ਚੰਡੀਗੜ੍ਹ ਨਗਰ-ਨਿਗਮ ਬੈਠਕ ‘ਚ ਭਿੜੇ ਕੌਂਸਲਰ, ਬਾਕੀ ਆਗੂਆਂ ਨੇ ਕੀਤਾ ਬਚਾਅ, Video
ਭਾਜਪਾ ਦੇ ਕੌਂਸਲਰ ਨੇ ਕਿਹਾ ਕਿ ਨੀਂਹ ਪੱਧਰ ਦੀ ਪਲੇਟ 'ਤੇ ਮੇਅਰ, ਡਿਪਟੀ ਮੇਅਰ ਤੇ ਕੌਂਸਲਰਾ ਦਾ ਲਿਖਿਆ ਜਾ ਰਿਹਾ ਹੈ। ਗੁਰਬਖਸ਼ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ 'ਤੇ ਲਗਾਏ ਗਏ ਪੋਲ 'ਤੇ ਵੀ ਉਨ੍ਹਾਂ ਦਾ ਨਾਮ ਨਹੀਂ ਹੈ ਤੇ ਅਜਿਹੇ ਪ੍ਰੋਗਰਾਮਾਂ 'ਚ ਕੌਂਸਲਰਾ ਨੂੰ ਸ਼ਾਮਲ ਹੋਣ ਦਾ ਸੱਦਾ ਨਹੀਂ ਦਿੱਤਾ ਜਾ ਰਿਹਾ। ਇਸ ਵਿਚਕਾਰ ਗੱਲ ਨਿੱਜੀ ਇਲਜ਼ਾਮਾਂ ਤੱਕ ਵੱਧ ਗਈ।
ਚੰਡੀਗੜ੍ਹ ਨਗਰ ਨਿਗਮ ਦੀ ਬੈਠਕ ‘ਚ ਅੱਜ ਹੰਗਾਮਾ ਹੋ ਗਿਆ। ਨੀਂਹ ਪੱਥਰ ਦੀ ਪਲੇਟ ‘ਤੇ ਨਾਮ ਲਿਖਣ ਨੂੰ ਲੈ ਕੇ ਸ਼ੁਰੂ ਹੋਈ ਗੱਲਬਾਤ ਝੜਪ ਤੱਕ ਪਹੁੰਚ ਗਈ। ਭਾਜਾਪ ਕੌਂਸਲਰ ਸੌਰਭ ਜੋਸ਼ੀ ਤੇ ਕਾਂਗਰਸ ਕੌਂਸਲਰ ਸਚਿਨ ਗਾਲਿਬ ਕੁਰਸੀਆਂ ਤੋਂ ਉੱਠ ਕੇ ਆਪਸ ‘ਚ ਭਿੜ ਪਏ। ਬਾਅਦ ‘ਚ ਬਾਕੀ ਕੌਂਸਲਰਾਂ ਨੇ ਆ ਕੇ ਬਚਾਅ ਕੀਤਾ। ਭਾਜਪਾ ਦੇ ਕੌਂਸਲਰ ਗੁਰਬਖ਼ਸ਼ ਰਾਵਤ ਵੱਲੋਂ ਇਹ ਮੁੱਦਾ ਚੁੱਕਿਆ ਸੀ, ਜਿਸ ‘ਚ ਮਾਹੌਲ ਬੱਖ ਗਿਆ।
ਭਾਜਪਾ ਦੇ ਕੌਂਸਲਰ ਨੇ ਕਿਹਾ ਕਿ ਨੀਂਹ ਪੱਧਰ ਦੀ ਪਲੇਟ ‘ਤੇ ਮੇਅਰ, ਡਿਪਟੀ ਮੇਅਰ ਤੇ ਕੌਂਸਲਰਾ ਦਾ ਲਿਖਿਆ ਜਾ ਰਿਹਾ ਹੈ। ਗੁਰਬਖਸ਼ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ‘ਤੇ ਲਗਾਏ ਗਏ ਪੋਲ ‘ਤੇ ਵੀ ਉਨ੍ਹਾਂ ਦਾ ਨਾਮ ਨਹੀਂ ਹੈ ਤੇ ਅਜਿਹੇ ਪ੍ਰੋਗਰਾਮਾਂ ‘ਚ ਕੌਂਸਲਰਾ ਨੂੰ ਸ਼ਾਮਲ ਹੋਣ ਦਾ ਸੱਦਾ ਨਹੀਂ ਦਿੱਤਾ ਜਾ ਰਿਹਾ। ਇਸ ਵਿਚਕਾਰ ਗੱਲ ਨਿੱਜੀ ਇਲਜ਼ਾਮਾਂ ਤੱਕ ਵੱਧ ਗਈ।
ਇਸ ਦੌਰਾਨ ਭਾਜਪਾ ਦੇ ਕੌਂਸਲਰ ਸੌਰਭ ਜੋਸ਼ੀ ਨੇ ਸਾਂਸਦ ਮਨੀਸ਼ ਤਿਵਾਰੀ ਨੂੰ ਘੇਰਿਆ। ਉਨ੍ਹਾਂ ਨੇ ਨੇਮ ਪਲੇਟ ਚੁੱਕ ਕੇ ਕਿਹਾ ਕਿ ਸਾਂਸਦ ਸਾਹਿਬ ਰਹਿੰਦੇ ਕਿੱਥੇ ਹਨ। ਉਹ ਸ਼ਨੀਵਾਰ-ਐਤਵਾਰ ਵਾਲੇ ਸਾਂਸਦ ਹੈ। ਇਸ ‘ਤੇ ਕਾਂਗਰਸ ਦੇ ਕੌਂਸਲਰ ਸਚਿਨ ਭੜਕ ਗਏ ਤੇ ਉਹ ਇੱਕ ਦੂਜੇ ਨਾਲ ਬਹਿਸ ਕਰਨ ਲੱਗੇ ਤੇ ਇੱਕ ਦੂਜੇ ਨਾਲ ਧੱਕਾ-ਮੁੱਕੀ ਕਰਨ ਲੱਗੇ। ਮਾਹੌਲ ਇੰਨਾ ਭੱਖ ਗਿਆ ਕਿ ਬਾਕੀ ਕੌਂਸਲਰਾਂ ਨੂੰ ਬਚਾਅ ਕਰਨਾ ਪਿਆ।
ਇਸ ਤੋਂ ਪਹਿਲਾਂ ਸੀਨੀਅਰ ਡਿਪਟੀ ਮੇਅਰ ਜਸਬੀਰ ਬੰਟੀ ਨੇ ਟੇਬਲ ਏਜੰਡੇ ਨੂੰ ਲੈ ਕੇ ਸਵਾਲ ਚੁੱਕੇ। ਕਮਿਊਨਟੀ ਸੈਂਟਰ ਦੀ ਬੂਕਿੰਗ ਨੂੰ ਲੈ ਕੇ ਕੌਂਸਲਰ ਪ੍ਰੇਮ ਲਤਾ ਨੇ ਕਿਹਾ ਕਿ ਇਸ ਨੂੰ ਲੈ ਕੇ ਕੁੱਝ ਪਾਰਦਰਸ਼ਕਤਾ ਨਹੀਂ ਹੈ। ਇਸ ਗੱਲ ਨੂੰ ਲੈ ਕੇ ਉਨ੍ਹਾਂ ਦੀ ਮੇਅਰ ਨਾਲ ਵੀ ਬਹਿਸ ਹੋ ਗਈ। ਆਪਣੀ ਗੱਲ ਰੱਖਣ ਨੂੰ ਲੈ ਕੇ ਕੌਂਸਲਰ ਪ੍ਰੇਮ ਲਤਾ ਤੇ ਮੇਅਰ ਹਰਪ੍ਰੀਤ ਬਬਲਾ ਵਿਚਕਾਰ ਬਹਿਸ ਹੋ ਗਈ।


