ਚੰਡੀਗੜ੍ਹ ਨਗਰ ਨਿਗਮ
ਚੰਡੀਗੜ੍ਹ ਦੇ ਮੇਅਰ ਦੀ ਚੋਣ ਨੂੰ ਲੈਕੇ ਹਾਊਸ ਵਿੱਚ ਵੋਟਿੰਗ ਹੋਈ। ਜਿਸ ਵਿੱਚ ਭਾਜਪਾ ਦੇ ਉਮੀਦਵਾਰ ਨੇ ਚੋਣ ਜਿੱਤਕੇ ਮੇਅਰ ਦੇ ਅਹੁਦੇ ਪ੍ਰਾਪਤ ਕਰ ਲਿਆ। ਹਾਲਾਂ ਕਿ ਇਸ ਚੋਣ ਨਤੀਜੇ ਤੋਂ ਬਾਅਦ ਵਿਰੋਧੀਧਿਰਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਹਾਊਸ ਵਿੱਚ ਹੰਗਾਮਾ ਵੀ ਕੀਤਾ। ਹੁਣ ਆਮ ਆਦਮੀ ਪਾਰਟੀ ਇਸ ਫੈਸਲੇ ਨੂੰ ਹਾਈਕੋਰਟ ਵਿੱਚੋਂ ਚੁਣੌਤੀ ਦੇਵੇਗੀ। ਇਸ ਨਤੀਜੇ ਨੂੰ ਲੈਕੇ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਹੈ।
ਚੰਡੀਗੜ੍ਹ ਨਗਰ-ਨਿਗਮ ਬੈਠਕ ‘ਚ ਭਿੜੇ ਕੌਂਸਲਰ, ਬਾਕੀ ਆਗੂਆਂ ਨੇ ਕੀਤਾ ਬਚਾਅ, Video
ਭਾਜਪਾ ਦੇ ਕੌਂਸਲਰ ਨੇ ਕਿਹਾ ਕਿ ਨੀਂਹ ਪੱਧਰ ਦੀ ਪਲੇਟ 'ਤੇ ਮੇਅਰ, ਡਿਪਟੀ ਮੇਅਰ ਤੇ ਕੌਂਸਲਰਾ ਦਾ ਲਿਖਿਆ ਜਾ ਰਿਹਾ ਹੈ। ਗੁਰਬਖਸ਼ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ 'ਤੇ ਲਗਾਏ ਗਏ ਪੋਲ 'ਤੇ ਵੀ ਉਨ੍ਹਾਂ ਦਾ ਨਾਮ ਨਹੀਂ ਹੈ ਤੇ ਅਜਿਹੇ ਪ੍ਰੋਗਰਾਮਾਂ 'ਚ ਕੌਂਸਲਰਾ ਨੂੰ ਸ਼ਾਮਲ ਹੋਣ ਦਾ ਸੱਦਾ ਨਹੀਂ ਦਿੱਤਾ ਜਾ ਰਿਹਾ। ਇਸ ਵਿਚਕਾਰ ਗੱਲ ਨਿੱਜੀ ਇਲਜ਼ਾਮਾਂ ਤੱਕ ਵੱਧ ਗਈ।
- Amanpreet Kaur
- Updated on: Nov 3, 2025
- 8:24 am
ਦੀਵਾਲੀ ਮੌਕੇ ਚੰਡੀਗੜ੍ਹ ਪੁਲਿਸ ਅਲਰਟ, 24 ਘੰਟੇ ਐਮਰਜੰਸੀ ਸੇਵਾਵਾਂ -ਫਾਇਰ ਬ੍ਰਿਗੇਡ ਦੀ ਤੈਨਾਤੀ, ਕੰਟਰੋਲ ਰੂਮ ਐਕਟਿਵ
ਸਿਹਤ ਵਿਭਾਗ ਵੱਲੋਂ ਜੀਐਮਐਸਐਚ-16, ਮਨੀਮਾਜਰਾ, ਸੈਕਟਰ-22, ਸੈਕਟਰ-45 ਦੇ ਸਿਵਲ ਹਸਪਤਾਲਾਂ 'ਚ 24 ਘੰਟੇ ਐਮਰਜੰਸੀ ਸੇਵਾਵਾਂ ਨੂੰ ਮੁਸਤੈਦ ਰਹਿਣ ਦੇ ਹੁਕਮ ਦਿੱਤੇ ਹਨ। ਜੀਐਮਐਸਐਚ 'ਚ 8 ਬੈੱਡ ਐਮਰਜੰਸੀ ਮਰੀਜ਼ਾਂ ਦੇ ਲਈ ਰਿਜ਼ਰਵ ਰੱਖੇ ਗਏ ਹਨ। ਨੇਤਰ ਰੋਗ ਮਾਹਿਰ, ਸਰਜ਼ਨ, ਐਨੇਸਥੀਸਿਆ ਟੀਮ 24 ਘੰਟੇ ਡਿਊਟੀ 'ਤੇ ਰਹੇਗੀ, ਤਾਂ ਜੋ ਕਿਸੇ ਵੀ ਸਥਿਤੀ 'ਚ ਤੁਰੰਤ ਇਲਾਜ਼ ਕੀਤਾ ਜਾ ਸਕੇ। ਹਸਪਤਾਲਾਂ 'ਚੇ ਬਰਨ ਡ੍ਰੈਸਿੰਗ ਸਮੱਗਰੀ, ਆਕਸੀਜ਼ਨ ਤੇ ਹੋਰ ਚੀਜ਼ਾਂ ਦੀ ਪੂਰਤੀ ਕਰ ਲਈ ਗਈ ਹੈ।
- TV9 Punjabi
- Updated on: Oct 20, 2025
- 8:28 am
ਚੰਡੀਗੜ੍ਹ ਨਗਰ ਨਿਗਮ ਹਾਊਸ ਮੀਟਿੰਗ ‘ਚ ਹੰਗਾਮਾ, ਕਾਂਗਰਸ-AAP ਕੌਂਸਲਰਾਂ ਨੇ ਏਜੰਡੇ ਦੀ ਕਾਪੀ ਫਾੜ ਕੇ ਸੁੱਟੀ
Chandigarh Nagar Nigam: ਕਾਂਗਰਸ ਤੇ 'ਆਪ' ਕੌਂਸਲਰਾਂ ਨੂੰ ਸ਼ਾਂਤ ਕਰਵਾਉਣ ਲਈ ਮੇਅਰ ਹਰਪ੍ਰੀਤ ਨੇ ਵਿਦੇਸ਼ ਦੌਰੇ ਦੌਰਾਨ ਉਨ੍ਹਾਂ ਨੂੰ ਮਿਲਿਆ ਅਵਾਰਡ ਦਿਖਾਇਆ। ਉਨ੍ਹਾਂ ਨੇ ਕਿਹਾ ਕਿ ਤੁਹਾਡੇ ਸ਼ਹਿਰ ਨੂੰ ਅਵਾਰਡ ਮਿਲਿਆ ਤੇ ਤੁਸੀਂ ਸ਼ਹਿਰ ਦੇ ਨਾਲ ਹੀ ਨਹੀਂ ਹੋ। ਇਸ 'ਤੇ 'ਆਪ' ਤੇ ਕਾਂਗਰਸ ਕੌਂਸਲਰਾਂ ਨੇ ਸੋਸ਼ਣ ਬੰਦ ਕਰੋ ਦੇ ਪਰਚੇ ਚੁੱਕ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
- TV9 Punjabi
- Updated on: Sep 30, 2025
- 8:53 am
ਦੇਸ਼ ਦੇ ਇਸ ਸ਼ਹਿਰ ਦੀ ਜ਼ਮੀਨ ਸਭ ਤੋਂ ਮਹਿੰਗੀ, ਚੰਡੀਗੜ੍ਹ ਕਿੰਨੇ ਨੰਬਰ ਤੇ, ਜਾਣੋ ਟਾਪ- 10 ਦੀ ਪੂਰੀ ਡਿਟੇਲ
Land Rate in Chandigarh: ਨਵੇਂ ਸਰਕਲ ਰੇਟ ਜਾਰੀ ਹੋਣ ਤੋਂ ਬਾਅਦ, ਦੇਸ਼ ਵਿੱਚ ਸਭ ਤੋਂ ਮਹਿੰਗੀ ਜ਼ਮੀਨ ਵਾਲੇ ਸ਼ਹਿਰ ਸਾਹਮਣੇ ਆਏ ਹਨ। ਇਸ ਵਿੱਚ, ਮੁੰਬਈ ਦੇਸ਼ ਦਾ ਸਭ ਤੋਂ ਮਹਿੰਗਾ ਸ਼ਹਿਰ ਹੈ, ਜਿੱਥੇ ਔਸਤ ਸਰਕਲ ਰੇਟ 1 ਲੱਖ ਤੋਂ 8 ਲੱਖ ਤੱਕ ਹੈ। ਦਿੱਲੀ ਦੂਜੇ ਨੰਬਰ 'ਤੇ ਹੈ, ਚੰਡੀਗੜ੍ਹ ਤੀਜੇ ਸਥਾਨ 'ਤੇ ਹੈ ਜਦਕਿ ਨੋਇਡਾ ਚੌਥੇ ਨੰਬਰ 'ਤੇ ਹੈ।
- TV9 Punjabi
- Updated on: Aug 12, 2025
- 12:31 pm
ਚੰਡੀਗੜ੍ਹ ਦੀ ਫਰਨੀਚਰ ਮਾਰਕਿਟ ‘ਤੇ ਅੱਜ ਚੱਲੇਗਾ ਬੁਲਡੋਜ਼ਰ, ਭਾਰੀ ਪੁਲਿਸ ਬਲ ਕੀਤਾ ਤੈਨਾਤ
ਕਾਰਵਾਈ ਦੌਰਾਨ ਸੈਕਟਰ 53/54 ਤੋਂ ਮੁਹਾਲੀ ਨੂੰ ਜਾਣ ਵਾਲੀ ਸੜਕ ਨੂੰ ਅਸਥਾਈ ਰੂਪ ਨਾਲ ਬੰਦ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਆਉਣ-ਜਾਣ ਲਈ ਦੂਸਰੇ ਰਸਤੇ ਦਾ ਇਸਤੇਮਾਲ ਕਰਨ। ਡੀਸੀ ਨੇ ਸਾਰੇ ਵਿਭਾਗਾਂ ਨੂੰ ਕਿਹਾ ਹੈ ਕਿ ਉਹ ਆਪਣੇ-ਆਪਣੇ ਕੰਮ ਜ਼ਿੰਮੇਵਾਰੀ ਨਾਲ ਕਰਨ ਤਾਂ ਜੋ ਕੋਈ ਮਾਹੌਲ ਖ਼ਰਾਬ ਨਾ ਹੋਵੇ। ਇਸ ਦੇ ਨਾਲ ਹੀ ਸਾਰੀਆਂ ਜ਼ਰੂਰੀ ਵਿਵਸਥਾਵਾਂ ਪਹਿਲੇ ਹੀ ਪੂਰੀਆਂ ਕਰਨ ਦੇ ਨਾਲ ਮੌਕੇ 'ਤੇ ਅਧਿਕਾਰੀਆਂ ਦੇ ਮੌਜੂਦ ਰਹਿਣ ਦੇ ਹੁਕਮ ਦਿੱਤੇ ਗਏ ਹਨ।
- TV9 Punjabi
- Updated on: Jul 20, 2025
- 4:49 am
ਚੰਡੀਗੜ੍ਹ ‘ਚ ਮੇਅਰ ਚੋਣ ਨੂੰ ਲੈ ਕੇ ਵੱਡਾ ਫੈਸਲਾ, ਹੁਣ ਗੁਪਤ ਵੋਟਿੰਗ ਨਹੀਂ, ਨਵੇਂ ਨਿਯਮ ਨਾਲ ਹੋਵੇਗੀ ਚੋਣ
Chandigarh Municipal Corporation: ਇਸ ਬਦਲਾਅ ਨੂੰ ਲੈ ਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਕਾਫ਼ੀ ਲੰਬੇ ਤੋਂ ਮੰਗ ਕਰ ਰਹੇ ਸਨ। ਦੋਹਾਂ ਪਾਰਟੀਆਂ ਦੇ ਕੌਸਲਰਾਂ ਨੇ ਪ੍ਰਸ਼ਾਸਕ ਨਾਲ ਕਈ ਵਾਰ ਮੁਲਾਕਾਤ ਕੀਤੀ ਤੇ ਲਿਖਿਤ ਬੇਨਤੀ ਵੀ ਕੀਤੀ। ਉਨ੍ਹਾਂ ਨੇ ਮੰਗ ਕੀਤੀ ਸੀ ਕਿ ਗੁਪਤ ਵੋਟਿੰਗ ਨੂੰ ਖ਼ਤਮ ਕਰਨਾ ਚਾਹੀਦਾ ਹੈ, ਇਸ ਨਾਲ ਪਾਰਦਰਸ਼ੀ ਚੋਣ ਪਰਿਕ੍ਰਿਆ ਨਹੀਂ ਹੁੰਦੀ। ਗੁਪਤ ਵੋਟਿੰਗ ਰਾਹੀਂ ਕਰਾਸ ਵੋਟਿੰਗ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ, ਜਿਸ ਨਾਲ ਹੇਰਾਫੇਰੀ ਵਾਲੀ ਰਾਜਨੀਤੀ ਹੋਣ ਦੇ ਵੀ ਦੋਸ਼ ਲੱਗਦੇ ਰਹੇ ਸਨ।
- Amanpreet Kaur
- Updated on: Jun 25, 2025
- 5:06 am
ਚੰਡੀਗੜ੍ਹ ‘ਚ ਕਮਿਊਨਿਟੀ ਸੈਂਟਰਾਂ ਦੀ ਬੁਕਿੰਗ ਹੋਵੇਗੀ ਮਹਿੰਗੀ, PPP ਮਾਡਲ ਦੀਆਂ ਤਿਆਰੀਆਂ
ਕਮਿਊਨਿਟੀ ਸੈਂਟਰ ਲਈ ਜੋ ਹੁਣ ਤੱਕ 24 ਹਜ਼ਾਰ ਰੁਪਏ ਵਿੱਚ ਬੁੱਕ ਕੀਤਾ ਗਿਆ ਸੀ, ਲੋਕਾਂ ਨੂੰ 60 ਹਜ਼ਾਰ ਰੁਪਏ ਤੱਕ ਦਾ ਭੁਗਤਾਨ ਕਰਨਾ ਪਵੇਗਾ। ਇਹ ਕਦਮ ਨਿਗਮ ਦੀ ਆਮਦਨ ਵਧਾਉਣ ਦੇ ਨਾਮ 'ਤੇ ਚੁੱਕਿਆ ਜਾ ਰਿਹਾ ਹੈ। ਪਰ ਇਸ ਦਾ ਸਿੱਧਾ ਅਸਰ ਆਮ ਲੋਕਾਂ ਦੀਆਂ ਜੇਬਾਂ 'ਤੇ ਪਵੇਗਾ।
- TV9 Punjabi
- Updated on: Jun 2, 2025
- 8:35 pm
IIPA ਕਰੇਗਾ ਚੰਡੀਗੜ੍ਹ ਨਗਰ ਨਿਗਮ ਦਾ ਆਡਿਟ: ਫਜ਼ੂਲ ਖਰਚ ‘ਤੇ ਲਗਾਈ ਜਾਵੇਗੀ ਰੋਕ; ਆਊਟਸੋਰਸਿੰਗ ਕਰਮਚਾਰੀਆਂ ਦੀ ਮੰਗੀ ਸੂਚੀ
IIPA Audit Chandigarh Municipal Corporation: ਆਈਆਈਪੀਏ ਟੀਮ 6 ਮਹੀਨਿਆਂ ਵਿੱਚ ਆਡਿਟ ਰਿਪੋਰਟ ਤਿਆਰ ਕਰੇਗੀ ਅਤੇ ਇਸ ਨੂੰ ਚੰਡੀਗੜ੍ਹ ਨਗਰ ਨਿਗਮ ਨੂੰ ਸੌਂਪੇਗੀ। ਇਸ ਤੋਂ ਬਾਅਦ, ਨਗਰ ਨਿਗਮ ਪ੍ਰਸ਼ਾਸਨ ਇਸ ਰਿਪੋਰਟ ਦੇ ਆਧਾਰ 'ਤੇ ਭਵਿੱਖ ਦੀ ਰਣਨੀਤੀ ਤੈਅ ਕਰੇਗਾ, ਤਾਂ ਜੋ ਵਿੱਤੀ ਬੇਨਿਯਮੀਆਂ ਨੂੰ ਰੋਕਿਆ ਜਾ ਸਕੇ ਅਤੇ ਨਿਗਮ ਦੀ ਵਿੱਤੀ ਹਾਲਤ ਨੂੰ ਸੁਧਾਰਿਆ ਜਾ ਸਕੇ।
- TV9 Punjabi
- Updated on: Feb 27, 2025
- 5:20 am
ਪ੍ਰਾਪਰਟੀ ਟੈਕਸ ਵਧਾਉਣ ਦੀਆਂ ਤਿਆਰੀਆਂ ‘ਚ ਚੰਡੀਗੜ੍ਹ ਨਗਰ ਨਿਗਮ, ਪ੍ਰਸ਼ਾਸਨ ਨੂੰ ਭੇਜਿਆ ਪ੍ਰਸਤਾਵ
ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਪਹਿਲਾਂ ਵੀ ਕਈ ਵਾਰ ਜਾਇਦਾਦ ਟੈਕਸ ਵਧਾਉਣ ਦੀ ਗੱਲ ਕਰ ਚੁੱਕੇ ਹਨ। ਅਜਿਹੀ ਸਥਿਤੀ ਵਿੱਚ, ਇਹ ਮੰਨਿਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਸਕਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਪ੍ਰਾਪਰਟੀ ਟੈਕਸ ਵਧਦਾ ਹੈ ਤਾਂ ਨਗਰ ਨਿਗਮ ਨੂੰ 50 ਤੋਂ 60 ਕਰੋੜ ਰੁਪਏ ਦੀ ਵਾਧੂ ਆਮਦਨ ਹੋਵੇਗੀ।
- TV9 Punjabi
- Updated on: Feb 27, 2025
- 5:25 am
Mayor Election: ਹੁਣ ਵੋਟਿੰਗ ਨਹੀਂ, ਹੱਥ ਖੜ੍ਹੇ ਕਰਕੇ ਹੋਵੇਗੀ ਮੇਅਰ ਦੀ ਚੋਣ, ਪ੍ਰਸ਼ਾਸਕ ਕਟਾਰੀਆ ਨੇ ਦਿੱਤੀ ਹਰੀ ਝੰਡੀ
ਮੇਅਰ ਚੋਣਾਂ ਵਿੱਚ ਭਾਜਪਾ ਦੀ ਹਰਪ੍ਰੀਤ ਕੌਰ ਕਰਾਸ ਵੋਟਿੰਗ ਕਾਰਨ ਜੇਤੂ ਰਹੀ। ਇਸ ਤੋਂ ਪਹਿਲਾਂ ਵੀ ਕਈ ਵਾਰ ਕਰਾਸ ਵੋਟਿੰਗ ਕਾਰਨ ਵਿਵਾਦ ਹੋ ਚੁੱਕੇ ਹਨ। ਇਸ ਨੂੰ ਰੋਕਣ ਲਈ, ਨਗਰ ਨਿਗਮ ਹਾਊਸ ਵਿੱਚ ਕੌਂਸਲਰਾਂ ਨੂੰ ਹੱਥ ਚੁੱਕ ਕੇ ਵੋਟ ਪਾਉਣ ਦਾ ਪ੍ਰਸਤਾਵ ਪਾਸ ਕੀਤਾ ਗਿਆ, ਜਿਸ ਨੂੰ ਹੁਣ ਪ੍ਰਸ਼ਾਸਨ ਨੇ ਮਨਜ਼ੂਰੀ ਦੇ ਦਿੱਤੀ ਹੈ।
- TV9 Punjabi
- Updated on: Feb 22, 2025
- 6:38 am
‘ਸਭ ਫੜ੍ਹੇ ਜਾਣਗੇ…’ ਕਰਾਸ ਵੋਟਿੰਗ ਕਰਨ ਵਾਲਿਆਂ ਦੀ ਪਹਿਚਾਣ ਕਰੇਗੀ AAP ਤੇ ਕਾਂਗਰਸ
'ਆਪ' ਅਤੇ ਕਾਂਗਰਸ ਨੂੰ ਸ਼ੁਰੂ ਤੋਂ ਹੀ ਸ਼ੱਕ ਸੀ ਕਿ ਭਾਜਪਾ ਕੋਈ ਖੇਡ ਖੇਡ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਕਾਂਗਰਸ ਅਤੇ 'ਆਪ' ਨੇ ਚੋਣਾਂ ਤੋਂ ਚਾਰ ਦਿਨ ਪਹਿਲਾਂ ਚੰਡੀਗੜ੍ਹ ਤੋਂ ਆਪਣੇ ਕੌਂਸਲਰਾਂ ਨੂੰ ਕੱਢ ਦਿੱਤਾ। ਕਾਂਗਰਸ ਨੇ ਲੁਧਿਆਣਾ ਵਿੱਚ ਆਪਣੇ ਕੌਂਸਲਰ ਰੱਖੇ, ਜਦੋਂ ਕਿ 'ਆਪ' ਨੇ ਰੋਪੜ ਵਿੱਚ ਆਪਣੇ ਕੌਂਸਲਰ ਰੱਖੇ।
- TV9 Punjabi
- Updated on: Jan 31, 2025
- 8:02 am
Chandigarh Mayor Elections: ਭਾਜਪਾ ਦੇ ਹਰਪ੍ਰੀਤ ਬਬਲਾ ਬਣੇ ਨਵੇਂ ਮੇਅਰ… ਕਿਵੇਂ ਜਿੱਤੀ BJP ?
ਚੰਡੀਗੜ੍ਹ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਹੋਣ ਚੋਣ ਵਿੱਚ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ। ਜਿੱਥੇ ਇੰਡੀਆ ਗੱਠਜੋੜ (ਕਾਂਗਰਸ+ਆਮ ਆਦਮੀ ਪਾਰਟੀ) ਕੋਲ ਬਹੁਮਤ ਦੇ ਅੰਕੜੇ ਤੋਂ ਇੱਕ ਵੱਧ ਕੌਂਸਲਰ ਦੀ ਵੱਧ ਸੀ। ਪਰ ਫਿਰ ਵੀ ਜਦੋਂ ਵੋਟਿੰਗ ਹੋਈ ਤਾਂ 3 ਕੌਂਸਲਰਾਂ ਨੇ ਕਰਾਸ ਵੋਟਿੰਗ ਕਰ ਦਿੱਤੀ।
- TV9 Punjabi
- Updated on: Jan 30, 2025
- 12:35 pm
Chandigarh Mayor Election: ਭਾਜਪਾ ਜਿੱਤੀ, ਕਾਂਗਰਸ ਜਿੱਤੀ, ਪਰ ਜਿੱਤੀ ਹੋਈ ਬਾਜ਼ੀ ਹਾਰ ਗਈ AAP…
ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਆਪਣਾ ਕਿਲ੍ਹਾ ਬਚਾਉਣ ਵਿੱਚ ਅਸਫ਼ਲ ਰਹੀ ਹੈ। ਵੀਰਵਾਰ ਨੂੰ ਸਵੇਰ ਵੇਲੇ ਜਦੋਂ ਮੌਜੂਦਾ ਮੇਅਰ ਕੁਲਦੀਪ ਕੁਮਾਰ ਨੂੰ ਹਾਈਕੋਰਟ ਨੇ ਜ਼ਮਾਨਤ ਮਿਲ ਗਈ ਸੀ ਤਾਂ ਲੱਗ ਰਿਹਾ ਸੀ ਕਿ ਇੰਡੀਆ ਗੱਠਜੋੜ ਦੇ ਬਹੁਮਤ ਨਾਲ ਆਮ ਆਦਮੀ ਪਾਰਟੀ ਦੇ ਮੇਅਰ ਅਹੁਦੇ ਦਾ ਉਮੀਦਵਾਰ ਜਿੱਤ ਜਾਵੇਗਾ। ਪਰ ਨਤੀਜਾ ਆਇਆ ਤਾਂ ਪੂਰੀ ਬਾਜ਼ੀ ਹੀ ਪਲਟ ਗਈ।
- Jarnail Singh
- Updated on: Jan 30, 2025
- 10:26 am
Chandigarh Nagar Nigam Chunav: 32 ਕਰੋੜ ਦੀ ਜਾਇਦਾਦ, ਪਿਤਾ ਕਰਨਲ ਤੇ ਪਤੀ ਕਾਂਗਰਸੀ…ਕੌਣ ਹਨ ਹਰਪ੍ਰੀਤ ਬਬਲਾ, ਜਿਨ੍ਹਾਂ ਨੇ ਜਿੱਤੀ ਚੰਡੀਗੜ੍ਹ ਮੇਅਰ ਦੀ ਚੋਣ?
Harpreet Babbla: 56 ਸਾਲਾ ਹਰਪ੍ਰੀਤ ਕੌਰ ਬਬਲਾ ਨੇ ਦੇਹਰਾਦੂਨ ਤੋਂ ਪੜ੍ਹਾਈ ਕੀਤੀ ਹੈ। ਹਰਪ੍ਰੀਤ ਕੌਰ ਦੇ ਪਿਤਾ ਫੌਜ ਵਿੱਚ ਸੀਨੀਅਰ ਅਧਿਕਾਰੀ ਸਨ। ਹਰਪ੍ਰੀਤ ਦੇ ਪਿਤਾ ਰਿਟਾਇਰਮੈਂਟ ਦੇ ਸਮੇਂ ਕਰਨਲ ਸਨ। ਬਬਲਾ ਦੇ ਦੋ ਪੁੱਤਰ ਹਨ, ਜਿਨ੍ਹਾਂ ਵਿੱਚੋਂ ਇੱਕ ਵਕੀਲ ਹੈ ਅਤੇ ਦੂਜਾ ਰੀਅਲ ਅਸਟੇਟ ਖੇਤਰ ਵਿੱਚ ਸਰਗਰਮ ਹਨ।ਨਵੇਂ ਮੇਅਰ ਬਣੇ ਹਰਪ੍ਰੀਤ ਬਬਲਾ ਕੌਣ ਹਨ, ਆਓ ਜਾਣਦੇ ਹਾਂ ਵਿਸਥਾਰ ਨਾਲ...
- Amanpreet Kaur
- Updated on: Jan 30, 2025
- 1:27 pm
Chadigarh Mayor Election: ਕਾਂਗਰਸੀ ਕੌਂਸਲਰਾਂ ਨੇ ਕੀਤੀ ਕਰਾਸ ਵੋਟਿੰਗ, ਆਮ ਆਦਮੀ ਪਾਰਟੀ ਦਾ ਇਲਾਜ਼
ਚੰਡੀਗੜ੍ਹ ਨਗਰ ਨਿਗਮ ਲਈ ਅੱਜ ਨਵੇਂ ਮੇਅਰ ਦੀ ਚੋਣ ਕੀਤੀ ਜਾ ਰਹੀ ਹੈ। ਬੇਸ਼ੱਕ ਚੰਡੀਗੜ੍ਹ ਵਿੱਚ MC ਪੰਜ ਸਾਲ ਵਿੱਚ ਇੱਕ ਵਾਰ ਹੀ ਚੁਣੇ ਜਾਂਦੇ ਹਨ। ਪਰ ਮੇਅਰ ਦੀ ਚੋਣ ਹਰ ਸਾਲ ਹੁੰਦੀ ਹੈ। ਮੇਅਰ ਬਣਾਉਣ ਲਈ 19 ਮੈਂਬਰਾਂ ਦਾ ਸਮਰਥਨ ਚਾਹੀਦਾ ਹੈ।
- Jarnail Singh
- Updated on: Jan 30, 2025
- 12:25 pm