AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਭਾਰਤ ਦੀ ਵਧਦੀ ਤਾਕਤ ਦੀ ਦੁਨੀਆ ‘ਚ ਚਰਚਾ, ਏਸ਼ੀਆ ਪਾਵਰ ਇੰਡੈਕਸ ਵਿੱਚ ਜਾਪਾਨ-ਰੂਸ ਤੋਂ ਅੱਗੇ ਨਿਕਲਿਆ, PM ਮੋਦੀ ਦਾ ਵੀ ਵਧਿਆ ਪ੍ਰਭਾਵ

Asia Power Index 2026: ਲੋਵੀ ਇੰਸਟੀਚਿਊਟ ਦੇ ਏਸ਼ੀਆ ਪਾਵਰ ਇੰਡੈਕਸ 2026 ਵਿੱਚ ਚੋਟੀ ਦੇ ਪੰਜ ਦੇਸ਼ਾਂ ਵਿੱਚ ਅਮਰੀਕਾ, ਚੀਨ, ਭਾਰਤ, ਜਾਪਾਨ ਅਤੇ ਰੂਸ ਸ਼ਾਮਲ ਹਨ। ਇਹ ਇੰਡੈਕਸ ਦਰਸਾਉਂਦਾ ਹੈ ਕਿ ਏਸ਼ੀਆ ਵਿੱਚ ਕਿਸ ਦੇਸ਼ ਕੋਲ ਕਿੰਨੀ ਤਾਕਤ ਹੈ।

ਭਾਰਤ ਦੀ ਵਧਦੀ ਤਾਕਤ ਦੀ ਦੁਨੀਆ 'ਚ ਚਰਚਾ, ਏਸ਼ੀਆ ਪਾਵਰ ਇੰਡੈਕਸ ਵਿੱਚ ਜਾਪਾਨ-ਰੂਸ ਤੋਂ ਅੱਗੇ ਨਿਕਲਿਆ, PM ਮੋਦੀ ਦਾ ਵੀ ਵਧਿਆ ਪ੍ਰਭਾਵ
ਭਾਰਤ ਬਣਿਆ ਤੀਜੀ ਵੱਡੀ ਤਾਕਤ
tv9-punjabi
| Published: 23 Nov 2026 11:56 AM IST
Share

ਲੋਵੀ ਇੰਸਟੀਚਿਊਟ ਵੱਲੋਂ ਏਸ਼ੀਆ ਪਾਵਰ ਇੰਡੈਕਸ 2026 ਜਾਰੀ ਕਰ ਦਿੱਤਾ ਗਿਆ ਹੈ। ਇਸ ਵਿੱਚ ਭਾਰਤ ਨੇ ਜਾਪਾਨ ਅਤੇ ਰੂਸ ਨੂੰ ਪਿੱਛੇ ਛੱਡਦਿਆਂ ਤੀਜਾ ਸਥਾਨ ਹਾਸਲ ਕੀਤਾ ਹੈ। ਇੰਡੈਕਸ ਵਿੱਚ ਅਮਰੀਕਾ ਨੂੰ ਪਹਿਲਾ ਅਤੇ ਚੀਨ ਨੂੰ ਦੂਜਾ ਸਥਾਨ ਮਿਲਿਆ ਹੈ। ਚੋਟੀ ਦੇ ਪੰਜ ਦੇਸ਼ਾਂ ਤੋਂ ਬਾਅਦ ਆਸਟ੍ਰੇਲੀਆ, ਦੱਖਣੀ ਕੋਰੀਆ, ਸਿੰਗਾਪੁਰ ਅਤੇ ਇੰਡੋਨੇਸ਼ੀਆ ਦਾ ਨੰਬਰ ਆਉਂਦਾ ਹੈ।

ਏਸ਼ੀਆ ਪਾਵਰ ਇੰਡੈਕਸ ਲੋਵੀ ਇੰਸਟੀਚਿਊਟ ਵੱਲੋਂ ਜਾਰੀ ਕੀਤਾ ਜਾਂਦਾ ਹੈ। ਇਹ ਇੰਡੈਕਸ ਦੱਸਦਾ ਹੈ ਕਿ ਏਸ਼ੀਆ ਵਿੱਚ ਕਿਸ ਦੇਸ਼ ਕੋਲ ਕਿੰਨੀ ਤਾਕਤ ਹੈ। ਇਸ ਲਈ 131 ਮਾਪਦੰਡਾਂ ਨੂੰ ਆਧਾਰ ਬਣਾਇਆ ਜਾਂਦਾ ਹੈ। ਇਨ੍ਹਾਂ ਮਾਪਦੰਡਾਂ ਦੇ ਆਧਾਰ ‘ਤੇ 27 ਦੇਸ਼ਾਂ ਅਤੇ ਖੇਤਰਾਂ ਦੀ ਰੈਂਕਿੰਗ ਤੈਅ ਕੀਤੀ ਜਾਂਦੀ ਹੈ।

ਭਾਰਤ ਦਾ ਵਧ ਰਿਹਾ ਦਬਦਬਾ

ਏਸ਼ੀਆ ਪਾਵਰ ਇੰਡੈਕਸ ਵਿੱਚ ਇਸ ਵਾਰ ਭਾਰਤ ਦਾ ਸਕੋਰ ਵਧ ਕੇ 40.5 ਹੋ ਗਿਆ ਹੈ। ਇਹ ਦਰਸਾਉਂਦਾ ਹੈ ਕਿ ਭਾਰਤ ਇੱਕ ਵੱਡੀ ਤਾਕਤ ਵਜੋਂ ਉੱਭਰ ਰਿਹਾ ਹੈ ਅਤੇ ਏਸ਼ੀਆ ਵਿੱਚ ਉਸ ਦੀ ਸਥਿਤੀ ਹੋਰ ਮਜ਼ਬੂਤ ਹੋਈ ਹੈ।

ਸਾਲ 2018 ਤੋਂ ਬਾਅਦ ਚੀਨ ਦੇ ਮੁਕਾਬਲੇ ਭਾਰਤ ਦਾ ਅੰਤਰ ਇਸ ਵਾਰ ਸਭ ਤੋਂ ਘੱਟ ਦਰਜ ਕੀਤਾ ਗਿਆ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸ਼ੀ ਜਿਨਪਿੰਗ ਤੋਂ ਬਾਅਦ ਨਰਿੰਦਰ ਮੋਦੀ ਦੂਜੇ ਸਭ ਤੋਂ ਪ੍ਰਭਾਵਸ਼ਾਲੀ ਨੇਤਾ ਹਨ।

ਅਮਰੀਕਾ ਦਾ ਕੂਟਨੀਤਕ ਪ੍ਰਭਾਵ ਘਟਿਆ

ਦੂਜੇ ਪਾਸੇ, ਇਸ ਵਾਰ ਅਮਰੀਕਾ ਦੇ ਕੂਟਨੀਤਕ ਪ੍ਰਭਾਵ ਵਿੱਚ 6 ਅੰਕਾਂ ਦੀ ਗਿਰਾਵਟ ਆਈ ਹੈ। ਇਸ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਮੰਨਿਆ ਜਾ ਰਿਹਾ ਹੈ। ਲਗਾਤਾਰ ਚੌਥੇ ਸਾਲ ਅਮਰੀਕਾ ਦਾ ਕੂਟਨੀਤਕ ਪ੍ਰਭਾਵ ਘਟਿਆ ਹੈ। ਇਸ ਦੇ ਪਿੱਛੇ ਈਰਾਨ ਯੁੱਧ ਅਤੇ ਟੈਰਿਫ ਨੂੰ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।

ਅਮਰੀਕਾ ਅਤੇ ਚੀਨ ਵਿਚਾਲੇ ਹੁਣ ਸਿਰਫ਼ 5.3 ਅੰਕਾਂ ਦਾ ਫ਼ਰਕ ਰਹਿ ਗਿਆ ਹੈ। ਸਾਲ 2018 ਤੋਂ ਬਾਅਦ ਇਹ ਦੋਵਾਂ ਦੇਸ਼ਾਂ ਵਿਚਾਲੇ ਸਭ ਤੋਂ ਘੱਟ ਅੰਤਰ ਹੈ। ਫ਼ੌਜੀ ਸਮਰੱਥਾ ਦੇ ਮਾਮਲੇ ਵਿੱਚ ਵੀ ਦੋਵਾਂ ਦੇਸ਼ਾਂ ਵਿਚਾਲੇ ਫ਼ਰਕ ਹੁਣ ਬਹੁਤ ਘੱਟ ਰਹਿ ਗਿਆ ਹੈ।

ਆਸਟ੍ਰੇਲੀਆ ਅਤੇ ਜਾਪਾਨ ਵਿਚਾਲੇ ਵਧਿਆ ਸਹਿਯੋਗ

ਅਮਰੀਕਾ ਤੋਂ ਇਲਾਵਾ ਇੰਡੋਨੇਸ਼ੀਆ ਦੇ ਕੂਟਨੀਤਕ ਪ੍ਰਭਾਵ ਵਿੱਚ ਵੀ 5.5 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇੰਡੈਕਸ ‘ਤੇ ਊਰਜਾ ਸੰਕਟ, ਅਮਰੀਕੀ ਟੈਰਿਫ ਅਤੇ ਦੱਖਣੀ ਚੀਨ ਸਾਗਰ ਵਿੱਚ ਵਧਦੇ ਤਣਾਅ ਦਾ ਵੀ ਅਸਰ ਦੇਖਣ ਨੂੰ ਮਿਲਿਆ ਹੈ।

ਆਸਟ੍ਰੇਲੀਆ, ਜਾਪਾਨ ਅਤੇ ਦੱਖਣੀ ਕੋਰੀਆ ਦੇ ਕੂਟਨੀਤਕ ਪ੍ਰਭਾਵ ਵਿੱਚ ਵੀ ਕਮੀ ਆਈ ਹੈ। ਇਸ ਵਾਰ ਪਾਕਿਸਤਾਨ ਦੀ ਸਥਿਤੀ ਵਿੱਚ ਥੋੜ੍ਹਾ ਸੁਧਾਰ ਹੋਇਆ ਹੈ। ਚੀਨ ਅਤੇ ਰੂਸ ਵਿਚਾਲੇ ਵਪਾਰ 250 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਇਸੇ ਤਰ੍ਹਾਂ ਚੀਨ ਅਤੇ ਉੱਤਰੀ ਕੋਰੀਆ ਵਿਚਾਲੇ ਵੀ 2.85 ਅਰਬ ਡਾਲਰ ਦਾ ਵਪਾਰ ਹੋ ਰਿਹਾ ਹੈ।

ਆਸਟ੍ਰੇਲੀਆ ਅਤੇ ਜਾਪਾਨ ਵਿਚਾਲੇ ਸਾਲ 2022 ਵਿੱਚ ਜਿੱਥੇ 5 ਸਾਂਝੇ ਫ਼ੌਜੀ ਅਭਿਆਸ ਹੋਏ ਸਨ, ਉੱਥੇ ਹੀ 2025 ਵਿੱਚ ਇਹ ਗਿਣਤੀ ਵਧ ਕੇ 13 ਹੋ ਗਈ। ਜਾਪਾਨ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਫਿਲੀਪੀਨਜ਼ ਵਿੱਚ ਆਪਣੀ ਜ਼ਮੀਨੀ ਫ਼ੌਜ ਭੇਜੀ ਹੈ।

Source: TV9Hindi.com

Follow Us
ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਐਲਾਨ: 23 ਦਸੰਬਰ ਨੂੰ ਵੋਟਿੰਗ, 26 ਨੂੰ ਗਿਣਤੀ
ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਐਲਾਨ: 23 ਦਸੰਬਰ ਨੂੰ ਵੋਟਿੰਗ, 26 ਨੂੰ ਗਿਣਤੀ...
BJP 'ਚ ਸੀਐਮ ਫੇਸ ਦੇ ਸਵਾਲ ਤੇ ਕੀ ਬੋਲੇ ਸਤੀਸ਼ ਪੂਨੀਆ? ਜਾਣੋ...
BJP 'ਚ ਸੀਐਮ ਫੇਸ ਦੇ ਸਵਾਲ ਤੇ ਕੀ ਬੋਲੇ ਸਤੀਸ਼ ਪੂਨੀਆ? ਜਾਣੋ......
PCS Mains Exam ਦੇ ਨਤੀਜੇ 'ਤੇ HC ਵੱਲੋਂ ਲਗਾਈ ਰੋਕ 'ਤੇ ਕੀ ਬੋਲੇ ਹਰਜੋਤ ਬੈਂਸ? ਜਾਣੋ...
PCS Mains Exam ਦੇ ਨਤੀਜੇ 'ਤੇ HC ਵੱਲੋਂ ਲਗਾਈ ਰੋਕ 'ਤੇ ਕੀ ਬੋਲੇ ਹਰਜੋਤ ਬੈਂਸ? ਜਾਣੋ......
2 ਸੀਟਾਂ ਵਾਲੀ ਭਾਜਪਾ ਦਾ ਕੀ ਮੈਨੀਫੈਸਟੋ ਬਣਾਉਣਗੇ ਰਾਘਵ ਚੱਢਾ? : ਸੀਐਮ ਭਗਵੰਤ ਮਾਨ
2 ਸੀਟਾਂ ਵਾਲੀ ਭਾਜਪਾ ਦਾ ਕੀ ਮੈਨੀਫੈਸਟੋ ਬਣਾਉਣਗੇ ਰਾਘਵ ਚੱਢਾ? : ਸੀਐਮ ਭਗਵੰਤ ਮਾਨ...
ਨਸ਼ੇ ਖ਼ਿਲਾਫ਼ ਸਰਕਾਰ ਨਾਲ ਮਿਲ ਕੇ ਜੰਗ ਲੜਣ ਲੋਕ, ਅਮਨ ਅਰੋੜਾ ਨੇ ਦੱਸਿਆ ਫਾਰਮੂਲਾ
ਨਸ਼ੇ ਖ਼ਿਲਾਫ਼ ਸਰਕਾਰ ਨਾਲ ਮਿਲ ਕੇ ਜੰਗ ਲੜਣ ਲੋਕ, ਅਮਨ ਅਰੋੜਾ ਨੇ ਦੱਸਿਆ ਫਾਰਮੂਲਾ...
ਪੰਜਾਬ 'ਚ BJP ਆਪਣੇ ਦੱਮ 'ਤੇ ਬਣਾਵੇ ਸਰਕਾਰ, ਕਿਸੇ ਦਾ ਬੈਗੇਜ ਲੈਣਾ ਠੀਕ ਨਹੀਂ: ਬਿੱਟੂ
ਪੰਜਾਬ 'ਚ BJP ਆਪਣੇ ਦੱਮ 'ਤੇ ਬਣਾਵੇ ਸਰਕਾਰ, ਕਿਸੇ ਦਾ ਬੈਗੇਜ ਲੈਣਾ ਠੀਕ ਨਹੀਂ: ਬਿੱਟੂ...
ਪੰਜਾਬ ਚੋਣਾਂ 2027: ਕੀ 50% ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਰਹੀ ਹੈ AAP ? CM ਮਾਨ ਨੇ ਦਿੱਤਾ ਜਵਾਬ
ਪੰਜਾਬ ਚੋਣਾਂ 2027: ਕੀ  50% ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਰਹੀ ਹੈ AAP ? CM ਮਾਨ ਨੇ ਦਿੱਤਾ ਜਵਾਬ...
ਦਿੱਲੀ ਦੇ ਪ੍ਰਦੂਸ਼ਣ 'ਚ ਨਹੀਂ ਹੈ ਪੰਜਾਬ ਦਾ ਹੱਥ, ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼: CM ਮਾਨ
ਦਿੱਲੀ ਦੇ ਪ੍ਰਦੂਸ਼ਣ 'ਚ ਨਹੀਂ ਹੈ ਪੰਜਾਬ ਦਾ ਹੱਥ, ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼: CM ਮਾਨ...
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗਠਜੋੜ 'ਤੇ ਸਚਿਨ ਪਾਇਲਟ ਦਾ ਤੰਜ, ਬੋਲੇ- ਆਪ ਨਾਲ ਹੋਵੇਗਾ ਸਿੱਧਾ ਮੁਕਾਬਲਾ
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗਠਜੋੜ 'ਤੇ ਸਚਿਨ ਪਾਇਲਟ ਦਾ ਤੰਜ, ਬੋਲੇ- ਆਪ ਨਾਲ ਹੋਵੇਗਾ ਸਿੱਧਾ ਮੁਕਾਬਲਾ...