ਚੰਡੀਗੜ੍ਹ: ਮੇਅਰ ਅਹੁਦੇ ਦੇ ਲਈ ਨਾਮਜ਼ਦਗੀ ਅੱਜ, ‘ਆਪ’ ਨੇ ਆਪਣੇ ਕੌਂਸਲਰ ਪੰਜਾਬ ਭੇਜੇ, ਜਾਣੋ ਕੀ ਹਨ ਸਮੀਕਰਨ?
ਆਮ ਆਦਮੀ ਪਾਰਟੀ ਕੋਲ 11 ਕੌਂਸਲਰ ਹਨ, ਕਾਂਗਰਸ ਕੋਲ 6 ਕੌਂਸਲਰ ਕੇ ਇੱਕ ਸਾਂਸਦ ਹੈ, ਜਦਕਿ ਭਾਜਪਾ ਕੋਲ 18 ਕੌਂਸਲਰ ਹਨ। 22 ਜਨਵਰੀ, 2026 ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਨਾਮਜ਼ਦਗੀ ਦਾਖਲ ਕਰਨ ਦਾ ਦਿਨ ਹੈ। ਨਾਮਜ਼ਦਗੀ ਕਿਸੇ ਵੀ ਦਿਨ ਵਾਪਸ ਲਈ ਜਾ ਸਕਦੀ ਹੈ। ਪਹਿਲੀ ਵਾਰ ਹੈ ਕਿ ਜਦੋਂ ਵੋਟਿੰਗ ਹੱਥ ਖੜ੍ਹੇ ਕਰਕੇ ਹੋਵੇਗੀ।
ਚੰਡੀਗੜ੍ਹ ‘ਚ ਮੇਅਰ ਅਹੁਦੇ ਦੇ ਲਈ ਨਾਮਜ਼ਦਗੀਆਂ ਅੱਜ ਤੋਂ ਦਾਖਲ ਕੀਤੀਆਂ ਜਾਣਗੀਆਂ। 10 ਵਜੇ ਤੋਂ 5 ਵਜੇ ਤੱਕ ਵੱਖ-ਵੱਖ ਪਾਰਟੀਆਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ। ਆਮ ਆਦਮੀ ਪਾਰਟੀ ਵੱਲੋਂ ਆਪਣਾ ਉਮੀਦਵਾਰ ਤੈਅ ਕੀਤਾ ਜਾ ਚੁੱਕਿਆ ਹੈ। ਕਾਂਗਰਸ ਨੇ ਵੀ ਸੀਨੀਅਰ ਤੇ ਡਿਪਟੀ ਮੇਅਰ ਦੇ ਅਹੁਦਿਆਂ ਦੇ ਲਈ ਨਾਮ ਤੈਅ ਕਰ ਲਏ ਹਨ। ਇਸ ਦੇ ਲਈ ਸਾਂਸਦ ਮਨੀਸ਼ ਤਿਵਾਰੀ ਤੇ ਪ੍ਰਦੇਸ਼ ਪ੍ਰਧਾਨ ਐਚ ਐਸ ਲੱਕੀ ਦੀ ਅਗੁਵਾਈ ‘ਚ ਕੌਂਸਲਰਾਂ ਦੀ ਲੰਬੀ ਬੈਠਕ ਹੋਈ ਹੈ।
ਦੂਜੇ ਪਾਸੇ, ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਹੀ ਮੇਅਰ ਅਹੁਦੇ ਦੇ ਲਈ ਉਮੀਦਵਾਰ ਦੇ ਨਾਮ ‘ਤੇ ਮੋਹਰ ਲਗਾਈ ਜਾਣੀ ਹੈ। ਆਮ ਆਦਮੀ ਪਾਰਟੀ ਦੇ ਕੌਂਸਲਰ ਭਾਜਪਾ ਦੇ ਸੰਪਰਕ ‘ਚ ਹੋ ਸਕਦੇ ਹਨ। ਪਾਰਟੀ ਨੇ ਉਨ੍ਹਾਂ ਨੂੰ ਵਿਧਾਨ ਸਭਾ ਦੇ ਉਪ ਸਪੀਕਰ ਜੈ ਸਿੰਘ ਰੋਡੀ ਦੇ ਰੋਪੜ ਇਲਾਕੇ ‘ਚ ਇੱਕ ਹੋਟਲ ‘ਚ ਰੱਖਿਆ ਹੋਇਆ ਹੈ। ਅੱਜ ਦੁਪਹਿਰ ਦੇ ਸਮੇਂ ਉਨ੍ਹਾਂ ਕੌਂਸਲਰਾਂ ਨੂੰ ਹੀ ਲੈ ਕੇ ਜਾਇਆ ਜਾਵੇਗਾ, ਜਿਨ੍ਹਾਂ ਵੱਲੋਂ ਨਾਮਜ਼ਦਗੀ ਕਰਵਾਈ ਜਾਵੇਗੀ ਜਾਂ ਉਮਦੀਵਾਰ ਕੌਂਸਲਰਾਂ ਨੂੰ ਲਿਆਇਆ ਜਾਵੇਗਾ। ਜਦਕਿ ਚੋਣਾਂ ਤੱਕ ਸਾਰੇ 11 ਕੌਂਸਲਰ ਚੰਡੀਗੜ੍ਹ ਤੋਂ ਬਾਹਰ ਰਹਿਣਗੇ।
ਦੱਸ ਦੇਈਏ ਕਿ ਆਮ ਆਦਮੀ ਪਾਰਟੀ ਕੋਲ 11 ਕੌਂਸਲਰ ਹਨ, ਕਾਂਗਰਸ ਕੋਲ 6 ਕੌਂਸਲਰ ਕੇ ਇੱਕ ਸਾਂਸਦ ਹੈ, ਜਦਕਿ ਭਾਜਪਾ ਕੋਲ 18 ਕੌਂਸਲਰ ਹਨ। 22 ਜਨਵਰੀ, 2026 ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਨਾਮਜ਼ਦਗੀ ਦਾਖਲ ਕਰਨ ਦਾ ਦਿਨ ਹੈ। ਨਾਮਜ਼ਦਗੀ ਕਿਸੇ ਵੀ ਦਿਨ ਵਾਪਸ ਲਈ ਜਾ ਸਕਦੀ ਹੈ। ਪਹਿਲੀ ਵਾਰ ਹੈ ਕਿ ਜਦੋਂ ਵੋਟਿੰਗ ਹੱਥ ਖੜ੍ਹੇ ਕਰਕੇ ਹੋਵੇਗੀ।
ਕਾਂਗਰਸ ਤੇ ਆਪ ਦੇ ਕੋਲ ਸਾਂਸਦ ਦੇ ਵੋਟ ਮਿਲਾ ਕੇ ਭਾਜਪਾ ਦੇ ਬਰਾਬਰ ਵੋਟ ਹਨ। ਅਜਿਹੇ ‘ਚ ਮੇਅਰ ਅਹੁਦੇ ਦੇ ਲਈ ਦੋਵੇਂ ਧੜਿਆਂ ਨੂੰ ਸਿਰਫ਼ ਇੱਕ ਹੋਰ ਕੌਂਸਲਰ ਦੀ ਲੋੜ ਹੈ। ਇਹੀ ਕਾਰਨ ਹੈ ਕਿ ਜੋੜ-ਤੋੜ ਦੀ ਰਾਜਨੀਤੀ ਤੇਜ਼ ਹੋ ਗਈ ਹੈ। ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਚੋਣ ਲੜਦੇ ਹੋਏ 36 ‘ਚੋਂ 14 ਸੀਟਾਂ ਜਿੱਤੀਆਂ ਸਨ, ਪਰ ਬਹੁਮਤ ਨਹੀਂ ਹਾਸਲ ਕਰ ਸਕੀ
ਹੁਣ ਤੱਕ ਚੁਣੇ ਗਏ ਚਾਰ ਮੇਅਰ ‘ਚੋਂ 3 ਵਾਰ ਭਾਜਪਾ ਦਾ ਮੇਅਰ ਬਣਿਆ ਹੈ। ‘ਆਪ’ ਦੇ ਕੁਲਦੀਪ ਕੁਮਾਰ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਮੇਅਰ ਬਣੇ ਸਨ। ਦਸੰਬਰ 2021 ਤੋਂ ਬਾਅਦ ਸਮੀਕਰਨ ਪੂਰੀ ਤਰ੍ਹਾਂ ਬਦਲ ਗਏ ਹਨ। ਭਾਜਪਾ ਨੇ ਜੋੜ-ਤੋੜ ਦੀ ਰਾਜਨੀਤੀ ‘ਚ ਬੜ੍ਹਤ ਬਣਾ ਰੱਖੀ ਹੈ।


