ਚੰਡੀਗੜ੍ਹ ਮੇਅਰ ਚੋਣ: ਵੋਟਿੰਗ ਤੋਂ ਇੱਕ ਦਿਨ ਪਹਿਲਾਂ ਹਾਈਕੋਰਟ ਪਹੁੰਚੀ AAP, ਰੱਖੀ ਇਹ ਮੰਗ
ਚੰਡੀਗੜ੍ਹ ਆਮ ਆਦਮੀ ਪਾਰਟੀ ਦੇ ਸਹਿ-ਇੰਚਾਰਜ ਡਾ. ਸੰਨੀ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਮੇਅਰ ਚੋਣ ਪੂਰੀ ਪਾਰਦਰਸ਼ਕਤਾ ਨਾਲ ਹੋਣ, ਇਸ ਦੇ ਲਈ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਹੈ। ਦੂਜੇ ਪਾਸੇ, ਵੋਟਿੰਗ ਤੋਂ ਪਹਿਲਾਂ ਭਾਜਪਾ ਨੇ ਆਪਣੇ ਕੌਂਸਲਰਾਂ ਨੂੰ ਮੋਰਨੀ ਹਿੱਲ ਰਿਜ਼ੋਰਟ 'ਚ ਭੇਜ ਦਿੱਤਾ ਹੈ। ਭਾਜਪਾ ਨੂੰ ਖ਼ਦਸ਼ਾ ਹੈ ਕਿ ਕਿਤੇ ਕੋਈ ਕੌਂਸਲਰ ਪਲਟ ਨਾ ਜਾਵੇ। ਉੱਥੇ, ਹੀ ਆਮ ਆਦਮੀ ਪਾਰਟੀ ਵੀ ਆਪਣੇ ਕੌਂਸਲਰਾਂ 'ਤੇ ਨਜ਼ਰ ਬਣਾਏ ਰੱਖੇ ਹੋਏ ਹੈ ਤੇ ਪਾਰਟੀ ਨੇ ਆਪਣੇ ਕੌਂਸਲਰਾਂ ਨੂੰ ਰੋਪੜ 'ਚ ਰੱਖਿਆ ਹੋਇਆ ਹੈ।
ਚੰਡੀਗੜ੍ਹ ਨਗਰ ਨਿਗਮ ‘ਚ ਮੇਅਰ ਚੋਣ ਨੂੰ ਇੱਕ ਦਿਨ ਬਾਕੀ ਹੈ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਹੈ। ਪਾਰਟੀ ਨੇ ਮੇਅਰ ਉਮੀਦਵਾਰ ਯੋਗੇਸ਼ ਢੀਂਗਰਾ ਵੱਲੋ ਪਟੀਸ਼ਨ ਦਾਇਰ ਕੀਤੀ ਹੈ, ਜਿਸ ‘ਚ ਮੇਅਰ ਚੋਣ ਹਾਈਕੋਰਟ ਦੀ ਨਿਗਰਾਨੀ ‘ਚ ਕਰਵਾਉਣ ਦੀ ਮੰਗ ਕੀਤੀ ਗਈ ਹੈ। ਇਸ ਨੂੰ ਲੈ ਕੇ ਅੱਜ ਸੁਣਵਾਈ ਹੋਵੇਗੀ।
ਚੰਡੀਗੜ੍ਹ ਆਮ ਆਦਮੀ ਪਾਰਟੀ ਦੇ ਸਹਿ-ਇੰਚਾਰਜ ਡਾ. ਸੰਨੀ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਮੇਅਰ ਚੋਣ ਪੂਰੀ ਪਾਰਦਰਸ਼ਕਤਾ ਨਾਲ ਹੋਣ, ਇਸ ਦੇ ਲਈ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਹੈ। ਦੂਜੇ ਪਾਸੇ, ਵੋਟਿੰਗ ਤੋਂ ਪਹਿਲਾਂ ਭਾਜਪਾ ਨੇ ਆਪਣੇ ਕੌਂਸਲਰਾਂ ਨੂੰ ਮੋਰਨੀ ਹਿੱਲ ਰਿਜ਼ੋਰਟ ‘ਚ ਭੇਜ ਦਿੱਤਾ ਹੈ। ਭਾਜਪਾ ਨੂੰ ਖ਼ਦਸ਼ਾ ਹੈ ਕਿ ਕਿਤੇ ਕੋਈ ਕੌਂਸਲਰ ਪਲਟ ਨਾ ਜਾਵੇ। ਉੱਥੇ, ਹੀ ਆਮ ਆਦਮੀ ਪਾਰਟੀ ਵੀ ਆਪਣੇ ਕੌਂਸਲਰਾਂ ‘ਤੇ ਨਜ਼ਰ ਬਣਾਏ ਰੱਖੇ ਹੋਏ ਹੈ ਤੇ ਪਾਰਟੀ ਨੇ ਆਪਣੇ ਕੌਂਸਲਰਾਂ ਨੂੰ ਰੋਪੜ ‘ਚ ਰੱਖਿਆ ਹੋਇਆ ਹੈ। ਦੋਵੇਂ ਹੀ ਪਾਰਟੀਆਂ ਨੂੰ ਮੌਕੇ ‘ਤੇ ਬਾਜ਼ੀ ਪਲਟਣ ਦਾ ਡਰ ਹੈ।
ਇਸ ਵਿਚਕਾਰ ਭਾਜਪਾ ਆਗੂਆਂ ਨਾਲ ਆਮ ਆਦਮੀ ਪਾਟੀ ਕੌਂਸਲਰਾਂ ਦੀ ਨਜ਼ਦੀਕੀਆਂ ਵੱਧਦੀਆਂ ਨਜ਼ਰ ਆਈਆਂ। ਸੈਕਟਰ-22 ‘ਚ ਨਗਰ ਨਿਗਮ ਦੇ ਇੱਕ ਪ੍ਰੋਗਰਾਮ ‘ਚ ਮੇਅਰ ਹਰਪ੍ਰੀਤ ਕੌਰ ਬਬਲਾ ਨਾਲ ਆਮ ਆਦਮੀ ਪਾਟੀ ਦੇ ਤਿੰਨ ਕੌਂਸਲਰ ਸਟੇਜ ਸਾਂਝੀ ਕਰਦੇ ਨਜ਼ਰ ਆਏ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸਹਿ-ਇੰਚਾਰਜ ਸੰਨੀ ਸਿੰਘ ਆਹਲੂਵਾਲੀਆ ਮੌਕੇ ‘ਤੇ ਪਹੁੰਚ ਗਏ। ਇਸ ਤੋਂ ਪਹਿਲਾਂ ਹੀ 2 ਕੌਂਸਲਰ ਜਾ ਚੁੱਕੇ ਸਨ। ਆਹਲੂਵਾਲੀਆ ਨੇ ਕੌਂਸਲਰ ਦਮਨਪ੍ਰੀਤ ਬਾਦਲ ਨਾਲ ਕਾਫ਼ੀ ਸਮਾਂ ਕੱਟਿਆ ਤੇ ਦੁਪਹਿਰ ਦਾ ਖਾਣਾ ਵੀ ਉਨ੍ਹਾਂ ਨਾ ਕੀਤਾ।
ਦਮਨਪ੍ਰੀਤ ਸਿੰਘ ਬਾਦਲ ਨੇ ਵੋਟ ਦੇਣ ਨੂੰ ਲੈ ਕੇ ਪੁੱਛੇ ਗਏ ਸਵਾਲ ‘ਤੇ ਕਿਹਾ ਕਿ ਇਸ ਵਾਰ ਵੋਟਿੰਗ ਸਾਰਿਆਂ ਦੇ ਸਾਹਮਣੇ ਹੋਣੀ ਹੈ, ਉੱਥੇ ਦੇਖ ਲੈਣਾ ਕਿ ਮੈਂ ਕਿਸ ਨੂੰ ਵੋਟ ਦੇਵਾਂਗਾ। ਉਨ੍ਹਾਂ ਨੇ ਕਿਹਾ ਕਿ ਇਹ ਮੇਰੇ ਵਾਰਡ ਦਾ ਪ੍ਰੋਗਰਾਮ ਸੀ, ਇਸ ਲਈ ਮੇਰੇ ਆਉਣਾ ਜ਼ਰੂਰੀ ਸੀ।
ਨਜ਼ਦੀਕੀ ਮੁਕਾਬਲਾ
ਚੰਡੀਗੜ੍ਹ ਨਗਰ ਨਿਗਮ ਚ ਕੁੱਲ 35 ਕੌਂਸਲਰ ਹਨ। ਇੱਕ ਪਾਰਟੀ ਨੂੰ ਮੇਅਰ ਦੀ ਸੀਟ ਜਿੱਤਣ ਲਈ 19 ਵੋਟਾਂ ਦੀ ਲੋੜ ਹੁੰਦੀ ਹੈ। ਭਾਜਪਾ ਕੋਲ ਚੋਣ ਲਈ ਸਭ ਤੋਂ ਵੱਧ ਵੋਟਾਂ ਹਨ, ਜਿਸ ਚ 18 ਕੌਂਸਲਰ ਹਨ। ਆਪ ਕੋਲ 11 ਹਨ। ਕਾਂਗਰਸ ਕੋਲ 7 ਵੋਟਾਂ ਹਨ, ਜਿਸ ਚ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਇੱਕ ਵੋਟ ਹੈ। ਆਪ ਅਤੇ ਕਾਂਗਰਸ ਦੀਆਂ ਕੁੱਲ ਵੋਟਾਂ 18 ਹਨ। ਨਿਗਮ ਚ ਬਹੁਮਤ ਲਈ 19 ਵੋਟਾਂ ਦੀ ਲੋੜ ਹੁੰਦੀ ਹੈ, ਕੁੱਲ 35 ਕੌਂਸਲਰ ਹਨ। ਭਾਜਪਾ ਤੇ ਕਾਂਗਰਸ ਗਠਜੋੜ ਦੋਵਾਂ ਨੂੰ ਜਿੱਤਣ ਲਈ ਇੱਕ-ਇੱਕ ਵੋਟ ਦੀ ਲੋੜ ਹੈ। ਚੋਣ ਮੁਕਾਬਲਾ ਹੁਣ ਬਹੁਤ ਨਜ਼ਦੀਕੀ ਜਾਪਦਾ ਹੈ।


