Champions Trophy 2025: ਭਾਰਤੀ ਟੀਮ ਨਹੀਂ ਜਾਵੇਗੀ ਪਾਕਿਸਤਾਨ- ਵਿਦੇਸ਼ ਮੰਤਰਾਲਾ, ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਨੇ ਸਪੱਸ਼ਟ ਕੀਤਾ ਹੈ ਕਿ ਭਾਰਤੀ ਟੀਮ ਚੈਂਪੀਅਨਜ਼ ਟਰਾਫੀ 2025 ਲਈ ਪਾਕਿਸਤਾਨ ਨਹੀਂ ਜਾਵੇਗੀ। ਦੋਵਾਂ ਦੇਸ਼ਾਂ ਦੇ ਤਣਾਅਪੂਰਨ ਸਿਆਸੀ ਸਬੰਧਾਂ ਕਾਰਨ ਭਾਰਤ ਨੇ 2008 ਤੋਂ ਬਾਅਦ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ ਹੈ।
ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਹੁਣ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਭਾਰਤੀ ਟੀਮ ਚੈਂਪੀਅਨਸ ਟਰਾਫੀ 2025 ਲਈ ਪਾਕਿਸਤਾਨ ਨਹੀਂ ਜਾਵੇਗੀ। ਵਿਦੇਸ਼ ਮੰਤਰਾਲੇ ਨੇ ਆਪਣੀ ਹਫਤਾਵਾਰੀ ਪ੍ਰੈੱਸ ਕਾਨਫਰੰਸ ‘ਚ ਅਗਲੇ ਸਾਲ ਚੈਂਪੀਅਨਸ ਟਰਾਫੀ ਲਈ ਪਾਕਿਸਤਾਨ ਜਾਣ ਵਾਲੀ ਭਾਰਤੀ ਕ੍ਰਿਕਟ ਟੀਮ ‘ਤੇ ਬੀ.ਸੀ.ਸੀ.ਆਈ. ਦੇ ਰੁਖ ਨੂੰ ਦੁਹਰਾਇਆ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ‘ਬੀ.ਸੀ.ਸੀ.ਆਈ. ਨੇ ਇੱਕ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉੱਥੇ ਸੁਰੱਖਿਆ ਚਿੰਤਾਵਾਂ ਹਨ ਅਤੇ ਇਸ ਲਈ ਟੀਮ ਦੇ ਉੱਥੇ ਜਾਣ ਦੀ ਸੰਭਾਵਨਾ ਨਹੀਂ ਹੈ। ਪਾਕਿਸਤਾਨ ਦੀ ਮੇਜ਼ਬਾਨੀ ‘ਚ ਹੋਣ ਵਾਲੀ ਚੈਂਪੀਅਨਜ਼ ਟਰਾਫੀ 2025 ‘ਤੇ ਅਨਿਸ਼ਚਿਤਤਾ ਦੇ ਬੱਦਲ ਮੰਡਰਾ ਰਹੇ ਹਨ।
India has raised matter of protecting minorities in Bangladesh and protecting and safeguarding their interests says MEA @NewIndianXpress @MEAIndia pic.twitter.com/W4MKvU2OFK
— Yeshi Seli (@YeshiSeli) November 29, 2024
ਇਹ ਵੀ ਪੜ੍ਹੋ
ਦੋਵਾਂ ਦੇਸ਼ਾਂ ਦੇ ਤਣਾਅਪੂਰਨ ਸਿਆਸੀ ਸਬੰਧਾਂ ਕਾਰਨ ਭਾਰਤ ਨੇ 2008 ਤੋਂ ਬਾਅਦ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ ਹੈ। ਪਿਛਲੀ ਵਾਰ ਭਾਰਤ ਨੇ ਏਸ਼ੀਆ ਕੱਪ ਲਈ ਪਾਕਿਸਤਾਨ ਦਾ ਦੌਰਾ ਕੀਤਾ ਸੀ। ਦੋ ਪੁਰਾਣੇ ਵਿਰੋਧੀਆਂ ਨੇ ਆਖਰੀ ਵਾਰ 2012-13 ਵਿੱਚ ਇੱਕ ਦੁਵੱਲੀ ਸੀਰੀਜ਼ ਖੇਡੀ ਗਈ ਸੀ ਜਿਸ ਵਿੱਚ ਸੀਮਤ ਓਵਰਾਂ ਦੇ ਮੈਚ ਖੇਡੇ ਗਏ ਸਨ। ਉਦੋਂ ਤੋਂ ਭਾਰਤ ਅਤੇ ਪਾਕਿਸਤਾਨ ਮੁੱਖ ਤੌਰ ‘ਤੇ ਸਿਰਫ ਆਈਸੀਸੀ ਟੂਰਨਾਮੈਂਟਾਂ ਜਾਂ ਏਸ਼ੀਆ ਕੱਪ ਵਿੱਚ ਇੱਕ ਦੂਜੇ ਦਾ ਸਾਹਮਣਾ ਕਰਦੇ ਹਨ।
ICC ਦੀ ਮੀਟਿੰਗ ‘ਚ ਕੋਈ ਸਹਿਮਤੀ ਨਹੀਂ ਬਣੀ
ਸ਼ੁੱਕਰਵਾਰ ਨੂੰ ਆਈਸੀਸੀ ਦੀ ਬੈਠਕ ਵੀ ਹੋਈ। ਮੀਡੀਆ ਰਿਪੋਰਟਾਂ ਮੁਤਾਬਕ 12 ਪੂਰਨ ਮੈਂਬਰ ਦੇਸ਼ਾਂ ਦੇ ਪ੍ਰਤੀਨਿਧਾਂ, ਤਿੰਨ ਸਹਿਯੋਗੀ ਦੇਸ਼ਾਂ ਦੇ ਇੱਕ ਸੁਤੰਤਰ ਨਿਰਦੇਸ਼ਕ ਅਤੇ ਆਈਸੀਸੀ ਦੇ ਚੇਅਰਮੈਨ ਅਤੇ ਸੀਈਓ ਨੇ ਇਸ ਵਿੱਚ ਹਿੱਸਾ ਲਿਆ। ਪਾਕਿਸਤਾਨ ‘ਚ ਚੈਂਪੀਅਨਸ ਟਰਾਫੀ ‘ਤੇ ਬੀਸੀਸੀਆਈ ਦੇ ਉਪ ਪ੍ਰਧਾਨ ਅਤੇ ਕਾਂਗਰਸ ਨੇਤਾ ਰਾਜੀਵ ਸ਼ੁਕਲਾ ਦਾ ਬਿਆਨ ਵੀ ਆਇਆ ਹੈ।
ਉਨ੍ਹਾਂ ਕਿਹਾ, ‘ਸਾਡੀ ਚਰਚਾ ਜਾਰੀ ਹੈ। ਸਥਿਤੀ ਨੂੰ ਦੇਖ ਕੇ ਕੋਈ ਫੈਸਲਾ ਲਿਆ ਜਾਵੇਗਾ। ਸਾਡੀ ਸਭ ਤੋਂ ਵੱਡੀ ਤਰਜੀਹ ਖਿਡਾਰੀਆਂ ਦੀ ਸੁਰੱਖਿਆ ਹੈ। ਹਾਈਬ੍ਰਿਡ ਮੋਡ ਵੀ ਇੱਕ ਵਿਕਲਪ ਹੈ। ਹਾਲਾਂਕਿ ਪਾਕਿਸਤਾਨ ਹਾਈਬ੍ਰਿਡ ਮਾਡਲ ‘ਚ ਟੂਰਨਾਮੈਂਟ ਕਰਵਾਉਣ ਲਈ ਤਿਆਰ ਨਹੀਂ ਹੈ। ਪਿਛਲੇ ਸਾਲ ਏਸ਼ੀਆ ਕੱਪ ਵੀ ਇਸੇ ਤਰ੍ਹਾਂ ਖੇਡਿਆ ਗਿਆ ਸੀ। ਭਾਰਤ ਦੇ ਮੈਚ ਨਿਰਪੱਖ ਦੇਸ਼ ‘ਚ ਖੇਡੇ ਗਏ, ਜਦਕਿ ਬਾਕੀ ਮੈਚ ਪਾਕਿਸਤਾਨ ‘ਚ ਖੇਡੇ ਗਏ। ਜੇਕਰ ਕੋਈ ਸਮਝੌਤਾ ਨਹੀਂ ਹੁੰਦਾ ਹੈ ਤਾਂ ICC PCB ਤੋਂ ਮੇਜ਼ਬਾਨੀ ਦੇ ਅਧਿਕਾਰ ਵੀ ਖੋਹ ਸਕਦਾ ਹੈ। ਅਜਿਹੀ ਸਥਿਤੀ ਵਿੱਚ ਹਰ ਕਿਸੇ ਨੂੰ ਬਹੁਤ ਨੁਕਸਾਨ ਹੋਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਆਈਸੀਸੀ ਦੀ ਮੀਟਿੰਗ ਵਿੱਚ ਕੋਈ ਸਹਿਮਤੀ ਨਹੀਂ ਬਣੀ ਅਤੇ ਹੁਣ ਆਈਸੀਸੀ ਸ਼ਨੀਵਾਰ ਨੂੰ ਵੀ ਮੀਟਿੰਗ ਕਰੇਗੀ।