IPL ਕੁਆਲੀਫਾਇਰ 2 ‘ਚ ਪੰਜਾਬ Vs ਮੁੰਬਈ: ਸਿੱਧੂ ਬੋਲੇ- ਹਰ ਕਿਸੇ ਦੀ ਜ਼ੁਬਾਨ ‘ਤੇ ਇੱਕੋ ਗੱਲ- ਪੰਜਾਬ ਜਿੱਤੇਗਾ
PBKS VS MI ਆਈਪੀਐਲ 2025 ਦੇ ਕੁਆਲੀਫਾਇਰ 2 ਵਿੱਚ ਪੰਜਾਬ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੁਕਾਬਲਾ ਹੋਣ ਜਾ ਰਿਹਾ ਹੈ। ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਹੈ, ਸ਼੍ਰੇਅਸ ਅਈਅਰ ਦੀ ਕਪਤਾਨੀ ਹੇਠ ਪੰਜਾਬ ਦੀ ਇਤਿਹਾਸ ਰੱਚਣ ਦੀ ਸਮਰੱਥਾ 'ਤੇ ਜ਼ੋਰ ਦਿੱਤਾ ਹੈ। ਇਹ ਮੈਚ ਅਹਿਮਦਾਬਾਦ ਵਿੱਚ ਹੋਵੇਗਾ।

ਆਈਪੀਐਲ 2025 ਕੁਆਲੀਫਾਇਰ 2 ਵਿੱਚ ਅੱਜ ਪੰਜਾਬ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਇੱਕ ਦਿਲਚਸਪ ਮੈਚ ਖੇਡਿਆ ਜਾਵੇਗਾ। ਮੈਚ ਤੋਂ ਪਹਿਲਾਂ ਸਾਬਕਾ ਕ੍ਰਿਕਟਰ ਅਤੇ ਕੁਮੈਂਟੇਟਰ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਟੀਮ ਦੀ ਪ੍ਰਸ਼ੰਸਾ ਕੀਤੀ ਹੈ। ਸਿੱਧੂ ਨੇ ਕਿਹਾ ਕਿ ਟੀਮ ਨੂੰ ਇਸ ਵਾਰ ਪੂਰੇ ਪੰਜਾਬ ਵਿੱਚ ਜਿੱਤਣ ਦੀ ਉਮੀਦ ਹੈ ਅਤੇ ਕਪਤਾਨ ਸ਼੍ਰੇਅਸ ਅਈਅਰ ਇਤਿਹਾਸ ਰਚ ਸਕਦੇ ਹਨ।
ਪੰਜਾਬ ਕਿੰਗਜ਼ ਨੂੰ ਪਹਿਲੀ ਵਾਰ ਆਈਪੀਐਲ ਪਲੇਆਫ ਵਿੱਚ ਲੈ ਜਾਣ ਵਾਲੇ ਸ਼੍ਰੇਅਸ ਅਈਅਰ ਇਸ ਤੋਂ ਪਹਿਲਾਂ ਦੋ ਹੋਰ ਟੀਮਾਂ ਨੂੰ ਵੀ ਪਲੇਆਫ ਵਿੱਚ ਲੈ ਜਾ ਚੁੱਕੇ ਹਨ। ਦਿੱਲੀ ਕੈਪੀਟਲਜ਼ ਦੀ ਕਪਤਾਨੀ ਵਿੱਚ, ਸ਼੍ਰੇਅਸ ਟੀਮ ਨੂੰ ਫਾਈਨਲ ਵਿੱਚ ਲੈ ਗਏ, ਹਾਲਾਂਕਿ ਉਹ ਖਿਤਾਬ ਜਿੱਤਣ ਤੋਂ ਖੁੰਝ ਗਏ।
2024 ਵਿੱਚ ਸ਼੍ਰੇਅਸ ਦੀ ਕਪਤਾਨੀ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਚੈਂਪੀਅਨ ਬਣਾਇਆ ਗਿਆ ਸੀ। ਹੁਣ ਪੰਜਾਬ ਕਿੰਗਜ਼ ਦੇ ਨਾਲ, ਉਹ ਆਪਣੀ ਤੀਜੀ ਟੀਮ ਨੂੰ ਪਲੇਆਫ ਤੋਂ ਫਾਈਨਲ ਅਤੇ ਖਿਤਾਬ ਤੱਕ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਹਨ।
ਸਿੱਧੂ ਬੋਲੇ- ਹਰ ਕੋਈ ਕਹਿ ਰਿਹਾ, ਪੰਜਾਬ ਜਿੱਤੇਗਾ
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ “ਤੁਸੀਂ ਕਿਸੇ ਵੀ ਸਟਾਲ ‘ਤੇ ਬੈਠੋਗੇ, ਤੁਸੀਂ ਕਿਸੇ ਵੀ ਢਾਬੇ ਦੇ ਮਾਲਕ ਨਾਲ ਬੈਠੋਗੇ… ਹਰ ਕੋਈ ਕਹਿੰਦਾ ਹੈ- ਭਾਜੀ, ਪੰਜਾਬ ਕਿਵੇਂ ਹਾਰਿਆ? ਭਾਜੀ, ਇਸ ਵਾਰ ਪੰਜਾਬ ਜਿੱਤੇਗਾ।
ਇੱਕ ਉਮੀਦ ਅਤੇ ਵਿਸ਼ਵਾਸ ਹੈ। ਬਹੁਤ ਸਮੇਂ ਤੋਂ- ਇੱਕ ਪੀੜ੍ਹੀ ਅੱਤਵਾਦ ਵਿੱਚ ਗੁਆਚ ਗਈ ਹੈ, ਦੂਜੀ ਪੀੜ੍ਹੀ ਨਸ਼ਿਆਂ ਵਿੱਚ ਅਤੇ ਤੀਜੀ ਪ੍ਰਵਾਸ ਕਰ ਰਹੀ ਹੈ। ਪਰ ਇਸ ਸਭ ਦੇ ਵਿਚਕਾਰ, ਪੰਜਾਬ ਲੜ ਰਿਹਾ ਹੈ। ਇਤਿਹਾਸ ਗਵਾਹ ਹੈ ਕਿ ਸਿੱਖ ਸਾਮਰਾਜ ਦੀ ਪ੍ਰੇਰਨਾ ਅਜੇ ਵੀ ਜ਼ਿੰਦਾ ਹੈ।
History Beckons – A lot at Stake for RCB and Punjab @PunjabKingsIPL@ShreyasIyer15 @mipaltan @hardikpandya7
.
.
Watch full video – https://t.co/D5gV7f2rQa
.
.#cricket #ipl #ipl2025 #playoffs #mumbaiindians #punjabkings ##hardikpandya #shreyasiyer pic.twitter.com/2kjHB2MRAiਇਹ ਵੀ ਪੜ੍ਹੋ
— Navjot Singh Sidhu (@sherryontopp) June 1, 2025
ਜੇਕਰ ਸ਼੍ਰੇਅਸ ਅਈਅਰ ਇਹ ਟਰਾਫੀ ਜਿੱਤ ਦੇ ਹਨ, ਤਾਂ ਇਤਿਹਾਸ ਰਚਿਆ ਜਾਵੇਗਾ। ਹਰ ਕੋਈ ਕਹੇਗਾ – ਇੱਕ ਕਪਤਾਨ ਸੀ ਜਿਸ ਨੇ ਸਕ੍ਰੈਪ ਤੋਂ ਇੱਕ ਟੀਮ ਬਣਾਈ ਅਤੇ ਉਸ ਨੂੰ ਜਿੱਤ ਵੀ ਦਿਵਾਈ।”
ਛੇਵੇਂ ਖਿਤਾਬ ‘ਤੇ ਮੁੰਬਈ ਇੰਡੀਅਨਜ਼ ਦੀਆਂ ਨਜ਼ਰਾਂ
ਸਿੱਧੂ ਨੇ ਕਿਹਾ ਕਿ ਦੂਜੇ ਪਾਸੇ, ਮੁੰਬਈ ਇੰਡੀਅਨਜ਼ ਇਸ ਸੀਜ਼ਨ ਵਿੱਚ ਆਪਣਾ ਛੇਵਾਂ ਆਈਪੀਐਲ ਖਿਤਾਬ ਜਿੱਤਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ। ਟੀਮ ਪਹਿਲਾਂ ਹੀ ਪੰਜ ਵਾਰ ਚੈਂਪੀਅਨ ਰਹਿ ਚੁੱਕੀ ਹੈ ਅਤੇ ਹੁਣ ਇਤਿਹਾਸ ਰਚਣ ਦੀ ਕੋਸ਼ਿਸ਼ ਕਰੇਗੀ।
ਮੈਚ ‘ਤੇ ਸਭ ਦੀਆਂ ਨਜ਼ਰਾਂ
ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਸਾਰਿਆਂ ਦਾ ਧਿਆਨ ਸ਼੍ਰੇਅਸ ਅਈਅਰ ਦੀ ਰਣਨੀਤੀ ਅਤੇ ਮੁੰਬਈ ਦੀ ਤਜਰਬੇਕਾਰ ਗੇਂਦਬਾਜ਼ੀ ‘ਤੇ ਹੋਵੇਗਾ। ਜੋ ਵੀ ਬਿਹਤਰ ਪ੍ਰਦਰਸ਼ਨ ਕਰੇਗਾ ਉਹ ਜਿੱਤੇਗਾ। ਜੇਕਰ ਦੋਵਾਂ ਟੀਮਾਂ ਵਿੱਚੋਂ ਕੋਈ ਵੀ ਜਿੱਤਦਾ ਹੈ, ਤਾਂ ਉਹ ਇਤਿਹਾਸ ਰਚਣ ਦੇ ਇੱਕ ਕਦਮ ਨੇੜੇ ਪਹੁੰਚ ਜਾਵੇਗਾ।