ICC T20I Rankings: ਅਭਿਸ਼ੇਕ ਸ਼ਰਮਾ ਨੇ ਵੀ T20 ਰੈਂਕਿੰਗ ਵਿੱਚ ਮਚਾਇਆ ਤਹਿਲਕਾ, ਰਿਤੁਰਾਜ ਗਾਇਕਵਾੜ ਨੇ Top 10 ਵਿੱਚ ਮਾਰੀ ਐਂਟਰੀ
ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਟੀ-20 ਰੈਂਕਿੰਗ ਜਾਰੀ ਕਰ ਦਿੱਤੀ ਹੈ। ਅਭਿਸ਼ੇਕ ਸ਼ਰਮਾ ਅਤੇ ਰਿਤੂਰਾਜ ਗਾਇਕਵਾੜ ਨੇ ਇਸ ਰੈਂਕਿੰਗ 'ਚ ਵੱਡਾ ਫਾਇਦਾ ਮਿਲਿਆ ਹੈ। ਇਨ੍ਹਾਂ ਖਿਡਾਰੀਆਂ ਨੇ ਜ਼ਿੰਬਾਬਵੇ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਅਭਿਸ਼ੇਕ ਸ਼ਰਮਾ (Pic Credit: AFP)
ICC ਵੱਲੋਂ T20 ਰੈਂਕਿੰਗ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਵੱਡੀ ਖਬਰ ਇਹ ਹੈ ਕਿ ਰਿਤੂਰਾਜ ਗਾਇਕਵਾੜ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਟਾਪ 10 ‘ਚ ਸ਼ਾਮਲ ਹੋ ਗਏ ਹਨ। ਦੂਜੇ ਪਾਸੇ ਅਭਿਸ਼ੇਕ ਸ਼ਰਮਾ ਨੇ ਵੀ ਆਈਸੀਸੀ ਰੈਂਕਿੰਗ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਇਨ੍ਹਾਂ ਦੋਵਾਂ ਖਿਡਾਰੀਆਂ ਨੇ ਜ਼ਿੰਬਾਬਵੇ ਖਿਲਾਫ ਖੇਡੀ ਜਾ ਰਹੀ ਟੀ-20 ਸੀਰੀਜ਼ ‘ਚ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਆਈਸੀਸੀ ਟੀ-20 ਰੈਂਕਿੰਗ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਵਿੱਚ ਦੋ ਭਾਰਤੀ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਦੇਖਿਆ ਗਿਆ ਹੈ। ਜ਼ਿੰਬਾਬਵੇ ਦੇ ਖਿਲਾਫ ਟੀ-20 ਸੀਰੀਜ਼ ਖੇਡ ਰਹੇ ਅਭਿਸ਼ੇਕ ਸ਼ਰਮਾ ਅਤੇ ਰਿਤੂਰਾਜ ਗਾਇਕਵਾੜ ਨੇ ਟੀ-20 ਰੈਂਕਿੰਗ ‘ਚ ਜ਼ਬਰਦਸਤ ਛਾਲ ਮਾਰੀ ਹੈ। ਰਿਤੂਰਾਜ ਦੀ ਗੱਲ ਕਰੀਏ ਤਾਂ ਇਹ ਖਿਡਾਰੀ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਟਾਪ 10 ‘ਚ ਪਹੁੰਚ ਗਿਆ ਹੈ। ਗਾਇਕਵਾੜ ਨੇ 13 ਸਥਾਨਾਂ ਦੀ ਛਾਲ ਮਾਰ ਕੇ 7ਵੇਂ ਨੰਬਰ ‘ਤੇ ਆਪਣੀ ਜਗ੍ਹਾ ਬਣਾਈ ਹੈ। ਇਸ ਦੇ ਨਾਲ ਹੀ ਅਭਿਸ਼ੇਕ ਸ਼ਰਮਾ ਦੀ ਆਈਸੀਸੀ ਰੈਂਕਿੰਗ ‘ਚ ਐਂਟਰੀ ਹੋ ਗਈ ਹੈ ਅਤੇ ਉਹ 75ਵੇਂ ਸਥਾਨ ‘ਤੇ ਆ ਗਏ ਹਨ।


