ਵਿੱਚ ਉਨ੍ਹਾਂ ਦੀਆਂ ਚੀਕਾਂ ਸੁਣਾਈ ਦਿੰਦੀਆਂ ਹਨ। ਵੀਡੀਓ ਇੱਥੇ ਖਤਮ ਹੋ ਜਾਂਦੀ ਹੈ।
ਰੂਸੀ ਮੀਡੀਆ ਰਿਪੋਰਟਾਂ ਮੁਤਾਬਕ ਸ਼ੇਰਾਂ ਨੇ ਉਨ੍ਹਾਂ ਨੂੰ ਖਾ ਲਿਆ। ਉਹਨਾਂ ਨੇ ਚਿਹਰੇ ਦੀ ਚਮੜੀ ਨੂੰ ਵੀ ਰਗੜਿਆ ਹੋਇਆ ਸੀ। ਬਚਾਅ ਟੀਮ ਨੇ ਦੋ ਸ਼ੇਰਾਂ ਨੂੰ ਸ਼ਾਂਤ ਕੀਤਾ ਅਤੇ ਤੀਜੇ ਨੂੰ ਮਾਰ ਦਿੱਤਾ। ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼ੇਰਾਂ ਨੇ ਉਸਨੂੰ ਮਾਰ ਦਿੱਤਾ ਅਤੇ ਉਸਦੇ ਸਰੀਰ ਨੂੰ ਅੰਸ਼ਕ ਰੂਪ ਵਿੱਚ ਖਾ ਲਿਆ।
(Daily Mail) A shocking video shows the moment a zookeeper is fatally attacked and eaten alive by lions after going inside their cage to ‘impress his girlfriend’.
The guard, named as F. Iriskulov, 44, unknowingly caught his final moments on camera as he filmed himself entering pic.twitter.com/lVIkisFnmG
ਇਹ ਵੀ ਪੜ੍ਹੋ
— RebelwithoutaReason (@RebelwoaReason) December 31, 2024
ਇਸ ਘਟਨਾ ਦੀ ਵੀਡੀਓ ‘ਡੇਲੀ ਮੇਲ’ ਨੇ ਸ਼ੇਅਰ ਕੀਤੀ ਹੈ, ਜੋ ਹੁਣ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵਾਇਰਲ ਹੋ ਰਹੀ ਹੈ। ਇਹ ਕਲਿੱਪ X ਹੈਂਡਲ @RebelwoaReason ਦੁਆਰਾ 31 ਦਸੰਬਰ ਨੂੰ ਬੱਬਰ ਸ਼ੇਰ ਦੀ ਤਸਵੀਰ ਦੇ ਨਾਲ ਪੋਸਟ ਕੀਤੀ ਗਈ ਸੀ। ਨਾਲ ਹੀ ਇਸ ਘਟਨਾ ਦੀ ਪੂਰੀ ਖਬਰ ਵੀ ਸਾਂਝੀ ਕੀਤੀ।
ਇਹ ਵੀ ਪੜ੍ਹੌਂ- ਤੇਂਦੁਆ ਸਿਵਿਟ ਬਿੱਲੀ ਨੂੰ ਬਣਾਉਣਾ ਚਾਹੁੰਦਾ ਸੀ ਆਪਣਾ ਸ਼ਿਕਾਰ, ਫਿਰ ਹੋਇਆ ਅਜਿਹਾ, ਹੈਰਾਨ ਕਰਨ ਵਾਲੀ ਵੀਡੀਓ ਆਈ ਸਾਹਮਣੇ
ਇਸ X ਪੋਸਟ ਨੂੰ ਹੁਣ ਤੱਕ ਹਜ਼ਾਰਾਂ ਵਿਊਜ਼ ਮਿਲ ਚੁੱਕੇ ਹਨ। ਕੁਝ ਯੂਜ਼ਰਸ ਨੇ ਫੀਡਬੈਕ ਵੀ ਦਿੱਤਾ ਹੈ। ਕੁਝ ਲੋਕਾਂ ਨੇ ਆਦਮੀ ਨੂੰ ਮੂਰਖ ਕਿਹਾ, ਜਦੋਂ ਕਿ ਕਈਆਂ ਨੇ ਲਿਖਿਆ – ਸ਼ੇਰ ਦੇ ਪਿੰਜਰੇ ਵਿੱਚ ਜਾਣਾ ਸਭ ਤੋਂ ਮਾੜਾ ਫੈਸਲਾ ਸੀ। ਇਕ ਯੂਜ਼ਰ ਨੇ ਲਿਖਿਆ ਕਿ ਜੰਗਲੀ ਜਾਨਵਰਾਂ ਨਾਲ ਪੰਗਾ ਲੈਣਾ ਠੀਕ ਨਹੀਂ ਹੈ। ਵੈਸੇ, ਇਸ ਪੂਰੇ ਮਾਮਲੇ ‘ਤੇ ਤੁਹਾਡੀ ਕੀ ਰਾਏ ਹੈ?