ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

India vs Australia 1st ODI Playing 11: ਭਾਰਤ ਨੇ ਸਿਰਾਜ ਸਮੇਤ ਇਨ੍ਹਾਂ 4 ਖਿਡਾਰੀਆਂ ਨੂੰ ਰੱਖਿਆ ਬਾਹਰ, ਅਸ਼ਵਿਨ ਦੀ ਵਾਪਸੀ

IND Vs AUS ODI Match Prediction Squads Today: ਮੋਹਾਲੀ ਵਿੱਚ ਭਾਰਤ ਅਤੇ ਆਸਟ੍ਰੇਲੀਆ ਦੀ ਟੱਕਰ, KL ਰਾਹੁਲ ਟੀਮ ਇੰਡੀਆ ਦੀ ਕਮਾਨ ਸੰਭਾਲ ਰਹੇ ਹਨ। ਪਿਛਲੀ ਵਨਡੇ ਸੀਰੀਜ਼ 'ਚ ਆਸਟ੍ਰੇਲੀਆ ਨੇ ਭਾਰਤ ਨੂੰ 2-1 ਨਾਲ ਹਰਾਇਆ ਸੀ।

India vs Australia 1st ODI Playing 11: ਭਾਰਤ ਨੇ ਸਿਰਾਜ ਸਮੇਤ ਇਨ੍ਹਾਂ 4 ਖਿਡਾਰੀਆਂ ਨੂੰ ਰੱਖਿਆ ਬਾਹਰ, ਅਸ਼ਵਿਨ ਦੀ ਵਾਪਸੀ
Follow Us
tv9-punjabi
| Updated On: 22 Sep 2023 13:47 PM

ਏਸ਼ੀਆ ਕੱਪ ਜਿੱਤਣ ਤੋਂ ਬਾਅਦ ਹੁਣ ਟੀਮ ਇੰਡੀਆ ਵਨਡੇ ਸੀਰੀਜ਼ ‘ਚ ਆਸਟ੍ਰੇਲੀਆ ਦਾ ਸਾਹਮਣਾ ਕਰ ਰਹੀ ਹੈ। ਮੋਹਾਲੀ ‘ਚ ਖੇਡੇ ਜਾ ਰਹੇ ਪਹਿਲੇ ਮੈਚ ‘ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਪ੍ਰਬੰਧਨ ਨੇ ਮੁਹੰਮਦ ਸਿਰਾਜ ਨੂੰ ਪਲੇਇੰਗ ਇਲੈਵਨ ਤੋਂ ਬਾਹਰ ਰੱਖਿਆ ਹੈ। ਵੱਡੀ ਖ਼ਬਰ ਇਹ ਹੈ ਕਿ ਆਰ ਅਸ਼ਵਿਨ ਪਲੇਇੰਗ ਇਲੈਵਨ ਵਿੱਚ ਸ਼ਾਮਲ ਹਨ। ਇਸ ਤੋਂ ਇਲਾਵਾ ਰਿਤੂਰਾਜ ਗਾਇਕਵਾੜ ਨੂੰ ਵੀ ਟੀਮ ‘ਚ ਰੱਖਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪਹਿਲੇ ਦੋ ਮੈਚਾਂ ਵਿੱਚ ਕੇਐਲ ਰਾਹੁਲ ਕਪਤਾਨ ਹਨ ਕਿਉਂਕਿ ਰੋਹਿਤ ਸ਼ਰਮਾ ਨੂੰ ਆਰਾਮ ਦਿੱਤਾ ਗਿਆ ਹੈ। ਆਸਟ੍ਰੇਲੀਆ ਵੀ ਆਪਣੇ ਦੋ ਖਿਡਾਰੀਆਂ ਤੋਂ ਬਿਨਾਂ ਮੋਹਾਲੀ ਵਨਡੇ ਵਿਚ ਪ੍ਰਵੇਸ਼ ਕਰ ਰਿਹਾ ਹੈ। ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਅਤੇ ਗਲੇਨ ਮੈਕਸਵੈੱਲ ਨੂੰ ਆਰਾਮ ਦਿੱਤਾ ਗਿਆ ਹੈ।

ਭਾਰਤ ਦੇ ਪਲੇਇੰਗ ਇਲੈਵਨ – ਸ਼ੁਭਮਨ ਗਿੱਲ, ਰੁਤੁਰਾਜ ਗਾਇਕਵਾੜ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਆਰ ਅਸ਼ਵਿਨ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ।

ਆਸਟਰੇਲੀਆ ਦੇ ਪਲੇਇੰਗ ਇਲੈਵਨ – ਪੈਟ ਕਮਿੰਸ, ਡੇਵਿਡ ਵਾਰਨਰ, ਮਿਸ਼ੇਲ ਮਾਰਸ਼, ਸਟੀਵ ਸਮਿਥ, ਮਾਰਨਸ ਲੈਬੂਸ਼ੇਨ, ਕੈਮਰਨ ਗ੍ਰੀਨ, ਜੋਸ਼ ਇੰਗਲਿਸ, ਮਾਰਕਸ ਸਟੋਇਨਿਸ, ਮੈਥਿਊ ਸ਼ਾਰਟ, ਸ਼ਾਨ ਐਬਟ ਅਤੇ ਐਡਮ ਜ਼ੈਂਪਾ।

ਭਾਰਤ ਨੇ ਕਿਉਂ ਚੁਣੀ ਗੇਂਦਬਾਜ਼ੀ ?

ਟਾਸ ਜਿੱਤਣ ਤੋਂ ਬਾਅਦ ਕੇਐੱਲ ਰਾਹੁਲ ਨੇ ਕਿਹਾ ਕਿ ਮੋਹਾਲੀ ਦੇ ਮੈਦਾਨ ‘ਤੇ ਚੇਜ਼ ਕਰਨਾ ਆਸਾਨ ਹੈ ਇਸ ਲਈ ਉਹ ਪਹਿਲਾਂ ਗੇਂਦਬਾਜ਼ੀ ਕਰਨਗੇ। ਰਾਹੁਲ ਨੇ ਦੱਸਿਆ ਕਿ ਟੀਮ ਵਿਸ਼ਵ ਕੱਪ ਤੋਂ ਪਹਿਲਾਂ ਕੁਝ ਚੀਜ਼ਾਂ ‘ਤੇ ਕੰਮ ਕਰਨਾ ਚਾਹੁੰਦੀ ਹੈ। ਰਾਹੁਲ ਨੇ ਕਿਹਾ ਕਿ ਆਸਟ੍ਰੇਲੀਆ ਦੀ ਟੀਮ ਦੁਨੀਆ ਦੀ ਬੈਸਟ ਹੈ ਅਤੇ ਉਹ ਉਨ੍ਹਾਂ ਖਿਲਾਫ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ। ਟੀਮ ਇੰਡੀਆ ਨੂੰ ਚੰਗੀ ਚੁਣੌਤੀ ਮਿਲੇਗੀ।

ਮੋਹਾਲੀ ਦੀ ਪਿੱਚ

ਮੋਹਾਲੀ ਦੀ ਪਿੱਚ ਬੱਲੇਬਾਜ਼ਾਂ ਦੇ ਅਨੁਕੂਲ ਹੈ। ਇੱਥੇ ਤੇਜ਼ ਗੇਂਦਬਾਜ਼ਾਂ ਨੂੰ ਜ਼ਰੂਰ ਮਦਦ ਮਿਲੇਗੀ ਪਰ ਗੇਂਦ ਬੱਲੇ ‘ਤੇ ਵੀ ਚੰਗੀ ਤਰ੍ਹਾਂ ਆਵੇਗੀ। ਇਸ ਮੈਦਾਨ ‘ਤੇ ਕਾਫੀ ਦੌੜਾਂ ਬਣਾਈਆਂ ਜਾ ਸਕਦੀਆਂ ਹਨ। ਤ੍ਰੇਲ ਕਾਰਨ ਰਾਤ ਨੂੰ ਸਕੋਰ ਦਾ ਪਿੱਛਾ ਕਰਨਾ ਬਿਹਤਰ ਰਹੇਗਾ।

ਟੀਮ ਇੰਡੀਆ ਦਾ ਰਾਹ ਨਹੀਂ ਆਸਾਨ

ਤੁਹਾਨੂੰ ਦੱਸ ਦੇਈਏ ਕਿ ਵਨਡੇ ਸੀਰੀਜ਼ ‘ਚ ਟੀਮ ਇੰਡੀਆ ਦਾ ਰਾਹ ਆਸਾਨ ਨਹੀਂ ਹੋਵੇਗੀ। ਆਸਟ੍ਰੇਲੀਆ ਨੇ ਇਸ ਸਾਲ ਮਾਰਚ ‘ਚ ਹੋਈ ਵਨਡੇ ਸੀਰੀਜ਼ ‘ਚ ਟੀਮ ਇੰਡੀਆ ਨੂੰ ਹਰਾਇਆ ਸੀ। ਵਿਰਾਟ-ਰੋਹਿਤ ਵੀ ਉਸ ਸੀਰੀਜ਼ ‘ਚ ਟੀਮ ਦੀ ਹਾਰ ਨੂੰ ਨਹੀਂ ਰੋਕ ਸਕੇ।