ਗੌਤਮ ਗੰਭੀਰ ਤੋਂ ਬਾਅਦ ਜ਼ਹੀਰ ਖਾਨ ਹੁਣ ਟੀਮ ਇੰਡੀਆ ਦੇ ਬਣ ਸਕਦੇ ਨੇ ਗੇਂਦਬਾਜ਼ੀ ਕੋਚ?
ਗੌਤਮ ਗੰਭੀਰ ਟੀਮ ਇੰਡੀਆ ਦੇ ਮੁੱਖ ਕੋਚ ਬਣ ਗਏ ਹਨ ਅਤੇ ਹੁਣ ਖਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਦੀ ਕੋਚਿੰਗ ਟੀਮ 'ਚ ਕੁਝ ਨਵੇਂ ਨਾਂ ਸ਼ਾਮਲ ਹੋਣ ਜਾ ਰਹੇ ਹਨ। ਖਬਰਾਂ ਦੀ ਮੰਨੀਏ ਤਾਂ ਜ਼ਹੀਰ ਖਾਨ ਟੀਮ ਇੰਡੀਆ ਨਾਲ ਗੇਂਦਬਾਜ਼ੀ ਕੋਚ ਦੇ ਰੂਪ 'ਚ ਸ਼ਾਮਲ ਹੋ ਸਕਦੇ ਹਨ। ਇਸ ਦੌੜ ਵਿੱਚ ਦੋ ਹੋਰ ਨਾਂ ਸ਼ਾਮਲ ਹਨ।
ਜ਼ਹੀਰ ਖਾਨ ਦੀ ਪੁਰਾਣੀ ਤਸਵੀਰ (pic credit: Rebecca Naden/PA Images via Getty Images)
ਗੌਤਮ ਗੰਭੀਰ ਟੀਮ ਇੰਡੀਆ ਦੇ ਮੁੱਖ ਕੋਚ ਬਣ ਗਏ ਹਨ, ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਮੰਗਲਵਾਰ ਨੂੰ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ। ਪਰ ਹੁਣ ਸਵਾਲ ਇਹ ਹੈ ਕਿ ਉਹਨਾਂ ਦੀ ਕੋਚਿੰਗ ਟੀਮ ਵਿਚ ਹੋਰ ਕੌਣ ਸ਼ਾਮਲ ਹੋਵੇਗਾ? ਖਬਰਾਂ ਹਨ ਕਿ ਗੌਤਮ ਗੰਭੀਰ ਦੀ ਕੋਚਿੰਗ ਟੀਮ ‘ਚ ਨਵਾਂ ਬੱਲੇਬਾਜ਼ੀ ਕੋਚ ਅਤੇ ਗੇਂਦਬਾਜ਼ੀ ਕੋਚ ਸ਼ਾਮਲ ਹੋਣ ਜਾ ਰਿਹਾ ਹੈ। ਇਨ੍ਹਾਂ ਅਹੁਦਿਆਂ ਲਈ ਕਈ ਵੱਡੇ ਖਿਡਾਰੀਆਂ ਦੇ ਨਾਂ ਸਾਹਮਣੇ ਆ ਰਹੇ ਹਨ। ਵੱਡੀ ਖਬਰ ਇਹ ਹੈ ਕਿ ਟੀਮ ਇੰਡੀਆ ਨੂੰ 2011 ‘ਚ ਵਿਸ਼ਵ ਕੱਪ ਦਿਵਾਉਣ ਵਾਲੇ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਗੇਂਦਬਾਜ਼ੀ ਕੋਚ ਬਣਨ ਦੀ ਦੌੜ ‘ਚ ਹਨ।
ANI ਦੀ ਰਿਪੋਰਟ ਮੁਤਾਬਕ ਜ਼ਹੀਰ ਖਾਨ ਟੀਮ ਇੰਡੀਆ ਦੇ ਗੇਂਦਬਾਜ਼ੀ ਕੋਚ ਬਣਨ ਦੀ ਦੌੜ ‘ਚ ਹਨ। ਜ਼ਹੀਰ ਹੀ ਨਹੀਂ, ਸਾਬਕਾ ਤੇਜ਼ ਗੇਂਦਬਾਜ਼ ਲਕਸ਼ਮੀਪਤੀ ਬਾਲਾਜੀ ਵੀ ਟੀਮ ਇੰਡੀਆ ਦੇ ਗੇਂਦਬਾਜ਼ੀ ਕੋਚ ਬਣਨ ਦੇ ਦਾਅਵੇਦਾਰ ਹਨ। ਹਾਲਾਂਕਿ ਇਸ ਅਹੁਦੇ ਲਈ ਇਕ ਹੋਰ ਦਾਅਵੇਦਾਰ ਹੈ ਅਤੇ ਉਹ ਹੈ ਸਾਬਕਾ ਤੇਜ਼ ਗੇਂਦਬਾਜ਼ ਵਿਨੈ ਕੁਮਾਰ।


