ਪਾਕਿਸਤਾਨ ‘ਚ ਕ੍ਰਿਕਟਰ ਨਸੀਮ ਸ਼ਾਹ ਦੇ ਘਰ ‘ਤੇ ਹਮਲਾ, ਖੁੱਲ੍ਹੇਆਮ ਚੱਲੀਆਂ ਗੋਲੀਆਂ, ਪਰਿਵਾਰ ਬਾਰੇ ਇਹ ਅਪਡੇਟ
Attack on Naseem Shah House:ਪਾਕਿਸਤਾਨ 'ਚ ਕ੍ਰਿਕਟਰ ਵੀ ਸੁਰੱਖਿਅਤ ਨਹੀਂ ਜਾਪਦੇ। ਜੇਕਰ ਇਹ ਸੱਚ ਹੁੰਦਾ, ਤਾਂ ਨਸੀਮ ਸ਼ਾਹ ਦੇ ਘਰ 'ਤੇ ਹਮਲਾ ਨਾ ਹੁੰਦਾ। ਉਨ੍ਹਾਂ ਦੇ ਘਰ 'ਤੇ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ।
ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਦੇ ਘਰ ‘ਤੇ ਹਮਲਾ ਕੀਤਾ ਗਿਆ ਹੈ। ਹਮਲੇ ‘ਚ ਗੋਲੀਆਂ ਚੱਲੀਆਂ, ਜਿਸ ਨਾਲ ਘਰ ਦੇ ਸਮਾਨ ਨੂੰ ਨੁਕਸਾਨ ਪਹੁੰਚਿਆ। ਨਸੀਮ ਸ਼ਾਹ ਦਾ ਘਰ, ਜਿਸ ‘ਤੇ ਗੋਲੀਬਾਰੀ ਕੀਤੀ ਗਈ, ਉਸ ਦਾ ਨਾਮ ਹੁਜਰ (Hujra) ਤੇ ਇਹ ਖੈਬਰ ਪਖਤੂਨਖਵਾ ਦੇ ਲੋਅਰ ਡਿਰ ਜ਼ਿਲ੍ਹੇ ‘ਚ ਸਥਿਤ ਹੈ। ਹਮਲੇ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਨ੍ਹਾਂ ਚੀਜ਼ਾਂ ਨੂੰ ਨੁਕਸਾਨ, ਪਰਿਵਾਰ ਬਾਰੇ ਇਹ ਅਪਡੇਟ
ਜਾਣਕਾਰੀ ਅਨੁਸਾਰ, ਨਸੀਮ ਸ਼ਾਹ ਦੇ ਘਰ ‘ਤੇ ਖੁੱਲ੍ਹੇਆਮ ਗੋਲੀਆਂ ਚਲਾਈਆਂ ਗਈਆਂ, ਜਿਸ ਨਾਲ ਕਈ ਚੀਜ਼ਾਂ ਨੂੰ ਨੁਕਸਾਨ ਪਹੁੰਚਿਆ। ਹਮਲੇ ਵਿੱਚ ਨਸੀਮ ਸ਼ਾਹ ਦੀ ਖਿੜਕੀ, ਮੁੱਖ ਗੇਟ ਤੇ ਪਾਰਕਿੰਗ ਖੇਤਰ ਨੂੰ ਕਾਫ਼ੀ ਨੁਕਸਾਨ ਪਹੁੰਚਿਆ।
ਹਮਲੇ ਸਮੇਂ ਨਸੀਮ ਸ਼ਾਹ ਦਾ ਪਰਿਵਾਰ ਘਰ ‘ਚ ਸੀ। ਖੁਸ਼ਕਿਸਮਤੀ ਨਾਲ, ਉਨ੍ਹਾਂ ਦੀ ਜਾਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਹਮਲੇ ਤੋਂ ਪਰਿਵਾਰ ਦੇ ਸਾਰੇ ਮੈਂਬਰ ਡਰ ਗਏ ਸਨ, ਪਰ ਉਹ ਸੁਰੱਖਿਅਤ ਹਨ।
ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਘਰ ਦੀ ਸੁਰੱਖਿਆ ਵਧਾ ਦਿੱਤੀ ਗਈ
ਪੁਲਿਸ ਨੇ ਘਟਨਾ ‘ਚ ਸ਼ਾਮਲ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਨ੍ਹਾਂ ਤੋਂ ਪੁੱਛਗਿੱਛ ਕਰਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਮਲੇ ਤੋਂ ਬਾਅਦ, ਪੁਲਿਸ ਨੇ ਨਸੀਮ ਸ਼ਾਹ ਦੇ ਘਰ ਦੇ ਬਾਹਰ ਵੀ ਸੁਰੱਖਿਆ ਵਧਾ ਦਿੱਤੀ ਹੈ।
ਹਮਲੇ ਸਮੇਂ ਨਸੀਮ ਸ਼ਾਹ ਪਾਕਿਸਤਾਨ ਟੀਮ ਦੇ ਨਾਲ ਸੀ
ਜਿੱਥੋਂ ਤੱਕ ਨਸੀਮ ਸ਼ਾਹ ਦੀ ਗੱਲ ਹੈ, ਉਹ ਹਮਲੇ ਸਮੇਂ ਪਾਕਿਸਤਾਨ ਕ੍ਰਿਕਟ ਟੀਮ ਦੇ ਨਾਲ ਰਾਵਲਪਿੰਡੀ ‘ਚ ਸੀ। ਉਹ ਟੀਮ ਦੇ ਨਾਲ ਹੀ ਹਨ। ਨਸੀਮ ਸ਼ਾਹ ਨੂੰ ਸ਼੍ਰੀਲੰਕਾ ਵਿਰੁੱਧ ਤਿੰਨ ਮੈਚਾਂ ਦੀ ਇੱਕ ਰੋਜ਼ਾ ਸੀਰੀਜ਼ ਲਈ ਚੁਣਿਆ ਗਿਆ ਹੈ, ਜੋ ਕਿ 11 ਤੋਂ 15 ਨਵੰਬਰ ਦੇ ਵਿਚਕਾਰ ਖੇਡੀ ਜਾਵੇਗੀ।
ਇਹ ਵੀ ਪੜ੍ਹੋ
ਇੱਕ ਰੋਜ਼ਾ ਲੜੀ ਤੋਂ ਬਾਅਦ, ਨਸੀਮ ਸ਼ਾਹ ਤਿੰਨ ਦੇਸ਼ਾਂ ਦੀ ਟੀ-20 ਸੀਰੀਜ਼ ‘ਚ ਵੀ ਪਾਕਿਸਤਾਨ ਦੀ ਨੁਮਾਇੰਦਗੀ ਕਰਨਗੇ। ਜ਼ਿੰਬਾਬਵੇ ਤੇ ਸ਼੍ਰੀਲੰਕਾ ਦੇ ਨਾਲ ਤੀਜ਼ੀ ਟੀਮ ਪਾਕਿਸਤਾਨ ਹੋਵੇਗੀ। ਟੀ-20 ਮੈਚ 17 ਤੋਂ 29 ਨਵੰਬਰ ਦੇ ਵਿਚਕਾਰ ਰਾਵਲਪਿੰਡੀ ਤੇ ਲਾਹੌਰ ‘ਚ ਖੇਡੇ ਜਾਣਗੇ।


